Fact Check: ਹੜ੍ਹ ਦੀ ਇਹ ਤਸਵੀਰ ਅਸਲੀ ਨਹੀਂ ਹੈ, ਇਹ AI ਦੁਆਰਾ ਬਣਾਈ ਗਈ ਹੈ

ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਹੜ੍ਹ ਦੀ ਵਾਇਰਲ ਤਸਵੀਰ ਅਸਲ ਘਟਨਾ ਦੀ ਨਹੀਂ ਹੈ। ਫੋਟੋ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਮਦਦ ਨਾਲ ਬਣਾਈ ਗਈ ਹੈ। ਜਿਸ ਨੂੰ ਅਸਲ ਮੰਨ ਕੇ ਸ਼ੇਅਰ ਕੀਤਾ ਜਾ ਰਿਹਾ ਹੈ।

ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਸੋਸ਼ਲ ਮੀਡੀਆ ‘ਤੇ ਵਾਇਰਲ ਤਸਵੀਰ ‘ਚ ਇਕ ਬਜ਼ੁਰਗ ਔਰਤ ਨੂੰ ਗੋਦ ‘ਚ ਇੱਕ ਛੋਟੇ ਬੱਚੇ ਨੂੰ ਲੈ ਕੇ ਦੇਖਿਆ ਜਾ ਸਕਦਾ ਹੈ। ਫੋਟੋ ਵਿੱਚ ਹੋਰ ਬੱਚੇ ਪਾਣੀ ਵਿੱਚ ਖੜ੍ਹੇ ਦੇਖੇ ਜਾ ਸਕਦੇ ਹਨ। ਕੁਝ ਯੂਜ਼ਰਸ ਇਸ ਤਸਵੀਰ ਨੂੰ ਸ਼ੇਅਰ ਕਰ ਦਾਅਵਾ ਕਰ ਰਹੇ ਹਨ ਕਿ ਇਹ ਅਸਲ ਹੜ੍ਹ ਦੀ ਫੋਟੋ ਹੈ।

ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਵਾਇਰਲ ਦਾਅਵਾ ਫਰਜ਼ੀ ਪਾਇਆ। ਇਹ ਤਸਵੀਰ ਕਿਸੇ ਅਸਲ ਘਟਨਾ ਦੀ ਨਹੀਂ ਹੈ, ਸਗੋਂ ਇਹ ਤਸਵੀਰ AI ਯਾਨੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਮਦਦ ਨਾਲ ਬਣਾਈ ਗਈ ਹੈ। ਜਿਸ ਨੂੰ ਅਸਲੀ ਮੰਨਦਿਆਂ ਸਾਂਝਾ ਕੀਤਾ ਜਾ ਰਿਹਾ ਹੈ।

ਕੀ ਹੈ ਵਾਇਰਲ ਪੋਸਟ ਵਿੱਚ ?

ਫੇਸਬੁੱਕ ਯੂਜ਼ਰ ਨੇ All Videos ਨੇ (ਆਰਕਾਈਵ ਲਿੰਕ) ਵਾਇਰਲ ਪੋਸਟ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਹੀਰੋ ਹੀਰੋਇਨ ਦਾ ਫੋਟੋ ਸਾਰੇ ਲਾਇਕ ਕਰਦੇ ਹੈ, ਅੱਜ ਦੇਖਦੇ ਹਾਂ ਕਿ ਮਾਂ ਨੂੰ ਫਾਲੋ ਲਾਇਕ ਕਮੈਂਟ ਸ਼ੇਰ ਕੌਣ ਕਰਦਾ ਹੈ।”

ਫੋਟੋ ਉੱਤੇ ਲਿਖਿਆ ਹੋਇਆ ਹੈ : ਹੜ੍ਹ ਦਾ ਕਹਿਰ

ਪੜਤਾਲ

ਜਾਂਚ ਸ਼ੁਰੂ ਕਰਦੇ ਹੋਏ ਸਭ ਤੋਂ ਪਹਿਲਾਂ ਅਸੀਂ ਵਾਇਰਲ ਫੋਟੋ ਨੂੰ ਧਿਆਨ ਨਾਲ ਦੇਖਿਆ। ਤਸਵੀਰ ‘ਚ ਸਾਫ ਨਜ਼ਰ ਆ ਰਿਹਾ ਹੈ ਕਿ ਇਸ ਫੋਟੋ ‘ਚ ਕਿਸੇ ਦੇ ਚਿਹਰੇ ਦੀ ਬਨਾਵਟ ਸਹੀ ਨਜ਼ਰ ਨਹੀਂ ਆ ਰਹੀ ਹੈ। ਤਸਵੀਰ ਵਿੱਚ ਕਿਸੇ ਦੀ ਵੀ ਅੱਖ ਨਹੀਂ ਦਿਖਾਈ ਦੇ ਰਹੀ। ਜਿਸ ਤੋਂ ਸਾਫ਼ ਹੁੰਦਾ ਹੈ ਕਿ ਤਸਵੀਰ ਅਸਲੀ ਨਹੀਂ ਹੈ।

ਜਾਂਚ ਨੂੰ ਅੱਗੇ ਵਧਾਉਂਦੇ ਹੋਏ, ਅਸੀਂ ਏਆਈ ਟੂਲਸ ਦੀ ਮਦਦ ਨਾਲ ਫੋਟੋ ਦੀ ਖੋਜ ਕੀਤੀ। ਅਸੀਂ ਫੋਟੋ ਨੂੰ hivemoderation ਟੂਲ ‘ਤੇ ਅਪਲੋਡ ਕੀਤਾ। ਇਸ ਟੂਲ ਦੇ ਮੁਤਾਬਕ ਵਾਇਰਲ ਤਸਵੀਰ 98.6 ਫੀਸਦੀ ਏਆਈ ਜਨਰੇਟ ਹੈ।

ਅਸੀਂ ਤਸਵੀਰ ਨੂੰ brandwell.ai ਟੂਲ ਰਾਹੀਂ ਸਰਚ ਕੀਤਾ। ਇਸ ਟੂਲ ਦੇ ਮੁਤਾਬਕ, ਵਾਇਰਲ ਤਸਵੀਰ 99 ਫੀਸਦੀ ਏਆਈ ਨਾਲ ਬਣਾਈ ਗਈ ਹੈ।

ਅਸੀਂ ਇੱਕ ਹੋਰ ਟੂਲ huggingface.co ‘ਤੇ ਵੀ ਵਾਇਰਲ ਤਸਵੀਰ ਦੀ ਜਾਂਚ ਕੀਤੀ। ਇਸ ਟੂਲ ਵਿੱਚ ਫੋਟੋ ਨੂੰ 99 ਪ੍ਰਤੀਸ਼ਤ ਏਆਈ ਇਮੇਜ ਦੱਸਿਆ ਗਿਆ ਹੈ।

ਅੰਤ ਵਿੱਚ ਅਸੀਂ ਏਆਈ ਮਾਹਰ ਅੰਸ਼ ਮਹਿਰਾ ਨਾਲ ਤਸਵੀਰ ਸਾਂਝੀ ਕੀਤੀ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਫੋਟੋ AI ਨਾਲ ਬਣਾਈ ਗਈ ਹੈ।

ਵਿਸ਼ਵਾਸ ਨਿਊਜ਼ ਦੀ ਵੈੱਬਸਾਈਟ ਦੇ ਏਆਈ ਸੈਕਸ਼ਨ ‘ਤੇ ਏਆਈ ਤਸਵੀਰਾਂ ਅਤੇ ਡੀਪਫੇਕ ਵੀਡੀਓਜ਼ ਨਾਲ ਸਬੰਧਤ ਫੈਕਟ ਚੈੱਕ ਰਿਪੋਰਟਾਂ ਨੂੰ ਪੜ੍ਹੀਆਂ ਜਾ ਸਕਦਾ ਹੈ।

ਅੰਤ ਵਿੱਚ ਅਸੀਂ ਫੋਟੋ ਸਾਂਝੀ ਕਰਨ ਵਾਲੇ ਯੂਜ਼ਰ ਦੀ ਪ੍ਰੋਫਾਈਲ ਨੂੰ ਸਕੈਨ ਕੀਤਾ। ਪਤਾ ਲੱਗਿਆ ਕਿ ਯੂਜ਼ਰ ਨੂੰ 10 ਹਜ਼ਾਰ ਲੋਕ ਫਾਲੋ ਕਰਦੇ ਹਨ। ਯੂਜ਼ਰ ਨੇ ਖੁਦ ਨੂੰ ਦਿੱਲੀ ਦਾ ਨਿਵਾਸੀ ਦੱਸਿਆ ਹੈ।

ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਹੜ੍ਹ ਦੀ ਵਾਇਰਲ ਤਸਵੀਰ ਅਸਲ ਘਟਨਾ ਦੀ ਨਹੀਂ ਹੈ। ਫੋਟੋ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਮਦਦ ਨਾਲ ਬਣਾਈ ਗਈ ਹੈ। ਜਿਸ ਨੂੰ ਅਸਲ ਮੰਨ ਕੇ ਸ਼ੇਅਰ ਕੀਤਾ ਜਾ ਰਿਹਾ ਹੈ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts