Fact Check : AI ਟੂਲ ਨਾਲ ਬਣਾਈ ਗਈ ਹੈ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖ਼ੇ ਬਰਫਬਾਰੀ ਦੀ ਵਾਇਰਲ ਤਸਵੀਰ

ਅੰਮ੍ਰਿਤਸਰ ਵਿਖ਼ੇ ਬਰਫਬਾਰੀ ਦੇ ਦਾਅਵੇ ਨਾਲ ਵਾਇਰਲ ਤਸਵੀਰ ਅਸਲੀ ਨਹੀਂ ਹੈ ਸਗੋਂ, ਇਹ AI ਟੂਲਸ ਦੀ ਮਦਦ ਨਾਲ ਬਣਾਈ ਗਈ ਕਾਲਪਨਿਕ ਤਸਵੀਰ ਹੈ।

ਵਿਸ਼ਵਾਸ ਨਿਊਜ਼ (ਨਵੀਂ ਦਿੱਲੀ)। ਸੋਸ਼ਲ ਮੀਡੀਆ ‘ਤੇ ਵਾਇਰਲ ਇੱਕ ਤਸਵੀਰ ਨੂੰ ਲੈ ਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਸ਼੍ਰੀ ਅੰਮ੍ਰਿਤਸਰ ਸਾਹਿਬ ਵਿੱਖੇ ਹੋਈ ਬਰਫਬਾਰੀ ਦੀ ਤਸਵੀਰ ਹੈ। ਫੋਟੋ ‘ਚ ਬਰਫ ਵਿੱਚ ਕੁਝ ਲੋਕਾਂ ਨੂੰ ਦੇਖਿਆ ਜਾ ਸਕਦਾ ਹੈ।

ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਇਹ ਤਸਵੀਰ ਅਸਲੀ ਨਹੀਂ ਹੈ। ਇਹ ਤਸਵੀਰ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਟੂਲਸ ਨਾਲ ਬਣਾਈ ਗਈ ਹੈ।

ਕੀ ਵਾਇਰਲ ਹੋ ਰਿਹਾ ਹੈ?

ਫੇਸਬੁੱਕ ਯੂਜ਼ਰ Pendu ਪ੍ਰੋਫੈਸਰ ਨੇ 27 ਦਸੰਬਰ ਨੂੰ ਵਾਇਰਲ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ਹੈ, “ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖ਼ੇ ਹੋਈ ਭਾਰੀ ਬਰਫਬਾਰੀ ਦਾ ਦ੍ਰਿਸ਼ 🙏Goldentemple amritsar sikh khalsa “

ਵਾਇਰਲ ਪੋਸਟ ਦੇ ਆਰਕਾਈਵ ਲਿੰਕ ਨੂੰ ਇੱਥੇ ਵੇਖਿਆ ਜਾ ਸਕਦਾ ਹੈ।

ਪੜਤਾਲ

ਵਾਇਰਲ ਤਸਵੀਰ ਦੀ ਪੜਤਾਲ ਲਈ ਅਸੀਂ ਗੂਗਲ ਰਿਵਰਸ ਇਮੇਜ ਦਾ ਇਸਤੇਮਾਲ ਕੀਤਾ। ਸਾਨੂੰ 27 ਦਸੰਬਰ 2023 ਨੂੰ ਨਿਊਜ18 ਦੀ ਵੈਬਸਾਈਟ ‘ਤੇ ਤਸਵੀਰ ਨਾਲ ਜੁੜੀ ਖਬਰ ਮਿਲੀ। ਖਬਰ ਵਿੱਚ ਦੱਸਿਆ ਗਿਆ ਹੈ ਕਿ,”AI ਦੀ ਮਦਦ ਨਾਲ ਹਰਿਮੰਦਰ ਸਾਹਿਬ ਦੀਆਂ ਤਸਵੀਰਾਂ ਤਿਆਰ ਕੀਤੀਆਂ ਹਨ, ਜੋ ਪੂਰੀ ਤਰ੍ਹਾਂ ਬਰਫ ਨਾਲ ਢੱਕਿਆ ਹੋਇਆ ਹੈ।” ਖਬਰ ਵਿੱਚ ਸਾਨੂੰ AI ਤੋਂ ਤਿਆਰ ਕੀਤੀਆਂ ਕਈ ਤਸਵੀਰਾਂ ਮਿਲਿਆ।

ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ isitai ਅਤੇ hivemoderation ਟੂਲਸ ਰਾਹੀਂ ਵਾਇਰਲ ਤਸਵੀਰ ਦੀ ਜਾਂਚ ਕੀਤੀ। ਟੂਲਸ ਦੇ ਅਨੁਸਾਰ, ਤਸਵੀਰ ਦੇ AI ਦੁਆਰਾ ਬਣਾਏ ਜਾਣ ਦੀ ਸੰਭਾਵਨਾ 99 ਪ੍ਰਤੀਸ਼ਤ ਹੈ।

ਸਾਡੀ ਜਾਂਚ ਤੋਂ ਇਹ ਸਪੱਸ਼ਟ ਹੈ ਕਿ ਵਾਇਰਲ ਤਸਵੀਰ ਅਸਲੀ ਨਹੀਂ ਹੈ, ਸੰਗੋ AI ਦੁਆਰਾ ਬਣਾਈ ਗਈ ਹੈ।ਵੱਧ ਜਾਣਕਾਰੀ ਲਈ ਅਸੀਂ ਦੈਨਿਕ ਜਾਗਰਣ ਦੇ ਅੰਮ੍ਰਿਤਸਰ ਬਿਊਰੋ ਚੀਫ ਵਿਪਿਨ ਕੁਮਾਰ ਰਾਣਾ ਨਾਲ ਸੰਪਰਕ ਕੀਤਾ। ਉਨ੍ਹਾਂ ਨਾਲ ਵਾਇਰਲ ਪੋਸਟ ਨੂੰ ਸ਼ੇਅਰ ਕੀਤਾ। ਉਨ੍ਹਾਂ ਨੇ ਦਾਅਵੇ ਨੂੰ ਫਰਜੀ ਦੱਸਿਆ ਹੈ।

ਅੰਤ ਵਿੱਚ ਅਸੀਂ ਪੋਸਟ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਦੀ ਜਾਂਚ ਕੀਤੀ। ਜਾਂਚ ਵਿੱਚ ਪਤਾ ਲੱਗਿਆ ਕਿ ਯੂਜ਼ਰ ਨੂੰ ਫੇਸਬੁੱਕ ‘ਤੇ 24 ਹਜਾਰ ਲੋਕ ਫੋਲੋ ਕਰਦੇ ਹਨ।

ਨਤੀਜਾ: ਅੰਮ੍ਰਿਤਸਰ ਵਿਖ਼ੇ ਬਰਫਬਾਰੀ ਦੇ ਦਾਅਵੇ ਨਾਲ ਵਾਇਰਲ ਤਸਵੀਰ ਅਸਲੀ ਨਹੀਂ ਹੈ ਸਗੋਂ, ਇਹ AI ਟੂਲਸ ਦੀ ਮਦਦ ਨਾਲ ਬਣਾਈ ਗਈ ਕਾਲਪਨਿਕ ਤਸਵੀਰ ਹੈ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts