ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਕਪਿਲ ਸ਼ਰਮਾ ਅਤੇ ਧਰੁਵ ਰਾਠੀ ਦੀ ਵਾਇਰਲ ਤਸਵੀਰ ਐਡੀਟੇਡ ਹੈ। ਅਸਲ ਤਸਵੀਰ ਸਾਲ 2024 ਦੀ ਹੈ, ਫੋਟੋ ‘ਚ ਕਪਿਲ ਸ਼ਰਮਾ ਨਾਲ ਗਾਇਕ ਮਨੀ ਲਾਡਲਾ ਹੈ। ਫੋਟੋ ਨੂੰ ਗ਼ਲਤ ਦਾਅਵੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਸੋਸ਼ਲ ਮੀਡਿਆ ‘ਤੇ ਕਾਮੇਡੀਅਨ ਅਤੇ ਐਕਟਰ ਕਪਿਲ ਸ਼ਰਮਾ ਦੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਇਸ ‘ਚ ਉਨ੍ਹਾਂ ਨਾਲ ਯੂਟਿਊਬਰ ਧਰੁਵ ਰਾਠੀ ਨਜ਼ਰ ਆ ਰਹੇ ਹਨ। ਯੂਜ਼ਰਸ ਇਸ ਨੂੰ ਸੱਚ ਮੰਨ ਕੇ ਸ਼ੇਅਰ ਕਰ ਰਹੇ ਹਨ।
ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਪਤਾ ਲੱਗਿਆ ਕਿ ਵਾਇਰਲ ਤਸਵੀਰ ਐਡੀਟੇਡ ਹੈ। ਅਸਲ ਤਸਵੀਰ ਵਿੱਚ ਕਪਿਲ ਸ਼ਰਮਾ ਨਾਲ ਗਾਇਕ ਮਨੀ ਲਾਡਲਾ ਹੈ। ਇਹ ਤਸਵੀਰ ਕਪਿਲ ਸ਼ਰਮਾ ਦੇ ਘਰ ਹੋਏ ਜਾਗਰਣ ਦੀ ਹੈ, ਜਿਸ ਨੂੰ ਐਡਿਟ ਕਰ ਫਰਜੀ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਫੇਸਬੁੱਕ ਯੂਜ਼ਰ Santoshi Lal Shukla (ਆਰਕਾਈਵ ਲਿੰਕ) ਨੇ 1 ਜੁਲਾਈ ਨੂੰ ਵਾਇਰਲ ਤਸਵੀਰ ਸਾਂਝੀ ਕੀਤੀ ਅਤੇ ਲਿਖਿਆ ਹੈ, “ਹੁਣ ਤਾਂ ਕਪਿਲ ਸ਼ਰਮਾ ਵੀ ਧਰੁਵ ਰਾਠੀ ਦੇ ਬਹੁਤ ਵੱਡੇ ਫੈਨ ਬਣ ਗਏ ਹਨ, ਇਹ ਸਭ ਸੱਚਾਈ ਦੀ ਤਾਕਤ ਹੈ #dhruvrathee #kapilsharma”
ਵਾਇਰਲ ਤਸਵੀਰ ਦੀ ਜਾਂਚ ਕਰਨ ਲਈ ਗੂਗਲ ਲੈਂਸ ਦੀ ਵਰਤੋਂ ਕੀਤੀ। ਸਾਨੂੰ ਇਹ ਤਸਵੀਰ ਮਨੀ ਲਾਡਲਾ ਦੇ ਵੈਰੀਫਾਈਡ ਫੇਸਬੁੱਕ ਪੇਜ ‘ਤੇ ਮਿਲੀ ਹੈ। ਫੋਟੋ 23 ਮਾਰਚ 2024 ਨੂੰ ਸ਼ੇਅਰ ਕੀਤੀ ਗਈ ਹੈ। ਕੈਪਸ਼ਨ ਮੁਤਾਬਕ, ਇਹ ਤਸਵੀਰ ਕਪਿਲ ਸ਼ਰਮਾ ਦੇ ਘਰ ਹੋਏ ਜਾਗਰਣ ਦੀ ਹੈ।
ਤਸਵੀਰ ਨਾਲ ਜੁੜੀ ਜਾਣਕਾਰੀ ਅੱਜ ਤਕ ਦੀ ਵਿਜ਼ੂਅਲ ਸਟੋਰੀ ‘ਤੇ ਮਿਲੀ। 27 ਮਾਰਚ 2024 ਨੂੰ ਸ਼ੇਅਰ ਸਟੋਰੀਜ਼ ਵਿੱਚ ਕਪਿਲ ਨਾਲ ਗਾਇਕ ਮਨੀ ਲਾਡਲਾ ਨੂੰ ਦੇਖਿਆ ਜਾ ਸਕਦਾ ਹੈ।
ਵਾਇਰਲ ਤਸਵੀਰ ਨਾਲ ਜੁੜੀ ਖ਼ਬਰ ਦੈਨਿਕ ਭਾਸਕਰ ਦੀ ਵੈੱਬਸਾਈਟ ‘ਤੇ ਮਿਲੀ। ਖਬਰ ‘ਚ ਦੱਸਿਆ ਗਿਆ ਹੈ ਕਿ, ਕਪਿਲ ਸ਼ਰਮਾ ਨੇ ਅੰਮ੍ਰਿਤਸਰ ਸਥਿਤ ਆਪਣੇ ਘਰ ‘ਚ ਨਵੇਂ ਸ਼ੋਅ ਦੀ ਸਫਲਤਾ ਲਈ ਜਾਗਰਣ ਕਰਵਾਇਆ। ਜਿਸ ਵਿੱਚ ਗਾਇਕ ਮਨੀ ਲਾਡਲਾ ਨੇ ਮਾਤਾ ਦੇ ਗੀਤ ਗਾਏ।
ਫੋਟੋ ਨਾਲ ਜੁੜੀ ਵੀਡੀਓ ਨੂੰ ਹੋਰ ਨਿਊਜ਼ ਵੈੱਬਸਾਈਟਾਂ ‘ਤੇ ਦੇਖਿਆ ਜਾ ਸਕਦਾ ਹੈ।
ਤਸਵੀਰ ਨੂੰ ਅਸੀਂ ਬਾਲੀਵੁੱਡ ਨੂੰ ਕਵਰ ਕਰਨ ਵਾਲੀ ਦੈਨਿਕ ਜਾਗਰਣ ਦੀ ਸੀਨੀਅਰ ਪੱਤਰਕਾਰ ਸਮਿਤਾ ਸ਼੍ਰੀਵਾਸਤਵ ਨਾਲ ਸ਼ੇਅਰ ਕੀਤਾ। ਉਨ੍ਹਾਂ ਨੇ ਦੱਸਿਆ ਕਿ ਫੋਟੋ ਐਡਿਟ ਕੀਤੀ ਹੋਈ ਹੈ। ਫੋਟੋ ‘ਚ ਕਪਿਲ ਦੇ ਨਾਲ ਗਾਇਕ ਮਨੀ ਲਾਡਲਾ ਹੈ।
ਅੰਤ ਵਿੱਚ ਪੋਸਟ ਨੂੰ ਸਾਂਝਾ ਕਰਨ ਵਾਲੇ ਯੂਜ਼ਰ ਨੂੰ ਸਕੈਨ ਕੀਤਾ ਗਿਆ। ਪਤਾ ਲੱਗਿਆ ਕਿ ਯੂਜ਼ਰ ਨੂੰ 6 ਹਜ਼ਾਰ ਤੋਂ ਵੱਧ ਲੋਕ ਫੋਲੋ ਕਰਦੇ ਹਨ। ਯੂਜ਼ਰ ਨੇ ਖੁਦ ਨੂੰ ਉੱਤਰ ਪ੍ਰਦੇਸ਼ ਦਾ ਨਿਵਾਸੀ ਦੱਸਿਆ ਹੈ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਕਪਿਲ ਸ਼ਰਮਾ ਅਤੇ ਧਰੁਵ ਰਾਠੀ ਦੀ ਵਾਇਰਲ ਤਸਵੀਰ ਐਡੀਟੇਡ ਹੈ। ਅਸਲ ਤਸਵੀਰ ਸਾਲ 2024 ਦੀ ਹੈ, ਫੋਟੋ ‘ਚ ਕਪਿਲ ਸ਼ਰਮਾ ਨਾਲ ਗਾਇਕ ਮਨੀ ਲਾਡਲਾ ਹੈ। ਫੋਟੋ ਨੂੰ ਗ਼ਲਤ ਦਾਅਵੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।