Fact Check : ਮੁਸਲਿਮ ਜੋੜੇ ਨੇ ਗੋਦ ਲਈ ਹਿੰਦੂ ਲੜਕੀ ਦਾ ਵਿਆਹ ਕੀਤਾ ਸੀ ਹਿੰਦੂ ਲੜਕੇ ਨਾਲ ,ਫੋਟੋ ਗੁੰਮਰਾਹ ਕਰਨ ਵਾਲੇ ਦਾਅਵੇ ਨਾਲ ਹੋਈ ਵਾਇਰਲ
ਵਿਸ਼ਵਾਸ਼ ਨਿਊਜ਼ ਨੇ ਆਪਣੀ ਜਾਂਚ ਵਿਚ ਪਾਇਆ ਕਿ ਵਾਇਰਲ ਦਾਅਵਾ ਗੁੰਮਰਾਹ ਕਰ ਰਿਹਾ ਹੈ। ਵਾਇਰਲ ਤਸਵੀਰ 2020 ਦੀ ਹੈ। ਜਦੋਂ ਇੱਕ ਮੁਸਲਮਾਨ ਜੋੜੇ ਨੇ ਗੋਦ ਲਈ ਹੋਈ ਹਿੰਦੂ ਲੜਕੀ ਦਾ ਵਿਆਹ ਇੱਕ ਹਿੰਦੂ ਲੜਕੇ ਨਾਲ ਕਰਵਾਇਆ ਸੀ।
- By: Pallavi Mishra
- Published: Apr 9, 2021 at 03:54 PM
ਵਿਸ਼ਵਾਸ ਨਿਊਜ਼(ਨਵੀਂ ਦਿੱਲੀ)। ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇੱਕ ਤਸਵੀਰ ਵਿੱਚ ਇੱਕ ਹਿੰਦੂ ਵਿਆਹੁਤਾ ਪਹਿਰਾਵੇ ਨਾਲ ਇਕ ਕੁੜੀ ਨੂੰ ਇੱਕ ਮੁਸਲਿਮ ਜੋੜੇ ਦੇ ਪੈਰੀ ਹੱਥ ਲਗਾਉਂਦੇ ਹੋਏ ਦੇਖਿਆ ਜਾ ਸਕਦਾ ਹੈ। ਪੋਸਟ ਦੇ ਜ਼ਰੀਏ, ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਇੱਕ ਮੁਸਲਿਮ ਲੜਕੀ ਦਾ ਵਿਆਹ ਉਸਦੇ ਮਾਪਿਆਂ ਨੇ ਇੱਕ ਹਿੰਦੂ ਲੜਕੇ ਨਾਲ ਕਰਵਾ ਦਿੱਤਾ ਹੈ। ਪੋਸਟ ਨੂੰ ਇਸ ਦਾਅਵੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ, “ਕੇਰਲ ਦੇ ਇੱਕ ਮੁਸਲਮਾਨ ਮਾਪਿਆਂ ਨੇ ਆਪਣੀ ਧੀ ਦਾ ਵਿਆਹ ਇੱਕ ਹਿੰਦੂ ਲੜਕੇ ਨਾਲ ਕਰਵਾ ਦਿੱਤਾ “।
ਵਿਸ਼ਵਾਸ਼ ਨਿਊਜ਼ ਨੇ ਆਪਣੀ ਪੜਤਾਲ ਵਿੱਚ ਪਾਇਆ ਕਿ ਵਾਇਰਲ ਦਾਅਵਾ ਗੁੰਮਰਾਹ ਕਰ ਰਿਹਾ ਹੈ। ਵਾਇਰਲ ਤਸਵੀਰ 2020 ਦੀ ਹੈ, ਜਦੋਂ ਇੱਕ ਮੁਸਲਮਾਨ ਜੋੜੇ ਨੇ ਗੋਦ ਲਈ ਹੋਈ ਹਿੰਦੂ ਲੜਕੀ ਦਾ ਵਿਆਹ ਇੱਕ ਹਿੰਦੂ ਲੜਕੇ ਨਾਲ ਮੰਦਰ ਵਿੱਚ ਕਰਵਾਇਆ ਸੀ।
ਕੀ ਹੈ ਵਾਇਰਲ ਵੀਡੀਓ ?
ਵਾਇਰਲ ਤਸਵੀਰ ਵਿੱਚ, ਇੱਕ ਹਿੰਦੂ ਵਿਆਹੁਤਾ ਲੜਕੀ ਨੂੰ ਇੱਕ ਮੁਸਲਿਮ ਜੋੜੇ ਦੇ ਪੈਰਾਂ ਨੂੰ ਹੱਥ ਲਾਉਂਦਿਆਂ ਵੇਖਿਆ ਜਾ ਸਕਦਾ ਹੈ। ਇਸ ਪੋਸਟ ਵਿੱਚ, ਵੇਰਵਾ ਲਿਖਿਆ ਹੈ: “ਕੇਰਲ ਵਿੱਚ, ਮੁਸਲਮਾਨ ਮਾਪਿਆਂ ਨੇ ਆਪਣੀ ਧੀ ਦਾ ਵਿਆਹ # ਸਨਾਤਨੀ ਲੜਕੇ ਨਾਲ ਕਰਵਾ ਦਿੱਤਾ … ਧੀ # ਹਿੰਦੂਘਰ ਵਿੱਚ ਸੁਰੱਖਿਅਤ ਰਹੇਗੀ .. !! # ਜੈ ਸ਼੍ਰੀ_ਰਾਮ… 🙏”
ਇਨ੍ਹਾਂ ਵਾਇਰਲ ਪੋਸਟ ਦਾ ਅਰਕਾਈਵਡ ਲਿੰਕ ਇੱਥੇ ਇੱਥੇ ਅਤੇ ਇੱਥੇ ਦੇਖਿਆ ਜਾ ਸਕਦਾ ਹੈ ।
ਪੜਤਾਲ
ਆਪਣੀ ਜਾਂਚ ਸ਼ੁਰੂ ਕਰਨ ਲਈ, ਅਸੀਂ ਪਹਿਲਾਂ ਇਸ ਤਸਵੀਰ ਨੂੰ ਗੂਗਲ ਰਿਵਰਸ ਈਮੇਜ਼ ਟੂਲ ਦੀ ਮਦਦ ਨਾਲ ਸਰਚ ਕੀਤਾ ।ਸਾਨੂੰ ਇਹ ਤਸਵੀਰ jansatta.com / ‘ਤੇ ਪ੍ਰਕਾਸ਼ਿਤ ਇੱਕ ਖ਼ਬਰ ਵਿੱਚ ਮਿਲੀ । ਖ਼ਬਰ ਦਾ ਸਿਰਲੇਖ ਇਹ ਸੀ, “ਮੁਸਲਿਮ ਪਰਿਵਾਰ ਨੇ ਮੰਦਰ ਵਿੱਚ ਕਰਵਾਇਆ ਗੋਦ ਲਈ ਹਿੰਦੂ ਧੀ ਦਾ ਵਿਆਹ । ਲੋਕਾਂ ਨੇ ਕਿਹਾ- ਇਹ ਅਸਲ ਹਿੰਦੁਸਤਾਨ ।” ਖ਼ਬਰ ਦੇ ਅਨੁਸਾਰ, ਲੜਕੀ ਇੱਕ ਹਿੰਦੂ ਸੀ, ਜਿਸ ਨੂੰ ਇੱਕ ਮੁਸਲਿਮ ਜੋੜੇ ਨੇ ਗੋਦ ਲਿਆ ਸੀ।
ਸਾਨੂੰ ਇਹ ਤਸਵੀਰ timesofindia.indiatimes.com ‘ਤੇ ਮੌਜੂਦ ਇੱਕ ਖਬਰ ਵਿੱਚ ਵੀ ਇਹ ਤਸਵੀਰ ਮਿਲੀ। 19 ਫਰਵਰੀ 2020 ਨੂੰ ਪ੍ਰਕਾਸ਼ਿਤ ਇਸ ਖ਼ਬਰ ਦੇ ਅਨੁਸਾਰ, ਲੜਕੀ ਇੱਕ ਹਿੰਦੂ ਸੀ, ਜਿਸਨੂੰ ਇਸ ਮੁਸਲਿਮ ਜੋੜੇ ਨੇ ਬਚਪਨ ਵਿੱਚ ਗੋਦ ਲਿਆ ਸੀ। ਖਬਰਾਂ ਦੇ ਅਨੁਸਾਰ, ਇਹ ਵਿਆਹ ਕਾਨਹਾਗੜ੍ਹ ਦੇ ਮਣੀਯੱਟੂ ਮੰਦਰ ਵਿੱਚ ਹੋਇਆ ਸੀ।
ਅਸੀਂ ਇਸ ਮਾਮਲੇ ਵਿੱਚ ਹੋਰ ਪੁਸ਼ਟੀ ਕਰਨ ਲਈ ਮਣੀਯੱਟੂ ਮੰਦਰ ਦੇ ਮਹੰਤ ਰਮੇਸ਼ਵਰ ਪ੍ਰਸਾਦਨ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਕਿਹਾ, “ਮਣੀਯੱਟੂ ਮੰਦਰ ਦੇ ਦਰਵਾਜ਼ੇ ਸਾਰੇ ਧਰਮਾਂ ਲਈ ਖੁੱਲ੍ਹੇ ਹਨ। ਫਰਵਰੀ 2020 ਵਿੱਚ ਇਸ ਹਿੰਦੂ ਜੋੜੇ ਦਾ ਵਿਆਹ ਇੱਥੇ ਹੋਇਆ ਸੀ। ਇਹ ਗੱਲ ਸੱਚ ਹੈ ਕਿ ਇਸ ਲੜਕੀ ਦਾ ਪਾਲਣ ਪੋਸ਼ਣ ਇਕ ਮੁਸਲਮਾਨ ਪਰਿਵਾਰ ਦੁਆਰਾ ਕੀਤਾ ਗਿਆ ਸੀ। ਪਰ ਇਹ ਲੜਕੀ ਜਨਮ ਤੋਂ ਹੀ ਹਿੰਦੂ ਸੀ, ਜਿਸ ਕਾਰਨ ਉਸ ਦਾ ਵਿਆਹ ਹਿੰਦੂ ਰੀਤੀ ਰਿਵਾਜਾਂ ਨਾਲ ਇੱਕ ਹਿੰਦੂ ਲੜਕੇ ਨਾਲ ਕੀਤਾ ਗਿਆ ਸੀ। “
ਇਸ ਪੋਸਟ ਨੂੰ ਫੇਸਬੁੱਕ ਯੂਜ਼ਰ ‘ਅਰਵਿੰਦ ਕੁਮਾਰ ਕੱਟੜ ਹਿੰਦੂ’ ਨੇ ਸਾਂਝਾ ਕੀਤਾ ਸੀ । ਯੂਜ਼ਰ ਮੁੰਬਈ ਦਾ ਵਸਨੀਕ ਹੈ। ਯੂਜ਼ਰ ਦੇ ਫੇਸਬੁੱਕ ‘ਤੇ 4,741 ਦੋਸਤ ਹਨ।
ਨਤੀਜਾ: ਵਿਸ਼ਵਾਸ਼ ਨਿਊਜ਼ ਨੇ ਆਪਣੀ ਜਾਂਚ ਵਿਚ ਪਾਇਆ ਕਿ ਵਾਇਰਲ ਦਾਅਵਾ ਗੁੰਮਰਾਹ ਕਰ ਰਿਹਾ ਹੈ। ਵਾਇਰਲ ਤਸਵੀਰ 2020 ਦੀ ਹੈ। ਜਦੋਂ ਇੱਕ ਮੁਸਲਮਾਨ ਜੋੜੇ ਨੇ ਗੋਦ ਲਈ ਹੋਈ ਹਿੰਦੂ ਲੜਕੀ ਦਾ ਵਿਆਹ ਇੱਕ ਹਿੰਦੂ ਲੜਕੇ ਨਾਲ ਕਰਵਾਇਆ ਸੀ।
- Claim Review : ਕੇਰਲ ਵਿੱਚ, ਮੁਸਲਮਾਨ ਮਾਪਿਆਂ ਨੇ ਆਪਣੀ ਧੀ ਦਾ ਵਿਆਹ ਸਨਾਤਨੀ ਲੜਕੇ ਨਾਲ ਕਰਵਾ ਦਿੱਤਾ … ਧੀ ਹਿੰਦੂਘਰ ਵਿੱਚ ਸੁਰੱਖਿਅਤ ਰਹੇਗੀ..!!
- Claimed By : 'ਅਰਵਿੰਦ ਕੁਮਾਰ ਕੱਟੜ ਹਿੰਦੂ
- Fact Check : ਭ੍ਰਮਕ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...