Fact Check: ਪੰਜਾਬ ਪੁਲਿਸ ਦੀ ਇਹ ਤਸਵੀਰ AI ਕ੍ਰੀਏਟਿਡ ਹੈ,ਅਸਲੀ ਸਮਝ ਕੇ ਕੀਤੀ ਜਾ ਰਹੀ ਵਾਇਰਲ

ਲੋਕਾਂ ਦੀ ਮਦਦ ਕਰਦੇ ਪੰਜਾਬ ਪੁਲਿਸ ਮੁਲਾਜਮਾਂ ਦੀ ਵਾਇਰਲ ਤਸਵੀਰ ਅਸਲੀ ਨਹੀਂ, ਸਗੋਂ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਦੀ ਮਦਦ ਨਾਲ ਬਣਾਈ ਗਈ ਹੈ।

ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਸੋਸ਼ਲ ਮੀਡਿਆ ‘ਤੇ ਪੰਜਾਬ ਪੁਲਿਸ ਦੀ ਇੱਕ ਫੋਟੋ ਤੇਜੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਨ੍ਹਾਂ ਨੂੰ ਲੋਕਾਂ ਦੀ ਮਦਦ ਕਰਦੇ ਹੋਏ ਦੇਖਿਆ ਜਾ ਹੈ। ਕੁਝ ਯੂਜਰਸ ਇਸ ਫੋਟੋ ਨੂੰ ਅਸਲੀ ਸਮਝ ਕੇ ਸ਼ੇਅਰ ਕਰ ਰਹੇ ਹਨ।

ਵਿਸ਼ਵਾਸ ਨਿਊਜ਼ ਨੇ ਪੜਤਾਲ ਵਿੱਚ ਵਾਇਰਲ ਦਾਅਵੇ ਨੂੰ ਫਰਜੀ ਪਾਇਆ। ਸੋਸ਼ਲ ਮੀਡਿਆ ‘ਤੇ ਵਾਇਰਲ ਇਹ ਤਸਵੀਰ ਏਆਈ ਦੀ ਮਦਦ ਨਾਲ ਬਣਾਈ ਗਈ ਹੈ। ਇਹ ਫੋਟੋ ਅਸਲੀ ਨਹੀਂ ਹੈ।

ਕੀ ਹੈ ਵਾਇਰਲ ਪੋਸਟ ਵਿੱਚ ?

ਫੇਸਬੁੱਕ ਪੇਜ ਪੇਂਡੂ ਬੰਦੇ ਨੇ (ਆਰਕਾਈਵ ਲਿੰਕ) ਨੇ 8 ਅਗਸਤ 2024 ਨੂੰ ਫੋਟੋ ਨੂੰ ਸ਼ੇਅਰ ਕੀਤਾ ਹੈ। ਫੋਟੋ ਉੱਥੇ ਲਿਖਿਆ ਹੋਇਆ ਹੈ,”ਇਹਨਾ ਪੁਲਿਸ ਵਾਲਿਆਂ ਦੇ ਉਪਰਾਲੇ ਲਈ ਇੱਕ ਲਾਈਕ ਕਰਨਾ ਤਾਂ ਬਣਦਾ”

ਪੜਤਾਲ

ਪੜਤਾਲ ਸ਼ੁਰੂ ਕਰਦੇ ਹੋਏ ਸਭ ਤੋਂ ਪਹਿਲਾ ਅਸੀਂ ਫੋਟੋ ਨੂੰ ਗੌਰ ਨਾਲ ਦੇਖਿਆ। ਫੋਟੋ ਵਿੱਚ ਲੋਕਾਂ ਦੀਆਂ ਅੱਖਾਂ ਨਹੀਂ ਹੈ ਅਤੇ ਕਈ ਲੋਕਾਂ ਦੇ ਹੱਥ ਦੀ ਬਨਾਵਟ ਸਹੀ ਨਹੀਂ ਹੈ। ਫੋਟੋ ਵਿੱਚ ਕਈ ਪੁਲਿਸ ਵਾਲਿਆਂ ਦੀਆਂ ਪੱਗਾਂ ਵੀ ਸਹੀ ਨਹੀਂ ਹੈ। ਜਿਸ ਤੋਂ ਫੋਟੋ ਦੇ ਏਆਈ ਤੋਂ ਬਣੇ ਹੋਣ ਦਾ ਸ਼ੱਕ ਹੁੰਦਾ ਹੈ।

ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਵਾਇਰਲ ਤਸਵੀਰ ਨੂੰ ਏਆਈ ਇਮੇਜ ਡਿਟੈਕਸ਼ਨ ਟੂਲ Hive Moderation ਰਾਹੀਂ ਸਰਚ ਕੀਤਾ। ਇਸ ‘ਚ ਫੋਟੋ ਦੇ ਏਆਈ ਦੁਆਰਾ ਬਣੇ ਹੋਣ ਦੀ ਸੰਭਾਵਨਾ 99.9 ਫੀਸਦੀ ਆਈ ਹੈ।

ਅਸੀਂ ਫੋਟੋ ਨੂੰ ਇੱਕ ਹੋਰ ਏਆਈ ਟੂਲ contentatscale.ai ‘ਤੇ ਸਰਚ ਕੀਤਾ। ਇਸ ਵਿੱਚ ਫੋਟੋ ਨੂੰ 93 ਫੀਸਦੀ ਏਆਈ ਤੋਂ ਬਣੀ ਦੱਸਿਆ ਗਿਆ ਹੈ।

ਅਸੀਂ ਫੋਟੋ ਨੂੰ ਏਆਈ ਮਾਹਿਰ ਅੰਸ਼ ਮਹਿਰਾ ਨਾਲ ਸ਼ੇਅਰ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ, ਵਾਇਰਲ ਤਸਵੀਰ ਅਸਲੀ ਨਹੀਂ ਹੈ, ਏਆਈ ਦੁਆਰਾ ਬਣਾਈ ਗਈ ਹੈ। ਫੋਟੋ ਵਿੱਚ ਸਾਹਮਣੇ ਦੇ ਪੁਲਿਸ ਮੁਲਾਜਮਾਂ ਨੂੰ ਛੱਡ ਕੇ ਪਿੱਛੇ ਖੜੇ ਪੁਲਿਸ ਮੁਲਾਜਮਾਂ ਦੇ ਹੱਥ ਅਤੇ ਪੱਗ ਸਹੀ ਨਹੀਂ ਹੈ। ਫੋਟੋ ‘ਚ ਦਿੱਖ ਰਹੇ ਲੋਕਾਂ ਦੀਆਂ ਅੱਖਾਂ ਪੂਰੀ ਕਾਲੀਆਂ ਹੈ। ਅਜਿਹੀ ਬਹੁਤ ਕਮੀਆਂ ਹੈ, ਜਿਸ ਤੋਂ ਸਾਫ ਹੈ ਕਿ ਫੋਟੋ ਨੂੰ ਏਆਈ ਤੋਂ ਬਣਾਇਆ ਗਿਆ ਹੈ।

ਅਸੀਂ ਏਆਈ ਫੋਟੋ ਨੂੰ ਸ਼ੇਅਰ ਕਰਨ ਵਾਲੇ ਫੇਸਬੁੱਕ ਪੇਜ ਨੂੰ ਸਕੈਨ ਕੀਤਾ। ਪੇਜ ਨੂੰ 223K ਲੋਕ ਫੋਲੋ ਕਰਦੇ ਹਨ।

ਨਤੀਜਾ: ਲੋਕਾਂ ਦੀ ਮਦਦ ਕਰਦੇ ਪੰਜਾਬ ਪੁਲਿਸ ਮੁਲਾਜਮਾਂ ਦੀ ਵਾਇਰਲ ਤਸਵੀਰ ਅਸਲੀ ਨਹੀਂ, ਸਗੋਂ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਦੀ ਮਦਦ ਨਾਲ ਬਣਾਈ ਗਈ ਹੈ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts