X
X

Fact Check: ਪਾਮ ਆਇਲ ਨਾਲ ਕੋਰੋਨਾ ਸੰਕ੍ਰਮਣ ਦੇ ਇਲਾਜ਼ ਦਾ ਕੋਈ ਸਬੂਤ ਨਹੀਂ, ਵਾਇਰਲ ਹੋ ਰਿਹਾ ਪੋਸਟ ਫਰਜੀ ਹੈ

ਕੋਰੋਨਾ ਵਾਇਰਸ ਤੋਂ ਬਚਣ ਲਈ ਪਾਮ ਓਇਲ ਦਾ ਇਸਤੇਮਾਲ ਕਰਨ ਵਾਲਾ ਪੋਸਟ ਫਰਜੀ ਹੈ। ਇਹ ਵਾਇਰਲ ਪੋਸਟ ਵਿਸ਼ਵ ਸਿਹਤ ਸੰਗਠਨ (WHO) ਨੇ ਜਾਰੀ ਨਹੀਂ ਕੀਤਾ ਹੈ।

ਨਵੀਂ ਦਿੱਲੀ (ਵਿਸ਼ਵਾਸ ਨਿਊਜ਼)। ਅੱਜ ਕਲ ਦੇ ਸਮੇਂ ਵਿਚ ਸੋਸ਼ਲ ਮੀਡੀਆ ਨੇ ਆਪਣੀ ਵੱਖ ਥਾਂ ਬਣਾ ਲਈ ਹੈ। ਓਥੇ ਹੀ ਜਿਥੇ ਸੋਸ਼ਲ ਮੀਡੀਆ ਵੱਧ ਰਿਹਾ ਹੈ ਤਾਂ ਕੁਝ ਲੋਕ ਇਸ ਦਾ ਗ਼ਲਤ ਇਸਤੇਮਾਲ ਕਰ ਰਹੇ ਹਨ। ਜਿਵੇਂ ਕਿ ਅੱਜ ਕਲ ਇੱਕ ਮੈਸਜ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜਿਸਦੇ ਵਿਚ ਕਿਹਾ ਗਿਆ ਹੈ ਕਿ ਪਾਮ ਆਇਲ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕ ਸਕਦਾ ਹੈ। ਮੈਸਜ ਵਿਚ ਅੱਗੇ ਕਿਹਾ ਗਿਆ ਹੈ ਕਿ ਐਕਸਪਰਟ ਨੇ ਵਾਇਰਸ ਦੇ ਫੈਲਣ ਤੋਂ ਬਚਣ ਲਈ ਹਰ ਸਵੇਰ ਨੂੰ ਦੋ ਚਮਚੇ ਪਾਮ ਆਇਲ ਪੀਣ ਦੀ ਸਲਾਹ ਦਿੱਤੀ ਹੈ। ਇਹ ਮੈਸਜ ਵਿਸ਼ਵ ਸਿਹਤ ਸੰਗਠਨ (WHO) ਦੁਆਰਾ ਦਿੱਤਾ ਗਿਆ ਹੈ।

ਵਿਸ਼ਵਾਸ਼ ਨਿਊਜ਼ ਨੇ ਇਸ ਮੈਸਜ ਦੀ ਪੜਤਾਲ ਕੀਤੀ ਅਤੇ ਪਾਇਆ ਕਿ ਵਾਇਰਲ ਹੋ ਰਿਹਾ ਮੈਸਜ ਫਰਜੀ ਹੈ। ਵਿਸ਼ਵ ਸਿਹਤ ਸੰਗਠਨ (WHO) ਦੁਆਰਾ ਇਸ ਵਾਇਰਲ ਪੋਸਟ ਨੂੰ ਜਾਰੀ ਨਹੀਂ ਕੀਤਾ ਗਿਆ ਹੈ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ‘ਤੇ ਸ਼ੇਅਰ ਕੀਤੇ ਗਏ ਪੋਸਟ ਵਿਚ ਲਿਖਿਆ ਹੈ: #BREAKING SIMPLE SOLUTION TO CORONA VIRUS REVEALED। ਇਸ ਗੱਲ ਦੀ ਪੁਸ਼ਟੀ ਅਤੇ ਜਾਂਚ ਕੀਤੀ ਗਈ ਹੈ ਕਿ ਪਾਮ ਆਇਲ ਵਾਇਰਸ ਨੂੰ ਫੈਲਣ ਤੋਂ ਰੋਕ ਸਕਦਾ ਹੈ। ਐਕਸਪਰਟ ਸਿਫਾਰਸ਼ ਕਰਦੇ ਹਨ ਕਿ ਤੁਸੀਂ ਲਗਾਤਾਰ ਸਵੇਰੇ ਦੋ ਚਮਚ ਪਾਮ ਆਇਲ ਪੀਓ ਤਾਂ ਜੋ ਵਾਇਰਸ ਦੇ ਨਿਰੰਤਰ ਫੈਲਣ ਤੋਂ ਬਚਿਆ ਜਾ ਸਕੇ। ਕਿਰਪਾ ਕਰਕੇ ਇਸ ਜਰੂਰੀ ਮੈਸਜ ਨੂੰ ਆਪਣੇ ਪਰਿਵਾਰ, ਦੋਸਤਾਂ ਅਤੇ ਪਿਆਰਿਆਂ ਨੂੰ ਛੇਤੀ ਸ਼ੇਅਰ ਕਰੋ। ਤੁਹਾਡਾ ਮੈਸਜ ਲੱਖਾਂ ਲੋਕਾਂ ਦੀ ਜਾਨ ਬਚਾ ਸਕਦਾ ਹੈ – ਵਿਸ਼ਵ ਸਿਹਤ ਸੰਗਠਨ (WHO)।

ਪੋਸਟ ਦਾ ਆਰਕਾਈਵਡ ਵਰਜ਼ਨ ਤੁਸੀਂ ਇੱਥੇ ਦੇਖ ਸਕਦੇ ਹੈ।

ਪੜਤਾਲ

ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੇ ਪੋਸਟ ਨੂੰ ਵਿਸ਼ਵ ਸਿਹਤ ਸੰਗਠਨ (WHO) ਨੇ ਫਰਜੀ ਕਰਾਰ ਦਿੱਤਾ ਹੈ। ਅਸੀਂ WHO ਦੇ ਭਾਰਤ ਦੇ ਪ੍ਰਵਖਤਾ ਨਾਲ ਗੱਲ ਕੀਤੀ। ਉਨ੍ਹਾਂ ਨੇ ਸਾਨੂੰ ਦੱਸਿਆ, “WHO ਨੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਹੈ। ਇਸ ਵਿਚ ਗ਼ਲਤ ਤਰੀਕੇ ਨਾਲ WHO ਦਾ ਨਾਂ ਜੋੜਿਆ ਗਿਆ ਹੈ।”

ਵਿਸ਼ਵ ਸਿਹਤ ਸੰਗਠਨ (WHO) ਦੇ ਅਨੁਸਾਰ, ਵਰਤਮਾਨ ਵਿਚ COVID-19 ਦੇ ਇਲਾਜ਼ ਜਾਂ ਉਸ ਨੂੰ ਵੱਧਣ ਤੋਂ ਰੋਕਣ ਲਈ ਲਾਈਸੇਂਸ ਪ੍ਰਾਪਤ ਕੋਈ ਵੀ ਦਵਾ ਉਪਲੱਬਧ ਨਹੀਂ ਹੈ।

ਕੀ COVID-19 ਲਈ ਕੋਈ ਟੀਕਾ, ਦਵਾ ਜਾਂ ਇਲਾਜ਼ ਹੈ? ਇਸ ਸਵਾਲ ਦੇ ਜਵਾਬ ਵਿਚ, WHO ਨੇ ਕਿਹਾ, “ਕੁਝ ਪੱਛਮੀ, ਰਵਾਇਤੀ ਜਾਂ ਘਰੇਲੂ ਉਪਚਾਰ COVID-19 ਦੇ ਲੱਛਣਾਂ ਨੂੰ ਘਟਾ ਸਕਦੇ ਹਨ, ਪਰ ਬਿਮਾਰੀ ਨੂੰ ਰੋਕਣ ਜਾਂ ਇਲਾਜ ਕਰਨ ਲਈ ਅਜੇ ਤੱਕ ਕੋਈ ਟੀਕਾ ਨਹੀਂ ਬਣਿਆ ਹੈ। WHO, COVID-19 ਦੀ ਰੋਕਥਾਮ ਜਾਂ ਇਲਾਜ ਲਈ ਕਿਸੇ ਐਂਟੀਬਾਇਓਟਿਕ ਸਣੇ ਕਿਸੇ ਵੀ ਦਵਾਈ ਦੀ ਸਿਫਾਰਸ਼ ਨਹੀਂ ਕਰਦਾ ਹੈ। ਜੱਦਕਿ,ਪੱਛਮੀ ਅਤੇ ਰਵਾਇਤੀ ਦੋਵਾਂ ਦਵਾਈਆਂ ਲਈ ਕਲੀਨਿਕਲ ਅਜ਼ਮਾਇਸ਼ਾਂ ਚੱਲ ਰਹੀਆਂ ਹਨ। WHO, COVID-19 ਨੂੰ ਰੋਕਣ ਅਤੇ ਇਲਾਜ ਕਰਨ ਲਈ ਟੀਕਿਆਂ ਅਤੇ ਦਵਾਈਆਂ ਵਿਕਸਤ ਕਰਨ ਲਈ ਕਈ ਉਪਰਾਲੇ ਕਰ ਰਿਹਾ ਹੈ। ਰਿਸਰਚ ਨਤੀਜਿਆਂ ਲਈ ਅਪਡੇਟ ਕੀਤੀ ਜਾਣਕਾਰੀ ਉਪਲੱਬਧ ਕਰਵਾਈ ਜਾਵੇਗੀ।

ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਪਾਮ ਆਇਲ ਕੋਰੋਨਾ ਵਾਇਰਸ ਲਈ ਇੱਕ ਅਸਾਨ ਉਪਚਾਰ ਹੈ।

ਇਸ ਪੋਸਟ ਨੂੰ ਸੋਸ਼ਲ ਮੀਡੀਆ ‘ਤੇ ਕਈ ਲੋਕਾਂ ਨੇ ਸ਼ੇਅਰ ਕੀਤਾ ਹੈ ਅਤੇ ਇਨ੍ਹਾਂ ਵਿਚੋਂ ਦੀ ਇੱਕ ਹੈ Aramada asiri nla ਨਾਂ ਦਾ ਫੇਸਬੁੱਕ ਪੇਜ।

ਡਿਸਕਲੇਮਰ: ਵਿਸ਼ਵਾਸ ਨਿਊਜ਼ ਦੇ ਕੋਰੋਨਾ ਵਾਇਰਸ (COVID-19) ਨਾਲ ਜੁੜੀ ਤੱਥ ਜਾਂਚ ਦੀ ਰਿਪੋਰਟ ਨੂੰ ਪੜ੍ਹਨ ਜਾਂ ਸਾਂਝਾ ਕਰਨ ਵੇਲੇ, ਤੁਹਾਨੂੰ ਇਹ ਯਾਦ ਰੱਖਣ ਦੀ ਜ਼ਰੂਰਤ ਹੈ ਕਿ ਵਰਤਿਆ ਗਿਆ ਡੇਟਾ ਜਾਂ ਖੋਜ ਸੰਬੰਧੀ ਡੇਟਾ ਪਰਿਵਰਤਨਸ਼ੀਲ ਹੈ ਕਿਉਂਕਿ ਇਸ ਮਹਾਂਮਾਰੀ ਨਾਲ ਜੁੜੇ ਅੰਕੜੇ (ਸੰਕਰਮਿਤ ਅਤੇ ਠੀਕ ਹੋਏ ਮਰੀਜ਼ਾਂ ਦੀ ਗਿਣਤੀ, ਇਸ ਤੋਂ ਹੋਣ ਵਾਲੀਆਂ ਮੌਤਾਂ ਦੀ ਗਿਣਤੀ) ਲਗਾਤਾਰ ਬਦਲਦੇ ਰਹਿੰਦੇ ਹਨ। ਉਸੇ ਸਮੇਂ, ਇਸ ਬਿਮਾਰੀ ਦੇ ਟੀਕੇ ਲੱਭਣ ਦੀ ਦਿਸ਼ਾ ਵਿਚ ਚੱਲ ਰਹੀ ਖੋਜ ਦੇ ਅਜੇ ਵੀ ਠੋਸ ਨਤੀਜੇ ਸਾਹਮਣੇ ਨਹੀਂ ਆਏ ਹਨ, ਅਤੇ ਇਸ ਦੇ ਕਾਰਨ, ਇਲਾਜ ਅਤੇ ਰੋਕਥਾਮ ਲਈ ਉਪਲਬਧ ਅੰਕੜੇ ਵੀ ਬਦਲ ਸਕਦੇ ਹਨ। ਇਸ ਲਈ ਇਹ ਮਹੱਤਵਪੂਰਨ ਹੈ ਕਿ ਰਿਪੋਰਟ ਵਿਚ ਵਰਤੇ ਗਏ ਡੇਟਾ ਨੂੰ ਇਸ ਦੀ ਤਾਰੀਖ ਦੇ ਪ੍ਰਸੰਗ ਵਿਚ ਦੇਖਿਆ ਜਾਵੇ।

ਨਤੀਜਾ: ਕੋਰੋਨਾ ਵਾਇਰਸ ਤੋਂ ਬਚਣ ਲਈ ਪਾਮ ਓਇਲ ਦਾ ਇਸਤੇਮਾਲ ਕਰਨ ਵਾਲਾ ਪੋਸਟ ਫਰਜੀ ਹੈ। ਇਹ ਵਾਇਰਲ ਪੋਸਟ ਵਿਸ਼ਵ ਸਿਹਤ ਸੰਗਠਨ (WHO) ਨੇ ਜਾਰੀ ਨਹੀਂ ਕੀਤਾ ਹੈ।

  • Claim Review : ਅੱਜ ਕਲ ਇੱਕ ਮੈਸਜ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸਦੇ ਵਿਚ ਕਿਹਾ ਗਿਆ ਹੈ ਕਿ ਪਾਮ ਆਇਲ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕ ਸਕਦਾ ਹੈ।
  • Claimed By : FB User- Aramada asiri nla
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later