Fact Check: ਚਨਾਬ ਨਦੀ ‘ਤੇ ਬਣੇ ਪੁਲ ਦੇ ਦਾਅਵੇ ਨਾਲ ਸ਼ੇਅਰ ਹੋ ਰਹੀ ਇਹ ਤਸਵੀਰ AI ਤੋਂ ਬਣਾਈ ਗਈ ਹੈ, ਅਸਲੀ ਨਹੀਂ

ਵਿਸ਼ਵਾਸ ਨਿਊਜ਼ ਨੇ ਜਾਂਚ ਵਿੱਚ ਪਾਇਆ ਕਿ ਚਿਨਾਬ ਨਦੀ ‘ਤੇ ਬਣੇ ਪੁਲ ਦੇ ਨਾਮ ਤੋਂ ਸ਼ੇਅਰ ਤਸਵੀਰ ਅਸਲੀ ਨਹੀਂ ਹੈ, ਸਗੋਂ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਮਦਦ ਨਾਲ ਬਣਾਈ ਗਈ ਹੈ। ਯੂਜ਼ਰਸ ਫੋਟੋ ਨੂੰ ਅਸਲੀ ਮੰਨ ਕੇ ਸ਼ੇਅਰ ਕਰ ਰਹੇ ਹਨ।

ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਸੋਸ਼ਲ ਮੀਡੀਆ ‘ਤੇ ਇਕ ਤਸਵੀਰ ਸ਼ੇਅਰ ਕੀਤੀ ਜਾ ਰਹੀ ਹੈ, ਜਿਸ ‘ਚ ਇਕ ਵੱਡੇ ਪੁਲ ਨੂੰ ਦੇਖਿਆ ਜਾ ਸਕਦਾ ਹੈ। ਹੁਣ ਕੁਝ ਯੂਜ਼ਰਸ ਇਸ ਫੋਟੋ ਨੂੰ ਅਸਲੀ ਮੰਨ ਕੇ ਦਾਅਵਾ ਕਰ ਰਹੇ ਹਨ ਕਿ ਇਹ ਕਸ਼ਮੀਰ ਦੇ ਚਨਾਬ ਰੇਲਵੇ ਬ੍ਰਿਜ ਦੀ ਤਸਵੀਰ ਹੈ।

ਵਿਸ਼ਵਾਸ ਨਿਊਜ਼ ਨੇ ਜਾਂਚ ਵਿੱਚ ਦਾਅਵੇ ਨੂੰ ਗਲਤ ਪਾਇਆ। ਦਰਅਸਲ, ਚਨਾਬ ਰੇਲਵੇ ਬ੍ਰਿਜ ਦੇ ਨਾਮ ‘ਤੇ ਵਾਇਰਲ ਤਸਵੀਰ ਅਸਲੀ ਨਹੀਂ ਹੈ, ਸਗੋਂ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਦੀ ਮਦਦ ਨਾਲ ਬਣਾਈ ਗਈ ਹੈ। ਜਿਸ ਨੂੰ ਲੋਕ ਅਸਲੀ ਸਮਝ ਕੇ ਸ਼ੇਅਰ ਕਰ ਰਹੇ ਹਨ।

ਕੀ ਹੈ ਵਾਇਰਲ ਪੋਸਟ ਵਿੱਚ ?

ਫੇਸਬੁੱਕ ਯੂਜ਼ਰ Raj Kumar ਨੇ 28 ਜੁਲਾਈ 2024 ਨੂੰ ਵਾਇਰਲ ਤਸਵੀਰ ਨੂੰ ਸ਼ੇਅਰ ਕਰ ਲਿਖਿਆ ਹੈ, “ਦੁਨੀਆ ਦਾ ਸਭ ਤੋਂ ਉੱਚਾ ਰੇਲਵੇ ਪੁਲ ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਵਿੱਚ ਬਕਲ ਅਤੇ ਕੌਰੀ ਵਿਚਕਾਰ ਸਥਿਤ ਹੈ। ਚਨਾਬ ਨਦੀ ਉੱਤੇ ਬਣਿਆ ਇਹ ਮਹਿਰਾਬਨੁਮਾ ਬ੍ਰਿਜ ਪਾਣੀ ਤੋਂ 1,178 ਫੁੱਟ ਉੱਚਾ ਹੈ, ਜੋ ਇਸਨੂੰ ਪੈਰਿਸ ਦੇ ਆਈਫਲ ਟਾਵਰ ਤੋਂ ਵੀ ਉੱਚਾ ਬਣਾਉਂਦਾ ਹੈ। ਦਹਾਕਿਆਂ ਦੇ ਨਿਰਮਾਣ ਤੋਂ ਬਾਅਦ, ਪੁਲ ਨੂੰ 2024 ਵਿੱਚ ਜਨਤਾ ਲਈ ਖੋਲ੍ਹ ਦਿੱਤਾ ਜਾਵੇਗਾ। ਜੇਕਰ ਤੁਸੀਂ ਉਚਾਈਆਂ ਤੋਂ ਡਰਦੇ ਹੋ, ਤਾਂ ਤੁਹਾਨੂੰ ਚਨਾਬ ਪੁਲ ਤੋਂ ਬਚਣਾ ਚਾਹੀਦਾ।”

ਵਾਇਰਲ ਪੋਸਟ ਦੇ ਆਰਕਾਈਵ ਨੂੰ ਇੱਥੇ ਦੇਖਿਆ ਜਾ ਸਕਦਾ ਹੈ।

ਪੜਤਾਲ

ਸਭ ਤੋਂ ਪਹਿਲਾਂ ਅਸੀਂ ਸੰਬੰਧਿਤ ਕੀਵਰਡਸ ਨਾਲ ਗੂਗਲ ‘ਤੇ ਖੋਜ ਕੀਤੀ। ਸਾਨੂੰ ਦਾਅਵੇ ਨਾਲ ਜੁੜੀ ਖਬਰ ਦੈਨਿਕ ਜਾਗਰਣ ਦੀ ਵੈੱਬਸਾਈਟ ‘ਤੇ ਮਿਲੀ। 21 ਜੂਨ 2024 ਨੂੰ ਪ੍ਰਕਾਸ਼ਿਤ ਖਬਰ ਵਿੱਚ ਦੱਸਿਆ ਗਿਆ,ਕਿ ਦੁਨੀਆ ਦਾ ਸਭ ਤੋਂ ਉਂਚਾ ਆਰਚ ਬ੍ਰਿਜ ‘ਤੇ ਪਹਿਲੀ ਵਾਰ ਰੇਲਗੱਡੀ ਚੱਲੀ ਅਤੇ ਇਹ ਪੁਲ ਚਨਾਬ ਨਦੀ ‘ਤੇ ਬਣਿਆ ਹੈ।

ਵਾਇਰਲ ਦਾਅਵੇ ਨਾਲ ਜੁੜਿਆ ਹੋਰ ਰਿਪੋਰਟਸ ਇੱਥੇ ਦੇਖੀ ਜਾ ਸਕਦੀ ਹੈ। ਇਨ੍ਹਾਂ ਖਬਰਾਂ ‘ਚ ਦਿੱਖ ਰਹੇ ਪੁਲ ਦੀ ਫੋਟੋ ਵਾਇਰਲ ਤਸਵੀਰ ਤੋਂ ਵੱਖ ਹੈ। ਜੇਕਰ ਤੁਸੀਂ ਵਾਇਰਲ ਤਸਵੀਰ ਨੂੰ ਧਿਆਨ ਨਾਲ ਦੇਖਦੇ ਹੋ, ਤਾਂ ਇਹ ਵਾਸਤਵਿਕ ਨਹੀਂ ਲੱਗਦੀ, ਜਿਸ ਤੋਂ ਪਤਾ ਲੱਗਦਾ ਹੈ ਕਿ ਇਹ ਏਆਈ ਤੋਂ ਬਣਾਈ ਗਈ ਹੈ।

ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਫੋਟੋ ਨੂੰ AI ਟੂਲ Hive Moderation ‘ਤੇ ਅਪਲੋਡ ਕੀਤਾ। ਇਸ ‘ਚ ਤਸਵੀਰ ਦੇ ਏਆਈ ਦੁਆਰਾ ਬਣਨ ਦੀ ਸੰਭਾਵਨਾ 99.9 ਫੀਸਦੀ ਹੈ।

ਅਸੀਂ ਫੋਟੋ ਨੂੰ ‘Is it AI’ ਦੇ ਰਾਹੀਂ ਵੀ ਸਰਚ ਕੀਤਾ। ਇੱਥੇ ਇਸਦੇ 76.60 ਪ੍ਰਤੀਸ਼ਤ ਏਆਈ ਤੋਂ ਬਣਨ ਦੀ ਸੰਭਾਵਨਾ ਦਿਖਾਈ ਗਈ ਹੈ।

ਅਸੀਂ ਫੋਟੋ ਨੂੰ sightengine.com ‘ਤੇ ਫੋਵੀ ਚੈੱਕ ਕੀਤਾ। ਇਸ ‘ਚ ਤਸਵੀਰ ਨੂੰ 99 ਫੀਸਦੀ ਏਆਈ ਦੱਸਿਆ ਗਿਆ ਹੈ।

ਅਸੀਂ ਏਆਈ ਮਾਹਰ ਅਜ਼ਹਰ ਮਾਚਵੇ ਨਾਲ ਤਸਵੀਰ ਨੂੰ ਸ਼ੇਅਰ ਕੀਤਾ। ਉਨ੍ਹਾਂ ਨੇ ਦੱਸਿਆ ਕਿ ਇਹ ਏਆਈ ਦੁਆਰਾ ਬਣਾਈ ਗਈ ਤਸਵੀਰ ਹੈ। ਇਸ ‘ਚ ਲਾਈਟਿੰਗ ਅਤੇ ਕਲਰ ਸਹੀ ਨਹੀਂ ਹਨ। ਤਸਵੀਰ ‘ਚ ਰੇਲਗੱਡੀ ਵੀ ਟੁੱਟੀ ਹੋਈ ਹੈ, ਜਿਸ ਤੋਂ ਸਾਫ ਹੁੰਦਾ ਹੈ ਕਿ ਤਸਵੀਰ ਅਸਲੀ ਨਹੀਂ ਹੈ।

ਏਆਈ ਅਤੇ ਡੀਪਫੇਕ ਨਾਲ ਸਬੰਧਤ ਰਿਪੋਰਟਾਂ ਵਿਸ਼ਵਾਸ ਨਿਊਜ਼ ਦੇ AI ਸੈਕਸ਼ਨ ‘ਤੇ ਪੜ੍ਹੀਆਂ ਜਾ ਸਕਦੀਆਂ ਹਨ।

ਅੰਤ ਵਿੱਚ ਅਸੀਂ ਫੋਟੋ ਸ਼ੇਅਰ ਕਰਨ ਵਾਲੇ ਯੂਜ਼ਰ ਨੂੰ ਸਕੈਨ ਕੀਤਾ। ਪਤਾ ਲੱਗਿਆ ਕਿ ਯੂਜ਼ਰ ਨੂੰ 6 ਹਜ਼ਾਰ ਤੋਂ ਵੱਧ ਲੋਕ ਫੋਲੋ ਕਰਦੇ ਹਨ। ਯੂਜ਼ਰ ਨੇ ਖੁਦ ਨੂੰ ਗੋਰਖਪੁਰ ਦਾ ਰਹਿਣ ਵਾਲਾ ਦੱਸਿਆ ਹੈ।

ਨਤੀਜਾ: ਵਿਸ਼ਵਾਸ ਨਿਊਜ਼ ਨੇ ਜਾਂਚ ਵਿੱਚ ਪਾਇਆ ਕਿ ਚਿਨਾਬ ਨਦੀ ‘ਤੇ ਬਣੇ ਪੁਲ ਦੇ ਨਾਮ ਤੋਂ ਸ਼ੇਅਰ ਤਸਵੀਰ ਅਸਲੀ ਨਹੀਂ ਹੈ, ਸਗੋਂ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਮਦਦ ਨਾਲ ਬਣਾਈ ਗਈ ਹੈ। ਯੂਜ਼ਰਸ ਫੋਟੋ ਨੂੰ ਅਸਲੀ ਮੰਨ ਕੇ ਸ਼ੇਅਰ ਕਰ ਰਹੇ ਹਨ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts