ਵਿਸ਼ਵਾਸ ਨਿਊਜ਼ ਨੇ ਜਾਂਚ ਵਿੱਚ ਪਾਇਆ ਕਿ ਬੀਐਸਐਨਐਲ (BSNL) ਨੂੰ ਲੈ ਕੇ ਵਾਇਰਲ ਵਿਰਾਟ ਕੋਹਲੀ ਦਾ ਵਾਇਰਲ ਬਿਆਨ ਫਰਜ਼ੀ ਹੈ। ਵਿਰਾਟ ਕੋਹਲੀ ਨੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਸੋਸ਼ਲ ਮੀਡਿਆ ‘ਤੇ ਵਿਰਾਟ ਕੋਹਲੀ ਦੇ ਨਾਂ ‘ਤੇ ਇਕ ਕਥਿਤ ਬਿਆਨ ਵਾਇਰਲ ਹੋ ਰਿਹਾ ਹੈ। ਪੋਸਟ ‘ਚ ਦਾਅਵਾ ਕੀਤਾ ਗਿਆ ਹੈ ਕਿ ਵਿਰਾਟ ਕੋਹਲੀ ਨੇ ਬੀਐਸਐਨਐਲ ਕੰਪਨੀ ਦਾ ਸਮਰਥਨ ਕੀਤਾ ਹੈ ਅਤੇ ਕਿਹਾ ਹੈ ਕਿ ਬੀਐਸਐਨਐਲ ਇੰਟਰਨੈੱਟ ਦੀ ਸਪੀਡ ਵੱਧਾ ਦੇਵੇ, ਸਿਮ ਆਪਣੇ ਆਪ ਪੋਰਟ ਹੋ ਜਾਣਗੇ।
ਵਿਸ਼ਵਾਸ ਨਿਊਜ਼ ਨੇ ਜਾਂਚ ਵਿੱਚ ਵਾਇਰਲ ਦਾਅਵੇ ਨੂੰ ਗ਼ਲਤ ਪਾਇਆ। ਵਿਰਾਟ ਕੋਹਲੀ ਨੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਹੈ। ਵਾਇਰਲ ਬਿਆਨ ਫਰਜ਼ੀ ਹੈ,ਜਿਸ ਨੂੰ ਸੱਚ ਮੰਨ ਕੇ ਸਾਂਝਾ ਕੀਤਾ ਜਾ ਰਿਹਾ ਹੈ।
ਫੇਸਬੁੱਕ ਯੂਜ਼ਰ Mukesh Kumar Dhaker ਨੇ (ਆਰਕਾਈਵ ਲਿੰਕ) 2 ਅਗਸਤ ਨੂੰ ਵਾਇਰਲ ਪੋਸਟ ਨੂੰ ਸਾਂਝਾ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ ਹੈ, “BSNL KO SUPPORT KRE…..”
ਪੋਸਟ ਦੇ ਉੱਪਰ ਲਿਖਿਆ ਹੈ: ਵਿਰਾਟ ਕੋਹਲੀ ਨੇ ਕਿਹਾ, ਡੀਅਰ BSNL ਤੁਸੀਂ ਆਪਣੇ ਨੈੱਟ ਦੀ ਸਪੀਡ ਵੱਧਾ ਦੀਓ, ਸਿਮ ਪੋਰਟ ਦੀ ਸਪੀਡ ਸਾਡੀ ਜਨਤਾ ਖੁਦ ਵੱਧਾ ਦੇਵੇਗੀ।
ਪੋਸਟ ਵਿੱਚ ਕੀਤੇ ਜਾ ਰਹੇ ਦਾਅਵੇ ਦੀ ਜਾਂਚ ਕਰਨ ਲਈ ਅਸੀਂ ਸੰਬੰਧਿਤ ਕੀਵਰਡਸ ਦੇ ਨਾਲ ਗੂਗਲ ‘ਤੇ ਸਰਚ ਕੀਤਾ। ਸਾਨੂੰ ਵਿਰਾਟ ਕੋਹਲੀ ਦੇ ਕਥਿਤ ਬਿਆਨ ਨਾਲ ਸਬੰਧਤ ਕੋਈ ਭਰੋਸੇਯੋਗ ਮੀਡੀਆ ਰਿਪੋਰਟ ਨਹੀਂ ਮਿਲੀ। ਜੇਕਰ ਵਿਰਾਟ ਕੋਹਲੀ ਨੇ BSNL ਨਾਲ ਜੁੜਿਆ ਅਜਿਹਾ ਕੋਈ ਬਿਆਨ ਦਿੱਤਾ ਹੁੰਦਾ ਤਾਂ ਇਸ ਨਾਲ ਜੁੜੀ ਕੋਈ ਰਿਪੋਰਟ ਜ਼ਰੂਰ ਹੁੰਦੀ।
ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਵਿਰਾਟ ਕੋਹਲੀ ਦੇ ਵੈਰੀਫਾਈਡ ਸੋਸ਼ਲ ਮੀਡੀਆ ਹੈਂਡਲ ਨੂੰ ਖੰਗਾਲੀਆਂ। ਅਸੀਂ ਵਿਰਾਟ ਕੋਹਲੀ ਦੇ ਇੰਸਟਾਗ੍ਰਾਮ, ਫੇਸਬੁੱਕ ਅਤੇ ਐਕਸ ਹੈਂਡਲ ਦੀ ਜਾਂਚ ਕੀਤੀ। ਸਾਨੂੰ ਵਾਇਰਲ ਦਾਅਵੇ ਨਾਲ ਜੁੜੀ ਕੋਈ ਪੋਸਟ ਨਹੀਂ ਮਿਲੀ।
ਅਸੀਂ ਵਾਇਰਲ ਪੋਸਟ ਨੂੰ ਲੈ ਕੇ ਸਪੋਰਟਸ ਪੱਤਰਕਾਰ ਅਤੇ ਕੁਮੈਂਟੇਟਰ ਸਈਦ ਹੁਸੈਨ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਵਾਇਰਲ ਦਾਅਵਾ ਗ਼ਲਤ ਹੈ। ਵਿਰਾਟ ਕੋਹਲੀ ਨੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਹੈ।
ਇਸ ਤੋਂ ਪਹਿਲਾਂ ਵੀ ਵਿਰਾਟ ਕੋਹਲੀ ਦੇ ਨਾਂ ‘ਤੇ ਕਈ ਫਰਜ਼ੀ ਬਿਆਨ ਸੋਸ਼ਲ ਮੀਡੀਆ ‘ਤੇ ਵਾਇਰਲ ਹੋਏ ਸਨ, ਜਿਨ੍ਹਾਂ ਦੀ ਜਾਂਚ ਵਿਸ਼ਵਾਸ ਨਿਊਜ਼ ਨੇ ਕੀਤੀ ਸੀ। ਫ਼ੈਕ੍ਟ ਚੈੱਕ ਰਿਪੋਰਤਸ ਨੂੰ ਇੱਥੇ ਪੜ੍ਹੀਆਂ ਜਾ ਸਕਦਾ ਹੈ।
ਸਰਚ ਦੌਰਾਨ ਸਾਨੂੰ ਦੈਨਿਕ ਜਾਗਰਣ ਦੀ ਇੱਕ ਖ਼ਬਰ ਮਿਲੀ। 4 ਅਗਸਤ 2024 ਨੂੰ ਪ੍ਰਕਾਸ਼ਿਤ ਖਬਰ ਵਿੱਚ ਦੱਸਿਆ ਗਿਆ ਕਿ ,ਰਿਲਾਇੰਸ ਜੀਓ, ਵੋਡਾਫੋਨ ਅਤੇ ਏਅਰਟੈੱਲ ਦੇ ਮਹਿੰਗੇ ਰੀਚਾਰਜ ਪਲਾਨ ਕਾਰਨ ਲੋਕ ਹੁਣ ਬੀਐਸਐਨਐਲ ਵੱਲ ਝੁਕ ਰਹੇ ਹਨ। ਲੋਕ BSNL ਨੂੰ ਨਵੇਂ ਵਿਕਲਪ ਵਜੋਂ ਤਰਜੀਹ ਦੇ ਰਹੇ ਹਨ।
ਅੰਤ ਵਿੱਚ ਅਸੀਂ ਗ਼ਲਤ ਪੋਸਟ ਕਰਨ ਵਾਲੇ ਯੂਜ਼ਰ ਦੀ ਪ੍ਰੋਫਾਈਲ ਨੂੰ ਸਕੈਨ ਕੀਤਾ । ਪਤਾ ਲੱਗਾ ਕਿ ਯੂਜ਼ਰ ਨੂੰ 5 ਹਜ਼ਾਰ ਤੋਂ ਵੱਧ ਲੋਕ ਫੋਲੋ ਕਰਦੇ ਹਨ। ਯੂਜ਼ਰ ਨੇ ਆਪਣੇ ਆਪ ਨੂੰ ਰਾਜਸਥਾਨ ਦੇ ਕੋਟਾ ਦਾ ਰਹਿਣ ਵਾਲਾ ਦੱਸਿਆ ਹੈ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਜਾਂਚ ਵਿੱਚ ਪਾਇਆ ਕਿ ਬੀਐਸਐਨਐਲ (BSNL) ਨੂੰ ਲੈ ਕੇ ਵਾਇਰਲ ਵਿਰਾਟ ਕੋਹਲੀ ਦਾ ਵਾਇਰਲ ਬਿਆਨ ਫਰਜ਼ੀ ਹੈ। ਵਿਰਾਟ ਕੋਹਲੀ ਨੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।