ਵਿਸ਼ਵਾਸ ਨਿਊਜ਼ ਨੇ ਜਾਂਚ ਕਰਨ ‘ਤੇ ਪਾਇਆ ਕਿ ਗਾਇਕਾ ਨੇਹਾ ਕੱਕੜ ਦੀ ਗੋਦ ‘ਚ ਉਨ੍ਹਾਂ ਦਾ ਭਤੀਜਾ ਹੈ ਅਤੇ ਵਾਇਰਲ ਤਸਵੀਰ ਨੇਹਾ ਅਤੇ ਰੋਹਨਪ੍ਰੀਤ ਦੀ ਹਲਦੀ ਦੀ ਹੈ, ਜਿਸ ਨੂੰ ਹੁਣ ਕੁਝ ਲੋਕ ਗ਼ਲਤ ਦਾਅਵਿਆਂ ਨਾਲ ਸ਼ੇਅਰ ਕਰ ਰਹੇ ਹਨ।
ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਸੋਸ਼ਲ ਮੀਡੀਆ ‘ਤੇ ਗਾਇਕਾ ਨੇਹਾ ਕੱਕੜ ਦੀ ਇਕ ਤਸਵੀਰ ਵਾਇਰਲ ਹੋ ਰਹੀ ਹੈ, ਜਿਸ ਵਿਚ ਉਨ੍ਹਾਂ ਦੀ ਗੋਦ ‘ਚ ਇਕ ਬੱਚਾ ਨੂੰ ਦੇਖਿਆ ਜਾ ਸਕਦਾ ਹੈ। ਹੁਣ ਕੁਝ ਯੂਜ਼ਰਸ ਇਸ ਪੋਸਟ ਨੂੰ ਸ਼ੇਅਰ ਕਰ ਦਾਅਵਾ ਕਰ ਰਹੇ ਹਨ ਕਿ ਫੋਟੋ ‘ਚ ਨੇਹਾ ਦੇ ਨਾਲ ਉਨ੍ਹਾਂ ਦਾ ਬੇਟਾ ਹੈ। ਯੂਜ਼ਰਸ ਇਸ ਦਾਅਵੇ ਨੂੰ ਸੱਚ ਮੰਨ ਕੇ ਸ਼ੇਅਰ ਕਰ ਰਹੇ ਹਨ।
ਵਿਸ਼ਵਾਸ ਨਿਊਜ਼ ਨੇ ਜਾਂਚ ਵਿੱਚ ਵਾਇਰਲ ਦਾਅਵੇ ਨੂੰ ਗੁੰਮਰਾਹਕੁੰਨ ਪਾਇਆ। ਦਰਅਸਲ, ਤਸਵੀਰ ਵਿੱਚ ਨੇਹਾ ਕੱਕੜ ਨਾਲ ਉਨ੍ਹਾਂ ਦਾ ਭਤੀਜਾ ਹੈ। ਜਿਸ ਨੂੰ ਹੁਣ ਗ਼ਲਤ ਦਾਅਵਿਆਂ ਨਾਲ ਸਾਂਝਾ ਕੀਤਾ ਜਾ ਰਿਹਾ ਹੈ।
ਫੇਸਬੁੱਕ ਯੂਜ਼ਰ Nss Neeraj ਨੇ ਵਾਇਰਲ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ”ਕਰੀਨਾ ਖਾਨ ਦੇ ਬੱਚਿਆਂ ਨੂੰ ਬਹੁਤ ਪਸੰਦ ਕੀਤਾ ਜਾਂਦਾ ਹੈ, ਨੇਹਾ ਕੱਕੜ ਦੇ ਬੱਚਿਆਂ ਨੂੰ ਇੱਕ ਲਾਈਕ ਕਰਕੇ ਆਪਣਾ ਆਸ਼ੀਰਵਾਦ ਦਿਓ।”
ਵਾਇਰਲ ਪੋਸਟ ਦਾ ਆਰਕਾਈਵ ਲਿੰਕ ਇੱਥੇ ਦੇਖਿਆ ਜਾ ਸਕਦਾ ਹੈ।
ਵਾਇਰਲ ਤਸਵੀਰ ਦੀ ਜਾਂਚ ਕਰਨ ਲਈ ਅਸੀਂ ਗੂਗਲ ਲੈਂਸ ਟੂਲ ਦੀ ਵਰਤੋਂ ਕੀਤੀ। ਸਰਚ ਕਰਨ ‘ਤੇ ਸਾਨੂੰ news18.com ਦੀ ਵੈੱਬਸਾਈਟ ‘ਤੇ ਵਾਇਰਲ ਤਸਵੀਰ ਮਿਲੀ। 23 ਅਕਤੂਬਰ 2020 ਨੂੰ ਪ੍ਰਕਾਸ਼ਿਤ ਖਬਰ ‘ਚ ਦੱਸਿਆ ਗਿਆ ਕਿ, ਇਹ ਫੋਟੋ ਨੇਹਾ ਕੱਕੜ ਅਤੇ ਰੋਹਨਪ੍ਰੀਤ ਸਿੰਘ ਦੀ ਹਲਦੀ ਦੇ ਸਮੇਂ ਦੀ ਹੈ। ਫੋਟੋ ‘ਚ ਨੇਹਾ ਦਾ ਭਤੀਜਾ ਉਨ੍ਹਾਂ ਦੇ ਨਾਲ ਹੈ।
ਸਰਚ ਦੌਰਾਨ ਸਾਨੂੰ ਮਿਡ ਡੇਅ ਦੀ ਵੈੱਬਸਾਈਟ ‘ਤੇ ਵਾਇਰਲ ਤਸਵੀਰ ਵੀ ਮਿਲੀ। 27 ਅਕਤੂਬਰ 2020 ਨੂੰ ਪ੍ਰਕਾਸ਼ਿਤ ਖਬਰ ਵਿੱਚ, ਨੇਹਾ ਕੱਕੜ ਅਤੇ ਰੋਹਨਪ੍ਰੀਤ ਸਿੰਘ ਦੇ ਰੋਕੇ ਤੋਂ ਲੈ ਕੇ ਉਨ੍ਹਾਂ ਦੇ ਵਿਆਹ ਤੱਕ ਦੀਆਂ ਸਾਰੀਆਂ ਤਸਵੀਰਾਂ ਦਿਖਾਈਆਂ ਗਈਆਂ ਹਨ। ਫੋਟੋ ‘ਚ ਨੇਹਾ ਦੀ ਗੋਦ ‘ਚ ਉਨ੍ਹਾਂ ਦਾ ਭਤੀਜਾ ਹੈ।
ਵਾਇਰਲ ਤਸਵੀਰ ਨਾਲ ਜੁੜਦੀਆਂ ਹੋਰ ਕਈ ਖਬਰਾਂ ਇੱਥੇ ਦੇਖੀ ਜਾ ਸਕਦੀ ਹੈ।
ਪੋਸਟ ਵਿੱਚ ਦਿੱਖ ਰਹੀ ਦੂਜੀ ਤਸਵੀਰ ਸਾਨੂੰ ਏਬੀਪੀ ਨਿਊਜ਼ ਦੀ ਫੋਟੋ ਗੈਲਰੀ ਵਿੱਚ ਮਿਲੀ। 24 ਅਕਤੂਬਰ 2021 ਨੂੰ ਵਾਇਰਲ ਫੋਟੋ ਮਿਲੀ, ਪਰ ਫੋਟੋ ਦੇ ਨਾਲ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਅਸੀਂ ਨੇਹਾ ਕੱਕੜ ਦੇ ਸੋਸ਼ਲ ਮੀਡੀਆ ਹੈਂਡਲ ਨੂੰ ਵੀ ਸਕੈਨ ਕੀਤਾ। ਸਾਨੂੰ ਉੱਥੇ ਵੀ ਅਜਿਹੀ ਕੋਈ ਜਾਣਕਾਰੀ ਨਹੀਂ ਮਿਲੀ।
ਅਸੀਂ ਫੋਟੋ ਨੂੰ ਦੈਨਿਕ ਜਾਗਰਣ ਦੀ ਸੀਨੀਅਰ ਪੱਤਰਕਾਰ ਸਮਿਤਾ ਸ਼੍ਰੀਵਾਸਤਵ ਨਾਲ ਸ਼ੇਅਰ ਕੀਤਾ। ਉਨ੍ਹਾਂ ਨੇ ਵਾਇਰਲ ਪੋਸਟ ਨੂੰ ਗਲਤ ਦੱਸਿਆ ਹੈ।
ਅੰਤ ਵਿੱਚ ਅਸੀਂ ਪੋਸਟ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਦੀ ਪ੍ਰੋਫਾਈਲ ਨੂੰ ਸਕੈਨ ਕੀਤਾ। ਪਤਾ ਲੱਗਿਆ ਕਿ ਯੂਜ਼ਰ ਨੂੰ 6 ਹਜ਼ਾਰ ਤੋਂ ਵੱਧ ਲੋਕ ਫਾਲੋ ਕਰਦੇ ਹਨ। ਯੂਜ਼ਰ ਨੇ ਖੁਦ ਨੂੰ ਦਿੱਲੀ ਦਾ ਰਹਿਣ ਵਾਲਾ ਦੱਸਿਆ ਹੈ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਜਾਂਚ ਕਰਨ ‘ਤੇ ਪਾਇਆ ਕਿ ਗਾਇਕਾ ਨੇਹਾ ਕੱਕੜ ਦੀ ਗੋਦ ‘ਚ ਉਨ੍ਹਾਂ ਦਾ ਭਤੀਜਾ ਹੈ ਅਤੇ ਵਾਇਰਲ ਤਸਵੀਰ ਨੇਹਾ ਅਤੇ ਰੋਹਨਪ੍ਰੀਤ ਦੀ ਹਲਦੀ ਦੀ ਹੈ, ਜਿਸ ਨੂੰ ਹੁਣ ਕੁਝ ਲੋਕ ਗ਼ਲਤ ਦਾਅਵਿਆਂ ਨਾਲ ਸ਼ੇਅਰ ਕਰ ਰਹੇ ਹਨ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।