Fact Check: ਬੁਰਕਾ ਪਾਏ ਹੋਏ ਆਦਮੀ ਦਾ ਜਾਮੀਆ ਨਾਲ ਨਹੀਂ ਹੈ ਕੋਈ ਲੈਣਾ ਦੇਣਾ, ਤਸਵੀਰ ਮਿਸਰ ਦੀ ਹੈ
- By: Bhagwant Singh
- Published: Dec 20, 2019 at 06:17 PM
- Updated: Aug 29, 2020 at 04:53 PM
ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਅੱਜਕਲ੍ਹ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਬੁਰਕਾ ਪਾਏ ਹੋ ਇੱਕ ਆਦਮੀ ਨੂੰ ਵੇਖਿਆ ਜਾ ਸਕਦਾ ਹੈ। ਕਿਹਾ ਜਾ ਰਿਹਾ ਹੈ ਕਿ ਦਿੱਲੀ ਦੀ ਜਾਮੀਆ ਯੂਨੀਵਰਸਿਟੀ ਵਿਚ ਹੋਏ ਵਿਰੋਧ ਪ੍ਰਦਰਸ਼ਨ ਦੌਰਾਨ ਵਿਰੋਧ ਕਰਦੀ ਇੱਕ ਕੁੜੀ ਅਸਲ ਵਿਚ ਇੱਕ ਮੁੰਡਾ ਹੈ ਅਤੇ ਇਹ ਤਸਵੀਰ ਓਸੇ ਦੀ ਹੈ। ਅਸੀਂ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਦਾਅਵਾ ਫਰਜ਼ੀ ਹੈ। ਤਸਵੀਰ ਵਿਚ ਮੌਜੂਦ ਮੁੰਡਾ ਇੱਕ ਬੱਚਾ ਚੋਰ ਹੈ ਜਿਸਨੂੰ ਮਿਸਰ ਦੀ ਰਾਜਧਾਨੀ ਕਾਹਿਰਾ ਵਿਚ ਫੜਿਆ ਗਿਆ ਸੀ। ਇਸਦੇ ਜਾਮੀਆ ਵਿਚ ਹੋ ਰਹੇ ਵਿਰੋਧ ਪ੍ਰਦਰਸ਼ਨ ਨਾਲ ਕੋਈ ਲੈਣਾ ਦੇਣਾ ਨਹੀਂ ਹੈ।
ਕੀ ਹੋ ਰਿਹਾ ਹੈ ਵਾਇਰਲ?
ਵਾਇਰਲ ਪੋਸਟ ਵਿਚ 4 ਤਸਵੀਰਾਂ ਹਨ। ਪਹਿਲੀ ਤਸਵੀਰ ਵਿਚ ਬੁਰਕਾ ਪਾਏ ਹੋਏ ਇੱਕ ਆਦਮੀ ਨੂੰ ਵੇਖਿਆ ਜਾ ਸਕਦਾ ਹੈ। ਬਾਕੀਆਂ ਤਸਵੀਰਾਂ ਵਿਚ ਇੱਕ ਹਿਜਾਬ ਪਾਏ ਹੋਏ ਕੁੜੀ ਨੂੰ ਵਿਰੋਧ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਪੋਸਟ ਨਾਲ ਡਿਸਕ੍ਰਿਪਸ਼ਨ ਲਿਖਿਆ “गे बनके प्रदर्शन करना इस्लाम में है ?”
ਪੜਤਾਲ
ਇਸ ਪੋਸਟ ਦੀ ਪੜਤਾਲ ਕਰਨ ਲਈ ਅਸੀਂ ਸਬਤੋਂ ਪਹਿਲਾਂ ਇਸ ਤਸਵੀਰ ਦਾ ਸਕ੍ਰੀਨਸ਼ੋਟ ਲਿਆ ਅਤੇ ਉਸਨੂੰ ਗੂਗਲ ਰਿਵਰਸ ਇਮੇਜ ‘ਤੇ ਸਰਚ ਕੀਤਾ। ਸਾਡੇ ਸਾਹਮਣੇ ਪਹਿਲੇ ਹੀ ਪੇਜ ‘ਤੇ ਕਈ ਸਾਰੇ ਲਿੰਕ ਨਿੱਕਲ ਕੇ ਆ ਗਏ। ਸਬਤੋਂ ਪੁਰਾਣੇ ਲਿੰਕ 2017 ਦੇ ਸਨ। www.marrakech7.com ਵੈੱਬਸਾਈਟ ‘ਤੇ 26-08-2017 ਨੂੰ ਪ੍ਰਕਾਸ਼ਿਤ ਖਬਰ ਅਨੁਸਾਰ, ਇਹ ਇੱਕ ਬੱਚਾ ਚੋਰ ਸੀ ਜਿਸਨੂੰ ਉੱਤਰ 90 ਸਟ੍ਰੀਟ, ਗੇਟ ਨੰਬਰ 8, ਕਾਇਰੋ (ਕਾਹਿਰਾ) ਫੈਸਟੀਵਲ ਸਿਟੀ ਦੇ ਸਾਹਮਣੇ ਤੋਂ ਨਿਵਾਸਿਆਂ ਨੇ ਬੱਚਾ ਚੋਰੀ ਦਾ ਸ਼ੱਕ ਹੋਣ ‘ਤੇ ਫੜ੍ਹਿਆ ਸੀ। ਅਸੀਂ ਵੱਧ ਪੁਸ਼ਟੀ ਲਈ ਇਸ ਵੈੱਬਸਾਈਟ ਦੇ ਐਡੀਟਰ ਨੂੰ ਮੇਲ ਲਿਖਿਆ ਹੈ। ਉਨ੍ਹਾਂ ਦਾ ਰਿਪਲਾਈ ਆਉਂਦੇ ਹੀ ਕਾਪੀ ਨੂੰ ਅਪਡੇਟ ਕਰ ਦਿੱਤਾ ਜਾਵੇਗਾ।
ਸਾਨੂੰ ਇਹ ਖਬਰ say7at.annahar.com ਅਤੇ https://www.youm7.com/ ‘ਤੇ ਵੀ ਮਿਲੀ।
ਹੁਣ ਸਾਨੂੰ ਪਤਾ ਲਗਾਉਣਾ ਸੀ ਕਿ ਪੋਸਟ ਵਿਚ ਮੌਜੂਦ ਬਾਕੀ ਤਸਵੀਰਾਂ ਵਿਚ ਕੁੜੀ ਕੌਣ ਹੈ। ਅਸੀਂ ਇੰਟਰਨੈੱਟ ‘ਤੇ ਲਭਿਆ ਤਾਂ ਪਤਾ ਚਲਿਆ ਕਿ ਇਹ ਕੁੜੀ ਆਇਸ਼ਾ ਰੈਨਾ ਹੈ ਅਤੇ ਉਹ ਜਾਮੀਆ ਯੂਨੀਵਰਸਿਟੀ ਵਿਚ ਇਤਿਹਾਸ ਦੀ ਪੜ੍ਹਾਈ ਕਰ ਰਹੀ ਹੈ। ਇਸਦੀ ਤਸਵੀਰ ਨੂੰ ਮਸ਼ਹੂਰ ਪੱਤਰਕਾਰ ਬਰਖਾ ਦੱਤ ਨੇ ਵੀ ਆਪਣੇ ਟਵਿੱਟਰ ਹੈਂਡਲ ਤੋਂ ਸ਼ੇਅਰ ਕੀਤਾ ਸੀ।
ਹੁਣ ਅਸੀਂ ਵੱਧ ਪੁਸ਼ਟੀ ਲਈ ਆਇਸ਼ਾ ਰੈਨਾ ਨਾਲ ਫੋਨ ‘ਤੇ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਉਹ ਜਾਮੀਆ ਯੂਨੀਵਰਸਿਟੀ ਵਿਚ ਇਤਿਹਾਸ ਦੀ ਸਟੂਡੈਂਟ ਹਨ ਅਤੇ CAA ਖਿਲਾਫ ਹੋ ਰਹੇ ਪ੍ਰਦਰਸ਼ਨ ਵੁਚ ਉਨ੍ਹਾਂ ਨੇ ਹਿੱਸਾ ਲਿਆ ਸੀ ਅਤੇ ਵਿਰੋਧ ਕਰਦੀ ਕੁੜੀ ਉਹ ਹੀ ਹਨ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਦਾ ਇਸ ਤਰ੍ਹਾਂ ਦੀ ਅਫਵਾਹ ਨੂੰ ਲੈ ਕੇ ਕੀ ਕਹਿਣਾ ਹੈ ਤਾਂ ਉਨ੍ਹਾਂ ਨੇ ਕਿਹਾ, “ਇਹ ਸਮਾਜ ਸ਼ਕਤੀਸ਼ਾਲੀ ਔਰਤਾਂ ਨੂੰ ਅਪਣਾਉਣਾ ਨਹੀਂ ਚਾਹੁੰਦਾ ਹੈ। ਅਜਿਹੇ ਪੋਸਟ ਨਾ ਸਿਰਫ ਔਰਤਾਂ ਨੂੰ ਹੇਠਾਂ ਸੁੱਟਦੇ ਹਨ ਬਲਕਿ ਸੋਸਾਇਟੀ ਉੱਤੇ ਫਰਕ ਵੀ ਪਾਉਂਦੇ ਹਨ।”
ਇਸ ਪੋਸਟ ਨੂੰ ਸੋਸ਼ਲ ਮੀਡੀਆ ‘ਤੇ ਕਈ ਲੋਕ ਸ਼ੇਅਰ ਕਰ ਰਹੇ ਹਨ। ਇਨ੍ਹਾਂ ਵਿਚੋਂ ਦੀ ਹੀ ਇੱਕ ਹੈ “Manoj Kashyap” ਨਾਂ ਦੇ ਫੇਸਬੁੱਕ ਯੂਜ਼ਰ। ਇਨ੍ਹਾਂ ਦੀ ਪ੍ਰੋਫ਼ਾਈਲ ਅਨੁਸਾਰ ਇਹ ਵਿਸ਼ੇਸ਼ ਧਿਰ ਵਿਚ ਸੀਨੀਅਰ ਲੀਡਰ ਰਹਿ ਚੁੱਕੇ ਹਨ।
ਨਤੀਜਾ: ਅਸੀਂ ਆਪਣੀ ਪਦਾਤਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਪੋਸਟ ਫਰਜ਼ੀ ਹੈ। ਵਾਇਰਲ ਪੋਸਟ ਵਿਚ ਦਿੱਸ ਰਹੇ ਮੁੰਡੇ ਦਾ CAA ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਤਸਵੀਰ ਵਿਚ ਮੌਜੂਦ ਮੁੰਡਾ ਇੱਕ ਬੱਚਾ ਚੋਰ ਹੈ ਜਿਸਨੂੰ ਮਿਸਰ ਦੀ ਰਾਜਧਾਨੀ ਕਾਹਿਰਾ ਵਿਚ ਫੜਿਆ ਗਿਆ ਸੀ।
- Claim Review : “जो सलमा बनकर जामिया दिल्ली में दंगे करवा रही थी वो अंदर से सलीम चचा निकले
- Claimed By : FB User- Manoj Kashyap
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...