X
X

FACT CHECK: ਐਡੀਟਿੰਗ ਟੂਲਜ਼ ਦਾ ਇਸਤੇਮਾਲ ਕਰਕੇ ਬਣਾਈ ਗਈ ਤਸਵੀਰ ਨੂੰ ਕੁਰਕਸ਼ੇਤਰ ਦਾ ਕੰਕਾਲ ਦੱਸਕੇ ਕੀਤਾ ਜਾ ਰਿਹਾ ਹੈ ਵਾਇਰਲ

ਆਪਣੀ ਪੜਤਾਲ ਵਿਚ ਅਸੀਂ ਇਹ ਵਾਇਰਲ ਦਾਅਵਾ ਫਰਜੀ ਪਾਇਆ। ਅਸਲ ਵਿਚ ਇਹ ਕੰਕਾਲ ਅਸਲੀ ਨਹੀਂ ਹੈ, ਬਲਕਿ ਇਸਨੂੰ ਇੱਕ ਫੋਟੋਸ਼ੋਪ ਆਰਟਿਸਟ ਨੇ ਇੱਕ ਕੰਪੀਟੀਸ਼ਨ ਲਈ ਬਣਾਇਆ ਸੀ। ਇਸ ਕੰਕਾਲ ਦਾ ਕੁਰਕਸ਼ੇਤਰ ਨਾਲ ਕੋਈ ਲੈਣਾ ਦੇਣਾ ਨਹੀਂ ਹੈ।

  • By: Pallavi Mishra
  • Published: Jul 2, 2020 at 06:35 PM
  • Updated: Jul 7, 2020 at 10:30 AM

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ, ਜਿਸਦੇ ਵਿਚ ਇੱਕ ਵੱਡਾ ਕੰਕਾਲ ਵੇਖਿਆ ਜਾ ਸਕਦਾ ਹੈ। ਤਸਵੀਰ ਵਿਚ ਕੰਕਾਲ ਨਾਲ ਕੁਝ ਲੋਕਾਂ ਨੂੰ ਉਸਦੀ ਪੜਤਾਲ ਕਰਦੇ ਹੋਏ ਵੇਖਿਆ ਜਾ ਸਕਦਾ ਹੈ। ਪੋਸਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਇਹ ਕੰਕਾਲ ਹਰਿਆਣਾ ਦੇ ਕੁਰਕਸ਼ੇਤਰ ਵਿਚ ਹੋਈ ਖੁਦਾਈ ਵਿਚ ਨਿਕਲਿਆ ਹੈ। ਆਪਣੀ ਪੜਤਾਲ ਵਿਚ ਅਸੀਂ ਇਹ ਵਾਇਰਲ ਦਾਅਵਾ ਫਰਜੀ ਪਾਇਆ। ਅਸਲ ਵਿਚ ਇਹ ਕੰਕਾਲ ਅਸਲੀ ਨਹੀਂ ਹੈ, ਬਲਕਿ ਇਸਨੂੰ ਇੱਕ ਫੋਟੋਸ਼ੋਪ ਆਰਟਿਸਟ ਨੇ ਇੱਕ ਕੰਪੀਟੀਸ਼ਨ ਲਈ ਬਣਾਇਆ ਸੀ। ਇਸ ਕੰਕਾਲ ਦਾ ਕੁਰਕਸ਼ੇਤਰ ਨਾਲ ਕੋਈ ਲੈਣਾ ਦੇਣਾ ਨਹੀਂ ਹੈ।

ਕੀ ਹੋ ਰਿਹਾ ਹੈ ਵਾਇਰਲ?

ਵਾਇਰਲ ਤਸਵੀਰ ਵਿਚ ਇੱਕ ਵੱਡਾ ਕੰਕਾਲ ਵੇਖਿਆ ਜਾ ਸਕਦਾ ਹੈ। ਤਸਵੀਰ ਵਿਚ ਕੰਕਾਲ ਨਾਲ ਕੁਝ ਲੋਕਾਂ ਨੂੰ ਉਸਦੀ ਪੜਤਾਲ ਕਰਦੇ ਹੋਏ ਵੇਖਿਆ ਜਾ ਸਕਦਾ ਹੈ। ਪੋਸਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਇਹ ਕੰਕਾਲ ਹਰਿਆਣਾ ਦੇ ਕੁਰਕਸ਼ੇਤਰ ਵਿਚ ਹੋਈ ਖੁਦਾਈ ਵਿਚ ਨਿਕਲਿਆ ਹੈ। ਪੋਸਟ ਨਾਲ ਡਿਸਕ੍ਰਿਪਸ਼ਨ ਵਿਚ ਲਿਖਿਆ ਹੈ, “कुरूक्षेत्र के पास खुदाई करते समय विदेशी पुरातत्व विशेषज्ञों को एक 80 फुट की लम्बाई के मानव कंकाल के अवषेश मिले जो महाभारत के भीम के पुत्र घटोत्कच के वर्णन के समान है और हम भारत वासियों को महाभारत ही कहानी काल्पनीक लगती है इसे डिस्कवरी चैनल ने प्रसारित किया है!”

ਇਸ ਪੋਸਟ ਦਾ ਆਰਕਾਇਵਡ ਲਿੰਕ।

ਪੜਤਾਲ

ਇਸ ਪੋਸਟ ਦੀ ਪੜਤਾਲ ਕਰਨ ਲਈ ਅਸੀਂ ਸਬਤੋਂ ਪਹਿਲਾਂ ਇੰਟਰਨੈੱਟ ‘ਤੇ ਲਭਿਆ ਕਿ ਕੀ ਕੁਰਕਸ਼ੇਤਰ ਵਿਚ ਅਜਿਹਾ ਕੋਈ ਕੰਕਾਲ ਮਿਲਿਆ ਹੈ। ਸਾਨੂੰ ਕੀਤੇ ਵੀ ਅਜੇਹੀ ਕੋਈ ਖਬਰ ਨਹੀਂ ਮਿਲੀ। ਭਾਰਤੀ ਪੁਰਾਤੱਤਵ ਸਰਵੇ (Archaeological Survey of India) ਦੇ ਅਧਿਕਾਰਿਕ ਟਵਿੱਟਰ ਹੈਂਡਲ ‘ਤੇ ਵੀ ਅਜੇਹੀ ਕੋਈ ਤਸਵੀਰ ਜਾਂ ਜਾਣਕਾਰੀ ਮੌਜੂਦ ਨਹੀਂ ਸੀ।

ਇਸਦੇ ਬਾਅਦ ਅਸੀਂ ਇਸ ਤਸਵੀਰ ਨੂੰ ਗੂਗਲ ਰਿਵਰਸ ਇਮੇਜ ‘ਤੇ ਸਰਚ ਕੀਤਾ। ਇਸ ਸਰਚ ਵਿਚ ਸਾਡੇ ਹੱਥ designcrowd.com ਨਾਂ ਦੀ ਵੈੱਬਸਾਈਟ ਦਾ ਇੱਕ ਪੇਜ ਲੱਗਿਆ ਜਿਥੇ ਇਸ ਤਸਵੀਰ ਦਾ ਇਸਤੇਮਾਲ ਕੀਤਾ ਗਿਆ ਸੀ। ਇਸ ਵੈੱਬਸਾਈਟ ਅਨੁਸਾਰ, “ਇੱਕ ਅਮਰੀਕਨ ਡਿਜ਼ਾਈਨਰ ਵਿਹਟਮਥ57 ਨੇ 14 ਅਗਸਤ, 2011 ਨੂੰ ਆਸਟ੍ਰੇਲੀਆ ਵਿਚ ਇੱਕ ਵਪਾਰ ਡਿਜ਼ਾਈਨ ਕੰਪੀਟੀਸ਼ਨ ਲਈ ਇਹ ਫੋਟੋਸ਼ਾਪ ਡਿਜ਼ਾਈਨ ਬਣਾਇਆ ਸੀ। ਇਸ ਤਸਵੀਰ ਨੂੰ ਪ੍ਰੋਜੈਕਟ ‘ਸਾਈਜ਼ ਮੈਟਰਸ 4’ ਲਈ ਡਿਜ਼ਾਈਨ ਕੀਤਾ ਗਿਆ ਸੀ। ਇਸਨੂੰ 5 ਵਿਚੋਂ ਦੀ 3 ਸਿਤਾਰਿਆਂ ਨਾਲ ਸੱਮਾਨਤ ਕੀਤਾ ਗਿਆ ਸੀ।”

ਇਸਦੀ ਪੁਸ਼ਟੀ ਲਈ ਅਸੀਂ ਹਰਿਆਣਾ ਪੁਰਾਤੱਤਵ ਅਤੇ ਸੰਘਰਾਲੇ ਵਿਭਾਗ ਨਾਲ ਸੰਪਰਕ ਕੀਤਾ, ਜਿਥੇ ਸਾਨੂੰ ਅਰਕਾਓਲੋਜਿਸਟ ਵਿਨੇ ਕੁਮਾਰ ਨੇ ਦੱਸਿਆ ਕਿ ਇਹ ਤਸਵੀਰ ਕੁਰਕਸ਼ੇਤਰ ਦੀ ਨਹੀਂ ਹੈ।

ਇਸ ਪੋਸਟ ਨੂੰ ਕਈ ਲੋਕਾਂ ਨੇ ਸ਼ੇਅਰ ਕੀਤਾ ਹੈ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Yaduvir Singh ਨਾਂ ਦਾ ਫੇਸਬੁੱਕ ਯੂਜ਼ਰ।

इस स्टोरी को हिंदी में यहां पढ़ें

ਨਤੀਜਾ: ਆਪਣੀ ਪੜਤਾਲ ਵਿਚ ਅਸੀਂ ਇਹ ਵਾਇਰਲ ਦਾਅਵਾ ਫਰਜੀ ਪਾਇਆ। ਅਸਲ ਵਿਚ ਇਹ ਕੰਕਾਲ ਅਸਲੀ ਨਹੀਂ ਹੈ, ਬਲਕਿ ਇਸਨੂੰ ਇੱਕ ਫੋਟੋਸ਼ੋਪ ਆਰਟਿਸਟ ਨੇ ਇੱਕ ਕੰਪੀਟੀਸ਼ਨ ਲਈ ਬਣਾਇਆ ਸੀ। ਇਸ ਕੰਕਾਲ ਦਾ ਕੁਰਕਸ਼ੇਤਰ ਨਾਲ ਕੋਈ ਲੈਣਾ ਦੇਣਾ ਨਹੀਂ ਹੈ।

  • Claim Review : ਤਸਵੀਰ ਵਿਚ ਕੰਕਾਲ ਨਾਲ ਕੁਝ ਲੋਕਾਂ ਨੂੰ ਉਸਦੀ ਪੜਤਾਲ ਕਰਦੇ ਹੋਏ ਵੇਖਿਆ ਜਾ ਸਕਦਾ ਹੈ। ਪੋਸਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਇਹ ਕੰਕਾਲ ਹਰਿਆਣਾ ਦੇ ਕੁਰਕਸ਼ੇਤਰ ਵਿਚ ਹੋਈ ਖੁਦਾਈ ਵਿਚ ਨਿਕਲਿਆ ਹੈ।
  • Claimed By : FB User- Yaduvir Singh
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later