X
X

Fact Check: 2016 ਵਿਚ ਭਾਜਪਾ ਨੇਤਾ ਸੁਬਰਤ ਮਿਸ਼ਰਾ ‘ਤੇ ਹੋਏ ਹਮਲੇ ਦੇ ਵੀਡੀਓ ਨੂੰ ਸਿਹਤ ਮੰਤਰੀ ਡਾ. ਹਰਸ਼ਵਰਧਨ ਦੇ ਨਾਂ ਤੋਂ ਕੀਤਾ ਜਾ ਰਿਹਾ ਹੈ ਵਾਇਰਲ

ਵਿਸ਼ਵਾਸ ਟੀਮ ਨੇ ਜਦੋਂ ਵਾਇਰਲ ਪੋਸਟ ਦੀ ਪੜਤਾਲ ਕੀਤੀ ਤਾਂ ਪਾਇਆ ਕਿ ਵੀਡੀਓ ਵਿਚ ਦਿੱਸ ਰਹੇ ਸ਼ਖਸ ਕੇਂਦਰੀ ਮੰਤਰੀ ਡਾਕਟਰ ਹਰਸ਼ਵਰਧਨ ਨਹੀਂ ਹਨ, ਬਲਕਿ ਭਾਜਪਾ ਨੇਤਾ ਸੁਬਰਤ ਮਿਸ਼ਰਾ ਹਨ। ਵੀਡੀਓ 2016 ਦਾ ਹੈ।

  • By: Pallavi Mishra
  • Published: Oct 2, 2020 at 05:05 PM
  • Updated: Mar 1, 2022 at 11:42 AM

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਭੀੜ ਦੁਆਰਾ ਇੱਕ ਵਿਅਕਤੀ ਦੀ ਬੇਹਰਿਹਮੀ ਨਾਲ ਕੁੱਟਮਾਰ ਕਰਦੇ ਹੋਏ ਵੇਖਿਆ ਜਾ ਸਕਦਾ ਹੈ। ਵੀਡੀਓ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਜਿਹੜੇ ਵਿਅਕਤੀ ਦੀ ਕੁੱਟਮਾਰ ਕੀਤੀ ਜਾ ਰਹੀ ਹੈ, ਉਹ ਸ਼ਕਸ ਕੇਂਦਰੀ ਸਿਹਤ ਮੰਤਰੀ ਡਾਕਟਰ ਹਰਸ਼ਵਰਧਨ ਹਨ।

ਵਿਸ਼ਵਾਸ ਟੀਮ ਨੇ ਜਦੋਂ ਵਾਇਰਲ ਪੋਸਟ ਦੀ ਪੜਤਾਲ ਕੀਤੀ ਤਾਂ ਪਾਇਆ ਕਿ ਵੀਡੀਓ ਵਿਚ ਦਿੱਸ ਰਹੇ ਸ਼ਖਸ ਕੇਂਦਰੀ ਮੰਤਰੀ ਡਾਕਟਰ ਹਰਸ਼ਵਰਧਨ ਨਹੀਂ ਹਨ, ਬਲਕਿ ਭਾਜਪਾ ਨੇਤਾ ਸੁਬਰਤ ਮਿਸ਼ਰਾ ਹਨ। ਵੀਡੀਓ 2016 ਦਾ ਹੈ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਪੇਜ AOne Punjabi News ਨੇ 29 ਸਿਤੰਬਰ 2020 ਨੂੰ ਇਸ ਵੀਡੀਓ ਨੂੰ ਅਪਲੋਡ ਕਰਦੇ ਹੋਏ ਲਿਖਿਆ, ”ਲਓ ਭਰਾਵੋ ਕੰਮ ਚਲ ਪਿਆ ਜੁੱਤੀਆਂ ਦਾ BJP ਸੰਸਦ ਹਰਸ਼ਵਰਧਨ ਦੀ ਸੇਵਾ ਕਰਤੀ ਜ਼ਿਮੀਂਦਾਰਾ ਨੇਂ”

ਇਸ ਪੋਸਟ ਦਾ ਫੇਸਬੁੱਕ ਅਤੇ ਆਰਕਾਇਵਡ ਲਿੰਕ।

ਪੜਤਾਲ

ਵਿਸ਼ਵਾਸ ਟੀਮ ਨੇ ਸਬਤੋਂ ਪਹਿਲਾਂ ਵਾਇਰਲ ਵੀਡੀਓ ਨੂੰ InVID ਟੂਲ ਵਿਚ ਅਪਲੋਡ ਕਰਕੇ ਕਈ ਵੀਡੀਓ ਗਰੇਬ ਕੱਢੇ। ਇਸਦੇ ਬਾਅਦ ਇਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਸਰਚ ਕੀਤਾ। ਸਰਚ ਦੌਰਾਨ ਸਾਨੂੰ ANI ਦੇ YouTube ਚੈੱਨਲ ‘ਤੇ 19 ਅਕਤੂਬਰ 2016 ਨੂੰ ਅਪਲੋਡ ਇੱਕ ਵੀਡੀਓ ਮਿਲਿਆ। ਵੀਡੀਓ ਵਿਚ ਅਖੀਰਲੇ 5 ਸੈਕੰਡ ਵਿਚ ਵਾਇਰਲ ਵੀਡੀਓ ਦੀਆਂ ਝਲਕੀਆਂ ਨੂੰ ਵੇਖਿਆ ਜਾ ਸਕਦਾ ਹੈ। ਵੀਡੀਓ ਨਾਲ ਕੈਪਸ਼ਨ ਲਿਖਿਆ ਸੀ, “ਕੇਂਦਰੀ ਮੰਤਰੀ ਬਾਬੁਲ ਸੁਪਰਿਓ ਅਤੇ ਉਨ੍ਹਾਂ ਦੇ ਕਾਫ਼ਿਲੇ ‘ਤੇ ਮੰਗਲਵਾਰ ਨੂੰ ਪੱਛਮ ਬੰਗਾਲ ਦੇ ਆਸਨਸੋਲ ਜਿਲ੍ਹੇ ਵਿਚ TMC ਸਮਰਥਕਾਂ ਨੇ ਕਥਿਤ ਤੌਰ ‘ਤੇ ਹਮਲਾ ਕਰ ਦਿੱਤਾ। ਹਥਪਾਈ ਦੌਰਾਨ ਭਾਜਪਾ ਪਾਰਟੀ ਦੇ ਕਾਰਜਕਰਤਾ ਦੀ ਵੀ ਕੁੱਟਮਾਰ ਹੋਈ ਅਤੇ ਉਸਦੇ ਲੀੜੇ ਵਿਚ ਫਾੜ ਦਿੱਤੇ ਗਏ। ਭੀੜ ਨੇ ਪੁਲਿਸ ਅਧਿਕਾਰੀਆਂ ਦੀ ਮੌਜੂਦਗੀ ਵਿਚ ਕਥਿਤ ਰੂਪ ਤੋਂ ਪਥਰਾਅ ਕੀਤਾ ਅਤੇ ਪਾਰਟੀ ਦੇ ਕਾਰਜਕਰਤਾਵਾਂ ਨਾਲ ਕੁੱਟਮਾਰ ਕੀਤੀ।”

ਇਸ ਘਟਨਾ ਨੂੰ ਲੈ ਕੇ ਕੀਤੇ ਗਏ ANI ਦੇ ਇੱਕ ਟਵੀਟ ਵਿਚ ਪੀੜਿਤ ਦੀ ਤਸਵੀਰ ਵੇਖੀ ਜਾ ਸਕਦੀ ਹੈ।

ਇਸ ਸਿਲਸਿਲੇ ਵਿਚ ਸਾਨੂੰ ਇੱਕ ਖਬਰ www.ndtv.com ‘ਤੇ ਵੀ 20 ਅਕਤੂਬਰ 2016 ਨੂੰ ਪ੍ਰਕਾਸ਼ਿਤ ਮਿਲੀ। ਖਬਰ ਵਿਚ ਇੱਕ ਵੀਡੀਓ ਵੀ ਸੀ, ਜਿਸਦੇ ਵਿਚ ਵਾਇਰਲ ਵੀਡੀਓ ਦੀਆਂ ਝਲਕੀਆਂ ਨੂੰ ਵੇਖਿਆ ਜਾ ਸਕਦਾ ਹੈ। ਖਬਰ ਅਨੁਸਾਰ, ਜਿਹੜੇ ਵਿਅਕਤੀ ਨਾਲ ਕੁੱਟਮਾਰ ਹੋਈ, ਉਹ ਬੰਗਾਲ ਭਾਜਪਾ ਦੇ ਨੇਤਾ ਸੁਬਰਤ ਮਿਸ਼ਰਾ ਹਨ।

ਇਹ ਵੀਡੀਓ ਗਲਤ ਦਾਅਵੇ ਨਾਲ 2016 ਵਿਚ ਵੀ ਵਾਇਰਲ ਹੋਇਆ ਸੀ। ਉਸ ਸਮੇਂ ਵੀ ਡਾਕਟਰ ਹਰਸ਼ਵਰਧਨ ਨੇ ਇੱਕ ਟਵੀਟ ਕਰ ਸਪਸ਼ਟ ਕੀਤਾ ਸੀ ਕਿ ਵਾਇਰਲ ਵੀਡੀਓ ਵਿਚ ਉਹ ਨਹੀਂ ਹਨ।

ਅਸੀਂ ਇਸ ਵਿਸ਼ੇ ਵਿਚ ਬੰਗਾਲ ਭਾਜਪਾ ਦੇ ਨੇਤਾ ਸੁਬਰਤ ਮਿਸ਼ਰਾ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਕਿਹਾ, “ਇਹ ਵੀਡੀਓ 2016 ਆਸਨਸੋਲ ਦਾ ਹੈ। ਵੀਡੀਓ ਵਿਚ ਮੈਂ ਹੀ ਹਾਂ। ਉਸ ਸਮੇਂ ਟੀਐਮਸੀ ਦੇ ਲੋਕਾਂ ਨੇ ਮੇਰੇ ‘ਤੇ ਹਮਲਾ ਕੀਤਾ ਸੀ ਅਤੇ ਮੇਰੇ ਲੀੜੇ ਵੀ ਫਾੜ ਦਿੱਤੇ ਸਨ।”

ਇਸ ਵੀਡੀਓ ਨੂੰ ਸੋਸ਼ਲ ਮੀਡਿਆ ‘ਤੇ ਕਈ ਯੂਜ਼ਰ ਵਾਇਰਲ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ ਪੰਜਾਬ ਦੀਆਂ ਖਬਰਾਂ ਨੂੰ ਕਵਰ ਕਰਨ ਵਾਲੀ ਮੀਡੀਆ ਏਜੰਸੀ AOne Punjabi News।

ਨਤੀਜਾ: ਵਿਸ਼ਵਾਸ ਟੀਮ ਨੇ ਜਦੋਂ ਵਾਇਰਲ ਪੋਸਟ ਦੀ ਪੜਤਾਲ ਕੀਤੀ ਤਾਂ ਪਾਇਆ ਕਿ ਵੀਡੀਓ ਵਿਚ ਦਿੱਸ ਰਹੇ ਸ਼ਖਸ ਕੇਂਦਰੀ ਮੰਤਰੀ ਡਾਕਟਰ ਹਰਸ਼ਵਰਧਨ ਨਹੀਂ ਹਨ, ਬਲਕਿ ਭਾਜਪਾ ਨੇਤਾ ਸੁਬਰਤ ਮਿਸ਼ਰਾ ਹਨ। ਵੀਡੀਓ 2016 ਦਾ ਹੈ।

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later