X
X

Fact Check : ਅੰਮ੍ਰਿਤਸਰ ਵਿਚ ਨਹੀਂ ਹੋਈ ਹੇਲੀਕੋਪਟਰ-ਟਰੱਕ ਦੀ ਟੱਕਰ, ਬ੍ਰਾਜ਼ੀਲ ਦਾ ਵੀਡੀਓ ਫਰਜੀ ਦਾਅਵੇ ਨਾਲ ਵਾਇਰਲ

ਵਿਸ਼ਵਾਸ ਟੀਮ ਦੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਸਾਬਤ ਹੋਈ। ਅੰਮ੍ਰਿਤਸਰ ਵਿਚ ਅਜਿਹੀ ਕੋਈ ਟੱਕਰ ਨਹੀਂ ਹੋਈ ਹੈ। ਬ੍ਰਾਜ਼ੀਲ ਦੇ ਰਿਯੋ ਬਰਾਂਕੋ ਵਿਚ ਜਨਵਰੀ 2020 ਵਿਚ ਇਹ ਘਟਨਾ ਵਾਪਰੀ ਸੀ। ਇਸਨੂੰ ਕੁਝ ਲੋਕ ਭਾਰਤ ਦੇ ਨਾਂ ਤੋਂ ਵਾਇਰਲ ਕਰ ਰਹੇ ਹਨ। ਸਾਡੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਸਾਬਤ ਹੋਈ।

  • By: Ashish Maharishi
  • Published: Jul 24, 2020 at 03:59 PM
  • Updated: Aug 30, 2020 at 07:42 PM

ਨਵੀਂ ਦਿੱਲੀ (Vishvas News)। ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸਦੇ ਵਿਚ ਇੱਕ ਹੇਲੀਕੋਪਟਰ ਅਤੇ ਟਰੱਕ ਦੀ ਟੱਕਰ ਨੂੰ ਵੇਖਿਆ ਜਾ ਸਕਦਾ ਹੈ। ਯੂਜ਼ਰ ਦਾਅਵਾ ਕਰ ਰਹੇ ਹਨ ਕਿ ਇਹ ਟੱਕਰ ਪੰਜਾਬ ਦੇ ਅੰਮ੍ਰਿਤਸਰ ਵਿਚ ਹੋਈ ਹੈ।

ਵਿਸ਼ਵਾਸ ਟੀਮ ਦੀ ਪੜਤਾਲ ਵਿਚ ਵਾਇਰਲ ਪੋਸਟ ਦਾ ਦਾਅਵਾ ਫਰਜੀ ਨਿਕਲਿਆ। ਅੰਮ੍ਰਿਤਸਰ ਵਿਚ ਅਜਿਹੀ ਕੋਈ ਟੱਕਰ ਨਹੀਂ ਹੋਈ ਹੈ। ਬ੍ਰਾਜ਼ੀਲ ਦੇ ਰਿਯੋ ਬਰਾਂਕੋ ਵਿਚ ਜਨਵਰੀ 2020 ਵਿਚ ਇਹ ਘਟਨਾ ਵਾਪਰੀ ਸੀ। ਇਸਨੂੰ ਕੁਝ ਲੋਕ ਭਾਰਤ ਦੇ ਨਾਂ ਤੋਂ ਵਾਇਰਲ ਕਰ ਰਹੇ ਹਨ। ਸਾਡੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਸਾਬਤ ਹੋਈ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਪੇਜ “Today Trending” ਨੇ ਇਸ ਵੀਡੀਓ ਨੂੰ ਅਪਲੋਡ ਕਰਦੇ ਹੋਏ ਲਿਖਿਆ ਹੈ : ‘Only in India …Amritsar ratan singh chowk helicopter naal truck da accident’

ਇਸ ਪੋਸਟ ਦਾ ਆਰਕਾਇਵਡ ਲਿੰਕ।

ਪੜਤਾਲ

ਵਿਸ਼ਵਾਸ ਨਿਊਜ਼ ਨੇ ਸਬਤੋਂ ਪਹਿਲਾਂ ਵਾਇਰਲ ਵੀਡੀਓ ਨੂੰ InVID ਟੂਲ ਵਿਚ ਅਪਲੋਡ ਕਰਕੇ ਕਈ ਕੀਗਰੇਬ ਕੱਢੇ। ਇਸਦੇ ਬਾਅਦ ਇਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਵਿਚ ਸਰਚ ਕਰਨ ‘ਤੇ ਸੱਚਾਈ ਸਾਡੇ ਸਾਹਮਣੇ ਆ ਗਈ।

ਪੁਰਾਣਾ ਵੀਡੀਓ ਸਾਨੂੰ Youtube ‘ਤੇ ਮਿਲਿਆ। The Gaming FireFighter ਨਾਂ ਦੇ ਇੱਕ Youtube ਚੈੱਨਲ ‘ਤੇ ਅਪਲੋਡ ਇਸ ਵੀਡੀਓ ਦੇ ਬਾਰੇ ਵਿਚ ਦੱਸਿਆ ਗਿਆ ਕਿ ਹੇਲੀਕੋਪਟਰ ਅਤੇ ਟਰੱਕ ਦਾ ਇਹ ਐਕਸੀਡੈਂਟ ਬ੍ਰਾਜ਼ੀਲ ਵਿਚ ਹੋਇਆ। ਇਹ ਵੀਡੀਓ 25 ਜਨਵਰੀ 2020 ਨੂੰ ਅਪਲੋਡ ਕੀਤਾ ਗਿਆ ਸੀ। ਅਸਲੀ ਵੀਡੀਓ ਵੇਖੋ।

ਪੜਤਾਲ ਦੇ ਅਗਲੇ ਚਰਣ ਵਿਚ ਅਸੀਂ ਗੂਗਲ ਸਰਚ ਦਾ ਸਹਾਰਾ ਲਿਆ। ‘Helicopter accident in brazil’ ਵਰਗੇ ਕੀਵਰਡ ਨੂੰ ਜਦੋਂ ਅਸੀਂ ਗੂਗਲ ਵਿਚ ਪਾਇਆ ਤਾਂ ਸਾਨੂੰ ਬ੍ਰਿਟੇਨ ਦੀ ਵੈੱਬਸਾਈਟ ਡੈਲੀਮੇਲ ‘ਤੇ ਇੱਕ ਖਬਰ ਮਿਲੀ। ਇਸ ਖਬਰ ਵਿਚ ਵਾਇਰਲ ਵੀਡੀਓ ਦਾ ਵੀ ਇਸਤੇਮਾਲ ਸੀ।

21 ਜਨਵਰੀ 2020 ਨੂੰ ਪ੍ਰਕਾਸ਼ਿਤ ਖਬਰ ਵਿਚ ਦੱਸਿਆ ਗਿਆ ਕਿ ਬ੍ਰਾਜ਼ੀਲ ਦੇ ਸ਼ਹਿਰ ਰਿਯੋ ਬਰਾਂਕੋ (Rio Branco) ਵਿਚ ਜਦੋਂ ਪੁਲਿਸ ਦਾ ਇੱਕ ਹੇਲੀਕੋਪਟਰ ਟੇਕ ਆਫ਼ ਦੀ ਤਿਆਰੀ ਕਰ ਰਿਹਾ ਸੀ, ਤਾਂ ਓਥੇ ਟਰੱਕ ਦੀ ਟੱਕਰ ਹੇਲੀਕੋਪਟਰ ਦੇ ਬਲੇਡ ਨਾਲ ਹੋ ਗਈ। ਇਸ ਐਕਸੀਡੈਂਟ ਵਿਚ ਹੇਲੀਕੋਪਟਰ ਵਿਚ ਸਵਾਰ ਪੰਜ ਵਿਚੋਂ ਦੀ 2 ਲੋਕਾਂ ਨੂੰ ਚੋਟਾਂ ਲੱਗੀਆਂ, ਜਦਕਿ ਟਰੱਕ ਵਿਚ ਸਵਾਰ ਤਿੰਨ ਲੋਕ ਬਿਲਕੁਲ ਸਲਾਮਤ ਰਹੇ। ਪੂਰੀ ਖਬਰ ਇਥੇ ਪੜ੍ਹੋ।

ਇਸਦੇ ਬਾਅਦ ਵਿਸ਼ਵਾਸ ਟੀਮ ਨੇ ਦੈਨਿਕ ਜਾਗਰਣ ਦੇ ਅੰਮ੍ਰਿਤਸਰ ਵਿਚ ਮੌਜੂਦ ਸੰਵਾਦਦਾਤਾ ਨਿਤਿਨ ਧੀਮਾਨ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਅਜਿਹੀ ਕੋਈ ਘਟਨਾ ਨਹੀਂ ਹੋਈ ਹੈ।

ਵੱਧ ਜਾਣਕਾਰੀ ਲਈ ਅਸੀਂ ਅੰਮ੍ਰਿਤਸਰ ਦੇ ਮੇਯਰ ਕਰਮਜੀਤ ਸਿੰਘ ਨਾਲ ਗੱਲ ਕੀਤੀ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਅਜਿਹੀ ਕਿਸੇ ਵੀ ਘਟਨਾ ਦੀ ਕੋਈ ਜਾਣਕਾਰੀ ਉਨ੍ਹਾਂ ਨੂੰ ਨਹੀਂ ਹੈ। ਇਥੇ ਅਜਿਹਾ ਕੁਝ ਨਹੀਂ ਹੋਇਆ ਹੈ।

ਇਸ ਵੀਡੀਓ ਨੂੰ ਸੋਸ਼ਲ ਮੀਡਿਆ ‘ਤੇ “Today Trending” ਨਾਂ ਦੇ ਫੇਸਬੁੱਕ ਪੇਜ ਦੁਆਰਾ ਅਪਲੋਡ ਕੀਤਾ ਗਿਆ ਹੈ। ਇਹ ਪੇਜ ਵਾਇਰਲ ਕੰਟੇਂਟ ਨੂੰ ਵੱਧ ਸ਼ੇਅਰ ਕਰਦਾ ਹੈ।

ਨਤੀਜਾ: ਵਿਸ਼ਵਾਸ ਟੀਮ ਦੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਸਾਬਤ ਹੋਈ। ਅੰਮ੍ਰਿਤਸਰ ਵਿਚ ਅਜਿਹੀ ਕੋਈ ਟੱਕਰ ਨਹੀਂ ਹੋਈ ਹੈ। ਬ੍ਰਾਜ਼ੀਲ ਦੇ ਰਿਯੋ ਬਰਾਂਕੋ ਵਿਚ ਜਨਵਰੀ 2020 ਵਿਚ ਇਹ ਘਟਨਾ ਵਾਪਰੀ ਸੀ। ਇਸਨੂੰ ਕੁਝ ਲੋਕ ਭਾਰਤ ਦੇ ਨਾਂ ਤੋਂ ਵਾਇਰਲ ਕਰ ਰਹੇ ਹਨ। ਸਾਡੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਸਾਬਤ ਹੋਈ।

  • Claim Review : ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸਦੇ ਵਿਚ ਇੱਕ ਹੇਲੀਕੋਪਟਰ ਅਤ ਟਰੱਕ ਦੀ ਟੱਕਰ ਨੂੰ ਵੇਖਿਆ ਜਾ ਸਕਦਾ ਹੈ। ਯੂਜ਼ਰ ਦਾਅਵਾ ਕਰ ਰਹੇ ਹਨ ਕਿ ਇਹ ਟੱਕਰ ਪੰਜਾਬ ਦੇ ਅੰਮ੍ਰਿਤਸਰ ਵਿਚ ਹੋਈ ਹੈ।
  • Claimed By : FB Page- Today Trending
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later