ਵਿਸ਼ਵਾਸ ਨਿਊਜ ਨੇ ਜਾਂਚ ਵਿੱਚ ਪਾਇਆ ਕਿ ਪੁਲਸ ਮੁਲਾਜਮਾਂ ਦੀ ਲੋਕਾਂ ਨਾਲ ਵਾਇਰਲ ਤਸਵੀਰ ਅਸਲੀ ਨਹੀਂ ਹੈ, ਸਗੋਂ ਇਹ AI ਦੀ ਮਦਦ ਨਾਲ ਬਣਾਈ ਗਈ ਹੈ, ਜਿਸ ਨੂੰ ਅਸਲੀ ਸਮਝ ਕੇ ਸ਼ੇਅਰ ਕੀਤਾ ਜਾ ਰਿਹਾ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ )। ਸੋਸ਼ਲ ਮੀਡੀਆ ‘ਤੇ ਇਕ ਤਸਵੀਰ ਸ਼ੇਅਰ ਕੀਤੀ ਜਾ ਰਹੀ ਹੈ, ਜਿਸ ‘ਚ ਕੁਝ ਪੁਲਸ ਮੁਲਾਜਮਾਂ ਨੂੰ ਬਾਰਿਸ਼ ਵਿੱਚ ਇੱਕ ਆਦਮੀ ਨਾਲ ਦੇਖਿਆ ਜਾ ਸਕਦਾ ਹੈ। ਯੂਜ਼ਰਸ ਇਸ ਫੋਟੋ ਨੂੰ ਅਸਲੀ ਮੰਨ ਕੇ ਸ਼ੇਅਰ ਕਰ ਰਹੇ ਹਨ।
ਵਿਸ਼ਵਾਸ ਨਿਊਜ਼ ਨੇ ਜਾਂਚ ਵਿੱਚ ਪਾਇਆ ਕਿ ਇਹ ਤਸਵੀਰ ਅਸਲੀ ਨਹੀਂ ਹੈ, ਸਗੋਂ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਦੀ ਮਦਦ ਨਾਲ ਬਣਾਈ ਗਈ ਹੈ। ਜਿਸ ਨੂੰ ਲੋਕ ਅਸਲੀ ਸਮਝ ਕੇ ਸ਼ੇਅਰ ਕਰ ਰਹੇ ਹਨ।
ਫੇਸਬੁੱਕ ਯੂਜ਼ਰ ਮੁੰਡੇ ਪਿੰਡਾਂ ਦੇ ਨੇ (ਆਰਕਾਈਵ ਲਿੰਕ ) 6 ਅਗਸਤ 2024 ਨੂੰ ਵਾਇਰਲ ਤਸਵੀਰ ਨੂੰ ਸ਼ੇਅਰ ਕਰਦੇ ਕੀਤਾ ਹੈ। ਫੋਟੋ ਉੱਤੇ ਲਿਖਿਆ ਹੋਇਆ ਹੈ, ਇਨਸਾਨੀਅਤ ਦੇ ਲਈ ਇੱਕ ਲਾਇਕ ਕਰਨ ਤਾਂ ਬਣਦਾ।
ਅਜਿਹੀ ਹੀ ਇੱਕ ਹੋਰ ਤਸਵੀਰ ਜਿਸ ਵਿੱਚ ਕੁਝ ਪੁਲਸ ਮੁਲਾਜਮ ਨੂੰ ਬਾਰਿਸ਼ ਵਿੱਚ ਭਿਜਦੇ ਲੋਕਾਂ ਦੀ ਮਦਦ ਕਰਦੇ ਹੋਏ ਦੇਖਿਆ ਜਾ ਸਕਦਾ ਹੈ।
ਵਾਇਰਲ ਪੋਸਟ ਦੀ ਪੜਤਾਲ ਲਈ ਅਸੀਂ ਸਭ ਤੋਂ ਪਹਿਲਾ ਫੋਟੋ ਨੂੰ ਧਿਆਨ ਨਾਲ ਦੇਖਿਆ। ਇਹ ਤਸਵੀਰ ਦੇਖਣ ਵਿੱਚ ਅਜੀਬ ਲਗਦੀ ਹੈ, ਜਿਵੇਂ ਕਿ ਪੁਲਸ ਮੁਲਾਜਮ ਦੇ ਸਰ ‘ਤੇ ਰੱਖੀ ਟੋਕਰੀ, ਸਬਜ਼ੀਆਂ ਅਤੇ ਤਸਵੀਰ ਵਿੱਚ ਸਿਰਫ ਹੱਥ ਦਿੱਖ ਰਿਹਾ ਹੈ। ਜਿਸ ਤੋਂ ਸਾਫ ਹੈ ਕਿ ਫੋਟੋ ਅਸਲੀ ਨਹੀਂ ਹੈ।
ਅਸੀਂ ਫੋਟੋ ਨੂੰ ਏਆਈ ਟੂਲ Hive Moderation ਦੀ ਮਦਦ ਨਾਲ ਸਰਚ ਕੀਤਾ। ਇਸ ‘ਚ ਤਸਵੀਰ ਦੇ ਏਆਈ ਦੁਆਰਾ ਬਣੇ ਹੋਣ ਦੀ ਸੰਭਾਵਨਾ 99.9 ਫੀਸਦੀ ਆਈ।
ਅਸੀਂ ਵਾਇਰਲ ਤਸਵੀਰ ਦੀ ਜਾਂਚ ਕਰਨ ਲਈ contentatscale.ai ਟੂਲ ਦੀ ਵਰਤੋਂ ਵੀ ਕੀਤੀ ਹੈ। ਇੱਥੇ ਤਸਵੀਰ ਦੇ ਏਆਈ ਦੁਆਰਾ ਬਣਾਏ ਜਾਣ ਦੀ ਸੰਭਾਵਨਾ 86 ਨਿਕਲੀ।
ਅੱਗੇ ਅਸੀਂ ਦੁੱਜੀ ਤਸਵੀਰ ਨੂੰ ਵੀ contentatscale.ai ਟੂਲ ‘ਤੇ ਅਪਲੋਡ ਕੀਤਾ। ਇੱਥੇ ਫੋਟੋ ਨੂੰ 96 ਫੀਸਦੀ ਏਆਈ ਤੋਂ ਬਣਾਈ ਦੱਸਿਆ ਗਿਆ ਹੈ।
ਵਿਸ਼ਵਾਸ ਨਿਊਜ ਸਮੇਂ-ਸਮੇਂ ‘ਤੇ ਅਜਿਹੇ ਕਈ ਏਆਈ ਤਸਵੀਰਾਂ ਅਤੇ ਡੀਪਫੇਕ ਵੀਡਿਓਜ਼ ਦੀ ਪੜਤਾਲ ਕਰ ਚੁੱਕਿਆ ਹੈ। ਤੁਸੀਂ ਵਿਸ਼ਵਾਸ ਨਿਊਜ ਦੇ ਏਆਈ ਸੈਕਸ਼ਨ ਵਿੱਚ AI ਅਤੇ ਡੀਪਫੇਕ ਨਾਲ ਜੁੜੀਆਂ ਫ਼ੈਕ੍ਟ ਚੈੱਕ ਰਿਪੋਰਟ ਨੂੰ ਪੜ੍ਹ ਸਕਦੇ ਹੋ।
ਅਸੀਂ ਫੋਟੋ ਨੂੰ ਏਆਈ ਵਿਸ਼ੇਸ਼ਗ ਅਜ਼ਹਰ ਮਾਚਵੇ ਨਾਲ ਸ਼ੇਅਰ ਕੀਤਾ। ਉਨ੍ਹਾਂ ਨੇ ਕਿਹਾ ਕਿ ਫੋਟੋ ਦੇਖਣ ਵਿੱਚ ਹੀ ਅਸਲੀ ਨਹੀਂ ਲਗਦੀ। ਉਨ੍ਹਾਂ ਨੇ ਫੋਟੋ ਨੂੰ ਏਆਈ ਤੋਂ ਬਣੀ ਦਸਿਆ ਹੈ।
ਅੰਤ ਵਿੱਚ ਅਸੀਂ ਪੋਸਟ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਨੂੰ ਸਕੈਨ ਕੀਤਾ। ਪਤਾ ਲੱਗਿਆ ਕਿ ਯੂਜ਼ਰ ਨੂੰ ਕਰੀਬਨ 7 ਹਜਾਰ ਲੋਕ ਫੋਲੋ ਕਰਦੇ ਹਨ। ਯੂਜ਼ਰ ਪੰਜਾਬ ਦੇ ਫਰੀਦਕੋਟ ਦਾ ਰਹਿਣ ਵਾਲਾ ਹੈ।
ਨਤੀਜਾ: ਵਿਸ਼ਵਾਸ ਨਿਊਜ ਨੇ ਜਾਂਚ ਵਿੱਚ ਪਾਇਆ ਕਿ ਪੁਲਸ ਮੁਲਾਜਮਾਂ ਦੀ ਲੋਕਾਂ ਨਾਲ ਵਾਇਰਲ ਤਸਵੀਰ ਅਸਲੀ ਨਹੀਂ ਹੈ, ਸਗੋਂ ਇਹ AI ਦੀ ਮਦਦ ਨਾਲ ਬਣਾਈ ਗਈ ਹੈ, ਜਿਸ ਨੂੰ ਅਸਲੀ ਸਮਝ ਕੇ ਸ਼ੇਅਰ ਕੀਤਾ ਜਾ ਰਿਹਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।