ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ‘ਚ ਪਾਇਆ ਕਿ ਰਤਨ ਟਾਟਾ ਦੀ ਬੱਚਿਆਂ ਨਾਲ ਖਾਣਾ ਖਾਂਦੇ ਵਾਇਰਲ ਫੋਟੋ ਅਸਲੀ ਨਹੀਂ ਹੈ, ਸਗੋਂ ਇਹ ਫੋਟੋ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਮਦਦ ਨਾਲ ਤਿਆਰ ਕੀਤੀ ਗਈ ਹੈ। ਜਿਸ ਨੂੰ ਅਸਲੀ ਮੰਨਦਿਆਂ ਸਾਂਝਾ ਕੀਤਾ ਜਾ ਰਿਹਾ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ )। ਦੇਸ਼ ਦੇ ਸਭ ਤੋਂ ਵੱਡੇ ਉਦਯੋਗਪਤੀ ਰਤਨ ਟਾਟਾ ਦੇ ਦਿਹਾਂਤ ਤੋਂ ਬਾਅਦ ਤੋਂ ਸੋਸ਼ਲ ਮੀਡੀਆ ‘ਤੇ ਕਈ ਪੋਸਟਾਂ ਵਾਇਰਲ ਹੋ ਰਹੀਆਂ ਹਨ। ਹੁਣ ਇਕ ਤਸਵੀਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿਚ ਇਕ ਵਿਅਕਤੀ ਨੂੰ ਕੁਝ ਬੱਚਿਆਂ ਨਾਲ ਖਾਣਾ ਖਾਂਦੇ ਹੋਏ ਦੇਖਿਆ ਜਾ ਸਕਦਾ ਹੈ। ਕੁਝ ਯੂਜ਼ਰਸ ਇਸ ਤਸਵੀਰ ਨੂੰ ਅਸਲੀ ਮੰਨ ਕੇ ਸ਼ੇਅਰ ਕਰ ਰਹੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਵਾਇਰਲ ਫੋਟੋ ਵਿੱਚ ਰਤਨ ਟਾਟਾ ਹਨ।
ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਗ਼ਲਤ ਪਾਇਆ ਗਿਆ। ਦਰਅਸਲ, ਬੱਚਿਆਂ ਦੇ ਨਾਲ ਰਤਨ ਟਾਟਾ ਦੀ ਇਹ ਵਾਇਰਲ ਤਸਵੀਰ AI ਯਾਨੀ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਮਦਦ ਨਾਲ ਬਣਾਈ ਗਈ ਹੈ, ਜਿਸ ਨੂੰ ਅਸਲੀ ਮੰਨ ਕੇ ਸ਼ੇਅਰ ਕੀਤਾ ਜਾ ਰਿਹਾ ਹੈ।
ਫੇਸਬੁੱਕ ਯੂਜ਼ਰ Abhishek Singh ਨੇ 14 ਅਕਤੂਬਰ 2024 ਨੂੰ ਵਾਇਰਲ ਪੋਸਟ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ, “रतन टाटा गरीब बच्चों के साथ कोई देश द्रोही ही होगा जो रतन टाटा को लाइक नही करेगा #ratantatasir #DurgaPuja2024 #ratantataji”
ਪੋਸਟ ਦਾ ਆਰਕਾਈਵ ਲਿੰਕ ਇੱਥੇ ਦੇਖਿਆ ਜਾ ਸਕਦਾ ਹੈ।
ਜਾਂਚ ਸ਼ੁਰੂ ਕਰਦੇ ਹੋਏ ਸਭ ਤੋਂ ਪਹਿਲਾਂ ਅਸੀਂ ਵਾਇਰਲ ਫੋਟੋ ਨੂੰ ਧਿਆਨ ਨਾਲ ਦੇਖਿਆ। ਫੋਟੋ ਵਿੱਚ ਕਿਸੇ ਦਾ ਚਿਹਰਾ ਸਾਫ਼ ਨਜ਼ਰ ਨਹੀਂ ਆ ਰਿਹਾ ਹੈ। ਫੋਟੋ ਵਿੱਚ ਕਿਸੇ ਦੀਆਂ ਅੱਖਾਂ ਨਹੀਂ ਦਿਖਾਈ ਦੇ ਰਹੀਆਂ ਅਤੇ ਹੱਥਾਂ ਦੀ ਬਣਾਵਟ ਵੀ ਅਜੀਬ ਹੈ। ਜਿਸ ਤੋਂ ਸਾਫ਼ ਹੈ ਕਿ ਵਾਇਰਲ ਤਸਵੀਰ ਅਸਲੀ ਨਹੀਂ ਹੈ।
ਆਪਣੀ ਜਾਂਚ ਨੂੰ ਅੱਗੇ ਵਧਾਉਂਦੇ ਹੋਏ, ਅਸੀਂ ਫੋਟੋ ਨੂੰ hivemoderation ਟੂਲ ਦੁਆਰਾ ਤਸਵੀਰ ਦੀ ਖੋਜ ਕੀਤੀ। ਇਸ ਟੂਲ ਦੇ ਮੁਤਾਬਕ ਵਾਇਰਲ ਤਸਵੀਰ 99.6 ਫੀਸਦੀ ਏਆਈ ਤੋਂ ਬਣੀ ਹੈ।
ਅਸੀਂ ਫੋਟੋ ਨੂੰ ਇੱਕ ਹੋਰ ਏਆਈ ਟੂਲ brandwell.ai ‘ਤੇ ਵੀ ਅੱਪਲੋਡ ਕੀਤਾ ਹੈ। ਇਸ ਟੂਲ ਨੇ ਵਾਇਰਲ ਫੋਟੋ ਨੂੰ 99 ਫੀਸਦੀ ਏਆਈ ਤੋਂ ਬਣੀ ਦੱਸਿਆ ਹੈ।
ਅਸੀਂ ਵਾਇਰਲ ਫੋਟੋ ਨੂੰ ਏਆਈ ਮਾਹਰ ਅਜ਼ਹਰ ਮਾਚਵੇ ਨਾਲ ਸਾਂਝਾ ਕੀਤਾ ਹੈ। ਉਨ੍ਹਾਂ ਸਨੇ ਸਾਨੂੰ ਦੱਸਿਆ ਕਿ, ਫੋਟੋ ਵਿੱਚ ਬੱਚਿਆਂ ਅਤੇ ਆਦਮੀ ਦਾ ਚਿਹਰਾ ਸਰੀਰ ਨਾਲੋਂ ਵੱਡਾ ਹੈ। ਹੱਥ ਅਤੇ ਅੱਖਾਂ ਵੀ ਸਹੀ ਨਹੀਂ ਹਨ ਅਤੇ ਕਈ ਕਮੀਆਂ ਹਨ। ਇਹ ਤਸਵੀਰ AI ਦੁਆਰਾ ਤਿਆਰ ਕੀਤੀ ਗਈ ਹੈ, ਅਸਲੀ ਨਹੀਂ।
AI ਅਤੇ deepfakes ਨਾਲ ਸੰਬੰਧਿਤ ਤੱਥ ਜਾਂਚ ਰਿਪੋਰਟਾਂ ਨੂੰ ਵਿਸ਼ਵਾਸ ਨਿਊਜ਼ ਵੈੱਬਸਾਈਟ ਦੇ AI ਸੈਕਸ਼ਨ ‘ਤੇ ਪੜ੍ਹਿਆ ਜਾ ਸਕਦਾ ਹੈ।
ਅੰਤ ਵਿੱਚ ਅਸੀਂ ਫੋਟੋ ਸਾਂਝੀ ਕਰਨ ਵਾਲੇ ਯੂਜ਼ਰ ਦੀ ਪ੍ਰੋਫਾਈਲ ਨੂੰ ਸਕੈਨ ਕੀਤਾ। ਪਤਾ ਲੱਗਿਆ ਕਿ ਫੇਸਬੁੱਕ ‘ਤੇ ਯੂਜ਼ਰ ਨੂੰ ਕਰੀਬ 10 ਹਜ਼ਾਰ ਲੋਕ ਫਾਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ‘ਚ ਪਾਇਆ ਕਿ ਰਤਨ ਟਾਟਾ ਦੀ ਬੱਚਿਆਂ ਨਾਲ ਖਾਣਾ ਖਾਂਦੇ ਵਾਇਰਲ ਫੋਟੋ ਅਸਲੀ ਨਹੀਂ ਹੈ, ਸਗੋਂ ਇਹ ਫੋਟੋ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਮਦਦ ਨਾਲ ਤਿਆਰ ਕੀਤੀ ਗਈ ਹੈ। ਜਿਸ ਨੂੰ ਅਸਲੀ ਮੰਨਦਿਆਂ ਸਾਂਝਾ ਕੀਤਾ ਜਾ ਰਿਹਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।