Fact Check: ਹਿਰਨ ਦੇ ਬੱਚੇ ਨੂੰ ਬਚਾਉਂਦੇ ਮੁੰਡੇ ਦੀ ਇਹ ਤਸਵੀਰ 2014 ਬੰਗਲਾਦੇਸ਼ ਦੀ ਹੈ, ਅਸਮ ਦੀ ਨਹੀਂ
ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਪਾਇਆ। ਅਸਲ ਵਿਚ ਹਿਰਨ ਦੇ ਬੱਚੇ ਨੂੰ ਬਚਾਉਂਦੇ ਮੁੰਡੇ ਦੀ ਇਹ ਤਸਵੀਰ 2014, ਬੰਗਲਾਦੇਸ਼ ਦੀ ਹੈ। ਇਨ੍ਹਾਂ ਤਸਵੀਰਾਂ ਦਾ ਅਸਮ ਵਿਚ ਹਾਲੀਆ ਆਈ ਹੜ ਨਾਲ ਕੋਈ ਸਬੰਧ ਨਹੀਂ ਹੈ।
- By: Pallavi Mishra
- Published: Jul 22, 2020 at 05:56 PM
ਨਵੀਂ ਦਿੱਲੀ, ਵਿਸ਼ਵਾਸ ਟੀਮ। ਅਸਮ ਵਿਚ ਹੜ ਦੇ ਪ੍ਰਕੋਪ ਵਿਚਕਾਰ ਇੱਕ ਮੁੰਡੇ ਦੀ ਤਸਵੀਰ ਵਾਇਰਲ ਹੋ ਰਹੀ ਹੈ, ਜਿਸਦੇ ਵਿਚ ਇਸ ਮੁੰਡੇ ਨੂੰ ਹੜ ਦੇ ਪਾਣੀ ਤੋਂ ਇੱਕ ਹਿਰਨ ਦੇ ਬੱਚੇ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਵੇਖਿਆ ਜਾ ਸਕਦਾ ਹੈ। ਸੋਸ਼ਲ ਮੀਡੀਆ ‘ਤੇ ਇਨ੍ਹਾਂ ਤਸਵੀਰਾਂ ਨੂੰ ਇਸ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ ਕਿ ਇਹ ਘਟਨਾ ਅਸਮ ਦੀ ਹੈ। ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਦਾਅਵਾ ਗਲਤ ਹੈ। ਅਸਲ ਵਿਚ ਹਿਰਨ ਦੇ ਬੱਚੇ ਨੂੰ ਬਚਾਉਂਦੇ ਮੁੰਡੇ ਦੀ ਇਹ ਤਸਵੀਰ 2014, ਬੰਗਲਾਦੇਸ਼ ਦੀ ਹੈ। ਇਨ੍ਹਾਂ ਤਸਵੀਰਾਂ ਦਾ ਅਸਮ ਵਿਚ ਹਾਲੀਆ ਆਈ ਹੜ ਨਾਲ ਕੋਈ ਸਬੰਧ ਨਹੀਂ ਹੈ।
ਕੀ ਹੋ ਰਿਹਾ ਹੈ ਵਾਇਰਲ?
ਫੇਸਬੁੱਕ ਪੇਜ Reality ਨੇ ਇਸ ਤਸਵੀਰ ਨੂੰ ਅਪਲੋਡ ਕਰਦੇ ਹੋਏ ਲਿਖਿਆ: “#Real_Life_Bahubali from #Assam , Who Saved the Fawn from drowning… #Superb_Job Bro…🙏🏻👌🏻👍🏻”
ਇਸ ਪੋਸਟ ਦਾ ਆਰਕਾਇਵਡ ਲਿੰਕ।
ਪੜਤਾਲ
ਅਸੀਂ ਇਨ੍ਹਾਂ ਤਸਵੀਰਾਂ ਨੂੰ ਗੂਗਲ ਰਿਵਰਸ ਇਮੇਜ ਦੇ ਜਰੀਏ ਸਰਚ ਕੀਤਾ। ਲੱਭਣ ‘ਤੇ ਸਾਨੂੰ ਫਰਵਰੀ 2014 ਵਿਚ ਬੰਗਲਾਦੇਸ਼ ਵਿਚ ਆਈ ਹੜ ‘ਤੇ “ਡੈਲੀ ਮੇਲ” ਨਿਊਜ਼ ਪੋਰਟਲ ਦੀ ਇੱਕ ਰਿਪੋਰਟ ਮਿਲੀ। ਇਸ ਖਬਰ ਵਿਚ ਇਨ੍ਹਾਂ ਵਾਇਰਲ ਤਸਵੀਰਾਂ ਵਾਲੇ ਮੁੰਡੇ ਅਤੇ ਹਿਰਨ ਦੀ ਸਮਾਨ ਤਸਵੀਰਾਂ ਸਨ। ਰਿਪੋਰਟ ਮੁਤਾਬਕ, ਘਟਨਾ ਬੰਗਲਾਦੇਸ਼ ਦੇ ਨੋਅਖਲੀ ਇਲਾਕੇ ਦੀ ਹੈ। 6 ਫਰਵਰੀ 2014 ਨੂੰ ਪ੍ਰਕਾਸ਼ਿਤ ਖਬਰ ਮੁਤਾਬਕ, “ਇੱਕ ਬਹਾਦਰ ਮੁੰਡੇ ਨੇ ਨਿਡਰ ਹੋ ਕੇ ਆਪਣੀ ਜਾਨ ਖਤਰੇ ਵਿਚ ਪਾ ਕੇ ਇੱਕ ਹਿਰਨ ਦੇ ਬੱਚੇ ਨੂੰ ਡੁੱਬਣ ਤੋਂ ਬਚਾਇਆ। ਬੇਲਾਲ ਨਾਂ ਦੇ ਇਸ ਮੁੰਡੇ ਨੇ ਆਪਣੀ ਨਿਡਰਤਾ ਦਾ ਪਰਿਚੇਯ ਦਿੱਤਾ। ਇਹ ਘਟਨਾ ਬੰਗਲਾਦੇਸ਼ ਦੇ ਨੋਅਖਲੀ ਵਿਚ ਹੋਈ, ਜਦੋਂ ਤੇਜ਼ ਮੀਂਹ ਅਤੇ ਹਵਾ ਕਾਰਣ ਵੱਧਦੇ ਹੜ ਦੌਰਾਨ ਹਿਰਨ ਦਾ ਬੱਚਾ ਆਪਣੇ ਪਰਿਵਾਰ ਤੋਂ ਵੱਖ ਹੋ ਗਿਆ ਸੀ।”
ਸਾਨੂੰ ਇਹ ਤਸਵੀਰਾਂ bbncommunity.com ਨਾਂ ਦੀ ਵੈੱਬਸਾਈਟ ‘ਤੇ ਵੀ ਮਿਲੀ। ਇਸ ਵੈੱਬਸਾਈਟ ‘ਤੇ ਵੀ ਇਨ੍ਹਾਂ ਤਸਵੀਰਾਂ ਨਾਲ ਖਬਰ ਨੂੰ 2014 ਵਿਚ ਪ੍ਰਕਾਸ਼ਿਤ ਕੀਤਾ ਗਿਆ ਸੀ।
ਇਨ੍ਹਾਂ ਦੋਨਾਂ ਹੀ ਵੈੱਬਸਾਈਟ ‘ਤੇ ਮੌਜੂਦ ਜਾਣਕਾਰੀ ਅਨੁਸਾਰ, ਇਨ੍ਹਾਂ ਤਸਵੀਰਾਂ ਨੂੰ ਵਨ ਫੋਟੋਗ੍ਰਾਫਰ ਹਸੀਬੁਲ ਵਹਾਬ ਨੇ ਨੋਅਖਲੀ ਵਿਚ 2014 ਅੰਦਰ ਆਏ ਹੜ ਦੌਰਾਨ ਖਿਚਿਆ ਸੀ।
ਇਸ ਵਿਸ਼ੇ ਵਿਚ ਵੱਧ ਪੁਸ਼ਟੀ ਲਈ ਅਸੀਂ ਫੋਟੋਗ੍ਰਾਫਰ ਹਸੀਬੁਲ ਵਹਾਬ ਨਾਲ ਮੇਲ ਦੇ ਜਰੀਏ ਸੰਪਰਕ ਕੀਤਾ। ਇਨ੍ਹਾਂ ਤਸਵੀਰਾਂ ‘ਤੇ ਪੁੱਛੇ ਗਏ ਸਵਾਲਾਂ ਦੇ ਜਵਾਬ ‘ਤੇ ਉਨ੍ਹਾਂ ਨੇ ਕਿਹਾ, “ਇਹ ਤਸਵੀਰ ਮੈਂ 2014 ਵਿਚ ਬੰਗਲਾਦੇਸ਼ ਅੰਦਰ ਖਿੱਚੀ ਸੀ।”
ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਕਈ ਲੋਕ ਵਾਇਰਲ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Reality ਨਾਂ ਦਾ ਫੇਸਬੁੱਕ ਪੇਜ। ਇਹ ਪੇਜ ਵਾਇਰਲ ਖਬਰਾਂ ਨੂੰ ਵੱਧ ਸ਼ੇਅਰ ਕਰਦਾ ਹੈ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਪਾਇਆ। ਅਸਲ ਵਿਚ ਹਿਰਨ ਦੇ ਬੱਚੇ ਨੂੰ ਬਚਾਉਂਦੇ ਮੁੰਡੇ ਦੀ ਇਹ ਤਸਵੀਰ 2014, ਬੰਗਲਾਦੇਸ਼ ਦੀ ਹੈ। ਇਨ੍ਹਾਂ ਤਸਵੀਰਾਂ ਦਾ ਅਸਮ ਵਿਚ ਹਾਲੀਆ ਆਈ ਹੜ ਨਾਲ ਕੋਈ ਸਬੰਧ ਨਹੀਂ ਹੈ।
- Claim Review : ਅਸਮ ਵਿਚ ਹੜ ਦੇ ਪ੍ਰਕੋਪ ਵਿਚਕਾਰ ਇੱਕ ਮੁੰਡੇ ਦੀ ਤਸਵੀਰ ਵਾਇਰਲ ਹੋ ਰਹੀ ਹੈ, ਜਿਸਦੇ ਵਿਚ ਇਸ ਮੁੰਡੇ ਨੂੰ ਹੜ ਦੇ ਪਾਣੀ ਤੋਂ ਇੱਕ ਹਿਰਨ ਦੇ ਬੱਚੇ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਵੇਖਿਆ ਜਾ ਸਕਦਾ ਹੈ। ਸੋਸ਼ਲ ਮੀਡੀਆ 'ਤੇ ਇਨ੍ਹਾਂ ਤਸਵੀਰਾਂ ਨੂੰ ਇਸ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ ਕਿ ਇਹ ਘਟਨਾ ਅਸਮ ਦੀ ਹੈ।
- Claimed By : FB Page- Reality
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...