X
X

Fact Check : ਕੈਲਾਸ਼ ਪਰਬਤ ਦੇ ਨਾਮ ‘ਤੇ AI ਵੀਡੀਓ ਨੂੰ, ਅਸਲੀ ਸਮਝ ਕੇ ਕੀਤਾ ਜਾ ਰਿਹਾ ਹੈ ਵਾਇਰਲ

ਵਿਸ਼ਵਾਸ ਨਿਊਜ਼ ਨੇ ਜਾਂਚ ਵਿੱਚ ਪਾਇਆ ਕਿ ਕੈਲਾਸ਼ ਪਰਵਤ ਦੇ ਨਾਮ ‘ਤੇ ਵਾਇਰਲ ਵੀਡੀਓ AI ਦੀ ਮਦਦ ਨਾਲ ਬਣਾਇਆ ਗਿਆ ਹੈ। ਲੋਕ ਇਸ ਵੀਡੀਓ ਨੂੰ ਅਸਲੀ ਸਮਝ ਕੇ ਗ਼ਲਤ ਦਾਅਵਿਆਂ ਨਾਲ ਸ਼ੇਅਰ ਕਰ ਰਹੇ ਹਨ।

ਨਵੀਂ ਦਿੱਲੀ (ਵਿਸ਼ਵ ਵਾਰਤਾ)। ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿਚ ਇਕ ਵੱਡੇ ਪਹਾੜ ‘ਤੇ ਬੱਦਲਾਂ ਨੂੰ ਦੇਖਿਆ ਜਾ ਸਕਦਾ ਹੈ। ਕੁਝ ਯੂਜ਼ਰਸ ਇਸ ਵੀਡੀਓ ਨੂੰ ਅਸਲੀ ਮੰਨ ਕੇ ਸ਼ੇਅਰ ਕਰ ਰਹੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਕੈਲਾਸ਼ ਪਰਬਤ ਦਾ ਅਸਲੀ ਨਜ਼ਾਰਾ ਹੈ।

ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ‘ਚ ਪਾਇਆ ਕਿ ਕੈਲਾਸ਼ ਪਰਵਤ ਦੇ ਨਾਮ ‘ਤੇ ਵਾਇਰਲ ਵੀਡੀਓ ਅਸਲੀ ਨਹੀਂ ਹੈ, ਸਗੋਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਮਦਦ ਨਾਲ ਬਣਾਇਆ ਗਿਆ ਹੈ। ਲੋਕ ਇਸ ਨੂੰ ਅਸਲੀ ਸਮਝ ਕੇ ਗ਼ਲਤ ਦਾਅਵਿਆਂ ਨਾਲ ਸ਼ੇਅਰ ਕਰ ਰਹੇ ਹਨ।

ਕੀ ਹੈ ਵਾਇਰਲ ਪੋਸਟ ‘ਚ?

ਫੇਸਬੁੱਕ ਯੂਜ਼ਰ ‘ਸੂਰਜ ਤਿਵਾਰੀ (Suraj Tiwari (Suraj jhari)) ਨੇ (ਆਰਕਾਈਵ ਲਿੰਕ) 10 ਨਵੰਬਰ 2024 ਨੂੰ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਹੈ, “ਕੈਲਾਸ਼ ਪਰਬਤ ਦਾ ਅਦਭੁਤ ਦ੍ਰਿਸ਼।”

ਪੜਤਾਲ

ਸਭ ਤੋਂ ਪਹਿਲਾਂ ਅਸੀਂ ਵੀਡੀਓ ਨੂੰ ਧਿਆਨ ਨਾਲ ਦੇਖਿਆ, ਵੀਡੀਓ ਦੇਖਣਾ ਵਿੱਚ ਹੀ ਸਹੀ ਨਹੀਂ ਲੱਗਦਾ। ਜਿਸ ਕਾਰਨ ਇਸਦੇ ਏਆਈ ਨਾਮ ਬਣੇ ਹੋਣ ਦਾ ਸ਼ੱਕ ਹੁੰਦਾ ਹੈ।

ਜਾਂਚ ਨੂੰ ਅੱਗੇ ਵਧਾਉਦੇ ਹੋਏ ਅਸੀਂ ਵੀਡੀਓ ਦੇ ਕੀਫਰੇਮਾਂ ਨੂੰ ਗੂਗਲ ਰਿਵਰਸ ਇਮੇਜ ‘ਤੇ ਸਰਚ ਕੀਤਾ। ਸਰਚ ਦੌਰਾਨ ਸਾਨੂੰ ਇਹ ਵੀਡੀਓ kailashenergy ਨਾਮ ਦੇ ਇੱਕ ਇੰਸਟਾਗ੍ਰਾਮ ਅਕਾਉਂਟ ‘ਤੇ ਮਿਲਿਆ। 28 ਜੂਨ 2024 ਨੂੰ ਅਪਲੋਡ ਵੀਡੀਓ ਦੇ ਕਮੈਂਟਸ ਵਿੱਚ ਬਹੁਤ ਸਾਰੇ ਲੋਕਾਂ ਨੇ ਇਸਨੂੰ AI ਦੱਸਿਆ ਹੈ। ਇਸ ਅਕਾਊਂਟ ‘ਤੇ ਸਾਨੂੰ ਵਾਇਰਲ ਵੀਡੀਓ ਵਰਗੇ ਕਈ ਹੋਰ ਵੀਡੀਓ ਮਿਲੇ ਹਨ।

ਜਾਂਚ ਵਿੱਚ ਅੱਗੇ ਅਸੀਂ ਏਆਈ ਟੂਲਸ ਦੇ ਜ਼ਰੀਏ ਵੀਡੀਓ ਦੇ ਸਕ੍ਰੀਨਸ਼ੌਟਸ ਦੀ ਖੋਜ ਕੀਤੀ। ਅਸੀਂ ਸਕ੍ਰੀਨਸ਼ੌਟ ਨੂੰ AI ਟੂਲ Hive Moderation ‘ਤੇ ਅੱਪਲੋਡ ਕੀਤਾ। ਇਸ ਟੂਲ ਦੇ ਮੁਤਾਬਕ ਇਹ ਵੀਡੀਓ 95.2 ਫੀਸਦੀ AI ਜਨਰੇਟਿਡ ਹੈ।

ਵੀਡੀਓ ਦੇ ਸਬੰਧ ਵਿੱਚ ਸਾਡੇ ਸਾਥੀ ਡੀਏਯੂ (ਐਮਸੀਏ ਦੀ ਇੱਕ ਪਹਿਲ) ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਵੀਡੀਓ ਏਆਈ ਦੀ ਮਦਦ ਨਾਲ ਬਣਾਇਆ ਗਿਆ ਸੀ।

ਅਸੀਂ ਵਾਇਰਲ ਵੀਡੀਓ ਨੂੰ ਏਆਈ ਮਾਹਰ ਅਜ਼ਹਰ ਮਾਚਵੇ ਨਾਲ ਸਾਂਝਾ ਕੀਤਾ। ਉਨ੍ਹਾਂ ਨੇ ਵੀਡੀਓ ਨੂੰ ਏਆਈ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਵੀਡੀਓ ‘ਚ ਦਿਖਾਈ ਦੇ ਰਹੇ ਬੱਦਲ ਅਤੇ ਪਿੱਛੇ ਦਿਖਾਈ ਦੇਣ ਵਾਲੇ ਬੱਦਲ ਵੱਖ ਹੈ। ਵੀਡੀਓ ਦੇਖਣ ‘ਚ ਵੀ ਅਸਲੀ ਨਹੀਂ ਲੱਗਦਾ, ਜਿਸ ਤੋਂ ਸਾਫ ਪਤਾ ਲੱਗਦਾ ਹੈ ਕਿ ਇਹ AI ਜਨਰੇਟਿਡ ਹੈ।

ਵਿਸ਼ਵਾਸ ਨਿਊਜ਼ ਦੇ ਏਆਈ ਚੈਕ ਸੈਕਸ਼ਨ ਵਿੱਚ ਅਜਿਹੀਆਂ ਹੋਰ ਡੀਪਫੇਕ ਵੀਡੀਓਜ਼ ਦੀਆਂ ਫੈਕਟ ਚੈੱਕ ਰਿਪੋਰਟਾਂ ਪੜ੍ਹੀਆਂ ਜਾ ਸਕਦੀਆਂ ਹਨ।

ਅੰਤ ਵਿੱਚ ਅਸੀਂ ਵੀਡੀਓ ਨੂੰ ਸਾਂਝਾ ਕਰਨ ਵਾਲੇ ਯੂਜ਼ਰ ਦੀ ਜਾਂਚ ਕੀਤੀ। ਪਤਾ ਲੱਗਿਆ ਕਿ ਯੂਜ਼ਰ ਨੂੰ 5 ਹਜ਼ਾਰ ਲੋਕ ਫੋਲੋ ਕਰਦੇ ਹਨ। ਯੂਜ਼ਰ ਨੇ ਖੁਦ ਨੂੰ ਸਤਨਾ, ਮੱਧ ਪ੍ਰਦੇਸ਼ ਦਾ ਰਹਿਣ ਵਾਲਾ ਦੱਸਿਆ ਹੈ।

ਨਤੀਜਾ: ਵਿਸ਼ਵਾਸ ਨਿਊਜ਼ ਨੇ ਜਾਂਚ ਵਿੱਚ ਪਾਇਆ ਕਿ ਕੈਲਾਸ਼ ਪਰਵਤ ਦੇ ਨਾਮ ‘ਤੇ ਵਾਇਰਲ ਵੀਡੀਓ AI ਦੀ ਮਦਦ ਨਾਲ ਬਣਾਇਆ ਗਿਆ ਹੈ। ਲੋਕ ਇਸ ਵੀਡੀਓ ਨੂੰ ਅਸਲੀ ਸਮਝ ਕੇ ਗ਼ਲਤ ਦਾਅਵਿਆਂ ਨਾਲ ਸ਼ੇਅਰ ਕਰ ਰਹੇ ਹਨ।

  • Claim Review : ਕੈਲਾਸ਼ ਪਰਬਤ ਦਾ ਅਦਭੁਤ ਦ੍ਰਿਸ਼
  • Claimed By : Suraj Tiwari (Suraj jhari)
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later