X
X

Fact Check: ਬ੍ਰਿਟਿਸ਼ ਆਰਮੀ ਟ੍ਰੇਨਿੰਗ ਦਾ ਨਹੀਂ ਹੈ ਇਹ ਵੀਡੀਓ

ਇਹ ਵੀਡੀਓ 2013 ਵਿਚ ਇਟਲੀ ਅੰਦਰ ਹੋਏ ਇੱਕ ਸ਼ਸਤਰ ਸਿੱਖਿਆ ਪ੍ਰੋਗਰਾਮ ਦਾ ਹੈ ਜਿਹੜਾ ਨਿਡਰ ਸਿੰਘ ਨਿਹੰਗ ਦੇ ਅਗੁਆਈ ਹੇਠ ਕਰਵਾਇਆ ਗਿਆ ਸੀ।

  • By: Bhagwant Singh
  • Published: Apr 12, 2020 at 08:13 PM
  • Updated: Aug 29, 2020 at 06:05 PM

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਇੱਕ ਸਿੱਖ ਵਿਅਕਤੀ ਨੂੰ ਕੁਝ ਲੋਕਾਂ ਨੂੰ ਟ੍ਰੇਨਿੰਗ ਦਿੰਦੇ ਹੋਏ ਵੇਖਿਆ ਜਾ ਸਕਦਾ ਹੈ। ਵੀਡੀਓ ਨੂੰ ਦੇਖ ਕੇ ਲੱਗਦਾ ਹੈ ਕਿ ਇਹ ਕਿਸੇ ਮਾਰਸ਼ਲ ਆਰਟ ਦੀ ਟ੍ਰੇਨਿੰਗ ਹੈ। ਵੀਡੀਓ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਬ੍ਰਿਟਿਸ਼ ਆਰਮੀ ਨੂੰ ਇੱਕ ਸਿੱਖ ਟ੍ਰੇਨਿੰਗ ਦਿੰਦਾ ਹੈ। ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵੀਡੀਓ ਇਟਲੀ ਦਾ ਹੈ ਜਦੋਂ 2013 ਵਿਚ ਇੱਕ ਮਾਰਸ਼ਲ ਆਰਟ ਸਿੱਖਿਆ ਪ੍ਰੋਗਰਾਮ ਕਰਵਾਇਆ ਗਿਆ ਸੀ। ਇਸ ਵੀਡੀਓ ਦਾ ਬ੍ਰਿਟਿਸ਼ ਆਰਮੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ‘ਤੇ Baljit Singh ਨਾਂ ਦੇ ਯੂਜ਼ਰ ਨੇ ਇੱਕ ਵੀਡੀਓ ਨੂੰ ਅਪਲੋਡ ਕਰਦੇ ਹੋਏ ਲਿਖਿਆ: ਬ੍ਰਿਟਿਸ਼ ਆਰਮੀ ਟ੍ਰੇਨਿੰਗ ਦਾ ਕੋਚ ਇਕ ਸਿੱਖ 🥰

ਇਸ ਵੀਡੀਓ ਵਿਚ ਇੱਕ ਵਿਅਕਤੀ ਨੂੰ ਕੁਝ ਲੋਕਾਂ ਨੂੰ ਸਿੱਖਿਆ ਦਿੰਦੇ ਹੋਏ ਵੇਖਿਆ ਜਾ ਸਕਦਾ ਹੈ। ਵਾਇਰਲ ਪੋਸਟ ਦਾ ਆਰਕਾਇਵਡ ਵਰਜ਼ਨ

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਬਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ। ਵੀਡੀਓ ਵਿਚ www.shastarvidiya.org ਵੈੱਬਸਾਈਟ ਦਾ ਲਿੰਕ ਨਜ਼ਰ ਆ ਰਿਹਾ ਹੈ।

ਅਸੀਂ ਇਸ ਵੈੱਬਸਾਈਟ ‘ਤੇ ਗਏ। ਤੁਹਾਨੂੰ ਦੱਸ ਦਈਏ ਕਿ ਇਸ ਵੈੱਬਸਾਈਟ ‘ਤੇ ਵਾਇਰਲ ਵੀਡੀਓ ਵਾਲਾ ਸ਼ਕਸ ਨਜ਼ਰ ਆਉਂਦਾ ਹੈ। ਵੈੱਬਸਾਈਟ ਅਨੁਸਾਰ ਵਿਅਕਤੀ ਦਾ ਨਾਂ ਨਿਡਰ ਸਿੰਘ ਨਿਹੰਗ ਹੈ ਅਤੇ ਇਹ ਸਸ਼ਤਰ ਸਿੱਖਿਆ ਸਿਖਾਉਂਦੇ ਦਿੰਦੇ ਹਨ।

ਹੁਣ ਅਸੀਂ ਥੋੜਾ ਹੋਰ ਸਰਚ ਕੀਤਾ ਤਾਂ ਸਾਨੂੰ Sanatan Shastarvidiya ਨਾਂ ਦੇ ਯੂਟਿਊਬ ਅਕਾਊਂਟ ‘ਤੇ ਇਹ ਵੀਡੀਓ ਅਪਲੋਡ ਮਿਲਿਆ। ਵੀਡੀਓ ਜੁਲਾਈ 2013 ਵਿਚ ਅਪਲੋਡ ਕੀਤਾ ਗਿਆ ਸੀ ਅਤੇ ਵੀਡੀਓ ਨਾਲ ਡਿਸਕ੍ਰਿਪਸ਼ਨ ਲਿਖਿਆ ਹੋਇਆ ਸੀ: “Video Demonstrating some highlights of Sanatan Shastar Vidiya Seminar in Italy 2013. This Video is not intended for instructional.”

ਇਹ ਗੱਲ ਤਾਂ ਸਾਫ ਹੋ ਗਈ ਕਿ ਇਹ ਵੀਡੀਓ 2013 ਦਾ ਹੈ ਅਤੇ ਇਟਲੀ ਵਿਚ ਹੋਏ ਮਾਰਸ਼ਲ ਆਰਟ ਸੈਮੀਨਾਰ ਦਾ ਹੈ। ਹੁਣ ਅਸੀਂ ਇਸ ਵੀਡੀਓ ਬਾਰੇ ਵੱਧ ਪੁਸ਼ਟੀ ਲੈਣ ਲਈ Sanatan Shastarvidiya ਨਾਲ ਫੇਸਬੁੱਕ ਦੇ ਜਰੀਏ ਸੰਪਰਕ ਕੀਤਾ। ਸਾਨੂੰ ਉਨ੍ਹਾਂ ਨੇ ਦੱਸਿਆ, “ਅਸੀਂ ਇਸ ਗੱਲ ਦੀ ਅਧਿਕਾਰਿਕ ਤੋਰ ‘ਤੇ ਪੁਸ਼ਟੀ ਕਰਦੇ ਹਾਂ ਕਿ ਬਲਜੀਤ ਸਿੰਘ ਇਟਲੀ ਵਿਚ ਹੋਏ ਸਨਾਤਨ ਸ਼ਾਸਤਰ ਵਿਦਿਆ ਸੈਮੀਨਾਰ ਦੇ ਇਕ ਵੀਡੀਓ ਦਾ ਗਲਤ ਇਸਤੇਮਾਲ ਕਰ ਰਿਹਾ ਹੈ ਜਿਸਦਾ ਆਯੋਜਨ ਗੁਰਦੇਵ ਜੀ ਨਿਡਰ ਸਿੰਘ ਨਿਹੰਗ ਦੀ ਅਗੁਆਈ ਵਿਚ ਹੋਇਆ ਸੀ।

ਇਸ ਵੀਡੀਓ ਨੂੰ ਕਈ ਯੂਜ਼ਰ ਸ਼ੇਅਰ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ ਬਲਜੀਤ ਸਿੰਘ ਨਾਂ ਦੀ ਫੇਸਬੁੱਕ ਪ੍ਰੋਫ਼ਾਈਲ। ਯੂਜ਼ਰ ਪੰਜਾਬੀ ਸਭਿਆਚਾਰ ਨਾਲ ਜੁੜੀ ਖਬਰਾਂ ਨੂੰ ਵੱਧ ਸ਼ੇਅਰ ਕਰਦਾ ਹੈ।

ਨਤੀਜਾ: ਇਹ ਵੀਡੀਓ 2013 ਵਿਚ ਇਟਲੀ ਅੰਦਰ ਹੋਏ ਇੱਕ ਸ਼ਸਤਰ ਸਿੱਖਿਆ ਪ੍ਰੋਗਰਾਮ ਦਾ ਹੈ ਜਿਹੜਾ ਨਿਡਰ ਸਿੰਘ ਨਿਹੰਗ ਦੇ ਅਗੁਆਈ ਹੇਠ ਕਰਵਾਇਆ ਗਿਆ ਸੀ।

  • Claim Review : ਬ੍ਰਿਟਿਸ਼ ਆਰਮੀ ਟ੍ਰੇਨਿੰਗ ਦਾ ਕੋਚ ਇਕ ਸਿੱਖ
  • Claimed By : FB User- Baljit Singh
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later