Fact Check: ਅਭਿਨੇਤਾ ਗੁਫੀ ਪੇਂਟਲ ਦੀ ਮੌਤ ਦੀ ਪੁਰਾਣੀ ਖ਼ਬਰ ਗੁੰਮਰਾਹਕੁੰਨ ਦਾਅਵੇ ਨਾਲ ਵਾਇਰਲ

ਵਿਸ਼ਵਾਸ ਨਿਊਜ਼ ਨੇ ਜਾਂਚ ਵਿੱਚ ਪਾਇਆ ਕਿ ਅਭਿਨੇਤਾ ਗੁਫੀ ਪੇਂਟਲ ਦੇ ਦੇਹਾਂਤ ਦੀ ਇੱਕ ਸਾਲ ਪੁਰਾਣੀ ਖਬਰ ਨੂੰ ਸੋਸ਼ਲ ਮੀਡੀਆ ‘ਤੇ ਗੁੰਮਰਾਹਕੁੰਨ ਦਾਅਵੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ। ਮਹਾਭਾਰਤ ਸੀਰੀਅਲ ਵਿੱਚ ਸ਼ਕੁਨੀ ਮਾਮਾ ਦਾ ਕਿਰਦਾਰ ਨਿਭਾਉਣ ਵਾਲੇ ਅਭਿਨੇਤਾ ਗੁਫੀ ਪੇਂਟਲ ਦਾ ਸਾਲ 2023 ਵਿੱਚ ਦੇਹਾਂਤ ਹੋ ਗਿਆ ਸੀ।

Fact Check: ਅਭਿਨੇਤਾ ਗੁਫੀ ਪੇਂਟਲ ਦੀ ਮੌਤ ਦੀ ਪੁਰਾਣੀ ਖ਼ਬਰ ਗੁੰਮਰਾਹਕੁੰਨ ਦਾਅਵੇ ਨਾਲ ਵਾਇਰਲ

ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਮਹਾਭਾਰਤ ਸੀਰੀਅਲ ਵਿੱਚ ਸ਼ਕੁਨੀ ਮਾਮਾ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਗੁਫੀ ਪੇਂਟਲ ਦਾ ਦਿਹਾਂਤ ਹੋ ਗਿਆ ਹੈ। ਯੂਜ਼ਰਸ ਇਸ ਪੋਸਟ ਨੂੰ ਹਾਲੀਆ ਦੱਸਦੇ ਹੋਏ ਸ਼ੇਅਰ ਕਰ ਰਹੇ ਹਨ।

ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਗ਼ਲਤ ਪਾਇਆ ਗਿਆ। ਅਭਿਨੇਤਾ ਗੁਫੀ ਪੇਂਟਲ ਦਾ ਦੇਹਾਂਤ 5 ਜੂਨ 2023 ਨੂੰ ਦਿਲ ਅਤੇ ਕਿਡਨੀਦੀ ਬਿਮਾਰੀ ਕਾਰਨ ਹੋ ਗਿਆ ਸੀ। ਸੋਸ਼ਲ ਮੀਡੀਆ ਯੂਜ਼ਰਸ ਪੁਰਾਣੀ ਖ਼ਬਰ ਨੂੰ ਹਾਲ ਦਾ ਦੱਸਦੇ ਹੋਏ ਗ਼ਲਤ ਦਾਅਵੇ ਨਾਲ ਸਾਂਝਾ ਕਰ ਰਹੇ ਹਨ।

ਕੀ ਹੈ ਵਾਇਰਲ ਪੋਸਟ ਵਿੱਚ ?

ਫੇਸਬੁੱਕ ਪੇਜ Bollywood Network ਨੇ ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਲਿਖਿਆ ਹੈ, “ਮਹਾਭਾਰਤ ਵਿੱਚ ਮਾਮਾ ਸ਼ਕੁਨੀ ਜੀ ਦਾ ਕਿਰਦਾਰ ਨਿਭਾਉਣ ਵਾਲੇ ਗੁਫੀ ਪੇਂਟਲ ਜੀ ਸਾਡੇ ਵਿੱਚ ਨਹੀਂ ਰਹੇ। ਆਖਰੀ ਫੋਟੋ ‘ਤੇ ਸ਼ਰਧਾਂਜਲੀ ਜ਼ਰੂਰ ਦੀਓ ‘ਓਮ Shanti”

ਪੋਸਟ ਦੇ ਆਰਕਾਈਵ ਲਿੰਕ ਨੂੰ ਇੱਥੇ ਦੇਖੋ।

ਪੜਤਾਲ

ਵਾਇਰਲ ਦਾਅਵੇ ਦੀ ਜਾਂਚ ਕਰਨ ਲਈ ਅਸੀਂ ਸੰਬੰਧਿਤ ਕੀਵਰਡਸ ਨਾਲ ਗੂਗਲ ‘ਤੇ ਖੋਜ ਕੀਤੀ। ਸਾਨੂੰ ਦੈਨਿਕ ਜਾਗਰਣ ਦੀ ਵੈੱਬਸਾਈਟ ‘ਤੇ ਵਾਇਰਲ ਦਾਅਵੇ ਨਾਲ ਜੁੜੀ ਖ਼ਬਰ ਮਿਲੀ। 5 ਜੂਨ 2023 ਨੂੰ ਪ੍ਰਕਾਸ਼ਿਤ ਖਬਰ ਦੇ ਅਨੁਸਾਰ, “ਬੀ ਆਰ ਚੋਪੜਾ ਦੀ ਮਹਾਭਾਰਤ ਵਿੱਚ ‘ਸ਼ਕੁਨੀ ਮਾਮਾ’ ਦਾ ਕਿਰਦਾਰ ਨਿਭਾਉਣ ਵਾਲੇ ਅਭਿਨੇਤਾ ਗੁਫੀ ਪੇਂਟਲ ਦੀ 78 ਸਾਲ ਦੀ ਉਮਰ ਵਿੱਚ ਮੌਤ ਹੋ ਗਈ। 5 ਜੂਨ 2023 ਨੂੰ ਦਿਲ ਅਤੇ ਗੁਰਦੇ ਨਾਲ ਸਬੰਧਤ ਬੀਮਾਰੀ ਕਾਰਨ ਉਨ੍ਹਾਂ ਦਾ ਦੇਹਾਂਤ ਹੋ ਗਿਆ ਸੀ।

ਸਰਚ ਦੌਰਾਨ ਸਾਨੂੰ ਹਿੰਦੁਸਤਾਨ ਟਾਈਮਜ਼ ਦੀ ਇੱਕ ਖਬਰ ਵਿੱਚ ਵਾਇਰਲ ਤਸਵੀਰ ਮਿਲੀ। 5 ਜੂਨ 2023 ਨੂੰ ਪ੍ਰਕਾਸ਼ਿਤ ਖ਼ਬਰ ਵਿੱਚ ਦੱਸਿਆ ਗਿਆ, ਅਭਿਨੇਤਾ ਗੁਫੀ ਪੇਂਟਲ ਦੀ 79 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਸੀ। ਉਨ੍ਹਾਂ ਦੇ ਭਰਾ ਅਤੇ ਅਭਿਨੇਤਾ ਕੰਵਰਜੀਤ ਪੇਂਟਲ ਅਤੇ ਉਨ੍ਹਾਂ ਦੇ ਪੁੱਤਰ ਹੈਰੀ ਪੇਂਟਲ ਨੇ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਸੀ। ਤਸਵੀਰ ਉਸ ਸਮੇਂ ਦੀ ਹੈ।

ਅਭਿਨੇਤਾ ਗੁਫੀ ਪੇਂਟਲ ਦੀ ਮੌਤ ਨਾਲ ਸਬੰਧਤ ਹੋਰ ਰਿਪੋਰਟਾਂ ਇੱਥੇ ਪੜ੍ਹੀਆਂ ਜਾ ਸਕਦੀਆਂ ਹਨ।

ਅਸੀਂ ਮੁੰਬਈ ਵਿੱਚ ਮਨੋਰੰਜਨ ਕਵਰ ਕਰਨ ਵਾਲੀ ਦੈਨਿਕ ਜਾਗਰਣ ਦੀ ਸੀਨੀਅਰ ਪੱਤਰਕਾਰ ਸਮਿਤਾ ਸ਼੍ਰੀਵਾਸਤਵ ਨਾਲ ਪੋਸਟ ਸਾਂਝੀ ਕੀਤੀ। ਉਨ੍ਹਾਂ ਨੇ ਸਾਨੂੰ ਦੱਸਿਆ, ਇਹ ਖ਼ਬਰ ਪੁਰਾਣੀ ਹੈ। ਅਭਿਨੇਤਾ ਗੁਫੀ ਪੇਂਟਲ ਦਾ ਸਾਲ 2023 ਵਿੱਚ ਦੇਹਾਂਤ ਹੋ ਗਿਆ ਸੀ।

ਜਾਂਚ ਦੇ ਅੰਤ ਵਿੱਚ ਅਸੀਂ ਪੋਸਟ ਨੂੰ ਸਾਂਝਾ ਕਰਨ ਵਾਲੇ ਪੇਜ ਨੂੰ ਸਕੈਨ ਕੀਤਾ। ਪਤਾ ਲੱਗਾ ਕਿ ਇਸ ਪੇਜ ਨੂੰ 35 ਹਜ਼ਾਰ ਲੋਕ ਫੋਲੋ ਕਰਦੇ ਹਨ। ਪੇਜ ਤੋਂ ਜਿਆਦਾਤਰ ਮਨੋਰੰਜਨ ਸੰਬੰਧੀ ਪੋਸਟਾਂ ਸਾਂਝੀਆਂ ਕੀਤੀਆਂ ਜਾਂਦੀਆਂ ਹਨ।

ਨਤੀਜਾ: ਵਿਸ਼ਵਾਸ ਨਿਊਜ਼ ਨੇ ਜਾਂਚ ਵਿੱਚ ਪਾਇਆ ਕਿ ਅਭਿਨੇਤਾ ਗੁਫੀ ਪੇਂਟਲ ਦੇ ਦੇਹਾਂਤ ਦੀ ਇੱਕ ਸਾਲ ਪੁਰਾਣੀ ਖਬਰ ਨੂੰ ਸੋਸ਼ਲ ਮੀਡੀਆ ‘ਤੇ ਗੁੰਮਰਾਹਕੁੰਨ ਦਾਅਵੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ। ਮਹਾਭਾਰਤ ਸੀਰੀਅਲ ਵਿੱਚ ਸ਼ਕੁਨੀ ਮਾਮਾ ਦਾ ਕਿਰਦਾਰ ਨਿਭਾਉਣ ਵਾਲੇ ਅਭਿਨੇਤਾ ਗੁਫੀ ਪੇਂਟਲ ਦਾ ਸਾਲ 2023 ਵਿੱਚ ਦੇਹਾਂਤ ਹੋ ਗਿਆ ਸੀ।

Misleading
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts