X
X

Fact Check: ਹਸਪਤਾਲ ਦੇ ਵਾਰਡ ਵਿਚ ਪਾਣੀ ਭਰੇ ਇਹ ਤਸਵੀਰ ਹੈਦਰਾਬਾਦ ਦੇ ਉਸਮਾਨੀਆ ਹਸਪਤਾਲ ਦੀ ਹੈ, ਬਿਹਾਰ ਦੀ ਨਹੀਂ

ਮੀਂਹ ਦੇ ਪਾਣੀ ਨਾਲ ਭਰੇ ਵਾਰਡ ਦੀ ਜਿਹੜੀ ਤਸਵੀਰ ਨੂੰ ਬਿਹਾਰ ਦਾ ਦੱਸਕੇ ਸ਼ੇਅਰ ਕੀਤਾ ਜਾ ਰਿਹਾ ਹੈ, ਉਹ ਅਸਲ ਵਿਚ ਹੈਦਰਾਬਾਦ ਦੇ ਉਸਮਾਨੀਆ ਹਸਪਤਾਲ ਦੀ ਤਸਵੀਰ ਹੈ, ਜਿਥੇ 15 ਜੁਲਾਈ ਨੂੰ ਹੋਈ ਬਾਰਿਸ਼ ਕਰਕੇ ਹਸਪਤਾਲ ਦੇ ICU ਸਣੇ ਕਈ ਵਾਰਡ ਵਿਚ ਪਾਣੀ ਆ ਗਿਆ ਸੀ।

ਨਵੀਂ ਦਿੱਲੀ (ਵਿਸ਼ਵਾਸ ਟੀਮ)। ਭਾਰੀ ਮੀਂਹ ਪੈਣ ਕਰਕੇ ਦੇਸ਼ ਦੇ ਕਈ ਸ਼ਹਿਰਾਂ ਵਿਚ ਮੌਜੂਦ ਹਸਪਤਾਲਾਂ ਵਿਚ ਪਾਣੀ ਵੜਨ ਦੀ ਖਬਰ ਹੈ। ਇਸੇ ਸੰਧਰਭ ਵਿਚ ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਪਾਣੀ ਨਾਲ ਭਰੇ ਇੱਕ ਹਸਪਤਾਲ ਦੇ ਵਾਰਡ ਨੂੰ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਬਿਹਾਰ ਦੇ ਕਿਸੇ COVID-19 ਸੈਂਟਰ ਦੀ ਤਸਵੀਰ ਹੈ।

ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਵਾਇਰਲ ਦਾਅਵਾ ਫਰਜੀ ਨਿਕਲਿਆ। ਪਾਣੀ ਨਾਲ ਭਰੇ ਵਾਰਡ ਦੀ ਜਿਹੜੀ ਤਸਵੀਰ ਨੂੰ ਬਿਹਾਰ ਦੇ ਕਿਸੇ ਕੋਵਿਡ ਸੈਂਟਰ ਦੇ ਨਾਂ ਤੋਂ ਵਾਇਰਲ ਕੀਤਾ ਜਾ ਰਿਹਾ ਹੈ, ਉਹ ਹੈਦਰਾਬਾਦ ਦੇ ਉਸਮਾਨੀਆ ਹਸਪਤਾਲ ਦੀ ਤਸਵੀਰ ਹੈ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਪੇਜ ਪੰਜਾਬ, ਪੰਜਾਬੀਅਤ, ਪੰਜਾਬੀ ਬੋਲੀ ਨੇ ਇੱਕ ਤਸਵੀਰ ਦੇ ਕੋਲਾਜ ਨੂੰ ਅਪਲੋਡ ਕਰਦੇ ਹੋਏ ਲਿਖਿਆ: “ਥੋੜੇ ਸਮੇਂ ਪਹਿਲਾਂ ਕਿਸੇ ਨੇ ਬਿਹਾਰ ਵਾਲਿਆਂ ਨੂੰ ਕਿਹਾ ਸੀ, ਕਿ ਕਿੰਨੇ ਦਾ ਪੈਕਜ ਚਾਹੀਦਾ ਤੁਹਾਨੂੰ 80 ਕਰੋੜ #90 ਕਰੋੜ ਜਾਂ #100 ਕਰੋੜ ਇਹ ਤਸਵੀਰਾਂ ਬਿਹਾਰ ਦੇ ਹਸਪਤਾਲ ਦੀਆਂ ਹਨ। ਜਿੱਥੇ ਡਾਕਟਰਾਂ ਨੂੰ ਮਰੀਜ਼ ਦੇ ਟੀਕਾ ਲਗਾਉਣ ਲਈ ਰਿਕਸ਼ੇ ਤੇ ਬੈਠ ਕੇ ਜਾਣਾ ਪੈਂਦਾ ਹੈ। #ਪੰਜਾਬੀਬੋਲੀ”

ਇਸ ਪੋਸਟ ਦਾ ਆਰਕਾਇਵਡ ਲਿੰਕ।

ਪੜਤਾਲ

ਨਿਊਜ਼ ਸਰਚ ਵਿਚ ਸਾਨੂੰ ਅਜਿਹੇ ਕਈ ਆਰਟੀਕਲ ਵੀ ਮਿਲੇ, ਜਿਸਦੇ ਵਿਚ ਬਿਹਾਰ ਦੇ ਹਸਪਤਾਲ ਵਿਚ ਮੀਂਹ ਦਾ ਪਾਣੀ ਵੜਨ ਦੀ ਖਬਰ ਸੀ। ‘ਹਿੰਦੁਸਤਾਨ’ ਦੀ ਵੈੱਬਸਾਈਟ ‘ਤੇ 10 ਜੁਲਾਈ ਨੂੰ ਪ੍ਰਕਾਸ਼ਿਤ ਖਬਰ ਅਨੁਸਾਰ, ਬਿਹਾਰ ਦੇ ਆਰਾ ਸਦਰ ਹਸਪਤਾਲ ਵਿਚ ਮੀਂਹ ਦਾ ਪਾਣੀ ਵੜਨ ਕਰਕੇ ਦੋ ਦਿਨਾਂ ਦਾ ਕਲੇਕਟ ਕੀਤਾ ਗਿਆ ਕੋਰੋਨਾ ਦਾ ਸੈਮਪਲ ਪਾਣੀ ਵਿਚ ਪ੍ਰਵਾਹ ਕਰ ਗਿਆ।


ਹਿੰਦੁਸਤਾਨ ਦੀ ਖਬਰ

ਸੋਸ਼ਲ ਮੀਡੀਆ ਸਰਚ ਵਿਚ ਸਾਨੂੰ ਬਿਹਾਰ ਦੇ ਕੋਵਿਡ ਸੈਂਟਰ ਨਾਲ ਜੁੜਿਆ ਇੱਕ ਵੀਡੀਓ ਮਿਲਿਆ, ਜਿਸਦੇ ਵਿਚ ਇੱਕ ਡਾਕਟਰ ਨੂੰ ਠੇਲੇ ‘ਤੇ ਬੈਠ ਕੇ ਪਾਣੀ ਨਾਲ ਭਰੇ ਇੱਕ COVID-19 ਹਸਪਤਾਲ ਵਿਚ ਜਾਂਦੇ ਹੋਏ ਵੇਖਿਆ ਜਾ ਸਕਦਾ ਹੈ।

ਇਸੇ ਮੌਕੇ ਦੀ ਇਹ ਤਸਵੀਰ ਇਸ ਵਾਇਰਲ ਕੋਲਾਜ ਵਿਚ ਵੀ ਇਸਤੇਮਾਲ ਕੀਤੀ ਗਈ ਹੈ।

ਨਿਊਜ਼ ਰਿਪੋਰਟ ਮੁਤਾਬਕ ਇਹ ਘਟਨਾ ਬਿਹਾਰ ਦੇ ਸੁਪੌਲ ਜਿਲੇ ਦੀ ਹੈ, ਜਿਥੇ ਦੇ ਕੋਵਿਡ-19 ਸੈਂਟਰ ਵਿਚ ਪਾਣੀ ਭਰ ਗਿਆ ਸੀ ਅਤੇ ਇਸ ਵਜਹ ਕਰਕੇ ਡਾਕਟਰ ਅਮਰੇਂਦਰ ਕੁਮਾਰ ਨੂੰ ਠੇਲੇ ‘ਤੇ ਬੈਠ ਕੇ ਹਸਪਤਾਲ ਜਾਣਾ ਪਿਆ ਸੀ।

ਇਨ੍ਹਾਂ ਖਬਰਾਂ ਵਿਚ ਸਾਨੂੰ ਉਹ ਤਸਵੀਰ ਨਹੀਂ ਮਿਲੀ ਜਿਸਦੇ ਵਿਚ ਪਾਣੀ ਨਾਲ ਭਰੇ ਹਸਪਤਾਲ ਵਾਰਡ ਨੂੰ ਵੇਖਿਆ ਜਾ ਸਕਦਾ ਹੈ।

ਸੋਸ਼ਲ ਮੀਡੀਆ ਸਰਚ ਵਿਚ ਸਾਨੂੰ ਇਹ ਦਿੱਸਿਆ ਕਿ ਵਾਇਰਲ ਹੋ ਰਹੀ ਤਸਵੀਰ ਨੂੰ ਕਈ ਯੂਜ਼ਰ ਵੱਖ-ਵੱਖ ਦਾਅਵੇ ਨਾਲ ਸ਼ੇਅਰ ਕਰ ਰਹੇ ਹਨ। ਕਈ ਯੂਜ਼ਰ ਨੇ ਇਸ ਤਸਵੀਰ ਨੂੰ ਹੈਦਰਾਬਾਦ ਦੇ ਉਸਮਾਨੀਆ ਹਸਪਤਾਲ ਦਾ ਦੱਸਦੇ ਹੋਏ ਸ਼ੇਅਰ ਕੀਤਾ ਹੈ। ਟਵਿੱਟਰ ਯੂਜ਼ਰ @Hanumandasam ਨੇ ਵਾਇਰਲ ਹੋ ਰਹੀ ਤਸਵੀਰ ਦੇ ਅਲਾਵਾ ਤਿੰਨ ਹੋਰ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਇਨ੍ਹਾਂ ਨੂੰ ਉਸਮਾਨੀਆ ਹਸਪਤਾਲ ਦਾ ਦੱਸਿਆ ਹੈ।

https://twitter.com/Hanumandasam/status/1283459731256827904

ਵਾਇਰਲ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਕੀਤੇ ਜਾਣ ‘ਤੇ ਸਾਨੂੰ ਅਜਿਹੇ ਕਈ ਨਿਊਜ਼ ਆਰਟੀਕਲ ਮਿਲੇ, ਜਿਸਦੇ ਵਿਚ ਇਸ ਤਸਵੀਰ ਦਾ ਉਸਮਾਨੀਆ ਹਸਪਤਾਲ ਦਾ ਹੋਣ ਦੀ ਪੁਸ਼ਟੀ ਮਿਲਦੀ ਹੈ। ‘ਡੇਕਨ ਹੈਰਾਲਡ’ ਦੇ ਅਧਿਕਾਰਿਕ ਟਵਿੱਟਰ ਹੈਂਡਲ ‘ਤੇ ਸਾਨੂੰ ਇਹੀ ਤਸਵੀਰ ਮਿਲੀ, ਜਿਸਦੇ ਵਿਚ ਵਾਰਡ ਅੰਦਰ ਪਾਣੀ ਭਰਿਆ ਹੋਇਆ ਹੈ ਅਤੇ ਜਿਸਨੂੰ ਬਿਹਾਰ ਦੇ COVID-19 ਹਸਪਤਾਲ ਦਾ ਦੱਸਕੇ ਸ਼ੇਅਰ ਕੀਤਾ ਜਾ ਰਿਹਾ ਹੈ।

ਤਸਵੀਰ ਨਾਲ ਦਿੱਤੀ ਗਈ ਜਾਣਕਾਰੀ ਮੁਤਾਬਕ, ਇਹ ਹੈਦਰਾਬਾਦ ਦੇ ਉਸਮਾਨੀਆ ਜਨਰਲ ਹਸਪਤਾਲ ਦੀ ਤਸਵੀਰ ਹੈ, ਜਿਥੇ ਬੁੱਧਵਾਰ ਨੂੰ ਭਾਰੀ ਮੀਂਹ ਬਾਅਦ ਪਾਣੀ ਹਸਪਤਾਲ ਵਿਚ ਆ ਗਿਆ ਸੀ। NDTV.com ਦੀ ਵੈੱਬਸਾਈਟ ‘ਤੇ ਪ੍ਰਕਾਸ਼ਿਤ ਰਿਪੋਰਟ ਨਾਲ ਇਸਦੀ ਪੁਸ਼ਟੀ ਹੁੰਦੀ ਹੈ।


NDTV ਦੀ ਰਿਪੋਰਟ

15 ਜੁਲਾਈ ਨੂੰ ਪ੍ਰਕਾਸ਼ਿਤ ਰਿਪੋਰਟ ਮੁਤਾਬਕ, ਹੈਦਰਾਬਾਦ ਦਾ ਉਸਮਾਨੀਆ ਜਨਰਲ ਹਸਪਤਾਲ ਪਾਣੀ ਨਾਲ ਭਰ ਗਿਆ। NDTV.com ਦੇ Youtube ਚੈੱਨਲ ‘ਤੇ ਅਪਲੋਡ ਕੀਤੇ ਗਏ ਇਸ ਵੀਡੀਓ ਬੁਲੇਤੀੰ ਵਿਚ ਇਸ ਘਟਨਾ ਦਾ ਜਿਕਰ ਹੈ। ਦਿੱਤੀ ਗਈ ਜਾਣਕਾਰੀ ਮੁਤਾਬਕ, ਮੀਂਹ ਦਾ ਪਾਣੀ ਨਾ ਸਿਰਫ ਹਸਪਤਾਲ ਦੇ ਵਾਰਡ ਵਿਚ, ਬਲਕਿ ਇੰਨਸੇਂਟਿਵ ਕੇਯਰ ਯੂਨਿਟ (ICU) ਵਿਚ ਵੀ ਆ ਗਿਆ।

ਹੈਦਰਾਬਾਦ ਵਿਚ TV9 ਤੇਲਗੂ ਦੇ ਰਿਪੋਰਟਰ ਨੂਰ ਮੁਹੱਮਦ ਨੇ ਵਿਸ਼ਵਾਸ ਨਿਊਜ਼ ਨੂੰ ਦੱਸਿਆ, ‘ਇਹ ਤਸਵੀਰਾਂ ਬੁਧਵਾਰ ਨੂੰ ਹੋਈ ਬਾਰਿਸ਼ ਦੇ ਬਾਅਦ ਦੀਆਂ ਹਨ, ਜਦੋਂ ਉਸਮਾਨੀਆ ਹਸਪਤਾਲ ਦੇ ਵਾਰਡ ਵਿਚ ਪਾਣੀ ਭਰ ਗਿਆ ਸੀ।’ ਉਨ੍ਹਾਂ ਨੇ ਦੱਸਿਆ ਕਿ ਹਸਪਤਾਲ ਵਿਚ ਬਾਰਿਸ਼ ਦਾ ਪਾਣੀ ਆਉਣ ਦੀ ਇਹ ਕੋਈ ਪਹਿਲੀ ਘਟਨਾ ਨਹੀਂ ਹੈ।

ਇਸ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਕਈ ਲੋਕਾਂ ਨੇ ਸ਼ੇਅਰ ਕੀਤਾ ਹੈ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ ਪੰਜਾਬ, ਪੰਜਾਬੀਅਤ, ਪੰਜਾਬੀ ਬੋਲੀ ਨਾਂ ਦਾ ਫੇਸਬੁੱਕ ਪੇਜ।

ਨਤੀਜਾ: ਮੀਂਹ ਦੇ ਪਾਣੀ ਨਾਲ ਭਰੇ ਵਾਰਡ ਦੀ ਜਿਹੜੀ ਤਸਵੀਰ ਨੂੰ ਬਿਹਾਰ ਦਾ ਦੱਸਕੇ ਸ਼ੇਅਰ ਕੀਤਾ ਜਾ ਰਿਹਾ ਹੈ, ਉਹ ਅਸਲ ਵਿਚ ਹੈਦਰਾਬਾਦ ਦੇ ਉਸਮਾਨੀਆ ਹਸਪਤਾਲ ਦੀ ਤਸਵੀਰ ਹੈ, ਜਿਥੇ 15 ਜੁਲਾਈ ਨੂੰ ਹੋਈ ਬਾਰਿਸ਼ ਕਰਕੇ ਹਸਪਤਾਲ ਦੇ ICU ਸਣੇ ਕਈ ਵਾਰਡ ਵਿਚ ਪਾਣੀ ਆ ਗਿਆ ਸੀ।

  • Claim Review : ਹਸਪਤਾਲ ਦੇ ਵਾਰਡ ਵਿਚ ਪਾਣੀ ਭਰੇ ਇਹ ਤਸਵੀਰ ਬਿਹਾਰ ਦੀ ਹੈ
  • Claimed By : FB Page- ਪੰਜਾਬ, ਪੰਜਾਬੀਅਤ, ਪੰਜਾਬੀ ਬੋਲੀ
  • Fact Check : ਭ੍ਰਮਕ
ਭ੍ਰਮਕ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later