Fact Check: ਇਹ ਤਸਵੀਰ ਗਲਵਾਨ ਘਾਟੀ ਵਿਚ ਜਖਮੀ ਹੋਏ ਭਾਰਤੀ ਜਵਾਨ ਦੀ ਨਹੀਂ, ਬਲਕਿ ਪੁਰਾਣੀ ਹੈ
ਆਪਣੀ ਪੜਤਾਲ ਵਿਚ ਅਸੀਂ ਵਾਇਰਲ ਦਾਅਵੇ ਨੂੰ ਫਰਜੀ ਪਾਇਆ। ਵਾਇਰਲ ਹੋ ਰਹੀ ਤਸਵੀਰ ਪੁਰਾਣੀ ਹੈ। ਇਹ 15 ਜੂਨ, 2020 ਨੂੰ ਲੱਦਾਖ ਦੀ ਗਲਵਾਨ ਘਾਟੀ ਵਿਚ LAC ਵਿਚ ਭਾਰਤੀ ਅਤੇ ਚੀਨੀ ਸੈਨਿਕਾਂ ਵਿਚਕਾਰ ਹਾਲੀਆ ਝੜਪ ਦੌਰਾਨ ਜਖਮੀ ਹੋਏ ਭਾਰਤੀ ਸੈਨਾ ਦੇ ਜਵਾਨ ਦੀ ਨਹੀਂ ਹੈ।
- By: Pallavi Mishra
- Published: Jun 28, 2020 at 04:25 PM
- Updated: Jul 7, 2020 at 10:37 AM
ਨਵੀਂ ਦਿੱਲੀ ਵਿਸ਼ਵਾਸ ਟੀਮ। ਸੋਸ਼ਲ ਮੀਡੀਆ ‘ਤੇ ਅੱਜਕਲ ਇੱਕ ਤਸਵੀਰ ਵਾਇਰਲ ਹੋ ਰਹੀ ਹੈ, ਜਿਸਦੇ ਵਿਚ ਇੱਕ ਵਿਅਕਤੀ ਦੀ ਜਖਮੀ ਪਿੱਠ ਨੂੰ ਵੇਖਿਆ ਜਾ ਸਕਦਾ ਹੈ। ਪੋਸਟ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਗਲਵਾਨ ਘਾਟੀ ਵਿਚ ਜਖਮੀ ਹੋਏ ਭਾਰਤੀ ਜਵਾਨ ਦੀ ਹੈ। ਆਪਣੀ ਪੜਤਾਲ ਵਿਚ ਅਸੀਂ ਵਾਇਰਲ ਦਾਅਵੇ ਨੂੰ ਫਰਜੀ ਪਾਇਆ। ਵਾਇਰਲ ਹੋ ਰਹੀ ਤਸਵੀਰ ਪੁਰਾਣੀ ਹੈ। ਇਹ 15 ਜੂਨ, 2020 ਨੂੰ ਲੱਦਾਖ ਦੀ ਗਲਵਾਨ ਘਾਟੀ ਵਿਚ LAC ਵਿਚ ਭਾਰਤੀ ਅਤੇ ਚੀਨੀ ਸੈਨਿਕਾਂ ਵਿਚਕਾਰ ਹਾਲੀਆ ਝੜਪ ਦੌਰਾਨ ਜਖਮੀ ਹੋਏ ਭਾਰਤੀ ਸੈਨਾ ਦੇ ਜਵਾਨ ਦੀ ਨਹੀਂ ਹੈ।
ਕੀ ਹੋ ਰਿਹਾ ਹੈ ਵਾਇਰਲ?
ਵਾਇਰਲ ਤਸਵੀਰ ਵਿਚ ਇੱਕ ਵਿਅਕਤੀ ਦੀ ਜਖਮੀ ਪਿੱਠ ਨੂੰ ਵੇਖਿਆ ਜਾ ਸਕਦਾ ਹੈ। ਪੋਸਟ ਨਾਲ ਡਿਸਕ੍ਰਿਪਸ਼ਨ ਵਿਚ ਲਿਖਿਆ ਹੈ, “गलवान में चीन से हुई मुटभेड़ में घायल फौजी की पीठ पर कटीले तारों वाले हथियार से हुए प्रहार के निशान”
ਵਾਇਰਲ ਪੋਸਟ ਦਾ ਆਰਕਾਇਵਡ ਲਿੰਕ।
ਪੜਤਾਲ
ਇਸ ਪੋਸਟ ਦੀ ਪੜਤਾਲ ਕਰਨ ਲਈ ਅਸੀਂ ਇਸ ਤਸਵੀਰ ਨੂੰ ਗੂਗਲ ਰਿਵਰਸ ਇਮੇਜ ‘ਤੇ ਸਰਚ ਕੀਤਾ। ਸਾਨੂੰ ਇਹ ਤਸਵੀਰ ਇੰਡੋਨੇਸ਼ੀਆਈ, ਮਲੇਸ਼ੀਆਈ ਅਤੇ ਥਾਈਲੈਂਡ ਦੇ ਕੁਝ ਬਲਾਗ ‘ਤੇ ਮਿਲੀ। ਇਨ੍ਹਾਂ ਬਲਾਗ ਵਿਚ ਇਸ ਤਸਵੀਰ ਨੂੰ ਰੈਫਰੈਂਸ ਦੇ ਤੋਰ ‘ਤੇ ਇਸਤੇਮਾਲ ਕੀਤਾ ਗਿਆ ਸੀ। ਇਹ ਸਾਰੇ ਪੋਸਟ 2016 ਦੇ ਹਨ ਜਦਕਿ ਗਲਵਾਨ ਘਾਟੀ ਵਿਚ ਭਾਰਤ ਅਤੇ ਚੀਨ ਦੀ ਝੜਪ ਹਾਲੀਆ 15 ਜੂਨ 2020 ਨੂੰ ਹੋਈ ਸੀ। ਥਾਈ ਬਲਾਗ th-sawudeekhao.blogspot.com/ ਨੇ ਇਸ ਤਸਵੀਰ ਨੂੰ ਥਾਈ ਕੋਮਬੇਟ ਯੂਨਿਟ ‘ਤੇ ਲਿਖੇ ਇੱਕ ਬਲਾਗ ਵਿਚ ਇਸਤੇਮਾਲ ਕੀਤਾ ਹੈ, ਪਰ ਇਸ ਤਸਵੀਰ ਨਾਲ ਕੋਈ ਕੈਪਸ਼ਨ ਅਤੇ ਤਸਵੀਰ ਕਰੈਡਿਟ ਨਹੀਂ ਲਿਖਿਆ ਹੈ। ਬਾਕੀ ਬਲਾਗ https://bulletinmedia.blogspot.com/ ਅਤੇ https://mysegera.blogspot.com/ ਵਿਚ ਇਸ ਤਸਵੀਰ ਨੂੰ ਦੁਨੀਆਭਰ ਵਿਚ ਮਿਲਟਰੀ ਟਰੇਨਿੰਗ ‘ਤੇ ਲਿਖੇ ਆਰਟੀਕਲ ਵਿਚ ਇਸਤੇਮਾਲ ਕੀਤਾ ਗਿਆ ਹੈ। ਇਥੇ ਵੀ ਤਸਵੀਰ ਨਾਲ ਕੋਈ ਕੈਪਸ਼ਨ ਜਾਂ ਕਰੈਡਿਟ ਨਹੀਂ ਲਿਖਿਆ ਗਿਆ ਹੈ। ਹਾਲਾਂਕਿ ਇਹ ਗੱਲ ਸਾਫ ਹੈ ਕਿ ਇਹ ਤਸਵੀਰ 15 ਜੂਨ 2020 ਨੂੰ ਗਲਵਾਨ ਘਾਟੀ ਵਿਚ LAC ‘ਤੇ ਭਾਰਤੀ ਅਤੇ ਚੀਨੀ ਸੈਨਿਕਾਂ ਵਿਚਕਾਰ ਹੋਈ ਝੜਪ ਦੀ ਨਹੀਂ ਹੈ, ਪਰ ਅਸੀਂ ਸੁਤੰਤਰ ਰੂਪ ਤੋਂ ਇਸ ਤਸਵੀਰ ਦੀ ਥਾਂ ਅਤੇ ਮਿਤੀ ਕੰਫਰਮ ਨਹੀਂ ਕਰ ਸਕਦੇ ਹਾਂ।
ਇਸ ਨਾਲ ਇਹ ਤਾਂ ਸਾਫ ਹੋਇਆ ਕਿ ਇਹ ਤਸਵੀਰ ਗਲਵਾਨ ਘਾਟੀ ਵਿਚ LAC ‘ਤੇ ਭਾਰਤੀ ਅਤੇ ਚੀਨੀ ਸੈਨਿਕਾਂ ਵਿਚਕਾਰ ਹੋਈ ਹਾਲੀਆ ਝੜਪ ਦੀ ਨਹੀਂ ਹੈ।
ਇਸ ਵਿਸ਼ੇ ਵਿਚ ਵੱਧ ਪੁਸ਼ਟੀ ਲਈ ਅਸੀਂ ਭਾਰਤੀ ਆਰਮੀ ਦੇ ਪ੍ਰਵਕਤਾ ਅਰੁਣ ਨਾਲ ਗੱਲ ਕੀਤੀ। ਉਨ੍ਹਾਂ ਨੇ ਕਿਹਾ, “ਇਹ ਤਸਵੀਰ ਹਾਲ ਵਿਚ LAC ‘ਤੇ ਭਾਰਤੀ ਅਤੇ ਚੀਨੀ ਸੈਨਿਕਾਂ ਵਿਚਕਾਰ ਹੋਈ ਝੜਪ ਦੀ ਨਹੀਂ ਹੈ।”
ਇਸ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਕਈ ਲੋਕ ਵਾਇਰਲ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ पाखंड विरोधी ਨਾਂ ਦਾ ਫੇਸਬੁੱਕ ਯੂਜ਼ਰ। ਇਸ ਯੂਜ਼ਰ ਦੇ 323 ਫੇਸਬੁੱਕ ਮਿੱਤਰ ਹਨ।
ਨਤੀਜਾ: ਆਪਣੀ ਪੜਤਾਲ ਵਿਚ ਅਸੀਂ ਵਾਇਰਲ ਦਾਅਵੇ ਨੂੰ ਫਰਜੀ ਪਾਇਆ। ਵਾਇਰਲ ਹੋ ਰਹੀ ਤਸਵੀਰ ਪੁਰਾਣੀ ਹੈ। ਇਹ 15 ਜੂਨ, 2020 ਨੂੰ ਲੱਦਾਖ ਦੀ ਗਲਵਾਨ ਘਾਟੀ ਵਿਚ LAC ਵਿਚ ਭਾਰਤੀ ਅਤੇ ਚੀਨੀ ਸੈਨਿਕਾਂ ਵਿਚਕਾਰ ਹਾਲੀਆ ਝੜਪ ਦੌਰਾਨ ਜਖਮੀ ਹੋਏ ਭਾਰਤੀ ਸੈਨਾ ਦੇ ਜਵਾਨ ਦੀ ਨਹੀਂ ਹੈ।
- Claim Review : ਸੋਸ਼ਲ ਮੀਡੀਆ 'ਤੇ ਅੱਜਕਲ ਇੱਕ ਤਸਵੀਰ ਵਾਇਰਲ ਹੋ ਰਹੀ ਹੈ, ਜਿਸਦੇ ਵਿਚ ਇੱਕ ਵਿਅਕਤੀ ਦੀ ਜਖਮੀ ਪਿੱਠ ਨੂੰ ਵੇਖਿਆ ਜਾ ਸਕਦਾ ਹੈ। ਪੋਸਟ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਗਲਵਾਨ ਘਾਟੀ ਵਿਚ ਜਖਮੀ ਹੋਏ ਭਾਰਤੀ ਜਵਾਨ ਦੀ ਹੈ।
- Claimed By : FB User- पाखंड विरोधी
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...