Fact Check: ਗਰਮੀ ਵਿੱਚ ਖੇਤ ‘ਚ ਕੰਮ ਕਰਦੇ ਸਿੱਖ ਵਿਯਕਤੀ ਦੀ ਇਹ ਤਸਵੀਰ AI ਤੋਂ ਬਣਾਈ ਗਈ ਹੈ
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਵਾਇਰਲ ਤਸਵੀਰ ਨਾਲ ਕੀਤਾ ਜਾ ਰਿਹਾ ਦਾਅਵਾ ਗੁਮਰਾਹਕੁਨ ਪਾਇਆ। ਇਹ ਤਸਵੀਰ ਅਸਲੀ ਨਹੀਂ ਹੈ, ਇਸ ਫੋਟੋ ਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ ਯਾਨੀ AI ਟੂਲ ਦੀ ਵਰਤੋਂ ਕਰਕੇ ਬਣਾਇਆ ਗਿਆ ਹੈ।
- By: Jyoti Kumari
- Published: May 31, 2024 at 04:23 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਵੱਧਦੀ ਗਰਮੀ ਵਿੱਚਕਾਰ ਸੋਸ਼ਲ ਮੀਡਿਆ ‘ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਵਿਯਕਤੀ ਨੂੰ ਧੁੱਪ ‘ਚ ਖੇਤਾਂ ਵਿੱਚ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਹੁਣ ਕੁਝ ਯੂਜ਼ਰਸ ਇਸ ਫੋਟੋ ਨੂੰ ਅਸਲੀ ਸਮਝ ਕੇ ਸ਼ੇਅਰ ਕਰ ਰਹੇ ਹਨ।
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਤਸਵੀਰ ਨਾਲ ਕੀਤਾ ਜਾ ਰਿਹਾ ਦਾਅਵਾ ਗੁਮਰਾਹਕੁਨ ਹੈ। ਇਹ ਫੋਟੋ ਅਸਲੀ ਨਹੀਂ ਹੈ, ਇਸ ਫੋਟੋ ਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ ਯਾਨੀ AI ਟੂਲ ਦੀ ਵਰਤੋਂ ਕਰਕੇ ਬਣਾਇਆ ਗਿਆ ਹੈ।
ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਯੂਜ਼ਰ Sran Bathinde To ਨੇ 22 ਮਈ 2024 ਨੂੰ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਹੈ, “ਬਹੁਤ ਜਿਆਦਾ ਗਰਮੀ ਵਿੱਚ ਸਿੰਘ ਸਰਦਾਰ ਖੇਤੀ ਕਰਦਾ ਹੋਇਆ ”
ਪੋਸਟ ਦੇ ਆਰਕਾਈਵ ਲਿੰਕ ਨੂੰ ਇੱਥੇ ਦੇਖਿਆ ਜਾ ਸਕਦਾ ਹੈ।
ਪੜਤਾਲ
ਵਾਇਰਲ ਪੋਸਟ ਦੀ ਜਾਂਚ ਕਰਨ ਲਈ ਅਸੀਂ ਤਸਵੀਰ ਨੂੰ ਧਿਆਨ ਨਾਲ ਦੇਖਿਆ। ਫੋਟੋ ਦੇਖਣ ਵਿੱਚ ਹੀ ਅਸਲੀ ਨਹੀਂ ਲੱਗ ਰਹੀ।
ਜਾਂਚ ਵਿੱਚ ਅੱਗੇ ਅਸੀਂ ਤਸਵੀਰ ਨੂੰ ਏਆਈ ਟੂਲ ਦੀ ਮਦਦ ਨਾਲ ਸਰਚ ਕੀਤਾ। ਅਸੀਂ ਤਸਵੀਰ ਨੂੰ hivemoderation ਟੂਲ ‘ਤੇ ਅਪਲੋਡ ਕੀਤਾ, ਇਸ ਵਿੱਚ ਤਸਵੀਰ ਦੇ AI ਦੁਆਰਾ ਬਣੇ ਹੋਣ ਦੀ ਸੰਭਾਵਨਾ 99.9% ਨਿਕਲੀ।
ਅਸੀਂ ਇਸ ਤਸਵੀਰ ਨੂੰ ਇਕ ਹੋਰ ਏਆਈ ਤੂਲ isitai.com ‘ਤੇ ਵੀ ਸਰਚ ਕੀਤਾ। ਇੱਥੇ ਆਏ ਪਰਿਣਾਮ ਮੁਤਾਬਕ, ਇਹ ਫੋਟੋ 92.12% ਏਆਈ ਤੋਂ ਬਣੀ ਹੈ।
ਅਸੀਂ ਵਾਇਰਲ ਤਸਵੀਰ ਨੂੰ ਏਆਈ ਐਕਸਪਰਟ ਅੰਸ਼ ਮੇਹਰਾ ਨਾਲ ਸ਼ੇਅਰ ਕੀਤਾ। ਉਨ੍ਹਾਂ ਨੇ ਦੱਸਿਆ ਕਿ ਤਸਵੀਰ ਵਿੱਚ ਆਦਮੀ ਦੇ ਹੱਥ ਉੱਤੇ ਪਈ ਮਿੱਟੀ ਅਤੇ ਆਸ-ਪਾਸ ਦੇਖ ਸਾਫ ਪਤਾ ਲਗਦਾ ਹੈ ਕਿ ਫੋਟੋ AI ਜਨਰੇਟੇਡ ਹੈ।
AI ਨਾਲ ਸਬੰਧਤ ਹੋਰ ਫੈਕਟ ਚੈੱਕ ਰਿਪੋਰਟਾਂ ਨੂੰ ਵਿਸ਼ਵਾਸ ਨਿਊਜ਼ ਦੇ AI ਚੈੱਕ ਸੇਕਸ਼ਨ ਵਿੱਚ ਵਿਸਥਾਰ ਵਿੱਚ ਪੜ੍ਹਿਆ ਜਾ ਸਕਦਾ ਹੈ।
ਅੰਤ ਵਿੱਚ ਅਸੀਂ ਵਾਇਰਲ ਤਸਵੀਰ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਦੀ ਜਾਂਚ ਕੀਤੀ। ਜਾਂਚ ਵਿੱਚ ਪਤਾ ਲੱਗਾ ਕਿ ਯੂਜ਼ਰ ਨੂੰ 4 ਹਜਾਰ ਤੋਂ ਵੱਧ ਲੋਕ ਫੋਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਵਾਇਰਲ ਤਸਵੀਰ ਨਾਲ ਕੀਤਾ ਜਾ ਰਿਹਾ ਦਾਅਵਾ ਗੁਮਰਾਹਕੁਨ ਪਾਇਆ। ਇਹ ਤਸਵੀਰ ਅਸਲੀ ਨਹੀਂ ਹੈ, ਇਸ ਫੋਟੋ ਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ ਯਾਨੀ AI ਟੂਲ ਦੀ ਵਰਤੋਂ ਕਰਕੇ ਬਣਾਇਆ ਗਿਆ ਹੈ।
- Claim Review : ਬਹੁਤ ਜਿਆਦਾ ਗਰਮੀ ਵਿੱਚ ਸਿੰਘ ਸਰਦਾਰ ਖੇਤੀ ਕਰਦਾ ਹੋਇਆ
- Claimed By : ਫੇਸਬੁੱਕ ਯੂਜ਼ਰ- Sran Bathinde To
- Fact Check : ਭ੍ਰਮਕ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...