X
X

Fact Check: ਟੀਪੂ ਸੁਲਤਾਨ ਨਾਂ ਦੀ ਕਿਸੇ ਵੀ ਫਿਲਮ ਵਿਚ ਕੰਮ ਨਹੀਂ ਕਰ ਰਹੇ ਸ਼ਾਹਰੁਖ ਖਾਨ, ਕਾਲਪਨਿਕ ਅਤੇ ਫਰਜ਼ੀ ਪੋਸਟਰ ਹੋ ਰਿਹਾ ਹੈ ਵਾਇਰਲ

ਸ਼ਾਹਰੁਖ ਖਾਨ ਦੀ ਆਉਣ ਵਾਲੀ ਫਿਲਮ ‘ਟੀਪੂ ਸੁਲਤਾਨ’ ਦੇ ਨਾਂ ਤੋਂ ਵਾਇਰਲ ਹੋ ਰਿਹਾ ਪੋਸਟਰ ਫਰਜ਼ੀ ਹੈ। ਸ਼ਾਹਰੁਖ ਖਾਨ ਨੇ ਅਜਿਹੀ ਕੋਈ ਫਿਲਮ ਨਾਂ ਤਾਂ ਪ੍ਰਸਤਾਵਿਤ ਕੀਤੀ ਹੈ ਅਤੇ ਨਾਂ ਹੀ ਬਣ ਰਹੀ ਹੈ।

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ‘ਟੀਪੂ ਸੁਲਤਾਨ’ ਨਾਂ ਦੀ ਇੱਕ ਫਿਲਮ ਦਾ ਪੋਸਟਰ ਵਾਇਰਲ ਹੋ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਪੋਸਟਰ ਸ਼ਾਹਰੁਖ ਖਾਨ ਦੀ ਆਉਣ ਵਾਲੀ ਫਿਲਮ ਦਾ ਹੈ। ਪੋਸਟਰ ਵਿਚ ਸ਼ਾਹਰੁਖ ਖਾਨ ਟੀਪੂ ਸੁਲਤਾਨ ਦੇ ਤੌਰ ‘ਤੇ ਨਜ਼ਰ ਆ ਰਹੇ ਹਨ। ਪੋਸਟਰ ਨੂੰ ਸ਼ੇਅਰ ਕਰਦੇ ਹੋਏ ਇਸ ਫਿਲਮ ਦਾ ਬਾਈਕਾਟ ਦੀ ਅਪੀਲ ਕੀਤੀ ਜਾਂਦੀ ਹੈ।

ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਦਾਅਵਾ ਫਰਜ਼ੀ ਸਾਬਤ ਹੋਇਆ। ਵਾਇਰਲ ਹੋ ਰਿਹਾ ਪੋਸਟਰ ਕਿਸੇ ਆਉਣ ਵਾਲੀ ਫਿਲਮ ਦਾ ਨਹੀਂ ਹੈ। ਸ਼ਾਹਰੁਖ ਖਾਨ ਅਜਿਹੀ ਕਿਸੇ ਫਿਲਮ ਵਿਚ ਕੰਮ ਨਹੀਂ ਕਰ ਰਹੇ ਹਨ। ਵਾਇਰਲ ਹੋ ਰਿਹਾ ਪੋਸਟਰ ਕਾਲਪਨਿਕ ਅਤੇ ਮਨੋਰੰਜਕ ਵੀਡੀਓ ਦਾ ਹਿੱਸਾ ਹੈ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਯੂਜ਼ਰ ਨੇ ਵਾਇਰਲ ਪੋਸਟਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ: “शाहरुख़ खान की आगामी फिल्म “टीपू सुलतान” का इस तरह बहिष्कार होना चाहिए कि यह इसके कैरियर की आखिरी फिल्म हो”

ਵਾਇਰਲ ਪੋਸਟ ਦਾ ਆਰਕਾਇਵਡ ਲਿੰਕ

ਪੜਤਾਲ

ਨਿਊਜ਼ ਸਰਚ ਵਿਚ ਸਾਨੂੰ ਅਜਿਹੀ ਕੋਈ ਖਬਰ ਨਹੀਂ ਮਿਲੀ, ਜਿਸਦੇ ਵਿਚ ਇਸ ਗੱਲ ਦਾ ਜਿਕਰ ਹੋਵੇ ਕਿ ਸ਼ਾਹਰੁਖ ਖਾਨ ਦੀ ਆਉਣ ਵਾਲੀ ਫਿਲਮ ‘ਟੀਪੂ ਸੁਲਤਾਨ’ ਹੈ। ਫ਼ਿਲਮੀ ਬੀਟ ਡਾਟ ਕੋਮ ਨਾਂ ਦੀ ਇੱਕ ਵੈੱਬਸਾਈਟ ‘ਤੇ ਸ਼ਾਹਰੁਖ ਖਾਨ ਦੀ ਆਉਣ ਵਾਲੀ ਫ਼ਿਲਮਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ।

ਰਿਪੋਰਟ ਮੁਤਾਬਕ, 2020 ਅਤੇ 2021 ਵਿਚ ਸ਼ਾਹਰੁਖ ਖਾਨ ਦੀ 5 ਫ਼ਿਲਮਾਂ ਰਿਲੀਜ਼ ਹੋਣ ਵਾਲੀਆਂ ਹਨ। ਇਨ੍ਹਾਂ ਫ਼ਿਲਮਾਂ ਦੀ ਲਿਸਟ ਵਿਚ ਵੀ ਟੀਪੂ ਸੁਲਤਾਨ ਨਾਂ ਦੀ ਕਿਸੇ ਫਿਲਮ ਦਾ ਜਿਕਰ ਨਹੀਂ ਸੀ।

ਵਾਇਰਲ ਪੋਸਟਰ ਨੂੰ ਰਿਵਰਸ ਇਮੇਜ ਕੀਤੇ ਜਾਣ ‘ਤੇ ਸਾਨੂੰ ‘Zain Khan’ ਨਾਂ ਦੇ Youtube ਚੈਨਲ ‘ਤੇ ਇੱਕ ਵੀਡੀਓ ਮਿਲਿਆ, ਜਿਸਦੇ ਵਿਚ ਇਸ ਪੋਸਟਰ ਨੂੰ ਵੀਡੀਓ ਦੇ ਥਮਬਨੇਲ ਦੀ ਤਰ੍ਹਾਂ ਇਸਤੇਮਾਲ ਕੀਤਾ ਗਿਆ ਹੈ।

20 ਸਤੰਬਰ 2018 ਨੂੰ ਇਸ ਵੀਡੀਓ ਨੂੰ ‘ਟੀਪੂ ਸੁਲਤਾਨ’ ਮੂਵੀ ਟ੍ਰੇਲਰ ਦੇ ਦਾਅਵੇ ਨਾਲ ਅਪਲੋਡ ਕੀਤਾ ਗਿਆ ਹੈ। ਹਾਲਾਂਕਿ, ਵੀਡੀਓ ਦੀ ਸ਼ੁਰੂਆਤ ਵਿਚ ਇੱਕ ਡਿਸਕਲੇਮਰ ਲਿਖਿਆ ਹੋਇਆ ਹੈ। ਇਸਦੇ ਮੁਤਾਬਕ, ਇਹ ਕਿਸੇ ਫਿਲਮ ਦਾ ਟ੍ਰੇਲਰ ਨਹੀਂ ਹੈ, ਬਲਕਿ ‘ਇੱਕ ਫ਼ੈਨ ਸੀ ਤਰਫ਼ੋਂ ਮਨੋਰੰਜਨ ਲਈ ਬਣਾਇਆ ਗਿਆ ਵੀਡੀਓ ਹੈ। ਇਸ ਵੀਡੀਓ ਵਿਚ ਇਸਤੇਮਾਲ ਕੀਤੇ ਗਏ ਫੁਟੇਜ ਵੱਖ-ਵੱਖ ਵੀਡੀਓ ਤੋਂ ਲਏ ਗਏ ਹਨ ਅਤੇ ਇਸਦਾ ਮਕਸਦ ਕੋਪੀਰਾਈਟ ਨੂੰ ਤੋੜਨਾ ਨਹੀਂ ਹੈ।’

ਮਤਲਬ ਇਹ ਸ਼ਾਹਰੁਖ ਖਾਨ ਦੀ ਕਿਸੇ ਆਉਣ ਵਾਲੀ ਫਿਲਮ ਦਾ ਟ੍ਰੇਲਰ ਨਹੀਂ ਹੈ, ਬਲਕਿ ਇੱਕ ਕਾਲਪਨਿਕ ਵੀਡੀਓ ਹੈ, ਜਿਸਨੂੰ ਸ਼ਾਹਰੁਖ ਖਾਨ ਦੇ ਫ਼ੈਨ ਨੇ ਮਨੋਰੰਜਨ ਦੇ ਮਕਸਦ ਤੋਂ ਤਿਆਰ ਕੀਤਾ ਸੀ।

ਮੁੰਬਈ ਵਿਚ ਰਹਿਣ ਵਾਲੇ ਸੀਨੀਅਰ ਫ਼ਿਲਮੀ ਪੱਤਰਕਾਰ ਪਰਾਗ ਛਾਪੇਕਰ ਨੇ ਦੱਸਿਆ, ‘ਸ਼ਾਹਰੁਖ ਖਾਨ ਦੀ ਅਜਿਹੀ ਕੋਈ ਫਿਲਮ ਨਾਂ ਤਾਂ ਪ੍ਰਸਤਾਵਿਤ ਹੈ ਅਤੇ ਨਾਂ ਹੀ ਆਉਣ ਵਾਲੀ ਹੈ। ਇਹ ਸਿਰਫ ਇੱਕ ਅਫਵਾਹ ਹੈ।’

ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਈ ਲੋਕ ਸ਼ੇਅਰ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Sandip Ram ਨਾਂ ਦੀ ਫੇਸਬੁੱਕ ਪ੍ਰੋਫ਼ਾਈਲ।

ਨਤੀਜਾ: ਸ਼ਾਹਰੁਖ ਖਾਨ ਦੀ ਆਉਣ ਵਾਲੀ ਫਿਲਮ ‘ਟੀਪੂ ਸੁਲਤਾਨ’ ਦੇ ਨਾਂ ਤੋਂ ਵਾਇਰਲ ਹੋ ਰਿਹਾ ਪੋਸਟਰ ਫਰਜ਼ੀ ਹੈ। ਸ਼ਾਹਰੁਖ ਖਾਨ ਨੇ ਅਜਿਹੀ ਕੋਈ ਫਿਲਮ ਨਾਂ ਤਾਂ ਪ੍ਰਸਤਾਵਿਤ ਕੀਤੀ ਹੈ ਅਤੇ ਨਾਂ ਹੀ ਬਣ ਰਹੀ ਹੈ।

  • Claim Review : ਸੋਸ਼ਲ ਮੀਡੀਆ 'ਤੇ 'ਟੀਪੂ ਸੁਲਤਾਨ' ਨਾਂ ਦੀ ਇੱਕ ਫਿਲਮ ਦਾ ਪੋਸਟਰ ਵਾਇਰਲ ਹੋ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਪੋਸਟਰ ਸ਼ਾਹਰੁਖ ਖਾਨ ਦੀ ਆਉਣ ਵਾਲੀ ਫਿਲਮ ਦਾ ਹੈ।
  • Claimed By : FB User- Sandip Ram
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later