Fact Check: ਮੌਲਾਨਾ ਸਾਦ ਦੇ ਡੋਨੇਸ਼ਨ ਦੇ ਨਾਂ ਤੋਂ ਵਾਇਰਲ ਹੋ ਰਹੀ ਇਹ ਅਖਬਾਰ ਦੀ ਕਲਿਪ ਐਡੀਟੇਡ ਹੈ
ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵਾਇਰਲ ਹੋ ਰਹੀ ਕਲਿਪ ਐਡੀਟੇਡ ਹੈ। ਵਾਇਰਲ ਅਖਬਾਰ ਦੇ ਐਡੀਟਰ ਨੇ ਵਿਸ਼ਵਾਸ ਟੀਮ ਨਾਲ ਗੱਲ ਕਰਦੇ ਹੋਏ ਇਸ ਕਲਿਪ ਨੂੰ ਫਰਜ਼ੀ ਦੱਸਿਆ ਹੈ।
- By: Bhagwant Singh
- Published: Apr 8, 2020 at 08:11 PM
- Updated: May 8, 2020 at 03:21 PM
ਨਵੀਂ ਦਿੱਲੀ (ਵਿਸ਼ਵਾਸ ਟੀਮ)। ਕੋਰੋਨਾ ਵਾਇਰਸ ਦੇ ਸੰਕ੍ਰਮਣ ਨੇ ਪੂਰੇ ਵਿਸ਼ਵ ਵਿਚ ਆਪਣਾ ਪ੍ਰਕੋਪ ਫੈਲਾਇਆ ਹੈ ਅਤੇ ਭਾਰਤ ਵਿਚ ਵੀ ਹੁਣ ਕੋਰੋਨਾ ਸੰਕ੍ਰਮਿਤ ਕੇਸ ਵੱਧ ਰਹੇ ਹਨ। ਇਸੇ ਵਿਚਕਾਰ ਇੱਕ ਅਖਬਾਰ ਦੀ ਕਲਿਪ ਵਾਇਰਲ ਹੋ ਰਹੀ ਹੈ, ਜਿਸਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਤਬਲੀਗੀ ਜਮਾਤ ਦੇ ਪ੍ਰਮੁੱਖ ਮੌਲਾਨਾ ਸਾਦ ਨੇ 28 ਮਾਰਚ 2020 ਨੂੰ ਪ੍ਰਧਾਨਮੰਤਰੀ ਮੋਦੀ ਰਿਲੀਫ ਫ਼ੰਡ ਵਿਚ 1 ਕਰੋੜ ਰੁਪਏ ਦਾਨ ਕੀਤੇ ਸਨ। ਵਿਸ਼ਵਾਸ ਟੀਮ ਨੇ ਇਸ ਦਾਅਵੇ ਦੀ ਪੜਤਾਲ ਵਿਚ ਪਾਇਆ ਕਿ ਇਹ ਅਖਬਾਰ ਦੀ ਕਲਿਪ ਐਡੀਟੇਡ ਹੈ। ਵਾਇਰਲ ਅਖਬਾਰ ਦੇ ਐਡੀਟਰ ਨੇ ਵਿਸ਼ਵਾਸ ਟੀਮ ਨਾਲ ਗੱਲ ਕਰਦੇ ਹੋਏ ਇਸ ਕਲਿਪ ਨੂੰ ਫਰਜ਼ੀ ਦੱਸਿਆ ਹੈ।
ਕੀ ਹੋ ਰਿਹਾ ਹੈ ਵਾਇਰਲ?
ਫੇਸਬੁੱਕ ਯੂਜ਼ਰ Lovedeep Grewal ਨੇ 6 ਅਪ੍ਰੈਲ ਨੂੰ ਇੱਕ ਅਖਬਾਰ ਦੀ ਕਲਿਪ ਨੂੰ ਸ਼ੇਅਰ ਕਰਦੇ ਹੋਏ ਲਿਖਿਆ: “मौलाना साद साहब ने 28 मार्च को 1 करोड़ रुपये PM रिलीफ फंड में दिए हैं, जब उनसे पूछा गया कि आपने ये बात सबको क्यो नही बताई तो उन्होंने जवाब कि “इस्लाम दान को दिखावे की इजाजत नही देता।” ਇਸ ਕਲਿਪ ਨੂੰ ਸੋਸ਼ਲ ਮੀਡੀਆ ‘ਤੇ ਕਈ ਲੋਕ ਵਾਇਰਲ ਕਰ ਰਹੇ ਹਨ।
ਵਾਇਰਲ ਪੋਸਟ ਦਾ ਆਰਕਾਇਵਡ ਵਰਜ਼ਨ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਬਤੋਂ ਪਹਿਲਾਂ ਇਸ ਅਖਬਾਰ ਦੀ ਕਲਿਪ ਨੂੰ ਧਿਆਨ ਨਾਲ ਵੇਖਿਆ। ਅਖਬਾਰ ਦੀ ਇਹ ਕਲਿਪ ਇੱਕ ਆਇਰਿਸ਼ ਅਖਬਾਰ News Letter ਦੀ ਹੈ। ਗੌਰ ਕਰਨ ਵਾਲੀ ਗੱਲ ਹੈ ਕਿ 1 ਕਰੋੜ ਦੇ ਡੋਨੇਸ਼ਨ ਦੀ ਕਲਿਪ ਕੋਈ ਅਖਬਾਰ ਫ੍ਰੰਟ ਪੇਜ ‘ਤੇ ਸ਼ੇਅਰ ਕਰ ਰਿਹਾ ਹੈ। ਇਸ ਅਖਬਾਰ ਦੀ ਕਲਿਪ ‘ਤੇ ਪ੍ਰਕਾਸ਼ਿਤ ਮਿਤੀ 30 ਮਾਰਚ 2020 ਦੀ ਹੈ। ਇਸ ਕਲਿਪ ਵਿਚ ਵੇਯਾਕਰਣ ਦੀ ਕਈ ਗਲਤੀਆਂ ਮਿਲਿਆ, ਜਿਹੜੀ ਕਿਸੇ ਵੀ ਅਖਬਾਰ ਵਿਚ ਦੇਖਣ ਨੂੰ ਨਹੀਂ ਮਿਲਿਦੀਆਂ ਹਨ।
ਹੁਣ ਅਸੀਂ News Letter ਦੀ 30 ਮਾਰਚ 2020 ਦੀ ਆਰਕਾਇਵਡ ਲਿਸਟ ਨੂੰ ਚੈੱਕ ਕੀਤਾ। ਸਾਨੂੰ ਕੀਤੇ ਵੀ ਇਹ ਖਬਰ ਨਹੀਂ ਮਿਲੀ, ਜਿਸਦੇ ਵਿਚ ਦੱਸਿਆ ਗਿਆ ਹੋ ਕਿ ਮੌਲਾਨਾ ਸਾਦ ਨੇ 28 ਮਾਰਚ 2020 ਨੂੰ PM ਮੋਦੀ ਰਿਲੀਫ ਫ਼ੰਡ ਵਿਚ 1 ਕਰੋੜ ਡੋਨੇਟ ਕੀਤੇ ਹਨ। News Letter ਦੀ ਆਰਕਾਇਵਡ ਲਿਸਟ ਤੁਸੀਂ ਇਥੇ ਵੇਖ ਸਕਦੇ ਹੋ।
ਹੁਣ ਅਸੀਂ ਕੀਵਰਡ ਸਰਚ ਦਾ ਸਹਾਰਾ ਲਿਆ ਅਤੇ ਇਸ ਵਾਇਰਲ ਅਖਬਾਰ ਵਿਚ ਛਪੀ ਇੱਕ ਹੇਡਲਾਈਨ “Relief as abuse payout plan is one step closer” ਨੂੰ ਗੂਗਲ ਸਰਚ ਕੀਤਾ। ਸਾਨੂੰ ਆਪਣੀ ਸਰਚ ਵਿਚ BBC ਦੀ 6 ਜੂਨ 2019 ਨੂੰ ਪ੍ਰਕਾਸ਼ਿਤ ਇੱਕ ਖਬਰ ਮਿਲੀ, ਜਿਸਦੇ ਵਿਚ ਹੂਬਹੂ ਇਸ ਵਾਇਰਲ ਕਲਿਪ ਵਰਗੀ ਕਲਿਪ ਦਾ ਇਸਤੇਮਾਲ ਕੀਤਾ ਗਿਆ ਸੀ। ਵਾਇਰਲ ਕਲਿਪ ਅਤੇ BBC ਦੀ ਖਬਰ ਵਿਚ ਇਸਤੇਮਾਲ ਕਲਿਪ ਵਿਚ ਫਰਕ ਬਸ ਇੰਨਾ ਸੀ ਕਿ ਵਾਇਰਲ ਕਲਿਪ ਵਿਚ ਮੌਲਾਨਾ ਸਾਦ ਵਾਲੀ ਖਬਰ ਛਪੀ ਹੋਈ ਹੈ ਅਤੇ BBC ਦੀ ਖਬਰ ਵਿਚ ਇਸਤੇਮਾਲ ਕਲਿਪ ਵਿਚ ਉਹ ਨਹੀਂ ਹੈ। ਅਸਲੀ ਕਲਿਪ ਵਿਚ ਬ੍ਰਿਟੇਨ ਦੀ ਮਹਾਰਾਣੀ ਨੂੰ ਲੈ ਕੇ ਖਬਰ ਛਾਪੀ ਗਈ ਸੀ ਨਾ ਕਿ ਮੌਲਾਨਾ ਸਾਦ ਨੂੰ ਲੈ ਕੇ। ਇਨ੍ਹਾਂ ਦੋਨਾਂ ਕਲਿਪ ਵਿਚ ਅੰਤਰ ਤੁਸੀਂ ਹੇਠਾਂ ਵੇਖ ਸਕਦੇ ਹੋ। ਲਾਲ ਰੰਗ ਤੋਂ ਪੁਆਇੰਟ-ਆਊਟ ਕੀਤਾ ਗਿਆ ਭਾਗ ਫਰਜ਼ੀ ਹੈ ਜਦਕਿ ਹਰੇ ਰੰਗ ਤੋਂ ਪੁਆਇੰਟ-ਆਊਟ ਕੀਤਾ ਗਿਆ ਭਾਗ ਸਹੀ। ਅਸਲੀ ਕਲਿਪ 6 ਜੂਨ 2019 ਨੂੰ ਛਾਪੀ ਗਈ ਸੀ।
ਹੁਣ ਅਸੀਂ ਪੜਤਾਲ ਦੇ ਅਗਲੇ ਚਰਣ ਵਿਚ ਇਸ ਕਲਿਪ ਨੂੰ ਲੈ ਕੇ News Letter ਦੇ ਐਡੀਟਰ ਐਲਿਸਟਰ ਬੁਸ਼ੇ ਨਾਲ ਫੇਸਬੁੱਕ ਦੇ ਜਰੀਏ ਸੰਪਰਕ ਕੀਤਾ। ਐਲਿਸਟਰ ਨੇ ਵਿਸ਼ਵਾਸ ਟੀਮ ਨੂੰ ਦੱਸਿਆ, “ਮੈਂਨੂੰ ਇਸ ਗੱਲ ਬਾਰੇ ਕਲ ਹੀ ਪਤਾ ਚਲਿਆ। ਕਿਸੇ ਨੇ ਸਾਡੇ ਅਖਬਾਰ ਦੇ ਫ੍ਰੰਟ ਪੇਜ ਨਾਲ ਛੇੜਛਾੜ ਕੀਤੀ ਹੈ। ਇਹ ਕਲਿਪ ਬਿਲਕੁਲ ਫਰਜ਼ੀ ਹੈ। ਸਾਡੇ ਸਟਾਫ ਦੇ ਇੱਕ ਸਦੱਸ ਮੁਤਾਬਕ, ਇਹ ਕਿਸੇ ਭਾਰਤੀ ਪੇਜ ਦੁਆਰਾ ਸ਼ੇਅਰ ਕੀਤੀ ਗਈ ਸੀ।”
ਇਹ ਸਾਫ ਹੋ ਗਿਆ ਸੀ ਕਿ ਅਖਬਾਰ ਦੀ ਕਲਿਪ ਫਰਜ਼ੀ ਹੈ। ਹੁਣ ਅਸੀਂ ਨਿਊਜ਼ ਸਰਚ ਦੇ ਜਰੀਏ ਇਹ ਜਾਣਨਾ ਸੀ ਕਿ ਕੀ ਮੌਲਾਨਾ ਸਾਦ ਨੇ PM ਰਿਲੀਫ ਫ਼ੰਡ ਵਿਚ 1 ਕਰੋੜ ਰੁਪਏ ਡੋਨੇਟ ਕੀਤੇ ਸਨ। ਸਾਨੂੰ ਅਜਿਹਾ ਕੋਈ ਪੁਖਤਾ ਸਬੂਤ ਨਹੀਂ ਮਿਲਿਆ, ਜਿਸਨੇ ਦਾਅਵਾ ਕੀਤਾ ਹੋਵੇ ਕਿ ਮੌਲਾਨਾ ਸਾਦ ਨੇ 1 ਕਰੋੜ PM ਰਿਲੀਫ ਫ਼ੰਡ ਨੂੰ ਡੋਨੇਟ ਕੀਤਾ ਹੈ। ਤੁਹਾਨੂੰ ਦੱਸ ਦਈਏ ਮੌਲਾਨਾ ਸਾਦ ਮਾਰਚ ਦੇ ਅੰਤ ਤੋਂ ਹੀ ਫਰਾਰ ਹੈ ਅਤੇ ਪੁਲਿਸ ਉਸਦੀ ਤਲਾਸ਼ ਕਰ ਰਹੀ ਹੈ।
ਅਸੀਂ ਇਸ ਦਾਅਵੇ ਨੂੰ ਲੈ ਕੇ ਤਬਲੀਗੀ ਜਮਾਤ ਵਿਚ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਸਾਨੂੰ ਉਸ ਤਰਫ਼ੋਂ ਕੋਈ ਜਵਾਬ ਨਹੀਂ ਮਿਲਿਆ।
ਇਸ ਕਲਿਪ ਨੂੰ ਸੋਸ਼ਲ ਮੀਡੀਆ ‘ਤੇ ਕਈ ਯੂਜ਼ਰ ਸ਼ੇਅਰ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Lovedeep Grewal ਨਾਂ ਦੀ ਫੇਸਬੁੱਕ ਪ੍ਰੋਫ਼ਾਈਲ।
ਡਿਸਕਲੇਮਰ: ਵਿਸ਼ਵਾਸ ਨਿਊਜ਼ ਦੇ ਕੋਰੋਨਾ ਵਾਇਰਸ (COVID-19) ਨਾਲ ਜੁੜੀ ਤੱਥ ਜਾਂਚ ਦੀ ਰਿਪੋਰਟ ਨੂੰ ਪੜ੍ਹਨ ਜਾਂ ਸਾਂਝਾ ਕਰਨ ਵੇਲੇ, ਤੁਹਾਨੂੰ ਇਹ ਯਾਦ ਰੱਖਣ ਦੀ ਜ਼ਰੂਰਤ ਹੈ ਕਿ ਵਰਤਿਆ ਗਿਆ ਡੇਟਾ ਜਾਂ ਖੋਜ ਸੰਬੰਧੀ ਡੇਟਾ ਪਰਿਵਰਤਨਸ਼ੀਲ ਹੈ ਕਿਉਂਕਿ ਇਸ ਮਹਾਂਮਾਰੀ ਨਾਲ ਜੁੜੇ ਅੰਕੜੇ (ਸੰਕਰਮਿਤ ਅਤੇ ਠੀਕ ਹੋਏ ਮਰੀਜ਼ਾਂ ਦੀ ਗਿਣਤੀ, ਇਸ ਤੋਂ ਹੋਣ ਵਾਲੀਆਂ ਮੌਤਾਂ ਦੀ ਗਿਣਤੀ) ਲਗਾਤਾਰ ਬਦਲਦੇ ਰਹਿੰਦੇ ਹਨ। ਉਸੇ ਸਮੇਂ, ਇਸ ਬਿਮਾਰੀ ਦੇ ਟੀਕੇ ਲੱਭਣ ਦੀ ਦਿਸ਼ਾ ਵਿਚ ਚੱਲ ਰਹੀ ਖੋਜ ਦੇ ਅਜੇ ਵੀ ਠੋਸ ਨਤੀਜੇ ਸਾਹਮਣੇ ਨਹੀਂ ਆਏ ਹਨ, ਅਤੇ ਇਸ ਦੇ ਕਾਰਨ, ਇਲਾਜ ਅਤੇ ਰੋਕਥਾਮ ਲਈ ਉਪਲਬਧ ਅੰਕੜੇ ਵੀ ਬਦਲ ਸਕਦੇ ਹਨ। ਇਸ ਲਈ ਇਹ ਮਹੱਤਵਪੂਰਨ ਹੈ ਕਿ ਰਿਪੋਰਟ ਵਿਚ ਵਰਤੇ ਗਏ ਡੇਟਾ ਨੂੰ ਇਸ ਦੀ ਤਾਰੀਖ ਦੇ ਪ੍ਰਸੰਗ ਵਿਚ ਦੇਖਿਆ ਜਾਵੇ।
ਨਤੀਜਾ: ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵਾਇਰਲ ਹੋ ਰਹੀ ਕਲਿਪ ਐਡੀਟੇਡ ਹੈ। ਵਾਇਰਲ ਅਖਬਾਰ ਦੇ ਐਡੀਟਰ ਨੇ ਵਿਸ਼ਵਾਸ ਟੀਮ ਨਾਲ ਗੱਲ ਕਰਦੇ ਹੋਏ ਇਸ ਕਲਿਪ ਨੂੰ ਫਰਜ਼ੀ ਦੱਸਿਆ ਹੈ।
- Claim Review : ਇੱਕ ਅਖਬਾਰ ਦੀ ਕਲਿਪ ਵਾਇਰਲ ਹੋ ਰਹੀ ਹੈ, ਜਿਸਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਤਬਲੀਗੀ ਜਮਾਤ ਦੇ ਪ੍ਰਮੁੱਖ ਮੌਲਾਨਾ ਸਾਦ ਨੇ 28 ਮਾਰਚ 2020 ਨੂੰ ਪ੍ਰਧਾਨਮੰਤਰੀ ਮੋਦੀ ਰਿਲੀਫ ਫ਼ੰਡ ਵਿਚ 1 ਕਰੋੜ ਰੁਪਏ ਦਾਨ ਕੀਤੇ ਸਨ।
- Claimed By : FB User- Lovedeep Grewal
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...