Fact Check : ਵਾਇਰਲ ਫੋਟੋ ‘ਚ ਬੌਬੀ ਦਿਓਲ ਨਾਲ ਉਨ੍ਹਾਂ ਦੀ ਮਾਂ ਨਹੀਂ ਹੈ, ਫੋਟੋ ਗ਼ਲਤ ਦਾਅਵੇ ਨਾਲ ਵਾਇਰਲ
ਵਿਸ਼ਵਾਸ ਨਿਊਜ਼ ਨੇ ਜਾਂਚ ਵਿੱਚ ਪਾਇਆ ਕਿ ਵਾਇਰਲ ਤਸਵੀਰ ਵਿੱਚ ਬੌਬੀ ਦਿਓਲ ਨਾਲ ਉਨ੍ਹਾਂ ਦੀ ਮਾਂ ਨਹੀਂ ਹੈ। ਦਰਅਸਲ, ਇਹ ਤਸਵੀਰ ਸਾਲ 2018 ਦੀ ਹੈ, ਜਦੋਂ ਬੌਬੀ ਦਿਓਲ ਸਾਹਨੇਵਾਲ ਗਏ ਹੋਏ ਸਨ। ਉਸੀ ਤਸਵੀਰ ਨੂੰ ਹੁਣ ਗ਼ਲਤ ਦਾਅਵਿਆਂ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
- By: Jyoti Kumari
- Published: Oct 24, 2024 at 04:30 PM
- Updated: Nov 14, 2024 at 05:19 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਸੋਸ਼ਲ ਮੀਡਿਆ ‘ਤੇ ਅਭਿਨੇਤਾ ਬੌਬੀ ਦਿਓਲ ਦੀ ਇਕ ਤਸਵੀਰ ਵਾਇਰਲ ਹੋ ਰਹੀ ਹੈ। ਫੋਟੋ ਵਿੱਚ ਉਨ੍ਹਾਂ ਨੂੰ ਇੱਕ ਬਜ਼ੁਰਗ ਔਰਤ ਨਾਲ ਦੇਖਿਆ ਜਾ ਸਕਦਾ ਹੈ। ਕੁਝ ਯੂਜ਼ਰਸ ਇਸ ਫੋਟੋ ਨੂੰ ਵਾਇਰਲ ਕਰ ਦਾਅਵਾ ਕਰ ਰਹੇ ਹਨ ਕਿ ਫੋਟੋ ‘ਚ ਬੌਬੀ ਦੀ ਮਾਂ ਉਨ੍ਹਾਂ ਦੇ ਨਾਲ ਹੈ। ਇਸ ਦੇ ਨਾਲ ਹੀ ਕਈ ਯੂਜ਼ਰਸ ਨੇ ਇਸ ਫੋਟੋ ਨੂੰ ਉਨ੍ਹਾਂ ਦੀ ਦਾਦੀ ਦਾ ਦੱਸਦੇ ਹੋਏ ਸ਼ੇਅਰ ਕੀਤਾ ਹੈ।
ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਪਤਾ ਲੱਗਿਆ ਕਿ ਵਾਇਰਲ ਤਸਵੀਰ ਵਿੱਚ ਬੌਬੀ ਦਿਓਲ ਦੀ ਮਾਂ ਨਹੀਂ ਹੈ। ਦਰਅਸਲ ਇਹ ਤਸਵੀਰ 25 ਜੂਨ 2018 ਦੀ ਹੈ। ਧਰਮਿੰਦਰ ਨੇ ਇਹ ਤਸਵੀਰ ਆਪਣੇ ਵੈਰੀਫਾਈਡ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤੀ ਹੈ। ਫੋਟੋ ਨੂੰ ਗ਼ਲਤ ਦਾਅਵਿਆਂ ਨਾਲ ਸਾਂਝਾ ਕੀਤਾ ਜਾ ਰਿਹਾ ਹੈ।
ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਯੂਜ਼ਰ Sachin Kumar (ਆਰਕਾਈਵ ਲਿੰਕ) ਨੇ 22 ਅਕਤੂਬਰ 2024 ਨੂੰ ਫੋਟੋ ਸਾਂਝੀ ਕੀਤੀ ਅਤੇ ਲਿਖਿਆ, “ਬੌਬੀ ਦਿਓਲ ਦੀ ਮਾਤਾ।”
ਇਸੇ ਤਰ੍ਹਾਂ ਇਕ ਹੋਰ ਪੇਜ ਮਸਤੀ ਟਾਈਮ ਨੇ ਵੀ ਇਸ ਫੋਟੋ ਨੂੰ ਸ਼ੇਅਰ ਕੀਤਾ ਹੈ ਅਤੇ ਲਿਖਿਆ ਹੈ, ”ਅਭਿਨੇਤਾ ਬੌਬੀ ਦਿਓਲ ਨੇ ਪਿੰਡ ‘ਚ ਚੁੱਲ੍ਹੇ ਦੀ ਰੋਟੀ ਖਾਣ ਲਈ ਆਪਣੀ ਮਾਂ ਨਾਲ ਸੰਪਰਕ ਕੀਤਾ, ਕੋਈ ਕੰਜੂਸ ਹੀ ਹੋਵੇਗਾ ਜੋ ਲਾਇਕ ਨਹੀਂ ਕਰੇਗਾ।”
ਪੜਤਾਲ
ਵਾਇਰਲ ਤਸਵੀਰ ਦੀ ਸੱਚਾਈ ਜਾਣਨ ਲਈ, ਅਸੀਂ ਗੂਗਲ ਰਿਵਰਸ ਇਮੇਜ ਦੀ ਵਰਤੋਂ ਕੀਤੀ। ਸਾਨੂੰ ਕਈ ਥਾਵਾਂ ‘ਤੇ ਪੁਰਾਣੀ ਤਾਰੀਖ ਵਿੱਚ ਵਾਇਰਲ ਤਸਵੀਰ ਮਿਲੀ। ਸਰਚ ਦੌਰਾਨ ਸਾਨੂੰ ਧਰਮਿੰਦਰ ਦਿਓਲ ਦੇ ਵੈਰੀਫਾਈਡ ਇੰਸਟਾਗ੍ਰਾਮ ਅਕਾਊਂਟ ‘ਤੇ ਵਾਇਰਲ ਫੋਟੋ ਮਿਲੀ। ਫੋਟੋ 25 ਜੂਨ 2018 ਨੂੰ ਸਾਂਝੀ ਕੀਤੀ ਗਈ ਹੈ। ਇੱਥੇ ਕਿਤੇ ਵੀ ਇਸ ਗੱਲ ਦਾ ਜ਼ਿਕਰ ਨਹੀਂ ਹੈ ਕਿ ਫੋਟੋ ਵਿੱਚ ਬੌਬੀ ਦਿਓਲ ਦੀ ਮਾਂ ਉਨ੍ਹਾਂ ਦੇ ਨਾਲ ਹੈ।
ਖੋਜ ਦੌਰਾਨ ਸਾਨੂੰ ptcpunjabi.co.in ਵੈੱਬਸਾਈਟ ‘ਤੇ ਵੀ ਵਾਇਰਲ ਤਸਵੀਰ ਮਿਲੀ। ਇਹ ਰਿਪੋਰਟ 25 ਅਕਤੂਬਰ 2021 ਨੂੰ ਪ੍ਰਕਾਸ਼ਿਤ ਕੀਤੀ ਗਈ ਸੀ। ਖਬਰ ‘ਚ ਵਾਇਰਲ ਦਾਅਵੇ ਨਾਲ ਜੁੜੀ ਕੋਈ ਜਾਣਕਾਰੀ ਨਹੀਂ ਮਿਲੀ।
ਵਾਇਰਲ ਫੋਟੋ ਨਾਲ ਜੁੜੀਆਂ ਹੋਰ ਰਿਪੋਰਟਾਂ ਇੱਥੇ ਵੇਖੀਆਂ ਜਾ ਸਕਦੀਆਂ ਹਨ।
ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਬੌਬੀ ਦਿਓਲ ਦੇ ਸੋਸ਼ਲ ਮੀਡੀਆ ਹੈਂਡਲ ਦੀ ਜਾਂਚ ਕੀਤੀ। ਇੱਥੇ ਸਾਨੂੰ ਬੌਬੀ ਦੀਆਂ ਉਨ੍ਹਾਂ ਦੀ ਮਾਂ ਪ੍ਰਕਾਸ਼ ਕੌਰ ਨਾਲ ਕਈ ਤਸਵੀਰਾਂ ਦੇਖਣ ਨੂੰ ਮਿਲੀਆਂ।
ਅਸੀਂ ਮੁੰਬਈ ਵਿੱਚ ਦੈਨਿਕ ਜਾਗਰਣ ਦੀ ਮੁੱਖ ਸੰਵਾਦਦਾਤਾ ਸਮਿਤਾ ਸ਼੍ਰੀਵਾਸਤਵ ਨਾਲ ਫੋਟੋ ਸਾਂਝੀ ਕੀਤੀ। ਉਨ੍ਹਾਂ ਨੇ ਦੱਸਿਆ ਕਿ ਫੋਟੋ ਵਿੱਚ ਬੌਬੀ ਦਿਓਲ ਦੀ ਮਾਂ ਨਹੀਂ ਹੈ।
ਇਸ ਤੋਂ ਪਹਿਲਾਂ ਵੀ ਇਹ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਚੁੱਕੀ ਹੈ। ਉਸ ਸਮੇਂ ਇਸ ਨੂੰ ਸੰਨੀ ਦਿਓਲ ਦੇ ਪ੍ਰਚਾਰ ਕਾਰਨ ਦੇ ਦਾਅਵੇ ਨਾਲ ਸ਼ੇਅਰ ਕੀਤਾ ਗਿਆ ਸੀ। ਫੈਕਟ ਚੈੱਕ ਰਿਪੋਰਟ ਇੱਥੇ ਪੜ੍ਹੀ ਜਾ ਸਕਦੀ ਹੈ।
ਅੰਤ ਵਿੱਚ ਅਸੀਂ ਫੋਟੋ ਨੂੰ ਸ਼ੇਅਰ ਕਰਨ ਵਾਲੇ ਫੇਸਬੁੱਕ ਯੂਜ਼ਰ ਦੀ ਪ੍ਰੋਫਾਈਲ ਨੂੰ ਸਕੈਨ ਕੀਤਾ। ਪਤਾ ਲੱਗਿਆ ਕਿ ਯੂਜ਼ਰ ਨੂੰ 5 ਹਜ਼ਾਰ ਤੋਂ ਵੱਧ ਲੋਕ ਫੋਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਜਾਂਚ ਵਿੱਚ ਪਾਇਆ ਕਿ ਵਾਇਰਲ ਤਸਵੀਰ ਵਿੱਚ ਬੌਬੀ ਦਿਓਲ ਨਾਲ ਉਨ੍ਹਾਂ ਦੀ ਮਾਂ ਨਹੀਂ ਹੈ। ਦਰਅਸਲ, ਇਹ ਤਸਵੀਰ ਸਾਲ 2018 ਦੀ ਹੈ, ਜਦੋਂ ਬੌਬੀ ਦਿਓਲ ਸਾਹਨੇਵਾਲ ਗਏ ਹੋਏ ਸਨ। ਉਸੀ ਤਸਵੀਰ ਨੂੰ ਹੁਣ ਗ਼ਲਤ ਦਾਅਵਿਆਂ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
- Claim Review : ਬੌਬੀ ਦਿਓਲ ਦੀ ਮਾਂ।
- Claimed By : ਫੇਸਬੁੱਕ ਯੂਜ਼ਰ - Sachin Kumar
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...