X
X

Fact Check: ਬੋਰਿਸ ਜਾਨਸਨ ਦੀ 7 ਸਾਲ ਪੁਰਾਣੀ ਵੀਡੀਓ ਹਾਲੀਆ ਦੱਸ ਕੀਤੀ ਜਾ ਰਹੀ ਹੈ ਵਾਇਰਲ

ਇਹ ਵੀਡੀਓ ਲਗਭਗ 7 ਸਾਲ ਪੁਰਾਣਾ ਹੈ। ਜਿਹੜੀ ਦੁਕਾਨ ਤੋਂ ਬੋਰਿਸ ਨੇ 7 ਸਾਲ ਪਹਿਲਾਂ ਸ਼ੋਪਿੰਗ ਕੀਤੀ ਸੀ ਉਸ ਦੁਕਾਨ ਦੇ ਮਾਲਕ ਨੇ ਵਿਸ਼ਵਾਸ ਟੀਮ ਨਾਲ ਗੱਲ ਕਰਦੇ ਹੋਏ ਵਾਇਰਲ ਦਾਅਵੇ ਨੂੰ ਫਰਜ਼ੀ ਦੱਸਿਆ ਹੈ। ਇਹ ਵੀਡੀਓ ਉਸ ਸਮੇਂ ਦਾ ਹੈ ਜਦੋਂ ਬੋਰਿਸ ਜਾਨਸਨ ਇੰਗਲੈਂਡ ਦੇ ਮੇਯਰ ਸਨ।

  • By: Bhagwant Singh
  • Published: Apr 9, 2020 at 07:21 PM
  • Updated: May 8, 2020 at 03:20 PM

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਕੋਰੋਨਾ ਵਾਇਰਸ ਨਾਲ ਜੋੜ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਇੰਗਲੈਂਡ ਦੇ ਪ੍ਰਧਾਨਮੰਤਰੀ ਬੋਰਿਸ ਜਾਨਸਨ ਨੂੰ ਇੱਕ ਦੁਕਾਨ ਵਿਚੋਂ ਕੁੱਝ ਚੀਜ਼ਾਂ ਖਰੀਦਦੇ ਹੋਏ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਬੋਰਿਸ ਜਾਨਸਨ ਕੋਰੋਨਾ ਦੇ ਇਸ ਸਮੇਂ ਵਿਚ ਵੀ ਆਮ ਨਾਗਰਿਕ ਬਣ ਖਰੀਦਦਾਰੀ ਕਰ ਰਹੇ ਹਨ। ਵਿਸ਼ਵਾਸ ਟੀਮ ਨੇ ਜਦੋਂ ਇਸ ਦਾਅਵੇ ਦੀ ਪੜਤਾਲ ਕੀਤੀ ਤਾਂ ਪਾਇਆ ਕਿ ਇਹ ਵੀਡੀਓ ਲਗਭਗ 7 ਸਾਲ ਪੁਰਾਣਾ ਹੈ। ਜਿਹੜੀ ਦੁਕਾਨ ਤੋਂ ਬੋਰਿਸ ਨੇ 7 ਸਾਲ ਪਹਿਲਾਂ ਸ਼ੋਪਿੰਗ ਕੀਤੀ ਸੀ ਉਸ ਦੁਕਾਨ ਦੇ ਮਾਲਕ ਨੇ ਵਿਸ਼ਵਾਸ ਟੀਮ ਨਾਲ ਗੱਲ ਕਰਦੇ ਹੋਏ ਵਾਇਰਲ ਦਾਅਵੇ ਨੂੰ ਫਰਜ਼ੀ ਦੱਸਿਆ ਹੈ। ਇਹ ਵੀਡੀਓ ਉਸ ਸਮੇਂ ਦਾ ਹੈ ਜਦੋਂ ਬੋਰਿਸ ਜਾਨਸਨ ਇੰਗਲੈਂਡ ਦੇ ਮੇਯਰ ਸਨ।

ਕੀ ਹੋ ਰਿਹਾ ਹੈ ਵਾਇਰਲ?

ਜੌਹਾਨ ਬੜਿੰਗ ਨਾਂ ਦੇ ਫੇਸਬੁੱਕ ਯੂਜ਼ਰ ਨੇ ਇੱਕ ਵੀਡੀਓ ਅਪਲੋਡ ਕੀਤਾ ਜਿਸਦੇ ਵਿਚ ਇੰਗਲੈਂਡ ਦੇ ਪ੍ਰਧਾਨਮੰਤਰੀ ਨੂੰ ਇੱਕ ਦੁਕਾਨ ਵਿਚੋਂ ਕੁੱਝ ਚੀਜ਼ਾਂ ਖਰੀਦਦੇ ਹੋਏ ਵੇਖਿਆ ਜਾ ਸਕਦਾ ਹੈ। ਵੀਡੀਓ ਨਾਲ ਡਿਸਕ੍ਰਿਪਸ਼ਨ ਲਿਖਿਆ ਹੈ: “ਆਹ ਦੇਖੋ UK ਦਾ ਪਰਧਾਨਮੰਤਰੀ ਸਾਈਕਲ ਤੇ ਆਇਆ ਸੌਪਿੰਗ ਕਰਨ ਇੱਕ ਸਾਡੇ ਆਲਾ ਗੈਂਡਾ ਬਿੱਲ ਚ ਬੜਿਆ ਰਹਿੰਦਾ”

ਵਾਇਰਲ ਪੋਸਟ ਦਾ ਆਰਕਾਇਵਡ ਵਰਜ਼ਨ।

ਪੜਤਾਲ

ਵਿਸ਼ਵਾਸ ਟੀਮ ਨੇ ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਸਬਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ। ਵੀਡੀਓ ਵਿਚ ਕਿਸੇ ਵੀ ਵਿਅਕਤੀ ਨੇ ਨਾਂ ਤਾਂ ਕੋਈ ਮਾਸਕ ਲਾਇਆ ਹੋਇਆ ਹੈ ਅਤੇ ਨਾ ਹੀ ਹੱਥਾਂ ਵਿਚ ਦਸਤਾਨੇ ਪਾਏ ਹੋਏ ਨੇ। ਵੀਡੀਓ ਦੀ ਆਡੀਓ ਅਨੁਸਾਰ ਇਸ ਵੀਡੀਓ ਨੂੰ ਹਾਲ ਦਾ ਦੱਸਿਆ ਜਾ ਰਿਹਾ ਹੈ। ਵੀਡੀਓ ਵਿਚ ਦੁਕਾਨ ਦਾ ਬੋਰਡ ਅਤੇ ਦੁਕਾਨ ਬਾਰੇ ਵੀ ਦੱਸਿਆ ਗਿਆ ਹੈ। ਵੀਡੀਓ ਵਿਚ Milad Supermarket ਦੁਕਾਨ ਦਾ ਬੋਰਡ ਨਜ਼ਰ ਆਉਂਦਾ ਹੈ।

ਹੁਣ ਅਸੀਂ Milad Supermarket ਕੀਵਰਡ ਪਾ ਕੇ ਗੂਗਲ ਮੈਪਸ ਵਿਚ ਸਰਚ ਕੀਤਾ। ਸਾਨੂੰ ਦੁਕਾਨ ਦਾ ਪਤਾ ਅਤੇ ਦੁਕਾਨ ਦੀ ਜਾਣਕਾਰੀ ਮਿਲ ਗਈ ਸੀ। ਗੋਰ ਕਰਨ ਵਾਲੀ ਗੱਲ ਸੀ ਕਿ ਦੁਕਾਨ ਦਾ ਬੋਰਡ ਨਵਾਂ ਨਜ਼ਰ ਆ ਰਿਹਾ ਸੀ ਜਦਕਿ ਵੀਡੀਓ ਵਿਚ ਦੁਕਾਨ ਦਾ ਬੋਰਡ ਪੁਰਾਣਾ ਨਜ਼ਰ ਆ ਰਿਹਾ ਸੀ।

New Board

ਹੁਣ ਅਸੀਂ Milad Supermarket ਦੇ ਫੇਸਬੁੱਕ ਪੇਜ ‘ਤੇ ਹੋਰ ਫੋਟੋਆਂ ਨੂੰ ਲਭਿਆ। ਸਾਨੂੰ ਉਨ੍ਹਾਂ ਦੇ ਫੇਸਬੁੱਕ ਪੇਜ ‘ਤੇ ਨਵੰਬਰ 2015 ਨੂੰ ਅਪਲੋਡ ਕੀਤੇ ਇੱਕ ਪੋਸਟ ਵਿਚ ਇਹ ਵਾਇਰਲ ਵੀਡੀਓ ਵਾਲਾ ਬੋਰਡ ਨਜ਼ਰ ਆਇਆ ਹੈ ਜਦਕਿ 2017 ਵਿਚ ਅਪਲੋਡ ਕੀਤੇ ਇੱਕ ਪੋਸਟ ਵਿਚ ਨਵੇਂ ਬੋਰਡ ਦੇ ਡਿਜ਼ਾਈਨ ਵਾਲਾ ਬੋਰਡ ਨਜ਼ਰ ਆਇਆ।

Old Board

ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਥੋੜਾ ਹੋਰ ਸਰਚ ਕੀਤਾ ਤਾਂ ਸਾਨੂੰ ਮਿਲਾਦ ਸੁਪਰਮਾਰਕੇਟ ਦੇ ਇੰਸਟਾਗ੍ਰਾਮ ਅਕਾਊਂਟ ‘ਤੇ ਇਹ ਵੀਡੀਓ ਅਪਲੋਡ ਮਿਲਿਆ ਜਿਸਦੇ ਨਾਲ ਡਿਸਕ੍ਰਿਪਸ਼ਨ ਲਿਖਿਆ ਗਿਆ ਸੀ: Boris Johnson at Milad Supermarket 7 years ago!

https://www.instagram.com/p/B-nhqVEJxZH/

ਇਹ ਗੱਲ ਹੁਣ ਸਾਫ ਹੋ ਰਹੀ ਸੀ ਕਿ ਵੀਡੀਓ ਹਾਲ ਦਾ ਨਹੀਂ ਪੁਰਾਣਾ ਹੈ ਅਤੇ ਸਬਤੋਂ ਖਾਸ ਗੱਲ ਇਸ ਵੀਡੀਓ ਦੀ ਇਹ ਹੈ ਕਿ ਵਾਇਰਲ ਵੀਡੀਓ ਵਿਚ ਜਿਹੜੇ ਸ਼ਕਸ ਦੀ ਆਡੀਓ ਵੀਡੀਓ ਬਾਰੇ ਦੱਸ ਰਹੀ ਹੈ ਉਹ ਇਸ ਮਿਲਾਦ ਦੁਆਰਾ ਸ਼ੇਅਰ ਕੀਤੀ ਗਈ ਵੀਡੀਓ ਵਿਚ ਨਹੀਂ ਸੀ। ਮਤਲਬ ਇਹ ਵੀ ਸਾਫ ਹੋ ਗਿਆ ਕਿ ਵਾਇਰਲ ਹੋ ਰਹੇ ਵੀਡੀਓ ਵਿਚ ਆਡੀਓ ਕੱਟ ਕੇ ਪਾਇਆ ਗਿਆ ਹੈ।

ਹੁਣ ਅਸੀਂ ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਪੁਸ਼ਟੀ ਲਈ ਮਿਲਾਦ ਸੁਪਰਮਾਰਕੇਟ ਵਿਚ ਕਾਲ ਕਰ ਸੰਪਰਕ ਕੀਤਾ। ਮਿਲਾਦ ਦੇ ਮਾਲਕ ਜਾਨਸਨ ਬੋਰਿਸ ਨੇ ਵਿਸ਼ਵਾਸ ਟੀਮ ਨਾਲ ਗੱਲ ਕਰਦੇ ਹੋਏ ਦੱਸਿਆ, “ਇਹ ਵੀਡੀਓ 7 ਸਾਲ ਪੁਰਾਣਾ ਹੈ ਜਦੋਂ ਬੋਰਿਸ ਜਾਨਸਨ ਇੰਗਲੈਂਡ ਦੇ ਮੇਯਰ ਸਨ ਅਤੇ ਸਾਡੀ ਦੁਕਾਨ ਵਿਚ ਸ਼ੋਪਿੰਗ ਕਰਨ ਆਏ ਸਨ। ਅਸੀਂ ਇਸ ਵੀਡੀਓ ਬਾਰੇ ਪੁਸ਼ਟੀ ਸੋਸ਼ਲ ਮੀਡੀਆ ‘ਤੇ ਵੀ ਦਿੱਤੀ ਹੈ।” ਵਿਸ਼ਵਾਸ ਟੀਮ ਨਾਲ ਗੱਲ ਕਰਦੇ ਹੋਏ ਜਾਨਸਨ ਬੋਰਿਸ ਨੇ ਦੱਸਿਆ ਕਿ ਕਿਓਂਕਿ ਉਨ੍ਹਾਂ ਦਾ ਨਾਂ ਦੇਸ਼ ਦੇ ਪ੍ਰਧਾਨਮੰਤਰੀ ਨਾਲ ਮਿਲਦਾ ਹੈ ਇਸੇ ਕਰਕੇ ਲੋਕਾਂ ਨੇ ਇਸ ਵੀਡੀਓ ਵਾਇਰਲ ਕਰ ਦਿੱਤੀ।

ਤੁਹਾਨੂੰ ਦੱਸ ਦਈਏ ਕਿ ਬੋਰਿਸ ਜਾਨਸਨ ਕੋਰੋਨਾ ਵਾਇਰਸ ਤੋਂ ਸੰਕ੍ਰਮਿਤ ਹਨ ਅਤੇ ਕੁੱਝ ਦਿਨਾਂ ਪਹਿਲਾਂ ਹੀ ਉਨ੍ਹਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਹਾਲ ਦੀਆਂ ਰਿਪੋਰਟਾਂ ਅਨੁਸਾਰ ਉਨ੍ਹਾਂ ਦੀ ਹਾਲਤ ਪਹਿਲਾਂ ਨਾਲੋਂ ਠੀਕ ਹੈ। BBC ਦੀ ਬੋਰਿਸ ਦੀ ਸਿਹਤ ਨੂੰ ਲੈ ਕੇ 8 ਅਪ੍ਰੈਲ ਨੂੰ ਛਾਪੀ ਗਈ ਰਿਪੋਰਟ ਤੁਸੀਂ ਇਥੇ ਪੜ੍ਹ ਸਕਦੇ ਹੋ।

ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਈ ਲੋਕ ਵਾਇਰਲ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ ਜੌਹਾਨ ਬੜਿੰਗ ਨਾਂ ਦੀ ਫੇਸਬੁੱਕ ਪ੍ਰੋਫ਼ਾਈਲ। ਯੂਜ਼ਰ ਦੀ ਪ੍ਰੋਫ਼ਾਈਲ ਇੰਟਰੋ ਅਨੁਸਾਰ ਇਹ ਨੀਦਰਲੈਂਡ ਵਿਚ ਰਹਿੰਦਾ ਹੈ।

ਡਿਸਕਲੇਮਰ: ਵਿਸ਼ਵਾਸ ਨਿਊਜ਼ ਦੇ ਕੋਰੋਨਾ ਵਾਇਰਸ (COVID-19) ਨਾਲ ਜੁੜੀ ਤੱਥ ਜਾਂਚ ਦੀ ਰਿਪੋਰਟ ਨੂੰ ਪੜ੍ਹਨ ਜਾਂ ਸਾਂਝਾ ਕਰਨ ਵੇਲੇ, ਤੁਹਾਨੂੰ ਇਹ ਯਾਦ ਰੱਖਣ ਦੀ ਜ਼ਰੂਰਤ ਹੈ ਕਿ ਵਰਤਿਆ ਗਿਆ ਡੇਟਾ ਜਾਂ ਖੋਜ ਸੰਬੰਧੀ ਡੇਟਾ ਪਰਿਵਰਤਨਸ਼ੀਲ ਹੈ ਕਿਉਂਕਿ ਇਸ ਮਹਾਂਮਾਰੀ ਨਾਲ ਜੁੜੇ ਅੰਕੜੇ (ਸੰਕਰਮਿਤ ਅਤੇ ਠੀਕ ਹੋਏ ਮਰੀਜ਼ਾਂ ਦੀ ਗਿਣਤੀ, ਇਸ ਤੋਂ ਹੋਣ ਵਾਲੀਆਂ ਮੌਤਾਂ ਦੀ ਗਿਣਤੀ) ਲਗਾਤਾਰ ਬਦਲਦੇ ਰਹਿੰਦੇ ਹਨ। ਉਸੇ ਸਮੇਂ, ਇਸ ਬਿਮਾਰੀ ਦੇ ਟੀਕੇ ਲੱਭਣ ਦੀ ਦਿਸ਼ਾ ਵਿਚ ਚੱਲ ਰਹੀ ਖੋਜ ਦੇ ਅਜੇ ਵੀ ਠੋਸ ਨਤੀਜੇ ਸਾਹਮਣੇ ਨਹੀਂ ਆਏ ਹਨ, ਅਤੇ ਇਸ ਦੇ ਕਾਰਨ, ਇਲਾਜ ਅਤੇ ਰੋਕਥਾਮ ਲਈ ਉਪਲਬਧ ਅੰਕੜੇ ਵੀ ਬਦਲ ਸਕਦੇ ਹਨ। ਇਸ ਲਈ ਇਹ ਮਹੱਤਵਪੂਰਨ ਹੈ ਕਿ ਰਿਪੋਰਟ ਵਿਚ ਵਰਤੇ ਗਏ ਡੇਟਾ ਨੂੰ ਇਸ ਦੀ ਤਾਰੀਖ ਦੇ ਪ੍ਰਸੰਗ ਵਿਚ ਦੇਖਿਆ ਜਾਵੇ।

ਨਤੀਜਾ: ਇਹ ਵੀਡੀਓ ਲਗਭਗ 7 ਸਾਲ ਪੁਰਾਣਾ ਹੈ। ਜਿਹੜੀ ਦੁਕਾਨ ਤੋਂ ਬੋਰਿਸ ਨੇ 7 ਸਾਲ ਪਹਿਲਾਂ ਸ਼ੋਪਿੰਗ ਕੀਤੀ ਸੀ ਉਸ ਦੁਕਾਨ ਦੇ ਮਾਲਕ ਨੇ ਵਿਸ਼ਵਾਸ ਟੀਮ ਨਾਲ ਗੱਲ ਕਰਦੇ ਹੋਏ ਵਾਇਰਲ ਦਾਅਵੇ ਨੂੰ ਫਰਜ਼ੀ ਦੱਸਿਆ ਹੈ। ਇਹ ਵੀਡੀਓ ਉਸ ਸਮੇਂ ਦਾ ਹੈ ਜਦੋਂ ਬੋਰਿਸ ਜਾਨਸਨ ਇੰਗਲੈਂਡ ਦੇ ਮੇਯਰ ਸਨ।

  • Claim Review : ਆਹ ਦੇਖੋ UK ਦਾ ਪਰਧਾਨਮੰਤਰੀ ਸਾਈਕਲ ਤੇ ਆਇਆ ਸੌਪਿੰਗ ਕਰਨ ਇੱਕ ਸਾਡੇ ਆਲਾ ਗੈਂਡਾ ਬਿੱਲ ਚ ਬੜਿਆ ਰਹਿੰਦਾ
  • Claimed By : FB User- ਜੌਹਾਨ ਬੜਿੰਗ
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later