Fact Check: PNB ਦੀ ਗਾਜਿਆਬਾਦ ਬ੍ਰਾਂਚ ਦੇ ਕਰਮਚਾਰੀਆਂ ਦੇ ਕੋਰੋਨਾ ਸੰਕ੍ਰਮਿਤ ਹੋਣ ਦੇ ਬਾਰੇ ਵਿਚ ਵਾਇਰਲ ਕੀਤੀ ਜਾ ਰਹੀ ਪੋਸਟ ਫਰਜ਼ੀ ਹੈ
ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵੀਡੀਓ 27 ਅਪ੍ਰੈਲ ਦਾ ਹੈ, ਜਦਕਿ ਸ਼ਰਾਬ ਦੀਆਂ ਦੁਕਾਨਾਂ ਨੂੰ 4 ਮਈ ਤੋਂ ਖੋਲਿਆ ਗਿਆ ਸੀ। ਨਾਲ ਹੀ ਸਟਾਫ ਦੇ ਸਾਰੇ ਲੋਕਾਂ ਦੇ ਕੋਰੋਨਾ ਨਾਲ ਸੰਕ੍ਰਮਿਤ ਹੋਣ ਵਾਲੀ ਗੱਲ ਵੀ ਸਹੀ ਨਹੀਂ ਹੈ। ਅਧਿਕਾਰਿਕ ਜਾਣਕਾਰੀ ਅਨੁਸਾਰ, ਸਟਾਫ ਦੇ 4 ਲੋਕ ਕੋਰੋਨਾ ਸੰਕ੍ਰਮਿਤ ਹਨ ਅਤੇ ਬਾਕੀ ਸਾਰਿਆਂ ਨੂੰ ਇਤਿਹਾਤ ਦੇ ਤੋਰ ‘ਤੇ ਕੁਆਰੰਟੀਨ ਕੀਤਾ ਗਿਆ ਹੈ।
- By: Pallavi Mishra
- Published: May 14, 2020 at 05:19 PM
ਨਵੀਂ ਦਿੱਲੀ (ਵਿਸ਼ਵਾਸ ਟੀਮ)। ਅੱਜਕਲ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਜਾ ਰਿਹਾ ਹੈ, ਜਿਸਦੇ ਵਿਚ ਕੁਝ ਲੋਕਾਂ ਨੂੰ ਇੱਕ ਐਮਬੂਲੈਂਸ ਵਿਚ ਜਾਂਦੇ ਵੇਖਿਆ ਜਾ ਸਕਦਾ ਹੈ। ਵੀਡੀਓ ਨਾਲ ਲਿਖੇ ਕੈਪਸ਼ਨ ਵਿਚ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਇਹ ਸਾਰੇ ਲੋਕ ਪੰਜਾਬ ਨੈਸ਼ਨਲ ਬੈਂਕ ਦੀ ਲੋਨੀ ਬ੍ਰਾਂਚ ਦੇ ਸਟਾਫ ਹਨ ਅਤੇ ਕੋਰੋਨਾ ਸੰਕ੍ਰਮਿਤ ਹਨ। ਕਲੇਮ ਅਨੁਸਾਰ, ਪੰਜਾਬ ਨੈਸ਼ਨਲ ਬੈਂਕ ਦੀ ਲੋਨੀ ਬ੍ਰਾਂਚ ਦੇ ਇੱਕ ਕਰਮਚਾਰੀ ਨੇ ਸ਼ਰਾਬ ਦੀ ਲਾਈਨ ਵਿਚ ਲੱਗ ਕੇ ਬੈਂਕ ਸਟਾਫ ਲਈ ਸ਼ਰਾਬ ਖਰੀਦੀ, ਜਿਸਦੇ ਬਾਅਦ ਉਹ ਕੋਰੋਨਾ ਸੰਕ੍ਰਮਿਤ ਹੋ ਗਿਆ ਅਤੇ ਹੋਰਾਂ ਨੂੰ ਵੀ ਸੰਕ੍ਰਮਿਤ ਕਰ ਦਿੱਤਾ।
ਇਸ ਵੀਡੀਓ ਨੂੰ ਜਦ ਚੈੱਕ ਕੀਤਾ ਗਿਆ ਤਾਂ ਵਿਸ਼ਵਾਸ ਟੀਮ ਨੇ ਪਾਇਆ ਕਿ ਇਹ ਵੀਡੀਓ 27 ਅਪ੍ਰੈਲ ਦਾ ਹੈ, ਜਦਕਿ ਸ਼ਰਾਬ ਦੀਆਂ ਦੁਕਾਨਾਂ ਨੂੰ 4 ਮਈ ਤੋਂ ਖੋਲਿਆ ਗਿਆ ਸੀ। ਨਾਲ ਹੀ ਸਟਾਫ ਦੇ ਸਾਰੇ ਲੋਕਾਂ ਦੇ ਕੋਰੋਨਾ ਨਾਲ ਸੰਕ੍ਰਮਿਤ ਹੋਣ ਵਾਲੀ ਗੱਲ ਵੀ ਸਹੀ ਨਹੀਂ ਹੈ। ਅਧਿਕਾਰਿਕ ਜਾਣਕਾਰੀ ਅਨੁਸਾਰ, ਸਟਾਫ ਦੇ 4 ਲੋਕ ਕੋਰੋਨਾ ਸੰਕ੍ਰਮਿਤ ਹਨ ਅਤੇ ਬਾਕੀ ਸਾਰਿਆਂ ਨੂੰ ਇਤਿਹਾਤ ਦੇ ਤੋਰ ‘ਤੇ ਕੁਆਰੰਟੀਨ ਕੀਤਾ ਗਿਆ ਹੈ।
ਕੀ ਹੋ ਰਿਹਾ ਹੈ ਵਾਇਰਲ?
ਵਾਇਰਲ ਵੀਡੀਓ ਵਿਚ ਕੁਝ ਲੋਕਾਂ ਨੂੰ ਇੱਕ ਐਮਬੂਲੈਂਸ ਵਿਚ ਜਾਂਦੇ ਵੇਖਿਆ ਜਾ ਸਕਦਾ ਹੈ। ਵੀਡੀਓ ਨਾਲ ਡਿਸਕ੍ਰਿਪਸ਼ਨ ਵਿਚ ਲਿਖਿਆ ਹੈ, “लोनी गाजियाबाद में पंजाब नेशनल बैंक का पूरा स्टाफ कोरोना पॉजिटिव पाया गया शराब की लाइन में लगकर वर्कर ने ली थी शराब पूरे स्टाफ के लिए।”
ਇਸ ਪੋਸਟ ਦਾ ਆਰਕਾਇਵਡ ਲਿੰਕ।
ਪੜਤਾਲ
ਇਸ ਵੀਡੀਓ ਨਾਲ ਡਿਸਕ੍ਰਿਪਸ਼ਨ ਵਿਚ ਲੋਨੀ ਦੀ PNB ਬ੍ਰਾਂਚ ਦਾ ਜਿਕਰ ਕੀਤਾ ਗਿਆ ਹੈ। ਵੀਡੀਓ ਵਿਚ ਵੀ ਪੰਜਾਬੀ ਨੈਸ਼ਨਲ ਬੈਂਕ, ਲੋਨੀ ਬ੍ਰਾਂਚ ਦਾ ਬੋਰਡ ਨਜ਼ਰ ਆ ਰਿਹਾ ਹੈ। ਅਸੀਂ ਇਸ ਪੜਤਾਲ ਲਈ ਕੀਵਰਡ ਸਰਚ ਦਾ ਸਹਾਰਾ ਲਿਆ। ਕੀਵਰਡ ਨਾਲ ਸਰਚ ਕਰਨ ‘ਤੇ ਸਾਨੂੰ ਟਾਇਮਸ ਆਫ ਇੰਡੀਆ ਦੀ ਇੱਕ ਖਬਰ ਮਿਲੀ। ਖਬਰ ਦੇ ਅੰਦਰ ਜਿਕਰ ਸੀ “PNB ਦੇ ਇੱਕ ਕਰਮਚਾਰੀ ਦੇ ਸੰਕ੍ਰਮਿਤ ਹੋਣ ਬਾਅਦ 27 ਅਪ੍ਰੈਲ ਤੋਂ ਪੰਜਾਬ ਨੈਸ਼ਨਲ ਬੈਂਕ ਦੀ ਲੋਨੀ ਸ਼ਾਖਾ ਨੂੰ ਸੀਲ ਕਰ ਦਿੱਤਾ ਗਿਆ ਹੈ। ਹੁਣ ਤਕ ਕਰਮਚਾਰੀ ਦੀ ਪਤਨੀ, ਮੁੰਡੇ ਅਤੇ ਬੈਂਕ ਸ਼ਾਖਾ ਪ੍ਰਬੰਧਕ ਅਤੇ ਸੁਰੱਖਿਆ ਕਰਮਚਾਰੀ ਸਣੇ ਦੋ ਹੋਰ ਕਰਮਚਾਰੀ ਦੇ ਕੋਰੋਨਾ ਸੰਕ੍ਰਮਿਤ ਹੋਣ ਦੀ ਖਬਰ ਹੈ।”
ਵੱਧ ਪੁਸ਼ਟੀ ਲਈ ਅਸੀਂ ਲੋਨੀ ਦੇ SDM ਖਾਲਿਦ ਅੰਜੁਮ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ “ਪੰਜਾਬ ਨੈਸ਼ਨਲ ਬੈਂਕ ਦੀ ਲੋਨੀ ਬ੍ਰਾਂਚ ਵਿਚ ਇੱਕ ਕਰਮਚਾਰੀ ਕੋਰੋਨਾ ਸੰਕ੍ਰਮਿਤ ਪਾਇਆ ਗਿਆ ਸੀ, ਜਿਸਦੇ ਬਾਅਦ 2 ਗਾਰਡ ਸਣੇ ਬੈਂਕ ਦੇ 17 ਕਰਮਚਾਰੀਆਂ ਨੂੰ 27 ਅਪ੍ਰੈਲ ਨੂੰ ਕੁਆਰੰਟੀਨ ਕਰ ਦਿੱਤਾ ਗਿਆ ਸੀ ਅਤੇ ਬ੍ਰਾਂਚ ਨੂੰ ਸੀਲ ਕਰ ਦਿੱਤਾ ਗਿਆ ਸੀ। ਇਹ ਵੀਡੀਓ ਓਸੇ ਸਮੇਂ ਦਾ ਹੈ।”
ਤੁਹਾਨੂੰ ਦੱਸ ਦਈਏ ਕਿ ਕੋਰੋਨਾ ਵਾਇਰਸ ਦੇ ਚਲਦੇ ਹੋਏ ਲੋਕਡਾਊਨ ਵਿਚ ਪੂਰੇ ਭਾਰਤ ਅੰਦਰ ਸ਼ਰਾਬ ਦੀਆਂ ਦੁਕਾਨਾਂ ਬੰਦ ਸੀ, ਜਿਨ੍ਹਾਂ ਨੂੰ 4 ਮਈ ਤੋਂ ਖੋਲਿਆ ਗਿਆ ਸੀ। ਸਾਫ ਹੈ ਕਿ ਲੋਨੀ ਦਾ ਇਹ ਵੀਡੀਓ ਸ਼ਰਾਬ ਦੀਆਂ ਦੁਕਾਨਾਂ ਖੁਲ੍ਹਣ ਤੋਂ ਬਾਅਦ ਦਾ ਹੈ।
ਇਸ ਪੋਸਟ ਨੂੰ ਸੋਸ਼ਲ ਮੀਡੀਆ ‘ਤੇ ਕਈ ਲੋਕਾਂ ਨੇ ਸ਼ੇਅਰ ਕੀਤਾ ਹੈ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Habibullah FAIZI DOT COM ਨਾਂ ਦਾ ਫੇਸਬੁੱਕ ਪੇਜ।
ਇਸ ਪੜਤਾਲ ਨੂੰ ਹਿੰਦੀ ਵਿਚ ਹੇਠਾਂ ਪੜ੍ਹਿਆ ਜਾ ਸਕਦਾ ਹੈ।
ਨਤੀਜਾ: ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵੀਡੀਓ 27 ਅਪ੍ਰੈਲ ਦਾ ਹੈ, ਜਦਕਿ ਸ਼ਰਾਬ ਦੀਆਂ ਦੁਕਾਨਾਂ ਨੂੰ 4 ਮਈ ਤੋਂ ਖੋਲਿਆ ਗਿਆ ਸੀ। ਨਾਲ ਹੀ ਸਟਾਫ ਦੇ ਸਾਰੇ ਲੋਕਾਂ ਦੇ ਕੋਰੋਨਾ ਨਾਲ ਸੰਕ੍ਰਮਿਤ ਹੋਣ ਵਾਲੀ ਗੱਲ ਵੀ ਸਹੀ ਨਹੀਂ ਹੈ। ਅਧਿਕਾਰਿਕ ਜਾਣਕਾਰੀ ਅਨੁਸਾਰ, ਸਟਾਫ ਦੇ 4 ਲੋਕ ਕੋਰੋਨਾ ਸੰਕ੍ਰਮਿਤ ਹਨ ਅਤੇ ਬਾਕੀ ਸਾਰਿਆਂ ਨੂੰ ਇਤਿਹਾਤ ਦੇ ਤੋਰ ‘ਤੇ ਕੁਆਰੰਟੀਨ ਕੀਤਾ ਗਿਆ ਹੈ।
- Claim Review : ਪੰਜਾਬ ਨੈਸ਼ਨਲ ਬੈਂਕ ਦੀ ਲੋਨੀ ਬ੍ਰਾਂਚ ਦੇ ਇੱਕ ਕਰਮਚਾਰੀ ਨੇ ਸ਼ਰਾਬ ਦੀ ਲਾਈਨ ਵਿਚ ਲੱਗ ਕੇ ਬੈਂਕ ਸਟਾਫ ਲਈ ਸ਼ਰਾਬ ਖਰੀਦੀ, ਜਿਸਦੇ ਬਾਅਦ ਉਹ ਕੋਰੋਨਾ ਸੰਕ੍ਰਮਿਤ ਹੋ ਗਿਆ ਅਤੇ ਹੋਰਾਂ ਨੂੰ ਵੀ ਸੰਕ੍ਰਮਿਤ ਕਰ ਦਿੱਤਾ
- Claimed By : FB User- Habibullah FAIZI DOT COM
- Fact Check : ਭ੍ਰਮਕ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...