X
X

Fact Check : ਚੀਨੀ ਰਾਸ਼ਟਰਪਤੀ ਦੇ ਅੱਗੇ ਪੀਐਮ ਮੋਦੀ ਦੇ ਝੁਕਣ ਵਾਲੀ ਤਸਵੀਰ ਫਰਜੀ ਹੈ

ਵਿਸ਼ਵਾਸ ਟੀਮ ਦੀ ਪੜਤਾਲ ਵਿਚ ਪਤਾ ਚਲਿਆ ਕਿ ਵਾਇਰਲ ਤਸਵੀਰ ਫਰਜੀ ਹੈ। ਅਸਲੀ ਤਸਵੀਰ ਨਾਲ ਛੇੜਛਾੜ ਕਰ ਪੀਐਮ ਮੋਦੀ ਨੂੰ ਚੀਨੀ ਰਾਸ਼ਟਰਪਤੀ ਦੇ ਸਾਹਮਣੇ ਝੁਕਿਆ ਦਿਖਾਇਆ ਗਿਆ ਹੈ।

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ਵਿਚ ਪ੍ਰਧਾਨਮੰਤਰੀ ਨਰੇਂਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਇੱਕ ਫਰਜੀ ਤਸਵੀਰ ਵਾਇਰਲ ਹੋ ਰਹੀ ਹੈ। ਇਸ ਤਸਵੀਰ ਵਿਚ ਪੀਐਮ ਮੋਦੀ ਨੂੰ ਜਿਨਪਿੰਗ ਅੱਗੇ ਹੱਥ ਜੋੜ ਝੁਕਿਆ ਦਿਖਾਇਆ ਗਿਆ ਹੈ। ਵਿਸ਼ਵਾਸ ਟੀਮ ਨੇ ਇਸ ਤਸਵੀਰ ਦੀ ਜਾਂਚ ਕੀਤੀ ਅਤੇ ਪਾਇਆ ਕਿ ਅਸਲੀ ਤਸਵੀਰ ਨਾਲ ਛੇੜਛਾੜ ਕਰ ਇਹ ਫਰਜੀ ਤਸਵੀਰ ਬਣਾਈ ਗਈ ਹੈ। ਤਸਵੀਰ 11 ਅਕਤੂਬਰ 2019 ਦੀ ਹੈ। ਉਸ ਸਮੇਂ ਚੀਨ ਦੇ ਰਾਸ਼ਟਰਪਤੀ ਭਾਰਤ ਦੌਰੇ ਦੌਰਾਨ ਮਹਾਬਲੀਪੁਰਮ ਆਏ ਸਨ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਯੂਜ਼ਰ साहिल खन्ना‎ ਨੇ ਇਕ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ: नाम – सरेंडर मोदी काम – चुनौती के सामने घुटने टेकना पेशा – हमेशा सवालों से भागना फितरत – सिर्फ झूठ और जुमले बोलना #SurrenderModi

ਇਸ ਪੋਸਟ ਦਾ ਆਰਕਾਇਵਡ ਲਿੰਕ।

ਪੜਤਾਲ

ਵਿਸ਼ਵਾਸ ਟੀਮ ਨੇ ਸਬਤੋਂ ਪਹਿਲਾਂ ਪੀਐਮ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਵਾਇਰਲ ਤਸਵੀਰ ਦੀ ਸਚਾਈ ਜਾਣਨ ਦੀ ਕੋਸ਼ਿਸ਼ ਕੀਤੀ। ਇਸਦੇ ਲਈ ਅਸੀਂ ਇਸ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ। ਅਸਲੀ ਤਸਵੀਰ ਸਾਨੂੰ ਕਈ ਵੈੱਬਸਾਈਟ ‘ਤੇ ਮਿਲੀ, ਪਰ ਅਸਲੀ ਤਸਵੀਰ ਵਿਚ ਨਰੇਂਦਰ ਮੋਦੀ ਨੇ ਚਿੱਟੀ ਧੋਤੀ, ਅੱਧੇ ਬਾਂਹ ਵਾਲੀ ਸ਼ਰਟ ਅਤੇ ਆਪਣੇ ਮੋਢੇ ‘ਤੇ ਅੰਗਵਸਤਰਮ ਪਾਇਆ ਹੋਇਆ ਸੀ।

11 ਅਕਤੂਬਰ 2019 ਨੂੰ ਗਲਫਨਿਊਜ਼ ਦੀ ਵੈੱਬਸਾਈਟ ‘ਤੇ ਅਸਲੀ ਤਸਵੀਰ ਅਪਲੋਡ ਕੀਤੀ ਗਈ ਸੀ। ਇਹ ਓਹੀ ਤਸਵੀਰ ਸੀ, ਜਿਸਦੇ ਨਾਲ ਛੇੜਛਾੜ ਕਰ ਪੀਐਮ ਮੋਦੀ ‘ਤੇ ਨਿਸ਼ਾਨਾ ਸਾਧਿਆ ਜਾ ਰਿਹਾ ਹੈ। ਇਹ ਤਸਵੀਰ ਉਸ ਸਮੇਂ ਦੀ ਹੈ ਜਦੋਂ ਚੀਨ ਦੇ ਰਾਸ਼ਟਰਪਤੀ ਭਾਰਤ ਦੌਰੇ ਦੌਰਾਨ ਤਮਿਲਨਾਡੂ ਦੇ ਮਹਾਬਲੀਪੁਰਮ ਦੇ ਮੰਦਰਾਂ ਨੂੰ ਵੇਖਣ ਪੁੱਜੇ ਸਨ। ਉਨ੍ਹਾਂ ਨਾਲ ਪੀਐਮ ਮੋਦੀ ਵੀ ਸਨ। ਮੋਦੀ ਨੇ ਉਸ ਸਮੇਂ ਦੱਖਣੀ ਭਾਰਤੀ ਕੱਪੜੇ ਪਾਏ ਹੋਏ ਸਨ।

ਪੂਰੀ ਖਬਰ ਇਥੇ ਵੇਖੋ।

ਇਹੀ ਤਸਵੀਰ ਸਾਨੂੰ ABP ਦੀ ਫੋਟੋ ਗੈਲਰੀ ਵਿਚ ਵੀ ਮਿਲੀ। ਇਸਦੇ ਵਿਚ ਸਾਫ-ਸਾਫ ਦੱਸਿਆ ਗਿਆ ਕਿ ਇਹ ਫੋਟੋ PTI ਦੀ ਹੈ।

ਪੂਰੀ ਫੋਟੋ ਗੈਲਰੀ ਇਥੇ ਵੇਖੋ।

ਇਸਦੇ ਬਾਅਦ ਅਸੀਂ InVID ਟੂਲ ਵਿਚ Twitter ਸਰਚ ਦੇ ਆਪਸ਼ਨ ਵਿਚ ਵੱਖ-ਵੱਖ ਕੀਵਰਡ ਪਾ ਕੇ ਨਰੇਂਦਰ ਮੋਦੀ ਦੇ ਅਕਾਊਂਟ ‘ਤੇ ਅਪਲੋਡ ਤਸਵੀਰਾਂ ਨੂੰ ਸਰਚ ਕਰਨਾ ਸ਼ੁਰੂ ਕੀਤਾ। ਸਾਨੂ 11 ਅਕਤੂਬਰ 2019 ਨੂੰ ਅਪਲੋਡ ਇੱਕ ਖਬਰ ਮਿਲੀ। ਇਸਦੇ ਵਿਚ ਦਿੱਸ ਰਹੀ ਇਮਾਰਤ ਓਹੀ ਸੀ, ਜਿਹੜੀ ਵਾਇਰਲ ਤਸਵੀਰ ਵਿਚ ਦਿੱਸ ਰਹੀ ਹੈ।

ਵਾਇਰਲ ਤਸਵੀਰ ਨੂੰ ਲੈ ਕੇ ਵਿਸ਼ਵਾਸ ਟੀਮ ਨੇ ਭਾਜਪਾ ਦੇ ਪ੍ਰਵਕਤਾ ਤੇਜਿੰਦਰ ਪਾਲ ਬੱਗਾ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਵਾਇਰਲ ਤਸਵੀਰ ਫਰਜੀ ਹੈ। ਅਸਲੀ ਤਸਵੀਰ ਵਿਚ ਤੁਸੀਂ ਪ੍ਰਧਾਨਮੰਤਰੀ ਮੋਦੀ ਨੂੰ ਦੱਖਣੀ ਭਾਰਤ ਦੇ ਕੱਪੜੇ ਪਾਏ ਵੇਖੋਂਗੇ। ਕਿਸੇ ਨੇ ਅਸਲੀ ਤਸਵੀਰ ਨਾਲ ਛੇੜਛਾੜ ਕਰ ਵਾਇਰਲ ਕੀਤਾ ਹੈ। ਅਜੇਹੀ ਹਰਕਤਾਂ ਵਿਪਕ੍ਸ਼ੀ ਪਾਰਟੀ ਦੁਆਰਾ ਕੀਤੀ ਜਾਂਦੀ ਹੈ।

ਇਸ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਕਈ ਲੋਕਾਂ ਨੇ ਸ਼ੇਅਰ ਕੀਤਾ ਹੈ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ साहिल खन्ना ਨਾਂ ਦਾ ਫੇਸਬੁੱਕ ਯੂਜ਼ਰ। ਯੂਜ਼ਰ ਬਿਹਾਰ ਵਿਚ ਰਹਿੰਦਾ ਹੈ।

ਨਤੀਜਾ: ਵਿਸ਼ਵਾਸ ਟੀਮ ਦੀ ਪੜਤਾਲ ਵਿਚ ਪਤਾ ਚਲਿਆ ਕਿ ਵਾਇਰਲ ਤਸਵੀਰ ਫਰਜੀ ਹੈ। ਅਸਲੀ ਤਸਵੀਰ ਨਾਲ ਛੇੜਛਾੜ ਕਰ ਪੀਐਮ ਮੋਦੀ ਨੂੰ ਚੀਨੀ ਰਾਸ਼ਟਰਪਤੀ ਦੇ ਸਾਹਮਣੇ ਝੁਕਿਆ ਦਿਖਾਇਆ ਗਿਆ ਹੈ।

  • Claim Review : ਸੋਸ਼ਲ ਮੀਡੀਆ ਵਿਚ ਪ੍ਰਧਾਨਮੰਤਰੀ ਨਰੇਂਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਇੱਕ ਫਰਜੀ ਤਸਵੀਰ ਵਾਇਰਲ ਹੋ ਰਹੀ ਹੈ। ਇਸ ਤਸਵੀਰ ਵਿਚ ਪੀਐਮ ਮੋਦੀ ਨੂੰ ਜਿਨਪਿੰਗ ਅੱਗੇ ਹੱਥ ਜੋੜ ਝੁਕਿਆ ਦਿਖਾਇਆ ਗਿਆ ਹੈ।
  • Claimed By : FB User- साहिल खन्ना
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later