Fact Check : ਬਿਹਾਰ ਚੋਣਾਂ ਦੇ ਨਾਂ ‘ਤੇ ਵਾਇਰਲ ਹੋਈ ਥਾਈਲੈਂਡ ਦੀ ਸ਼ਰਾਬ ਦੀਆਂ ਬੋਤਲਾਂ ਦੀ ਪੁਰਾਣੀ ਤਸਵੀਰ
ਵਿਸ਼ਵਾਸ ਟੀਮ ਦੀ ਪੜਤਾਲ ਵਿਚ ਬਿਹਾਰ ਦੇ ਨਾਂ ‘ਤੇ ਸ਼ਰਾਬ ਦੀਆਂ ਬੋਤਲਾਂ ਦੀ ਵਾਇਰਲ ਫੋਟੋ ਫਰਜੀ ਨਿਕਲੀ। ਅਸਲ ਵਿਚ ਥਾਈਲੈਂਡ ਦੀ ਇੱਕ ਪੁਰਾਣੀ ਤਸਵੀਰ ਨੂੰ ਹੁਣ ਕੁਝ ਲੋਕ ਬਿਹਾਰ ਦੇ ਨਾਂ ਤੋਂ ਵਾਇਰਲ ਕਰ ਰਹੇ ਹਨ।
- By: Ashish Maharishi
- Published: Oct 28, 2020 at 06:11 PM
ਨਵੀਂ ਦਿੱਲੀ (Vishvas News)। ਬਿਹਾਰ ਵਿਧਾਨਸਭਾ ਚੋਣਾਂ ਵਿਚਕਾਰ ਸੋਸ਼ਲ ਮੀਡੀਆ ‘ਤੇ ਫਰਜੀ ਖਬਰਾਂ ਦਾ ਹੜ ਆਇਆ ਹੋਇਆ ਹੈ। ਸ਼ਰਾਬ ਦੀ ਬੋਤਲਾਂ ਦੀ ਇੱਕ ਤਸਵੀਰ ਨੂੰ ਵਾਇਰਲ ਕਰਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਬਿਹਾਰ ਦੀ ਹੈ। ਵਿਸ਼ਵਾਸ ਟੀਮ ਨੇ ਵਾਇਰਲ ਪੋਸਟ ਦੀ ਪੜਤਾਲ ਕੀਤੀ।
ਸਾਨੂੰ ਪਤਾ ਚਲਿਆ ਕਿ ਥਾਈਲੈਂਡ ਦੀ ਇੱਕ ਪੁਰਾਣੀ ਤਸਵੀਰ ਨੂੰ ਕੁਝ ਲੋਕ ਬਿਹਾਰ ਦੇ ਨਾਂ ਤੋਂ ਵਾਇਰਲ ਕਰ ਰਹੇ ਹਨ।
ਕੀ ਹੋ ਰਿਹਾ ਹੈ ਵਾਇਰਲ?
ਫੇਸਬੁੱਕ ਯੂਜ਼ਰ रबी रघुराज सिंह यादव ਨੇ 19 ਅਕਤੂਬਰ ਨੂੰ ਇੱਕ ਤਸਵੀਰ ਨੂੰ ਅਪਲੋਡ ਕਰਦੇ ਹੋਏ ਦਾਅਵਾ ਕੀਤਾ: ‘बिहार में बीजेपी-जदयू की कुछ तैयारी ऐसी भी चल रही है…ध्यान रहे बिहारवासियो ये जहर ओर कहर दोनो है इसलिये बहकावे में नही आना है…!!’
ਵਾਇਰਲ ਪੋਸਟ ਦਾ ਆਰਕਾਇਵਡ ਲਿੰਕ।
ਪੜਤਾਲ
ਵਿਸ਼ਵਾਸ ਟੀਮ ਨੇ ਸਬਤੋਂ ਪਹਿਲਾਂ ਵਾਇਰਲ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਵਿਚ ਅਪਲੋਡ ਕਰਕੇ ਸਰਚ ਕਰਨਾ ਸ਼ੁਰੂ ਕੀਤਾ। ਸਾਨੂੰ ਥਾਈ ਭਾਸ਼ਾ ਦੇ ਇੱਕ ਬਲਾਗ ‘ਤੇ ਇੱਕ ਖਬਰ ਮਿਲੀ। ਇਸਦੇ ਵਿਚ ਬਿਹਾਰ ਦੇ ਨਾਂ ‘ਤੇ ਵਾਇਰਲ ਤਸਵੀਰ ਦਾ ਇਸਤੇਮਾਲ ਕੀਤਾ ਗਿਆ ਸੀ। ਖਬਰ ਦਾ ਜਦੋਂ ਅਸੀਂ ਗੂਗਲ ਟਰਾਂਸਲੇਸ਼ਨ ਦੀ ਮਦਦ ਨਾਲ ਅਨੁਵਾਦ ਕੀਤਾ ਤਾਂ ਸਾਨੂੰ ਪਤਾ ਚਲਿਆ ਕਿ ਥਾਈਲੈਂਡ ਦੇ ਉਬੋਨ ਰਾਤਚਾਥਾਨੀ ਵਿਚ 2019 ਅੰਦਰ ਆਏ ਹੜ ਵਿਚ ਹੋਰ ਸਮਾਨਾਂ ਨਾਲ ਸ਼ਰਾਬ ਵੀ ਵੰਡੀ ਗਈ ਸੀ।
ਇਹੀ ਤਸਵੀਰਾਂ ਸਾਨੂੰ thaihitz.com ਦੀ ਵੈੱਬਸਾਈਟ ‘ਤੇ ਵੀ ਮਿਲੀਆਂ। ਇਸਦੇ ਵਿਚ ਦੱਸਿਆ ਗਿਆ ਕਿ ਹੜ ਪੀੜਤਾਂ ਨੂੰ ਇਹ ਸ਼ਰਾਬ ਵੰਡੀ ਗਈ ਸੀ।
ਪੜਤਾਲ ਦੌਰਾਨ ਵਾਇਰਲ ਤਸਵੀਰ ਸਾਨੂੰ Thai TV Social ਨਾਂ ਦੇ ਇੱਕ ਫੇਸਬੁੱਕ ਪੇਜ ‘ਤੇ ਵੀ ਮਿਲੀ। ਇਸਨੂੰ 22 ਸਤੰਬਰ 2019 ਨੂੰ ਪੋਸਟ ਕੀਤਾ ਗਿਆ ਸੀ।
ਹੁਣ ਤੱਕ ਇਹ ਸਾਬਿਤ ਹੋ ਗਿਆ ਹੈ ਕਿ ਵਾਇਰਲ ਤਸਵੀਰ ਦਾ ਬਿਹਾਰ ਨਾਲ ਕੋਈ ਸਬੰਧ ਨਹੀਂ ਹੈ। ਵੱਧ ਜਾਣਕਾਰੀ ਲਈ ਵਿਸ਼ਵਾਸ ਨਿਊਜ਼ ਦੈਨਿਕ ਜਾਗਰਣ ਦੇ ਬਿਹਾਰ ਡਿਜੀਟਲ ਪ੍ਰਭਾਰੀ ਅਮਿਤ ਆਲੋਕ ਵੱਲ ਨੂੰ ਗਿਆ। ਉਨ੍ਹਾਂ ਨੇ ਦੱਸਿਆ ਕਿ ਬਿਹਾਰ ਵਿਚ ਸ਼ਰਾਬਬੰਦੀ ਹੈ। ਵਾਇਰਲ ਤਸਵੀਰ ਦਾ ਬਿਹਾਰ ਨਾਲ ਕੋਈ ਸਬੰਧ ਨਹੀਂ ਹੈ।
ਇਸ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਕਈ ਲੋਕ ਵਾਇਰਲ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ रबी रघुराज सिंह यादव ਨਾਂ ਦਾ ਫੇਸਬੁੱਕ ਯੂਜ਼ਰ।
ਨਤੀਜਾ: ਵਿਸ਼ਵਾਸ ਟੀਮ ਦੀ ਪੜਤਾਲ ਵਿਚ ਬਿਹਾਰ ਦੇ ਨਾਂ ‘ਤੇ ਸ਼ਰਾਬ ਦੀਆਂ ਬੋਤਲਾਂ ਦੀ ਵਾਇਰਲ ਫੋਟੋ ਫਰਜੀ ਨਿਕਲੀ। ਅਸਲ ਵਿਚ ਥਾਈਲੈਂਡ ਦੀ ਇੱਕ ਪੁਰਾਣੀ ਤਸਵੀਰ ਨੂੰ ਹੁਣ ਕੁਝ ਲੋਕ ਬਿਹਾਰ ਦੇ ਨਾਂ ਤੋਂ ਵਾਇਰਲ ਕਰ ਰਹੇ ਹਨ।
- Claim Review : ਸ਼ਰਾਬ ਦੀ ਬੋਤਲਾਂ ਦੀ ਇੱਕ ਤਸਵੀਰ ਨੂੰ ਵਾਇਰਲ ਕਰਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਬਿਹਾਰ ਦੀ ਹੈ।
- Claimed By : FB User- रबी रघुराज सिंह यादव
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...