X
X

Fact Check: ਪੰਜਾਬ ਦੇ ਮਾਨਸਾ ਵਿਚ ਹੋਈ ਮੌਕ ਡਰਿੱਲ ਦਾ ਵੀਡੀਓ ਫਰਜ਼ੀ ਦਾਅਵੇ ਨਾਲ ਵਾਇਰਲ

ਵਾਇਰਲ ਹੋ ਰਿਹਾ ਇਹ ਵੀਡੀਓ ਮੌਕ ਡਰਿੱਲ ਦਾ ਹੈ। ਇਹ ਮੌਕ ਡਰਿੱਲ ਕੋਰੋਨਾ ਵਾਇਰਸ ਕਰਕੇ ਸ਼ੁਕਰਵਾਰ 13 ਮਾਰਚ 2020 ਨੂੰ ਮਾਨਸਾ ਪੈਂਦੇ ਪਿੰਡ ਬੱਛੋਆਣਾ ਵਿਖੇ ਕਰਵਾਈ ਗਈ ਸੀ।

  • By: Bhagwant Singh
  • Published: Mar 16, 2020 at 07:58 PM
  • Updated: Mar 31, 2020 at 01:02 PM

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਪੰਜਾਬ ਪੁਲਿਸ ਦੇ ਕੁਝ ਮੁਲਾਜ਼ਮਾਂ ਨੂੰ ਅਤੇ ਡਾਕਟਰਾਂ ਦੀ ਟੀਮ ਨੂੰ ਵੇਖਿਆ ਜਾ ਸਕਦਾ ਹੈ। ਇਸ ਵੀਡੀਓ ਵਿਚ ਉਹ ਰਾਹ ਚੱਲਦੇ ਇੱਕ ਮੁੰਡੇ ਨੂੰ ਫੱੜਦੇ ਨੇ ਅਤੇ ਉਸਨੂੰ ਐਮਬੂਲੈਂਸ ਵਿਚ ਪਾ ਕੇ ਲੈ ਜਾਂਦੇ ਨੇ। ਦਾਅਵਾ ਕੀਤਾ ਜਾ ਰਿਹਾ ਹੈ ਕਿ ਕੋਰੋਨਾ ਵਾਇਰਸ ਕਰਕੇ ਪੰਜਾਬ ਪੁਲਿਸ ਹੁਣ ਥਾਂ-ਥਾਂ ‘ਤੇ ਜਾਂਚ ਕਰ ਰਹੀ ਹੈ ਅਤੇ ਸ਼ੱਕੀ ਦਿੱਸ ਰਹੇ ਬੰਦੇ ਨੂੰ ਚੁੱਕ ਰਹੀ ਹੈ।

ਵਿਸ਼ਵਾਸ ਟੀਮ ਨੇ ਜਦੋਂ ਇਸ ਵੀਡੀਓ ਦੀ ਪੜਤਾਲ ਕੀਤੀ ਤਾਂ ਪਾਇਆ ਕਿ ਇਹ ਵੀਡੀਓ ਇੱਕ ਮੌਕ ਡਰਿੱਲ ਦਾ ਹੈ ਜਿਹੜੀ ਕੋਰੋਨਾ ਵਾਇਰਸ ਕਰਕੇ ਸ਼ੁਕਰਵਾਰ 13 ਮਾਰਚ 2020 ਨੂੰ ਮਾਨਸਾ ਪੈਂਦੇ ਪਿੰਡ ਬੱਛੋਆਣਾ ਵਿਖੇ ਕਰਵਾਈ ਗਈ ਸੀ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ‘ਤੇ “JD Production” ਨਾਂ ਦੇ ਯੂਜ਼ਰ ਨੇ ਇੱਕ ਵੀਡੀਓ ਨੂੰ ਅਪਲੋਡ ਕੀਤਾ ਜਿਸਦੇ ਵਿਚ ਪੰਜਾਬ ਪੁਲਿਸ ਦੇ ਕੁਝ ਮੁਲਾਜ਼ਮਾਂ ਅਤੇ ਡਾਕਟਰਾਂ ਦੀ ਟੀਮ ਇੱਕ ਮੁੰਡੇ ਨੂੰ ਫੱੜਦੇ ਨੇ ਅਤੇ ਉਸਨੂੰ ਐਮਬੂਲੈਂਸ ਵਿਚ ਪਾ ਕੇ ਲੈ ਜਾਂਦੇ ਨੇ। ਵੀਡੀਓ ਨਾਲ ਡਿਸਕ੍ਰਿਪਸ਼ਨ ਲਿਖਿਆ ਗਿਆ: “ਬਠਿੰਡਾ ਚੌਂਕ ਵਿੱਚ ਫਿਰਦਾ ਸੀ ਕੋਰੋਨਾ ਵਾਇਰਸ ਦਾ ਮਰੀਜ, ਦੇਖੋ ਕਿੱਧਾ ਚੱਕ ਲਿਆ ਪੁਲਿਸ ਨੇ “

ਵਾਇਰਲ ਪੋਸਟ ਦਾ ਆਰਕਾਇਵਡ ਲਿੰਕ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਬਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ। ਵੀਡੀਓ ਵਿਚ ਜੇ ਗੌਰ ਕੀਤਾ ਜਾਵੇ ਤਾਂ ਐਮਬੂਲੈਂਸ ਦੇ ਦਰਵਾਜ਼ੇ ਪਿੱਛੇ 01652-250073 ਨੰਬਰ ਲਿਖਿਆ ਹੋਇਆ ਹੈ ਜਿਹੜਾ ਪੰਜਾਬ ਦੇ ਮਾਨਸਾ ਜਿਲ੍ਹੇ ਵਿਚ ਪੈਂਦੇ ਇੱਕ ਹਸਪਤਾਲ ਦਾ ਹੈ। ਇਸਤੋਂ ਇਲਾਵਾ ਐਮਬੂਲੈਂਸ ਦੇ ਗੱਡੀ ਨੰਬਰ ਪਲੇਟ ‘ਤੇ PB 31 ਲਿਖਿਆ ਹੋਇਆ ਹੈ। ਤੁਹਾਨੂੰ ਦੱਸ ਦਈਏ PB 31 ਪੰਜਾਬ ਦੇ ਮਾਨਸਾ ਦਾ ਵਿਹਕਲ ਕੋਡ ਹੁੰਦਾ ਹੈ। ਇਸ ਪੋਸਟ ‘ਤੇ ਕੁੱਝ ਯੂਜ਼ਰ ਕਮੈਂਟ ਵੀ ਕਰ ਰਹੇ ਹਨ ਕਿ ਇਹ ਇੱਕ ਮੌਕ ਡਰਿੱਲ ਹੈ।

ਹੁਣ ਅਸੀਂ ਕੀਵਰਡ ਸਰਚ ਦਾ ਸਹਾਰਾ ਲੈਂਦੇ ਹੋਏ ਥੋੜੀ ਹੋਰ ਸਰਚ ਸ਼ੁਰੂ ਕੀਤੀ। ਸਾਨੂੰ ਫੇਸਬੁੱਕ ‘ਤੇ 14 ਮਾਰਚ ਨੂੰ ਅਪਲੋਡ ਇੱਕ ਵੀਡੀਓ ਮਿਲੀ ਜਿਸਦੇ ਨਾਲ ਡਿਸਕ੍ਰਿਪਸ਼ਨ ਲਿਖਿਆ ਗਿਆ: ਕੋਰੋਨਾ ਵਾਇਰਸ ਤੋਂ ਬਚਾਅ ਤੇ ਜਾਗਰੂਕ ਕਰਨ ਲਈ ਮਾਨਸਾ ਜ਼ਿਲੇ ਦੇ ਪਿੰਡ ਬੱਛੋਆਣਾ ਵਿਖੇ ਮੋਕ ਡਰਿੱਲ ਕਰਵਾਈ ਗਈ।

ਇਸ ਵੀਡੀਓ ਵਿਚ ਵਾਇਰਲ ਵੀਡੀਓ ਵਿਚ ਦਿੱਸ ਰਹੀ ਥਾਂ ਨੂੰ ਵੇਖਿਆ ਜਾ ਸਕਦਾ ਹੈ ਅਤੇ ਇਸੇ ਪੁਲਿਸ ਦੀ ਟੀਮ ਅਤੇ ਡਾਕਟਰਾਂ ਦੀ ਟੀਮ ਨੂੰ ਵੀ ਵੇਖਿਆ ਜਾ ਸਕਦਾ ਹੈ। ਵੀਡੀਓ ਵਿਚ ਫਰਕ ਇੰਨ੍ਹਾਂ ਸੀ ਕਿ ਇਸ ਵੀਡੀਓ ਵਿਚ ਡਾਕਟਰਾਂ ਦੀ ਟੀਮ ਜਿਸ ਬੰਦੇ ਨੂੰ ਲੈ ਕੇ ਜਾਂਦੀ ਹੈ ਉਹ ਕੋਈ ਹੋਰ ਹੁੰਦਾ ਹੈ।

ਇਸਤੋਂ ਅਲਾਵਾ ਸਾਨੂੰ “District Public Relations Office Mansa” ਦੇ ਪੇਜ ਤੋਂ ਇੱਕ ਪੁਸ਼ਟੀ ਵੀ ਮਿਲਦੀ ਹੈ ਜਿਸਦੇ ਵਿਚ ਦੱਸਿਆ ਜਾਂਦਾ ਹੈ: “ਬੁਢਲਾਡਾ ਸਬ-ਡਵੀਜ਼ਨ ਦੇ ਪਿੰਡ ਬੱਛੋਆਣਾ ਵਿਖੇ ਕਰੋਨਾ ਵਾਇਰਸ ਦਾ ਮਰੀਜ ਮਿਲਣ ਦੀ ਗੱਲ ਅਫਵਾਹ ਹੈ। ਇਸ ਸਬੰਧੀ ਸਿਵਲ ਸਰਜਨ ਮਾਨਸਾ ਡਾ. ਲਾਲ ਚੰਦ ਠਕਰਾਲ ਨੇ ਦੱਸਿਆ ਕਿ ਜੋ ਵੀਡਿਓ ਸ਼ੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਉਹ ਲੋਕਾਂ ਨੂੰ ਕਰੋਨਾ ਵਾਇਰਸ ਦੇ ਲੱਛਣਾਂ ਅਤੇ ਉਨ੍ਹਾਂ ਤੋਂ ਬਚਾਅ ਤੋਂ ਜਾਗਰੂਕ ਕਰਵਾਉਣ ਲਈ ਮੋਕ ਡਰਿੱਲ ਕਰਵਾਈ ਗਈ ਹੈ। ਮਾਨਸਾ ਜਿਲ੍ਹੇ ਵਿਚ ਕੋਈ ਵੀ ਕਰੋਨਾ ਵਾਇਰਸ ਦਾ ਮਰੀਜ ਨਹੀਂ ਹੈ।”

ਹੁਣ ਅਸੀਂ ਇਸ ਵੀਡੀਓ ਨੂੰ ਲੈ ਕੇ ਸਾਡੇ ਪੰਜਾਬੀ ਜਾਗਰਣ ਦੇ ਮਾਨਸਾ ਜਿਲ੍ਹਾ ਇੰਚਾਰਜ ਰਿਪੋਰਟਰ ਕੁਲਜੀਤ ਸਿੰਘ ਸਿੱਧੂ ਨਾਲ ਗੱਲ ਕੀਤੀ। ਉਨ੍ਹਾਂ ਨੇ ਦੱਸਿਆ “ਪਿੰਡ ਬੱਛੋਆਣਾ ਵਿਖੇ ਪਿਛਲੇ ਦਿਨੀਂ ਸਿਹਤ ਵਿਭਾਗ ਦੀ ਟੀਮ ਵੱਲੋਂ ਕੋਰੋਨਾ ਵਾਇਰਸ ਨਾਂ ਦੀ ਬਿਮਾਰੀ ਨੂੰ ਲੈ ਕੇ ਪਿੰਡ ਦੇ ਲੋਕਾਂ ਨੂੰ ਜਾਗਰਿਤ ਕਰਨ ਲਈ ਇੱਕ ਮੌਕ ਡਰਿੱਲ ਕਰਵਾਈ ਗਈ ਸੀ, ਜਿਸ ਵਿੱਚ ਇਸ ਬਿਮਾਰੀ ਵਾਲੇ ਮਰੀਜ਼ ਨੂੰ ਕਿਸ ਤਰ੍ਹਾਂ ਹੈਂਡਲ ਕਰਨਾ ਹੈ, ਇਸ ਦੀ ਲਾਈਵ ਡੈਮੋ ਵਿਭਾਗ ਦੇ ਕਰਮਚਾਰੀਆਂ ਵੱਲੋਂ ਕਰਕੇ ਦਿਖਾਈ ਗਈ ਸੀ, ਜਿਸ ਦੀ ਵੀਡੀਓ ਕਿਸੇ ਸ਼ਰਾਰਤੀ ਅਨਸਰ ਵੱਲੋਂ ਸ਼ੋਸਲ ਮੀਡੀਆ ‘ਤੇ ਵਾਇਰਲ ਕਰ ਦਿੱਤੀ ਸੀ, ਜਿਸ ਕਾਰਨ ਪਿੰਡ ਬੱਛੋਆਣਾ ਦੇ ਲੋਕਾਂ ਨੂੰ ਖਾਸ ਤੌਰ ‘ਤੇ ਨਮੋਸ਼ੀ ਝੱਲਣੀ ਪੈ ਰਹੀ ਹੈ, ਕਿਉਂਕਿ ਵੀਡੀਓ ਵਿੱਚ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਪਿੰਡ ਬੱਛੋਆਣਾ ਵਿਖੇ ਕੋਰੋਨਾ ਵਾਇਰਸ ਦਾ ਸ਼ੱਕੀ ਮਰੀਜ਼ ਪਾਇਆ ਗਿਆ ਹੈ। ਇਹ ਵੀਡੀਓ ਵੱਡੇ ਪੱਧਰ ‘ਤੇ ਸ਼ੋਸ਼ਲ ਮੀਡੀਆ ‘ਤੇ ਵਾਇਰਲ ਹੋਣ ਕਾਰਨ ਦੇਸ਼ ਵਿਦੇਸ਼ ਵਿੱਚ ਬੱਛੋਆਣਾ ਪਿੰਡ ਦਾ ਅਕਸ ਖਰਾਬ ਹੋਇਆ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਮਹਿਕਮੇ ਵੱਲੋਂ ਲੋਕਾਂ ਨੂੰ ਉਕਤ ਬਿਮਾਰੀ ਤੋਂ ਬਚਣ ਲਈ ਮੌਕ ਡਰਿੱਲ ਕਰਵਾਈ ਗਈ ਸੀ, ਪਰ ਇਹ ਵੀਡੀਓ ਗਲ੍ਹਤ ਢੰਗ ਨਾਲ ਲੀਕ ਕਰ ਦਿੱਤੀ ਗਈ ਤੇ ਨਾਲ ਇਹ ਵੀ ਲਿਖ ਦਿੱਤਾ ਗਿਆ ਕਿ ਮਾਨਸਾ ਜ਼ਿਲ੍ਹੇ ਦੇ ਪਿੰਡ ਬੱਛੋਆਣਾ ਵਿੱਚ ਕੋਰੋਨਾ ਵਾਇਰਸ ਦੇ ਲੱਛਣ ਪਾਏ ਗਏ ਹਨ।”

ਸਾਨੂੰ ਇਸ ਮੌਕ ਡਰਿੱਲ ਨੂੰ ਲੈ ਕੇ ਪੰਜਾਬੀ ਜਾਗਰਣ ਦੀ 13 ਮਾਰਚ 2020 ਨੂੰ ਪ੍ਰਕਾਸ਼ਿਤ ਇੱਕ ਖਬਰ ਵੀ ਮਿਲੀ। ਜੇਕਰ ਇਸ ਖਬਰ ਵਿਚ ਇਸਤੇਮਾਲ ਕੀਤੀ ਗਈ ਤਸਵੀਰ ਉੱਤੇ ਗੌਰ ਕੀਤਾ ਜਾਵੇ ਤਾਂ ਪਤਾ ਚਲ ਜਾਂਦਾ ਹੈ ਕਿ ਵਾਇਰਲ ਵੀਡੀਓ ਵਿਚ ਦਿੱਸ ਰਹੇ ਅਫਸਰ ਇਸ ਤਸਵੀਰ ਵਿਚ ਵੀ ਹਨ।

ਖਬਰ ਅਨੁਸਾਰ: “ਸਮੁੱਚੇ ਸੰਸਾਰ ਅੰਦਰ ਵਿਕਰਲਾ ਰੂਪ ਧਾਰਦੇ ਜਾ ਰਹੇ ਕੋਰੋਨਾ ਵਾਇਰਸ ਦੇ ਅਗਾਊਂ ਪ੍ਰਬੰਧਾਂ ਲਈ ਲੋਕਾਂ ਨੂੰ ਜਾਗਰੂਕ ਕਰਨ ਹਿੱਤ ਸਥਾਨਕ ਸਿਵਲ ਤੇ ਪੁਲਿਸ ਪ੍ਰਸ਼ਾਸਨ ਪੂਰੀ ਮੁਸਤੈਦੀ ਵਰਤ ਰਿਹਾ ਹੈ। ਇਸ ਸਿਲਸਿਲੇ ਤਹਿਤ ਸ਼ੁੱਕਰਵਾਰ ਨੂੰ ਪਿੰਡ ਬੱਛੋਆਣਾ ਵਿਖੇ ਐੱਸਡੀਐੱਮ ਬੁਢਲਾਡਾ ਅਦਿੱਤਿਆ ਡੇਚਲਵਾਲ ਦੀ ਅਗਵਾਈ ਹੇਠ ਡੀ ਐੱਸਪੀ ਜਸਪਿੰਦਰ ਸਿੰਘ ਗਿੱਲ, ਸੀਨੀਅਰ ਮੈਡੀਕਲ ਅਫਸਰ ਬੁਢਲਾਡਾ ਅਤੇ ਹੋਰਨਾਂ ਵਿਭਾਗਾਂ ਦੇ ਅਧਿਕਾਰੀਆਂ ਦੀ ਮੌਜ਼ੂੂਦਗੀ ‘ਚ ਸਿਹਤ ਵਿਭਾਗ ਟੀਮ ਵੱਲੋਂ ਕੀਤੀ ਗਈ ਮੋਕ ਡਰਿੱਲ ਰਾਹੀ ਕੋਰੋਨਾ ਵਾਇਸ ਦੀ ਜਾਂਚ, ਉਨ੍ਹਾਂ ਨੂੰ ਸਿਹਤ ਕੇਂਦਰ ਤੱਕ ਲੈ ਕੇ ਜਾਣ ਤੇ ਇਸ ਤੋਂ ਬਚਾਅ ਲਈ ਜ਼ਰੂਰੀ ਉਪਾਅ ਦੱਸੇ ਗਏ।”

ਇਸ ਵੀਡੀਓ ਨੂੰ JD Production ਨਾ ਦੇ ਫੇਸਬੁੱਕ ਪੇਜ ਨੇ ਸ਼ੇਅਰ ਕੀਤਾ ਹੈ।

ਨਤੀਜਾ: ਵਾਇਰਲ ਹੋ ਰਿਹਾ ਇਹ ਵੀਡੀਓ ਮੌਕ ਡਰਿੱਲ ਦਾ ਹੈ। ਇਹ ਮੌਕ ਡਰਿੱਲ ਕੋਰੋਨਾ ਵਾਇਰਸ ਕਰਕੇ ਸ਼ੁਕਰਵਾਰ 13 ਮਾਰਚ 2020 ਨੂੰ ਮਾਨਸਾ ਪੈਂਦੇ ਪਿੰਡ ਬੱਛੋਆਣਾ ਵਿਖੇ ਕਰਵਾਈ ਗਈ ਸੀ।

  • Claim Review : ਕੋਰੋਨਾ ਵਾਇਰਸ ਕਰਕੇ ਪੰਜਾਬ ਪੁਲਿਸ ਹੁਣ ਥਾਂ-ਥਾਂ 'ਤੇ ਜਾਂਚ ਕਰ ਰਹੀ ਹੈ ਅਤੇ ਸ਼ੱਕੀ ਦਿੱਸ ਰਹੇ ਬੰਦੇ ਨੂੰ ਚੁੱਕ ਰਹੀ ਹੈ।
  • Claimed By : FB User-JD Production
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later