: ਬੰਗਲਾਦੇਸ਼ ਵਿੱਚ ਚੱਲ ਰਹੀ ਹਿੰਸਾ ਦੇ ਵਿੱਚਕਾਰ ਅਲਪਸੰਖਿਅਕ ਨਾਲ ਜੋੜਦੇ ਹੋਏ ਸ਼ੇਅਰ ਕੀਤੀ ਜਾ ਰਹੀ ਬੱਚਿਆਂ ਦੀ ਇਹ ਤਸਵੀਰ AI ਦੁਆਰਾ ਬਣਾਈ ਗਈ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਬੰਗਲਾਦੇਸ਼ ‘ਚ ਚੱਲ ਰਹੀ ਹਿੰਸਾ ਦੌਰਾਨ ਸੋਸ਼ਲ ਮੀਡੀਆ ‘ਤੇ ਕਈ ਪੋਸਟਾਂ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਵਿੱਚੋਂ ਇੱਕ ਪੋਸਟ ਵਿੱਚ ਦੋ ਰੋਂਦੇ ਬੱਚਿਆਂ ਦੀ ਤਸਵੀਰ ਹੈ। ਕੁਝ ਯੂਜ਼ਰਸ ਇਸ ਤਸਵੀਰ ਨੂੰ ਬੰਗਲਾਦੇਸ਼ ਵਿੱਚ ਅਲਪਸੰਖਿਅਕ ਨਾਲ ਜੋੜਦੇ ਹੋਏ ਸ਼ੇਅਰ ਕਰ ਰਹੇ ਹਨ।
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਤਸਵੀਰ AI ਦੁਆਰਾ ਬਣਾਈ ਗਈ ਹੈ। ਇਸ ਨੂੰ AI ਟੂਲਸ ਦੀ ਮਦਦ ਨਾਲ ਬਣਾਇਆ ਗਿਆ ਹੈ।
ਇੰਸਟਾਗ੍ਰਾਮ ਯੂਜ਼ਰ kattar_hindu_vishu (ਆਰਕਾਈਵ ਲਿੰਕ) ਨੇ 8 ਅਗਸਤ ਨੂੰ ਇਸ ਫੋਟੋ ਨੂੰ ਸਾਂਝਾ ਕੀਤਾ ਅਤੇ ਲਿਖਿਆ,”ਬੰਗਲਾਦੇਸ਼ ਵਿੱਚ ਹਿੰਦੂਆਂ ਨੂੰ ਬਚਾਓ…!”
ਵਾਇਰਲ ਤਸਵੀਰ ‘ਚ ਬੱਚਿਆਂ ਦੇ ਚਿਹਰਿਆਂ ‘ਤੇ ਕਾਫੀ ਚਮਕ ਨਜ਼ਰ ਆ ਰਹੀ ਹੈ। ਨਾਲ ਹੀ ਦੋਵਾਂ ਬੱਚਿਆਂ ਦੇ ਚਿਹਰਿਆਂ ਨੂੰ ਦੇਖਣ ‘ਤੇ ਇਹਨਾਂ ਦੇ ਏਆਈ ਤੋਂ ਬਣੇ ਹੋਣ ਦਾ ਸ਼ੱਕ ਹੁੰਦਾ ਹੈ।
ਵਾਇਰਲ ਤਸਵੀਰ ਨੂੰ ਏਆਈ ਇਮੇਜ ਡਿਟੈਕਸ਼ਨ ਟੂਲ isitai.comI ਨਾਲ ਜਾਂਚ ਕੀਤੀ। ਇਸ ‘ਚ ਫੋਟੋ ਨੂੰ ਏਆਈ ਦੁਆਰਾ ਬਣੇ ਹੋਣ ਦੀ ਸੰਭਾਵਨਾ 81 ਫੀਸਦੀ ਦੱਸੀ ਗਈ।
ਏਆਈ ਇਮੇਜ ਡਿਟੈਕਸ਼ਨ ਟੂਲ Hive Moderation ਨੇ ਇਸ ਫੋਟੋ ਨੂੰ AI ਟੂਲ ਦੁਆਰਾ ਬਣਾਏ ਜਾਣ ਦੀ ਸੰਭਾਵਨਾ 99 ਫੀਸਦੀ ਤੋਂ ਜ਼ਿਆਦਾ ਦੱਸੀ ਹੈ।
ਇਸ ਬਾਰੇ ਏਆਈ ਮਾਹਿਰ ਅੰਸ਼ ਮਹਿਰਾ ਦਾ ਕਹਿਣਾ ਹੈ ਕਿ ਵਾਇਰਲ ਤਸਵੀਰ AI ਦੁਆਰਾ ਬਣਾਈ ਗਈ ਹੈ। ਇਹ ਅਸਲੀ ਨਹੀਂ ਹੈ।
ਦੈਨਿਕ ਜਾਗਰਣ ਦੀ ਵੈੱਬਸਾਈਟ ‘ਤੇ 9 ਅਗਸਤ ਨੂੰ ਪ੍ਰਕਾਸ਼ਿਤ ਖਬਰ ਮੁਤਾਬਕ, ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦੇ ਮੁਖੀ ਵਜੋਂ ਮੁਹੰਮਦ ਯੂਨਸ ਨੇ ਕਮਾਨ ਸੰਭਾਲ ਲਈ ਹੈ। ਇਸ ਦੌਰਾਨ ਨੋਬਲ ਪੁਰਸਕਾਰ ਵਿਜੇਤਾ ਮੁਹੰਮਦ ਯੂਨਸ ਨੇ ਲੋਕਾਂ ਨੂੰ ਹਿੰਸਾ ਰੋਕਣ ਦੀ ਅਪੀਲ ਕੀਤੀ।ਉੱਥੇ ਹੀ, ਪੀਐਮ ਮੋਦੀ ਨੇ ਯੂਨਸ ਨੂੰ ਵਧਾਈ ਦਿੰਦੇ ਹੋਏ ਅੰਤਰਿਮ ਸਰਕਾਰ ਤੋਂ ਹਿੰਦੂਆਂ ਅਤੇ ਹੋਰ ਅਲਪਸੰਖਿਅਕ ਦੀ ਸੁਰੱਖਿਆ ਦੀ ਉਮੀਦ ਜਤਾਈ।
ਇਸ ਤੋਂ ਪਹਿਲਾਂ ਵੀ ਬੰਗਲਾਦੇਸ਼ ਨੂੰ ਲੈ ਕੇ ਕਈ ਪੋਸਟ ਵਾਇਰਲ ਹੋ ਚੁੱਕੀਆਂ ਹਨ। ਵਿਸ਼ਵਾਸ ਨਿਊਜ਼ ਦੀ ਜਾਂਚ ਦੌਰਾਨ ਇਨ੍ਹਾਂ ਵਿੱਚੋਂ ਕੁਝ ਗੁੰਮਰਾਹਕੁੰਨ ਅਤੇ ਫਰਜ਼ੀ ਪਾਏ ਗਏ। ਉਨ੍ਹਾਂ ਦੀ ਫ਼ੈਕ੍ਟ ਚੈੱਕ ਰਿਪੋਰਟ ਇੱਥੇ ਪੜ੍ਹੀ ਜਾ ਸਕਦੀ ਹੈ।
ਅਸੀਂ ਏਆਈ ਫੋਟੋ ਨੂੰ ਸ਼ੇਅਰ ਕਰਨ ਵਾਲੇ ਇੰਸਟਾਗ੍ਰਾਮ ਯੂਜ਼ਰ ਦੀ ਪ੍ਰੋਫਾਈਲ ਨੂੰ ਸਕੈਨ ਕੀਤਾ। ਇੱਕ ਵਿਚਾਰਧਾਰਾ ਤੋਂ ਪ੍ਰਭਾਵਿਤ ਯੂਜ਼ਰ ਦੇ 78 ਹਜ਼ਾਰ ਤੋਂ ਵੱਧ ਫਾਲੋਅਰਜ਼ ਹਨ।
ਨਤੀਜਾ: : ਬੰਗਲਾਦੇਸ਼ ਵਿੱਚ ਚੱਲ ਰਹੀ ਹਿੰਸਾ ਦੇ ਵਿੱਚਕਾਰ ਅਲਪਸੰਖਿਅਕ ਨਾਲ ਜੋੜਦੇ ਹੋਏ ਸ਼ੇਅਰ ਕੀਤੀ ਜਾ ਰਹੀ ਬੱਚਿਆਂ ਦੀ ਇਹ ਤਸਵੀਰ AI ਦੁਆਰਾ ਬਣਾਈ ਗਈ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।