ਵਿਸ਼ਵਾਸ ਨਿਊਜ ਨੇ ਜਾਂਚ ਵਿੱਚ ਪਾਇਆ ਕਿ ਕੰਗਨਾ ਰਣੌਤ ਦੇ ਨਾਮ ਤੋਂ ਵਾਇਰਲ ਕੀਤਾ ਜਾ ਰਿਹਾ ਬਿਆਨ ਫਰਜੀ ਹੈ। ਕੁਝ ਲੋਕ ਪ੍ਰੋ ਪੰਜਾਬ ਟੀਵੀ ਦੀ ਅਸਲੀ ਪੋਸਟ ਨੂੰ ਐਡਿਟ ਕਰ ਗਲਤ ਦਾਅਵੇ ਨਾਲ ਵਾਇਰਲ ਕਰ ਰਹੇ ਹਨ।
ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਪਿਛਲੇ ਕੁੱਝ ਦਿਨਾਂ ਤੋਂ ਹਿਮਾਚਲ ਵਿੱਚ ਸੈਲਾਨੀਆਂ ਨਾਲ ਕੁੱਟਮਾਰ ਦੀਆਂ ਕਈ ਘਟਨਾਵਾਂ ਸਾਹਮਣੇ ਆ ਰਹੀ ਹੈ। ਹੁਣ ਇਸ ਨਾਲ ਜੋੜਦੇ ਹੋਏ ‘ਸੋਸ਼ਲ ਮੀਡਿਆ ‘ਤੇ ਹਿਮਾਚਲ ਦੇ ਮੰਡੀ ਤੋਂ ਭਾਜਪਾ ਸਾਂਸਦ ਅਤੇ ਅਦਾਕਾਰਾ ਕੰਗਨਾ ਰਣੌਤ ਦੇ ਨਾਮ ਤੋਂ ਇੱਕ ਕਥਿਤ ਬਿਆਨ ਵਾਇਰਲ ਹੋ ਰਿਹਾ ਹੈ। ਕੁਝ ਯੂਜ਼ਰਸ ਕੰਗਨਾ ਦੇ ਇਸ ਬਿਆਨ ਨੂੰ ਸੱਚ ਮੰਨਦੇ ਹੋਏ ਸ਼ੇਅਰ ਕਰ ਰਹੇ ਹਨ। ਵਾਇਰਲ ਪੋਸਟ ‘ਤੇ ਪ੍ਰੋ ਪੰਜਾਬ ਟੀਵੀ ਦਾ ਲੋਗੋ ਲੱਗਿਆ ਹੋਇਆ ਹੈ।
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ‘ਚ ਵਾਇਰਲ ਦਾਅਵੇ ਨੂੰ ਗਲਤ ਪਾਇਆ। ਦਰਅਸਲ, ਪ੍ਰੋ ਪੰਜਾਬ ਟੀਵੀ ਦੇ ਹਵਾਲੇ ਤੋਂ ਵਾਇਰਲ ਕੀਤੀ ਜਾ ਰਹੀ ਪੋਸਟ ਐਡੀਟੇਡ ਹੈ। ਅਸਲ ਵਿੱਚ ਕੰਗਨਾ ਨੇ ਬਿਆਨ ਦਿੱਤਾ ਹੈ “ਹਿਮਾਚਲ ਦੇ ਲੋਕਾਂ ਨੇ ਅੱਜ ਤੱਕ ਕਿਸੇ ਨੂੰ ਵੀ ਪ੍ਰੇਸ਼ਾਨ ਨਹੀਂ ਕੀਤਾ, ਹਿਮਾਚਲ ਜ਼ਰੂਰ ਆਓ, ਘੁੰਮੋ ਤੇ ਆਨੰਦ ਮਾਣੋਕੰਗਨਾ ਰਣੌਤ।” ਜਿਸਨੂੰ ਐਡਿਟ ਕਰ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਫੇਸਬੁੱਕ ਯੂਜ਼ਰ ‘ਟਰੋਲ਼ ਆਰਮੀ ਵਾਲ਼ੇ’ ਨੇ 29 ਜੂਨ 2024 ਨੂੰ ਵਾਇਰਲ ਪੋਸਟ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ, “ਕੰਗਨਾ ਜੀ ਇਹ ਕਿੱਥੇ ਸੁਣਦੇ ਨੇ,,,ਅਸੀ ਤਾਂ ਸੰਘ ਪਾੜ ਪਾੜ ਥੱਕ ਗਏ,,ਸਾਡੀ ਕਿੱਥੇ ਸੁਣਦੇ ਨੇ ,,,,, ਤੁਸੀ ਇਹਨਾ ਦਾ ਪੱਕਾ ਇਲਾਜ ਕਰੋ ਜੀ”
ਪੋਸਟ ਉੱਤੇ ਲਿਖਿਆ ਹੋਇਆ ਹੈ : ਹਿਮਾਚਲ ਦੇ ਲੋਕਾਂ ਨੇ ਸਿੱਖਾਂ ਪਰ ਰੀਝ ਨਾਲ ਛਿੱਤਰ ਫ਼ੇਰਿਆ ਤਾਂ ਜੋ ਇਹਨਾਂ ਨੂੰ ਗ਼ੁਲਾਮੀ ਦਾ ਅਹਿਸਾਸ ਹੋਵੇ ਪਰ ਪੰਜਾਬ ਵਾਲੇ ਬੜੇ ਢੀਠ ਦੇਖੇ ਦੁਬਾਰਾ ਫ਼ੇਰ ਆ ਜਾਂਦੇ ਛਿੱਤਰ ਖਾਣ ਦਾ ਹਿਮਾਚਲ: ਕੰਗਨਾ ਰਣੌਤ।
ਪੋਸਟ ਦੇ ਆਰਕਾਈਵ ਲਿੰਕ ਨੂੰ ਇੱਥੇ ਵੇਖਿਆ ਜਾ ਸਕਦਾ ਹੈ।
ਵਾਇਰਲ ਦਾਅਵੇ ਦੀ ਸੱਚਾਈ ਜਾਣਨ ਲਈ ਅਸੀਂ ਸੰਬੰਧਿਤ ਕੀਵਰਡ ਨਾਲ ਗੂਗਲ ‘ਤੇ ਸਰਚ ਕੀਤਾ। ਸਾਨੂੰ ਦਾਅਵੇ ਨਾਲ ਜੁੜੀ ਕੋਈ ਵੀ ਮੀਡੀਆ ਰਿਪੋਰਟ ਨਹੀਂ ਮਿਲੀ।
ਕਿਉਂਕਿ ਵਾਇਰਲ ਪੋਸਟ ਨੂੰ ਪ੍ਰੋ ਪੰਜਾਬ ਟੀਵੀ ਦੇ ਹਵਾਲੇ ਤੋਂ ਸ਼ੇਅਰ ਕੀਤਾ ਗਿਆ ਹੈ, ਇਸ ਲਈ ਅਸੀਂ ਪ੍ਰੋ ਪੰਜਾਬ ਟੀਵੀ ਦੇ ਸੋਸ਼ਲ ਮੀਡਿਆ ਅਕਾਊਂਟਸ ਨੂੰ ਚੈੱਕ ਕੀਤਾ। ਸਾਨੂੰ ਪ੍ਰੋ ਪੰਜਾਬ ਟੀਵੀ ਦੇ ਫੇਸਬੁੱਕ ਪੇਜ ‘ਤੇ ਅਸਲੀ ਪੋਸਟ ਮਿਲੀ। ਪੋਸਟ ਨੂੰ 29 ਜੂਨ 2024 ਨੂੰ ਸ਼ੇਅਰ ਕੀਤਾ ਗਿਆ ਹੈ। ਇੱਥੇ ਕੈਪਸ਼ਨ ਵਿੱਚ ਲਿਖਿਆ ਹੋਇਆ ਹੈ,”ਹਿਮਾਚਲ ਦੇ ਲੋਕਾਂ ਨੇ ਅੱਜ ਤੱਕ ਕਿਸੇ ਨੂੰ ਵੀ ਪ੍ਰੇਸ਼ਾਨ ਨਹੀਂ ਕੀਤਾ, ਹਿਮਾਚਲ ਜ਼ਰੂਰ ਆਓ, ਘੁੰਮੋ ਤੇ ਆਨੰਦ ਮਾਣੋ”: ਕੰਗਨਾ ਰਣੌਤ”
ਹੇਂਠਾ ਦਿੱਤੇ ਕੋਲਾਜ ਵਿੱਚ ਅਸਲੀ ਅਤੇ ਐਡੀਟੇਡ ਪੋਸਟ ਵਿੱਚ ਅੰਤਰ ਦੇਖ ਸਕਦੇ ਹੋ।
ਸਰਚ ਦੌਰਾਨ ਸਾਨੂੰ ਪੰਜਾਬ-ਹਿਮਾਚਲ ਦੇ ਵਧਦੇ ਤਨਾਅ ਨੂੰ ਲੈ ਕੰਗਨਾ ਰਣੌਤ ਦੀ ਅਪੀਲ ਨਾਲ ਜੁੜੀ ਖਬਰ punjabi.abplive.com/ ਦੀ ਵੈਬਸਾਈਟ ‘ਤੇ ਮਿਲੀ। 29 ਜੂਨ 2024 ਨੂੰ ਪ੍ਰਕਾਸ਼ਿਤ ਖਬਰ ਵਿੱਚ ਦੱਸਿਆ ਗਿਆ,”ਮੰਡੀ ਤੋਂ ਸਾਂਸਦ ਅਤੇ ਅਦਾਕਾਰਾ ਕੰਗਨਾ ਰਣੌਤ ਨੇ ਆਪਣੇ ਇੰਸਟਾਗ੍ਰਾਮ ‘ਤੇ ਸਟੋਰੀ ਪਾ ਕੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਾਡੇ ਸੂਬੇ ‘ਚ ਘੁੰਮਣ ਫਿਰਨ ਆਉਣ ਅਤੇ ਮਜ਼ੇ ਨਾਲ ਅਪਣਾ ਸਮਾਂ ਇਕ-ਦੂਜੇ ਨਾਲ ਬਿਤਾਉਣ।”
ਵਾਇਰਲ ਪੋਸਟ ਬਾਰੇ ਜਾਣਕਾਰੀ ਲਈ ਅਸੀਂ ਪ੍ਰੋ ਪੰਜਾਬ ਟੀਵੀ ਦੇ ਸੀਨੀਅਰ ਪੱਤਰਕਾਰ ਗਗਨਦੀਪ ਨਾਲ ਗੱਲ ਕੀਤੀ। ਉਨਾਂ ਨੇ ਵਾਇਰਲ ਪੋਸਟ ਨੂੰ ਐਡੀਟੇਡ ਦੱਸਿਆ ਹੈ।
ਅਸੀਂ ਪੋਸਟ ਨੂੰ ਕੰਗਨਾ ਰਣੌਤ ਦੇ ਪੋਲਿਟੀਕਲ ਅਡਵਾਈਜ਼ਰ ਮਯੰਕ ਮਧੁਰ ਨਾਲ ਸਾਂਝਾ ਕੀਤਾ। ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਵਾਇਰਲ ਪੋਸਟ ਫਰਜੀ ਹੈ।
ਅੰਤ ਵਿੱਚ ਅਸੀਂ ਐਡੀਟੇਡ ਪੋਸਟ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਨੂੰ ਸਕੈਨ ਕੀਤਾ। ਜਾਂਚ ਦੌਰਾਨ ਪਤਾ ਲੱਗਾ ਕਿ ਯੂਜ਼ਰ ਨੂੰ 163 ਲੋਕ ਫੋਲੋ ਕਰਦੇ ਹਨ। ਯੂਜ਼ਰ ਦੇ ਇੱਕ ਹਜਾਰ ਤੋਂ ਵੱਧ ਮਿੱਤਰ ਹੈ।
ਨਤੀਜਾ: ਵਿਸ਼ਵਾਸ ਨਿਊਜ ਨੇ ਜਾਂਚ ਵਿੱਚ ਪਾਇਆ ਕਿ ਕੰਗਨਾ ਰਣੌਤ ਦੇ ਨਾਮ ਤੋਂ ਵਾਇਰਲ ਕੀਤਾ ਜਾ ਰਿਹਾ ਬਿਆਨ ਫਰਜੀ ਹੈ। ਕੁਝ ਲੋਕ ਪ੍ਰੋ ਪੰਜਾਬ ਟੀਵੀ ਦੀ ਅਸਲੀ ਪੋਸਟ ਨੂੰ ਐਡਿਟ ਕਰ ਗਲਤ ਦਾਅਵੇ ਨਾਲ ਵਾਇਰਲ ਕਰ ਰਹੇ ਹਨ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।