ਵਿਸ਼ਵਾਸ ਨਿਊਜ਼ ਨੇ ਜਾਂਚ ਵਿੱਚ ਪਾਇਆ ਕਿ ਸਲਮਾਨ ਖਾਨ ਦੇ ਲਾਰੇਂਸ ਬਿਸ਼ਨੋਈ ਨੂੰ ਜੇਲ੍ਹ ਵਿੱਚ ਮਿਲਣ ਦੇ ਦਾਅਵੇ ਨਾਲ ਵਾਇਰਲ ਵੀਡੀਓ ਸਾਲ 2018 ਦਾ ਹੈ, ਜਦੋਂ ਸਲਮਾਨ ਖਾਨ ਨੂੰ ਕਾਲਾ ਹਿਰਨ ਸ਼ਿਕਾਰ ਮਾਮਲੇ ਵਿੱਚ ਜ਼ਮਾਨਤ ਮਿਲਣ ਤੋਂ ਬਾਅਦ ਜੋਧਪੁਰ ਕੇਂਦਰੀ ਜੇਲ੍ਹ ਤੋਂ ਰਿਹਾਅ ਕੀਤਾ ਗਿਆ ਸੀ। ਉਸੀ ਵੀਡੀਓ ਨੂੰ ਹੁਣ ਕੁਝ ਲੋਕ ਹਾਲੀਆ ਦੱਸਦੇ ਹੋਏ ਗ਼ਲਤ ਦਾਅਵੇ ਨਾਲ ਸ਼ੇਅਰ ਕਰ ਰਹੇ ਹਨ। ਵੀਡੀਓ ਦਾ ਹਾਲ-ਫਿਲਹਾਲ ਨਾਲ ਕੋਈ ਸਬੰਧ ਨਹੀਂ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ )। ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਸਲਮਾਨ ਖਾਨ ਦੇ ਬਾਡੀਗਾਰਡ ਸ਼ੇਰਾ ਨੂੰ ਜੇਲ੍ਹ ਦੇ ਬਾਹਰ ਦੇਖਿਆ ਜਾ ਸਕਦਾ ਹੈ। ਵੀਡੀਓ ‘ਚ ਕਈ ਹੋਰ ਲੋਕ ਵੀ ਨਜ਼ਰ ਆ ਰਹੇ ਹਨ। ਹੁਣ ਕੁਝ ਲੋਕ ਇਸ ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕਰ ਰਹੇ ਹਨ ਕਿ ਸਲਮਾਨ ਖਾਨ ਲਾਰੇਂਸ ਬਿਸ਼ਨੋਈ ਨੂੰ ਮਿਲਣ ਲਈ ਜੇਲ੍ਹ ਗਏ ਹਨ।
ਵਿਸ਼ਵਾਸ ਨਿਊਜ਼ ਦੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਸਲਮਾਨ ਖਾਨ ਦੀ ਇਹ ਵੀਡੀਓ ਸਾਲ 2018 ਦੀ ਹੈ, ਜਦੋਂ ਸਲਮਾਨ ਖਾਨ ਕਾਲਾ ਹਿਰਨ ਸ਼ਿਕਾਰ ਮਾਮਲੇ ‘ਚ ਜ਼ਮਾਨਤ ਮਿਲਣ ਤੋਂ ਬਾਅਦ ਜੋਧਪੁਰ ਸੈਂਟਰਲ ਜੇਲ ਤੋਂ ਰਿਹਾਅ ਹੋਏ ਸਨ। ਹੁਣ ਕੁਝ ਲੋਕ ਉਸੇ ਵੀਡੀਓ ਨੂੰ ਹਾਲੀਆ ਦੱਸਦੇ ਹੋਏ ਗ਼ਲਤ ਦਾਅਵੇ ਨਾਲ ਸ਼ੇਅਰ ਕਰ ਰਹੇ ਹਨ। ਵੀਡੀਓ ਦਾ ਹਾਲ-ਫਿਲਹਾਲ ਨਾਲ ਕੋਈ ਸਬੰਧ ਨਹੀਂ ਹੈ।
ਫੇਸਬੁੱਕ ਯੂਜ਼ਰ ਮਿਕੀ ਚੌਰਸੀਆ ਨੇ (ਆਰਕਾਈਵ ਲਿੰਕ) 10 ਨਵੰਬਰ ਨੂੰ ਵਾਇਰਲ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ, ”ਸਲਮਾਨ ਖਾਨ ਲਾਰੇਂਸ ਵਿਸ਼ਵਨੋਈ ਨੂੰ ਮਿਲਣ ਲਈ ਜੇਲ ਪਹੁੰਚ ਗਿਆ ਅਤੇ ਉਨ੍ਹਾਂ ਦਾ ਬਾਡੀਗਾਰਡ ਸ਼ੇਰਾ ਵਾਰ-ਵਾਰ ਘੁੰਮ ਕੇ ਦੇਖ ਰਿਹਾ ਹੈ ਕਿ ਭਾਈ ਨੂੰ ਕੀਤੇ ਕੋਈ… ???”
ਕਿਉਂਕਿ ਵਾਇਰਲ ਵੀਡੀਓ ਵਿੱਚ ਲਾਈਵ ਹਿੰਦੁਸਤਾਨ ਲੋਗੋ ਨਜਰ ਆ ਰਿਹਾ ਹੈ , ਇਸ ਲਈ ਅਸੀਂ ਸਭ ਤੋਂ ਪਹਿਲਾਂ ਲਾਈਵ ਹਿੰਦੁਸਤਾਨ ਦੇ ਯੂਟਿਊਬ ਚੈਨਲ ‘ਤੇ ਖੋਜ ਕੀਤੀ। ਸਾਨੂੰ 7 ਅਪ੍ਰੈਲ 2018 ਨੂੰ ਵੀਡੀਓ ਅੱਪਲੋਡ ਮਿਲਿਆ। ਵੀਡੀਓ ਦੇ ਨਾਲ ਦਿੱਤੀ ਗਈ ਜਾਣਕਾਰੀ ਮੁਤਾਬਕ, ਇਹ ਵੀਡੀਓ ਉਸ ਸਮੇਂ ਦਾ ਹੈ ਜਦੋਂ 1998 ਦੇ ਕਾਲੇ ਹਿਰਨ ਸ਼ਿਕਾਰ ਮਾਮਲੇ ‘ਚ ਜੋਧਪੁਰ ਦੀ ਜ਼ਿਲਾ ਅਤੇ ਸੈਸ਼ਨ ਅਦਾਲਤ ਨੇ ਅਭਿਨੇਤਾ ਸਲਮਾਨ ਖਾਨ ਨੂੰ ਜ਼ਮਾਨਤ ਦਿੱਤੀ ਸੀ।”
ਸਰਚ ਦੌਰਾਨ ਸਾਨੂੰ Sansad TV ਦੇ ਅਧਿਕਾਰਤ ਯੂਟਿਊਬ ਚੈਨਲ ‘ਤੇ ਵਾਇਰਲ ਵੀਡੀਓ ਨਾਲ ਜੁੜਦੀ ਰਿਪੋਰਟ ਮਿਲੀ। ਵੀਡੀਓ ਨੂੰ 7 ਅਪ੍ਰੈਲ 2018 ਨੂੰ ਅਪਲੋਡ ਕੀਤਾ ਗਿਆ ਸੀ। ਦਿੱਤੀ ਗਈ ਜਾਣਕਾਰੀ ਅਨੁਸਾਰ, ਸਲਮਾਨ ਖਾਨ ਜੋਧਪੁਰ ਜੇਲ ਵਿੱਚ ਦੋ ਰਾਤਾਂ ਬਿਤਾਉਣ ਤੋਂ ਬਾਅਦ ਬਾਹਰ ਆ ਗਏ। ਸਲਮਾਨ ਨੂੰ 5 ਅਪ੍ਰੈਲ 2018 ਨੂੰ ਕਾਲੇ ਹਿਰਨ ਸ਼ਿਕਾਰ ਮਾਮਲੇ ‘ਚ ਦੋਸ਼ੀ ਠਹਿਰਾਇਆ ਗਿਆ ਸੀ ਅਤੇ 7 ਅਪ੍ਰੈਲ ਨੂੰ ਉਨ੍ਹਾਂ ਨੂੰ ਜ਼ਮਾਨਤ ਦਿੱਤੀ ਗਈ ਸੀ।”
ਵਾਇਰਲ ਵੀਡੀਓ ਨਾਲ ਜੁੜੀ ਖ਼ਬਰ ਨੂੰ ਦੈਨਿਕ ਜਾਗਰਣ ਦੀ ਰਿਪੋਰਟ ਵਿੱਚ ਪੜ੍ਹਿਆ ਜਾ ਸਕਦਾ ਹੈ। 8 ਅਪ੍ਰੈਲ 2018 ਨੂੰ ਪ੍ਰਕਾਸ਼ਿਤ ਖਬਰ ‘ਚ ਦੱਸਿਆ ਗਿਆ, ਕਾਲਾ ਹਿਰਨ ਸ਼ਿਕਾਰ ਮਾਮਲੇ ‘ਨਾਲ ਜੁੜੇ ਇੱਕ ਕੇਸ ਚ ਜ਼ਮਾਨਤ ਮਿਲਣ ਤੋਂ ਬਾਅਦ ਸਲਮਾਨ ਖਾਨ ਨੂੰ ਜੋਧਪੁਰ ਸੈਂਟਰਲ ਜੇਲ ਤੋਂ ਰਿਹਾਅ ਕਰ ਦਿੱਤਾ ਗਿਆ। ਸਲਮਾਨ ਮੁੰਬਈ ਸਥਿਤ ਆਪਣੇ ਘਰ ਪਹੁੰਚੇ, ਪਰ ਬਿਨਾ ਅਦਾਲਤ ਦੇ ਆਦੇਸ਼ ਦੇ ਦੇਸ਼ ਤੋਂ ਬਾਹਰ ਨਹੀਂ ਜਾ ਸਕਦੇ।”
ਵਾਇਰਲ ਵੀਡੀਓ ਨਾਲ ਸਬੰਧਤ ਹੋਰ ਰਿਪੋਰਟਾਂ ਇੱਥੇ ਦੇਖੀਆਂ ਜਾ ਸਕਦੀਆਂ ਹਨ।
ਪੁਸ਼ਟੀ ਲਈ ਅਸੀਂ ਜੋਧਪੁਰ-ਅਧਾਰਤ ਸੁਤੰਤਰ ਪੱਤਰਕਾਰ ਰੰਜਨ ਦਵੇ ਨਾਲ ਵੀਡੀਓ ਸਾਂਝਾ ਕੀਤੀ। ਉਨ੍ਹਾਂ ਨੇ ਦੱਸਿਆ ਕਿ ਵਾਇਰਲ ਵੀਡੀਓ ਪੁਰਾਣੀ ਹੈ। ਇਹ ਵੀਡੀਓ ਜੋਧਪੁਰ ਸੈਂਟਰਲ ਜੇਲ ਦਾ ਹੈ।
ਅੰਤ ਵਿੱਚ ਅਸੀਂ ਵੀਡੀਓ ਨੂੰ ਸ਼ੇਅਰ ਕਾਰਨ ਵਾਲੇ ਯੂਜ਼ਰ ਦੇ ਅਕਾਊਂਟ ਨੂੰ ਸਕੈਨ ਕੀਤਾ। ਯੂਜ਼ਰ ਨੇ ਆਪਣੀ ਪ੍ਰੋਫਾਈਲ ‘ਤੇ ਖੁਦ ਨੂੰ ਬਿਹਾਰ ਦਾ ਨਿਵਾਸੀ ਦੱਸਿਆ ਹੈ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਜਾਂਚ ਵਿੱਚ ਪਾਇਆ ਕਿ ਸਲਮਾਨ ਖਾਨ ਦੇ ਲਾਰੇਂਸ ਬਿਸ਼ਨੋਈ ਨੂੰ ਜੇਲ੍ਹ ਵਿੱਚ ਮਿਲਣ ਦੇ ਦਾਅਵੇ ਨਾਲ ਵਾਇਰਲ ਵੀਡੀਓ ਸਾਲ 2018 ਦਾ ਹੈ, ਜਦੋਂ ਸਲਮਾਨ ਖਾਨ ਨੂੰ ਕਾਲਾ ਹਿਰਨ ਸ਼ਿਕਾਰ ਮਾਮਲੇ ਵਿੱਚ ਜ਼ਮਾਨਤ ਮਿਲਣ ਤੋਂ ਬਾਅਦ ਜੋਧਪੁਰ ਕੇਂਦਰੀ ਜੇਲ੍ਹ ਤੋਂ ਰਿਹਾਅ ਕੀਤਾ ਗਿਆ ਸੀ। ਉਸੀ ਵੀਡੀਓ ਨੂੰ ਹੁਣ ਕੁਝ ਲੋਕ ਹਾਲੀਆ ਦੱਸਦੇ ਹੋਏ ਗ਼ਲਤ ਦਾਅਵੇ ਨਾਲ ਸ਼ੇਅਰ ਕਰ ਰਹੇ ਹਨ। ਵੀਡੀਓ ਦਾ ਹਾਲ-ਫਿਲਹਾਲ ਨਾਲ ਕੋਈ ਸਬੰਧ ਨਹੀਂ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।