X
X

Fact Check: ਦਿੱਲੀ ਪੁਲਿਸ ਨੇ ਨਹੀਂ ਕੀਤਾ CAA ਅਤੇ NRC ਖਿਲਾਫ ਪ੍ਰਦਰਸ਼ਨ, ਵਾਇਰਲ ਹੋ ਰਹੀਆਂ ਹਨ ਫਰਜ਼ੀ ਤਸਵੀਰਾਂ

ਨਵੀਂ ਦਿੱਲੀ (ਵਿਸ਼ਵਾਸ ਟੀਮ)। ਨਾਗਰਿਕਤਾ ਸੋਧ ਐਕਟ (CAA) ਖਿਲਾਫ ਦੇਸ਼ਭਰ ਵਿਚ ਪ੍ਰਦਰਸ਼ਨ ਹੋ ਰਹੇ ਹਨ। ਇਸੇ ਤਰ੍ਹਾਂ ਤਿੰਨ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹੈ ਜਿਸਦੇ ਵਿਚ ਦਿੱਲੀ ਪੁਲਿਸ ਦੇ ਜਵਾਨਾਂ ਨੂੰ CAA ਅਤੇ NRC ਖਿਲਾਫ ਪ੍ਰਦਰਸ਼ਨ ਕਰਦੇ ਹੋਏ ਵੇਖਿਆ ਜਾ ਸਕਦਾ ਹੈ।

ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਦਾਅਵਾ ਫਰਜ਼ੀ ਨਿਕਲਿਆ। NRC ਅਤੇ CAA ਦੇ ਵਿਰੋਧ ਦੇ ਦਾਅਵੇ ਨਾਲ ਵਾਇਰਲ ਹੋ ਰਹੀਆਂ ਇਹ ਤਸਵੀਰਾਂ ਫਰਜ਼ੀ ਹਨ। ਇਹ ਵਾਇਰਲ ਹੋ ਰਹੀਆਂ ਸਾਰੀ ਤਸਵੀਰਾਂ ਨਵੰਬਰ 2019 ਵਿਚ ਦਿੱਲੀ ਪੁਲਿਸ ਦੇ ਵਕੀਲਾਂ ਖਿਲਾਫ ਪ੍ਰਦਰਸ਼ਨ ਦੀਆਂ ਹਨ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਯੂਜ਼ਰ “Abdul Latif Shaikh” ਪੁਲਿਸ ਵਾਲਿਆਂ ਦੀ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਲਿਖਦਾ ਹੈ, ”जिसका ज़मीर जिंदा है वो हक बोलने से नहीं डरते ”

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਅਸੀਂ ਸਬਤੋਂ ਪਹਿਲਾਂ ਇਨ੍ਹਾਂ ਤਸਵੀਰਾਂ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ।

ਤਸਵੀਰ-1

ਪਹਿਲੀ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਸਰਚ ਕਰਨ ‘ਤੇ ਸਾਨੂੰ 8 ਨਵੰਬਰ 2019 ਨੂੰ ਪ੍ਰਕਾਸ਼ਿਤ ਕੀਤੀ Economic Times ਦੀ ਇੱਕ ਖਬਰ ਮਿਲੀ ਜਿਸਦੇ ਵਿਚ ਇਸ ਤਸਵੀਰ ਦਾ ਇਸਤੇਮਾਲ ਕੀਤਾ ਗਿਆ ਸੀ। ਇਸ ਖਬਰ ਦੀ ਹੈਡਲਾਇਨ ਸੀ: HC to hear in feb plea for action against police officials for protesting against clash with lawyers

ਖਬਰ ਮੁਤਾਬਕ, ‘ਹਜਾਰਾਂ ਦੀ ਗਿਣਤੀ ਵਿਚ ਦਿੱਲੀ ਪੁਲਿਸ ਦੇ ਜਵਾਨਾਂ ਨੇ ਵਕੀਲਾਂ ਖਿਲਾਫ ਦਿੱਲੀ ਪੁਲਿਸ ਦੇ ਮੁੱਖ ਦਫਤਰ ਸਾਹਮਣੇ ਪ੍ਰਦਰਸ਼ਨ ਕੀਤਾ ਸੀ।’


ਵਕੀਲਾਂ ਖਿਲਾਫ ਪ੍ਰਦਰਸ਼ਨ ਕਰਦੇ ਹੋਏ ਦਿੱਲੀ ਪੁਲਿਸ ਦੇ ਜਵਾਨ (Image Credit-PTI)

ਇਸ ਤਸਵੀਰ ਨੂੰ India Today ਦੀ 5 ਨਵੰਬਰ 2019 ਨੂੰ ਪ੍ਰਕਾਸ਼ਿਤ ਇੱਕ ਖਬਰ ਵਿਚ ਵੀ ਵੇਖਿਆ ਜਾ ਸਕਦਾ ਹੈ।

Image Credit- PTI

ਇਸ ਤਸਵੀਰ ਨੂੰ ਐਡਿਟ ਕਰ ਨਾਗਰਿਕਤਾ ਸੋਧ ਐਕਟ ਅਤੇ NRC ਦੇ ਵਿਰੋਧ ਦੇ ਦਾਅਵੇ ਨਾਲ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤਾ ਜਾ ਰਿਹਾ ਹੈ।

ਤਸਵੀਰ-2

ਦੂਜੀ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਸਰਚ ਕਰਨ ‘ਤੇ ਸਾਨੂੰ 5 ਨਵੰਬਰ 2019 ਨੂੰ ਦ ਵੀਕ ਦੀ ਵੈੱਬਸਾਈਟ ‘ਤੇ ਪ੍ਰਕਾਸ਼ਿਤ ਖਬਰ ਦਾ ਲਿੰਕ ਮਿਲਾ ਜਿਸਦੇ ਵਿਚ ਵਿਰੋਧ ਕਰਦੇ ਹੋਏ ਪੁਲਿਸਵਾਲਿਆਂ ਦੀ ਅਸਲੀ ਤਸਵੀਰ ਦਾ ਇਸਤੇਮਾਲ ਕੀਤਾ ਗਿਆ ਹੈ।


Image Credit-The Week

ਖਬਰ ਮੁਤਾਬਕ, ‘ਵਿਰੋਧ ਕਰ ਰਹੇ ਪੁਲਿਸ ਦੇ ਜਵਾਨ ਦਿੱਲੀ ਪੁਲਿਸ ਦੇ ਹਨ, ਜਿਨ੍ਹਾਂ ਨੇ ਆਪਣੇ ਹੱਥਾਂ ‘ਤੇ ਕਾਲੀ ਪੱਟੀ ਬੰਨੀ ਹੋਈ ਹੈ ਅਤੇ ਉਨ੍ਹਾਂ ਦੇ ਹੱਥਾਂ ਵਿਚ ਬੈਨਰ ਹਨ, ਉਨ੍ਹਾਂ ‘ਤੇ ‘ਪੁਲਿਸ ਵਾਲੇ ਵੀ ਇਨਸਾਨ ਹਨ’ ਅਤੇ ‘ਕਪਿਲ ਤੰਵਰ ਨੂੰ ਗ੍ਰਿਫਤਾਰ ਕਰੋ’ ਲਿਖਿਆ ਹੋਇਆ ਹੈ।’

ਇਸ ਤਸਵੀਰ ਨੂੰ ਵੀ ਐਡਿਟ ਕਰ ਨਾਗਰਿਕਤਾ ਸੋਧ ਐਕਟ ਅਤੇ NRC ਦੇ ਵਿਰੋਧ ਦੇ ਦਾਅਵੇ ਨਾਲ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤਾ ਜਾ ਰਿਹਾ ਹੈ।

ਤਸਵੀਰ-3

ਇਸ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਵਿਚ ਅਪਲੋਡ ਕਰ ਸਰਚ ਕਰਨ ‘ਤੇ ਸਾਨੂੰ ਇਹ ਤਸਵੀਰ The Hindu ਦੀ 5 ਨਵੰਬਰ 2019 ਨੂੰ ਪ੍ਰਕਾਸ਼ਿਤ ਖਬਰ ਵਿਚ ਇੱਕ ਵੀਡੀਓ ਮਿਲੀ ਜਿਸਦੇ ਅੰਦਰ ਇਸ ਤਸਵੀਰ ਦਾ ਸਕ੍ਰੀਨਸ਼ੋਟ ਇਸਤੇਮਾਲ ਕੀਤਾ ਗਿਆ ਸੀ।

ਇਸ ਖਬਰ ਅਨੁਸਾਰ ਵੀ ਇਹ ਤਸਵੀਰ ਓਸੇ ਸਮੇਂ ਦੀ ਹੈ ਜਦੋਂ ਦਿੱਲੀ ਪੁਲਿਸ ਨੇ ਨਵੰਬਰ 2019 ਨੂੰ ਵਕੀਲਾਂ ਖਿਲਾਫ ਪ੍ਰਦਰਸ਼ਨ ਕੀਤਾ ਸੀ।

ਥੋੜਾ ਹੋਰ ਸਰਚ ਕਰਨ ‘ਤੇ ਸਾਨੂੰ ਇਹ ਤਸਵੀਰ The Hindu ਵਿਚ ਹੀ ਪ੍ਰਕਾਸ਼ਿਤ ਖਬਰ ਵਿਚ ਮਿਲੀ ਜਿਸਦੇ ਸਕ੍ਰੀਨਸ਼ੋਟ ਨੂੰ ਤੁਸੀਂ ਹੇਠਾਂ ਵੇਖ ਸਕਦੇ ਹੋ। ਇਹ ਖਬਰ ਵੀ 5 ਨਵੰਬਰ 2019 ਨੂੰ ਪ੍ਰਕਾਸ਼ਿਤ ਕੀਤੀ ਗਈ ਸੀ।

ਇਸ ਤਸਵੀਰ ਨੂੰ ਵੀ ਐਡਿਟ ਕਰ ਨਾਗਰਿਕਤਾ ਸੋਧ ਐਕਟ ਅਤੇ NRC ਦੇ ਵਿਰੋਧ ਦੇ ਦਾਅਵੇ ਨਾਲ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤਾ ਜਾ ਰਿਹਾ ਹੈ।

ਗੋਰ ਕਰਨ ਵਾਲੀ ਗੱਲ ਹੈ ਕਿ 2 ਨਵੰਬਰ 2019 ਨੂੰ ਦਿੱਲੀ ਦੇ ਤੀਸ ਹਜ਼ਾਰੀ ਕੋਰਟ ਕੰਪਲੈਕਸ ਵਿਚ ਦਿੱਲੀ ਪੁਲਿਸ ਦੇ ਜਵਾਨਾਂ ਅਤੇ ਵਕੀਲਾਂ ਵਿਚਕਾਰ ਝੜਪ ਹੋਈ ਸੀ, ਜਿਸਦੇ ਬਾਅਦ ਸਾਰੀ ਦਿੱਲੀ ਵਿਚ ਵਕੀਲ ਅਤੇ ਪੁਲਿਸ ਆਹਮਣੇ-ਸਾਹਮਣੇ ਆ ਗਏ ਸਨ। ਸਾਕੇਤ ਕੋਰਟ ਵਿਚ ਦਿੱਲੀ ਪੁਲਿਸ ਦੇ ਇੱਕ ਜਵਾਨ ਨਾਲ ਹੋਈ ਕੁੱਟਮਾਰ ਖਿਲਾਫ ਦਿੱਲੀ ਪੁਲਿਸ ਦੇ ਜਵਾਨਾਂ ਨੇ ਪ੍ਰਦਰਸ਼ਨ ਕੀਤਾ ਸੀ।

ਸਾਊਥ -ਈਸਟ ਦਿੱਲੀ ਦੇ ਡਿਪਟੀ ਕਮਿਸ਼ਨਰ ਚਿੰਨਮਯ ਬਿਸਵਾਲ ਨੇ ਦੱਸਿਆ, ‘ਇਹ ਫਰਜ਼ੀ ਇੰਡਸਟਰੀ ਦਾ ਨਵਾਂ ਪ੍ਰੋਡਕਟ ਹੈ।’ ਉਨ੍ਹਾਂ ਨੇ ਕਿਹਾ ਕਿ ਦਿੱਲੀ ਪੁਲਿਸ ਨੇ ਨਾਗਰਿਕਤਾ ਕਾਨੂੰਨ ਜਾਂ ਫੇਰ NRC ਖਿਲਾਫ ਕੋਈ ਵਿਰੋਧ ਪ੍ਰਦਰਸ਼ਨ ਨਹੀਂ ਕੀਤਾ ਹੈ।

ਇਨ੍ਹਾਂ ਤਸਵੀਰਾਂ ਨੂੰ “Abdul Latif Shaikh” ਨਾਂ ਦੇ ਫੇਸਬੁੱਕ ਯੂਜ਼ਰ ਨੇ ਵੀ ਸ਼ੇਅਰ ਕੀਤਾ ਹੈ ਜਿਸਨੇ ਆਪਣਾ ਫੇਸਬੁੱਕ ਅਕਾਊਂਟ 2005 ਵਿਚ ਬਣਾਇਆ ਸੀ। ਇਸ ਯੂਜ਼ਰ ਨੂੰ 1817 ਲੋਕ ਫਾਲੋ ਕਰਦੇ ਹਨ।

ਨਤੀਜਾ: ਦਿੱਲੀ ਪੁਲਿਸ ਦੇ ਨਾਗਰਿਕਤਾ ਸੋਧ ਐਕਟ ਅਤੇ NRC ਦੇ ਵਿਰੋਧ ਦੇ ਦਾਅਵੇ ਨਾਲ ਵਾਇਰਲ ਹੋ ਰਹੀਆਂ ਤਸਵੀਰਾਂ ਫਰਜ਼ੀ ਹਨ। ਦਿੱਲੀ ਪੁਲਿਸ ਨੇ ਨਾਗਰਿਕਤਾ ਕਾਨੂੰਨ ਜਾਂ ਫੇਰ NRC ਖਿਲਾਫ ਕੋਈ ਵਿਰੋਧ ਪ੍ਰਦਰਸ਼ਨ ਨਹੀਂ ਕੀਤਾ ਹੈ।

ਇਨ੍ਹਾਂ ਨੂੰ ਵੀ ਪੜ੍ਹੋ:


  • Claim Review : ਦਿੱਲੀ ਪੁਲਿਸ ਨੇ ਕੀਤਾ CAA ਅਤੇ NRC ਖਿਲਾਫ ਪ੍ਰਦਰਸ਼ਨ
  • Claimed By : FB User-Abdul Latif Shaikh
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later