Fact Check: AI ਤੋਂ ਬਣਾਈ ਗਈ ਹੈ ਨੋਟਾਂ ਨਾਲ ਭਰੇ ਟਰੱਕ ਦੀ ਇਹ ਤਸਵੀਰ, ਅਸਲੀ ਮੰਨ ਕੇ ਕੀਤੀ ਜਾ ਰਹੀ ਸ਼ੇਅਰ
ਵਿਸ਼ਵਾਸ ਨਿਊਜ਼ ਨੇ ਜਾਂਚ ਵਿੱਚ ਪਾਇਆ ਕਿ ਨੋਟਾਂ ਨਾਲ ਭਰੇ ਟਰੱਕ ਦੀ ਵਾਇਰਲ ਤਸਵੀਰ ਅਸਲ ਨਹੀਂ ਹੈ। ਤਸਵੀਰ AI ਦੁਆਰਾ ਬਣਾਈ ਗਈ ਹੈ, ਜਿਸ ਨੂੰ ਲੋਕ ਅਸਲੀ ਸਮਝ ਕੇ ਗਲਤ ਦਾਅਵੇ ਨਾਲ ਸ਼ੇਅਰ ਕਰ ਰਹੇ ਹਨ।
- By: Jyoti Kumari
- Published: Jul 10, 2024 at 05:42 PM
- Updated: Nov 14, 2024 at 05:35 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਸੋਸ਼ਲ ਮੀਡੀਆ ‘ਤੇ ਇਕ ਤਸਵੀਰ ਵਾਇਰਲ ਹੋ ਰਹੀ ਹੈ, ਜਿਸ ਵਿਚ ਇਕ ਟਰੱਕ ‘ਤੇ ਬਹੁਤ ਸਾਰੇ ਨੋਟ ਦੇਖੇ ਜਾ ਸਕਦੇ ਹਨ। ਤਸਵੀਰ ਵਿੱਚ ਟਰੱਕ ਦੇ ਆਲੇ-ਦੁਆਲੇ ਲੋਕਾਂ ਦੀ ਭੀੜ ਵੀ ਵੇਖੀ ਜਾ ਸਕਦੀ ਹੈ ਅਤੇ ਕੁਝ ਲੋਕ ਟਰੱਕ ਦੇ ਉੱਪਰ ਚੜ੍ਹ ਕੇ ਨੋਟ ਇਕੱਠੇ ਕਰਦੇ ਨਜ਼ਰ ਆ ਰਹੇ ਹਨ। ਯੂਜ਼ਰਸ ਇਸ ਫੋਟੋ ਨੂੰ ਅਸਲੀ ਮੰਨ ਕੇ ਸ਼ੇਅਰ ਕਰ ਰਹੇ ਹਨ।
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ‘ਚ ਪਾਇਆ ਕਿ ਵਾਇਰਲ ਫੋਟੋ ਅਸਲੀ ਨਹੀਂ ਹੈ, ਫੋਟੋ ਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਰਾਹੀਂ ਬਣਾਇਆ ਗਿਆ ਹੈ। ਜਿਸ ਨੂੰ ਹੁਣ ਗਲਤ ਦਾਅਵੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ।
ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਯੂਜ਼ਰ ‘कबिलाई मुंडा योद्धा’ ਨੇ 8 ਜੁਲਾਈ 2024 ਨੂੰ ਵਾਇਰਲ ਪੋਸਟ (ਆਰਕਾਈਵ ਲਿੰਕ) ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ “ਹੁਣ ਮਿਲੇਗਾ ਸਾਰੀਆਂ ਨੂੰ 15 ਲੱਖ – ਮੌਜੀ ਜੀ।”
ਸੋਸ਼ਲ ਮੀਡਿਆ ‘ਤੇ ਕਈ ਹੋਰ ਯੂਜ਼ਰਸ ਨੇ ਇਸ ਫੋਟੋ ਨੂੰ ਮਿਲਦੇ-ਜੁਲਦੇ ਦਾਅਵੇ ਨਾਲ ਸ਼ੇਅਰ ਕੀਤਾ ਹੈ।
ਪੜਤਾਲ
ਵਾਇਰਲ ਤਸਵੀਰ ਬਾਰੇ ਜਾਣਨ ਲਈ ਅਸੀਂ ਇਸ ਨੂੰ ਧਿਆਨ ਨਾਲ ਦੇਖਿਆ। ਫੋਟੋ ਵਿੱਚ ਕਿਸੇ ਦਾ ਵੀ ਚਿਹਰਾ ਸਾਫ ਨਹੀਂ ਹੈ। ਕਈ ਲੋਕਾਂ ਦੇ ਪੈਰ ਅਤੇ ਹੱਥ ਦੀ ਬਨਾਵਟ ਵੀ ਅਜੀਬ ਹੈ। ਜਿਸ ਕਰਕੇ ਸਾਨੂੰ ਤਸਵੀਰ ਸ਼ਕੀ ਲੱਗੀ।
ਪੋਸਟ ਦੀ ਸੱਚਾਈ ਜਾਣਨ ਲਈ, ਅਸੀਂ ਫੋਟੋ ਨੂੰ AI ਟੂਲ Hive Moderation ਦੀ ਮਦਦ ਨਾਲ ਸਰਚ ਕੀਤਾ। ਇਸ ‘ਚ ਤਸਵੀਰ ਦੇ AI ਦੁਆਰਾ ਬਣੀ ਹੋਣ ਦੀ ਸੰਭਾਵਨਾ 99.5 ਫੀਸਦੀ ਦਿਖਾਈ ਗਈ ਹੈ।
ਅਸੀਂ ਵਾਇਰਲ ਤਸਵੀਰ ਦੀ ਜਾਂਚ ਕਰਨ ਲਈ contentatscale.ai ਟੂਲ ਦੀ ਵਰਤੋਂ ਵੀ ਕੀਤੀ ਹੈ। ਇੱਥੇ ਤਸਵੀਰ ਦੇ AI ਦੁਆਰਾ ਬਣਾਏ ਜਾਣ ਦੀ ਸੰਭਾਵਨਾ 98% ਨਿਕਲੀ।
ਅਸੀਂ ਫੋਟੋ ਨੂੰ ਏਆਈ ਮਾਹਿਰ ਗਾਇਤਰੀ ਅਗਰਵਾਲ ਨਾਲ ਸ਼ੇਅਰ ਕੀਤਾ। ਉਨ੍ਹਾਂ ਨੇ ਤਸਵੀਰ ਨੂੰ ਏਆਈ ਦੁਆਰਾ ਬਣਾਈ ਗਈ ਦੱਸਿਆ ਹੈ। ਉਨ੍ਹਾਂ ਨੇ ਦੱਸਿਆ ਕਿ ਫੋਟੋ ਵਿੱਚ ਕਈ ਲੋਕਾਂ ਦੇ ਸਿਰ, ਹੱਥ ਅਤੇ ਪੈਰ ਦਿਖਾਈ ਨਹੀਂ ਦੇ ਰਹੇ ਹਨ ਅਤੇ ਇਸ ਟਰੱਕ ਦਾ ਡਿਜ਼ਾਈਨ ਵੀ ਵੱਖ ਹੈ। ਜਿਸ ਤੋਂ ਸਾਫ ਹੈ ਕਿ ਇਹ ਫੋਟੋ ਅਸਲੀ ਨਹੀਂ ਹੈ।
AI ਅਤੇ deepfakes ਨਾਲ ਸਬੰਧਤ ਹੋਰ ਫ਼ੈਕ੍ਟ ਚੈੱਕ ਰਿਪੋਰਟ ਨੂੰ ਵਿਸ਼ਵਾਸ ਨਿਊਜ਼ ਦੀ ਵੈੱਬਸਾਈਟ ‘ਤੇ ਪੜ੍ਹੀਆਂ ਜਾ ਸਕਦਾ ਹੈ।
ਅੰਤ ਵਿੱਚ ਅਸੀਂ ਪੋਸਟ ਨੂੰ ਸਾਂਝਾ ਕਰਨ ਵਾਲੇ ਯੂਜ਼ਰ ਦੇ ਅਕਾਊਂਟ ਨੂੰ ਸਕੈਨ ਕੀਤਾ। ਯੂਜ਼ਰ ਨੂੰ ਕਰੀਬ 6 ਹਜ਼ਾਰ ਲੋਕ ਫੋਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਜਾਂਚ ਵਿੱਚ ਪਾਇਆ ਕਿ ਨੋਟਾਂ ਨਾਲ ਭਰੇ ਟਰੱਕ ਦੀ ਵਾਇਰਲ ਤਸਵੀਰ ਅਸਲ ਨਹੀਂ ਹੈ। ਤਸਵੀਰ AI ਦੁਆਰਾ ਬਣਾਈ ਗਈ ਹੈ, ਜਿਸ ਨੂੰ ਲੋਕ ਅਸਲੀ ਸਮਝ ਕੇ ਗਲਤ ਦਾਅਵੇ ਨਾਲ ਸ਼ੇਅਰ ਕਰ ਰਹੇ ਹਨ।
- Claim Review : ਨੋਟਾਂ ਨਾਲ ਭਰੇ ਟਰੱਕ ਦੀ ਇਹ ਤਸਵੀਰ ਅਸਲੀ ਹੈ।
- Claimed By : ਫੇਸਬੁੱਕ ਯੂਜ਼ਰ - कबिलाई मुंडा योद्धा
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...