ਵਿਸ਼ਵਾਸ ਨਿਊਜ਼ ਨੇ ਜਾਂਚ ਵਿੱਚ ਪਾਇਆ ਕਿ ਬੱਬੂ ਮਾਨ ਦੇ ਨਾਮ ਤੋਂ ਵਾਇਰਲ ਪੋਸਟ ਫਰਜੀ ਹੈ। ਅਸਲ ਫੋਟੋ ਗਾਇਕ ਗੁਰਦਾਸ ਮਾਨ ਦੀ ਹੈ, ਜਿਸ ਨੂੰ ਐਡਿਟ ਕਰ ਉਸ ਵਿੱਚ ਬੱਬੂ ਮਾਨ ਦਾ ਚਿਹਰਾ ਲਗਾ ਦਿੱਤਾ ਗਿਆ ਹੈ। ਡੈਲੀ ਪੋਸਟ ਪੰਜਾਬੀ ਦੇ ਨਾਮ ਤੋਂ ਵਾਇਰਲ ਪੋਸਟ ਐਡੀਟੇਡ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਸੋਸ਼ਲ ਮੀਡੀਆ ‘ਤੇ ਪੰਜਾਬੀ ਮੀਡਿਆ ਅਦਾਰੇ ਡੈਲੀ ਪੋਸਟ ਪੰਜਾਬੀ ਦੀ ਇਕ ਪੋਸਟ ਵਾਇਰਲ ਹੋ ਰਹੀ ਹੈ, ਜਿਸ ਵਿਚ ਗਾਇਕ ਬੱਬੂ ਮਾਨ ਦੀ ਫੋਟੋ ਲੱਗੀ ਹੋਈ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਬੱਬੂ ਮਾਨ ਨੇ ਆਪਣੀ ਫਿਲਮ ਸੁੱਚਾ ਸੂਰਮਾ ਫਲੋਪ ਹੋਣ ‘ਤੇ ਮੁਆਫੀ ਮੰਗੀ ਹੈ। ਕਈ ਯੂਜ਼ਰਸ ਨੇ ਇਸ ਪੋਸਟ ਨੂੰ ਸੱਚ ਮੰਨ ਕੇ ਸ਼ੇਅਰ ਕਰ ਰਹੇ ਹਨ।
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਵਾਇਰਲ ਦਾਅਵੇ ਨੂੰ ਗ਼ਲਤ ਪਾਇਆ। ਵਾਇਰਲ ਕੀਤੀ ਜਾ ਰਹੀ ਪੋਸਟ ਐਡੀਟੇਡ ਹੈ। ਅਸਲ ਪੋਸਟ ਵਿੱਚ ਗਾਇਕ ਗੁਰਦਾਸ ਮਾਨ ਹੈ, ਜਦੋਂ ਉਨ੍ਹਾਂ ਨੇ ਆਪਣੇ ਵਿਵਾਦਤ ਬਿਆਨ ਕਰਕੇ ਮੁਆਫੀ ਮੰਗੀ ਸੀ। ਇਸੀ ਨੂੰ ਐਡਿਟ ਕਰ ਹੁਣ ਗ਼ਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਫੇਸਬੁੱਕ ਯੂਜ਼ਰ ਡਾਕਟਰ ਕਮਲਜੀਤ ਸਿੰਘ ਨੇ 13 ਅਕਤੂਬਰ 2024 ਨੂੰ ਵਾਇਰਲ ਪੋਸਟ ਨੂੰ ਸਾਂਝਾ ਕਰਦੇ ਹੋਏ ਲਿਖਿਆ ਹੈ, ਫਲੋਪ ਹਿੱਟ ਤੇ ਚੱਲਦਾ ਹੀ ਰਹਿੰਦਾ ,ਮਾਫੀ ਮੰਗਣ ਵਾਲੀ ਤੇ ਕੋਈ ਗੱਲ ਹੀ ਨਹੀ ਸੀ। ਗਾਇਕ ਬੱਬੂ ਮਾਨ ਨੇ ਸੁੱਚਾ ਸੂਰਮਾਂ ਫਲੋਪ ਫ਼ਿਲਮ ਹੋਣ ਕਰਕੇ
ਮੰਗੀ ਪੰਜਾਬੀਆਂ ਤੋਂ ਮੁਆਫ਼ੀ
ਕਿਹਾ,”ਮੈਂ ਪੰਜਾਬੀਆਂ ਦਾ ਦਿਲ ਦੁਖਾਇਆ, ਹੱਥ ਜੋੜ ਕੇ ਮੁਆਫ਼ੀ ਮੰਗਦਾ”
ਪੋਸਟ ਦਾ ਆਰਕਾਈਵ ਲਿੰਕ ਇੱਥੇ ਦੇਖਿਆ ਜਾ ਸਕਦਾ ਹੈ।
ਵਾਇਰਲ ਦਾਅਵੇ ਦੀ ਸੱਚਾਈ ਜਾਣਨ ਲਈ, ਅਸੀਂ ਸੰਬੰਧਿਤ ਕੀਵਰਡਸ ਦੀ ਮਦਦ ਨਾਲ ਗੂਗਲ ‘ਤੇ ਸਰਚ ਕੀਤਾ। ਸਾਨੂੰ ਦਾਅਵੇ ਨਾਲ ਜੁੜੀ ਕੋਈ ਵੀ ਨਿਊਜ ਰਿਪੋਰਟ ਨਹੀਂ ਮਿਲੀ।
ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਵਾਇਰਲ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਰਾਹੀਂ ਖੋਜਿਆ। ਸਾਨੂੰ ਬੱਬੂ ਮਾਨ ਦੀ ਇਹ ਫੋਟੋ ਕੀਤੇ ਵੀ ਨਹੀਂ ਮਿਲੀ, ਪਰ ਸਾਨੂੰ ਗਾਇਕ ਗੁਰਦਾਸ ਮਾਨ ਦੀ ਹੂਬਹੂ ਤਸਵੀਰ ਮਿਲੀ। ਰੋਜ਼ਾਨਾ ਸਪੋਕੇਸਮੈਨ ਨੇ 24 ਅਗਸਤ 2021 ਨੂੰ ਪੋਸਟ ਨੂੰ ਸ਼ੇਅਰ ਕੀਤਾ ਹੈ ਅਤੇ ਲਿਖਿਆ ਹੈ,”ਗੁਰਦਾਸ ਮਾਨ ਨੇ ਸੋਸ਼ਲ ਮੀਡੀਆ ਜ਼ਰੀਏ ਦਿੱਤੀ ਸਫ਼ਾਈ, ਵਿਵਾਦਤ ਬਿਆਨ ਲਈ ਮੰਗੀ ਮੁਆਫੀ।” ਇਸ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਅਸਲ ਫੋਟੋ ਗੁਰਦਾਸ ਮਾਨ ਦੀ ਹੈ।
ਸਰਚ ਵਿੱਚ ਸਾਨੂੰ ਡੈਲੀ ਪੋਸਟ ਪੰਜਾਬੀ ਦੀ ਵੈਬਸਾਈਟ ‘ਤੇ ਫੋਟੋ ਨਾਲ ਜੁੜੀ ਰਿਪੋਰਟ ਮਿਲੀ। 24 ਅਗਸਤ 2021 ਨੂੰ ਪ੍ਰਕਾਸ਼ਿਤ ਖਬਰ ਵਿੱਚ ਦੱਸਿਆ ਗਿਆ, ਪੰਜਾਬੀ ਗਾਇਕ ਗੁਰਦਾਸ ਮਾਨ ਨੇ ਆਪਣੇ ਸ਼ੋ ਦੌਰਾਨ ਇੱਕ ਵਿਵਾਦਤ ਬਿਆਨ ਦਿੱਤਾ ਸੀ,ਜਿਸ ਕਾਰਨ ਲੋਕ ਉਹਨਾਂ ਤੇ ਭੜਕ ਗਏ ਸਨ। ਜਿਸ ਤੋਂ ਬਾਅਦ ਗੁਰਦਾਸ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਇੱਕ ਵੀਡੀਓ ਸ਼ੇਅਰ ਕਰ ਮੁਆਫੀ ਮੰਗੀ ਸੀ।”
ਗੁਰਦਾਸ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ 24 ਅਗਸਤ 2021 ਨੂੰ ਵੀਡੀਓ ਸ਼ੇਅਰ ਕਰ ਮੁਆਫੀ ਮੰਗੀ ਸੀ।
ਗੁਰਦਾਸ ਮਾਨ ਨਾਲ ਜੁੜੀ ਹੋਰ ਰਿਪੋਰਟਾਂ ਇੱਥੇ ਦੇਖੀਆਂ ਜਾ ਸਕਦੀਆਂ ਹਨ।
ਪੁਸ਼ਟੀ ਲਈ ਡੈਲੀ ਪੋਸਟ ਪੰਜਾਬੀ ਦੀ ਐਂਕਰ ਜਸਮੀਤ ਕੌਰ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ ਕਿ ਵਾਇਰਲ ਪੋਸਟ ਐਡੀਟੇਡ ਹੈ।
ਅੰਤ ਵਿੱਚ ਅਸੀਂ ਪੋਸਟ ਨੂੰ ਸਾਂਝਾ ਕਰਨ ਵਾਲੇ ਯੂਜ਼ਰ ਦੀ ਪ੍ਰੋਫਾਈਲ ਨੂੰ ਸਕੈਨ ਕੀਤਾ। ਪਤਾ ਲੱਗਿਆ ਕਿ ਯੂਜ਼ਰ ਨੂੰ 11 ਹਜ਼ਾਰ ਲੋਕ ਫਾਲੋ ਕਰਦੇ ਹਨ। ਯੂਜ਼ਰ ਗਵਾਲੀਅਰ ਦਾ ਰਹਿਣ ਵਾਲਾ ਹੈ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਜਾਂਚ ਵਿੱਚ ਪਾਇਆ ਕਿ ਬੱਬੂ ਮਾਨ ਦੇ ਨਾਮ ਤੋਂ ਵਾਇਰਲ ਪੋਸਟ ਫਰਜੀ ਹੈ। ਅਸਲ ਫੋਟੋ ਗਾਇਕ ਗੁਰਦਾਸ ਮਾਨ ਦੀ ਹੈ, ਜਿਸ ਨੂੰ ਐਡਿਟ ਕਰ ਉਸ ਵਿੱਚ ਬੱਬੂ ਮਾਨ ਦਾ ਚਿਹਰਾ ਲਗਾ ਦਿੱਤਾ ਗਿਆ ਹੈ। ਡੈਲੀ ਪੋਸਟ ਪੰਜਾਬੀ ਦੇ ਨਾਮ ਤੋਂ ਵਾਇਰਲ ਪੋਸਟ ਐਡੀਟੇਡ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।