X
X

Fact Check: ਇਹ ਤਸਵੀਰ ਗੁਰਦੁਆਰਾ ਕਰਤਾਰਪੁਰ ਸਾਹਿਬ ਦੀ ਨਹੀਂ, ਪਾਕਿਸਤਾਨ ਦੀ ਸਰਕਾਰੀ ਇਮਾਰਤ ਦੀ ਹੈ

ਨਵੀਂ ਦਿੱਲੀ (ਵਿਸ਼ਵਾਸ ਟੀਮ)। ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਦੇ ਬਾਅਦ ਤੋਂ ਹੀ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ। ਇਸ ਪੋਸਟ ਵਿਚ ਇੱਕ ਤਸਵੀਰ ਨੂੰ ਵੇਖਿਆ ਜਾ ਸਕਦਾ ਹੈ। ਤਸਵੀਰ ਅੰਦਰ ਇੱਕ ਵੱਡੀ ਇਮਾਰਤ ਹੈ ਜਿਸਦੀ ਛੱਤ ‘ਤੇ ਪਾਕਿਸਤਾਨ ਦਾ ਝੰਡਾ ਰੰਗਿਆ ਹੋਇਆ ਹੈ। ਇਸਦੇ ਨਾਲ ਹੀ ਇਮਾਰਤ ਦੇ ਸਾਹਮਣੇ ਪਾਕਿਸਤਾਨ ਦਾ ਝੰਡਾ ਵੀ ਦਿੱਸ ਰਿਹਾ ਹੈ। ਇਸ ਤਸਵੀਰ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਪਾਕਿਸਤਾਨ ਦੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੀ ਹੈ। ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਪਾਕਿਸਤਾਨ ਦੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੀ ਨਹੀਂ, ਬਲਕਿ ਕਰਤਾਰਪੁਰ ਕੋਰੀਡੋਰ ਇਮੀਗ੍ਰੇਸ਼ਨ ਸੈਂਟਰ ਪਾਕਿਸਤਾਨ ਦੀ ਹੈ।

ਕੀ ਹੋ ਰਿਹਾ ਹੈ ਵਾਇਰਲ?

ਵਾਇਰਲ ਹੋ ਰਹੇ ਪੋਸਟ ਵਿਚ ਇੱਕ ਤਸਵੀਰ ਨੂੰ ਵੇਖਿਆ ਜਾ ਸਕਦਾ ਹੈ। ਤਸਵੀਰ ਅੰਦਰ ਇੱਕ ਵੱਡੀ ਇਮਾਰਤ ਹੈ ਜਿਸਦੀ ਛੱਤ ‘ਤੇ ਪਾਕਿਸਤਾਨ ਦਾ ਝੰਡਾ ਰੰਗਿਆ ਹੋਇਆ ਹੈ। ਇਸਦੇ ਨਾਲ ਹੀ ਇਮਾਰਤ ਦੇ ਸਾਹਮਣੇ ਪਾਕਿਸਤਾਨ ਦਾ ਝੰਡਾ ਵੀ ਦਿੱਸ ਰਿਹਾ ਹੈ। ਪੋਸਟ ਦੇ ਡਿਸਕ੍ਰਿਪਸ਼ਨ ਅਨੁਸਾਰ, ਇਹ ਤਸਵੀਰ ਪਾਕਿਸਤਾਨ ਦੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੀ ਹੈ।

ਪੜਤਾਲ

ਅਸੀਂ ਪੜਤਾਲ ਨੂੰ ਸ਼ੁਰੂ ਕਰਦੇ ਹੋਏ ਸਬਤੋਂ ਪਹਿਲਾਂ ਪਾਕਿਸਤਾਨ ਦੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੀਆਂ ਤਸਵੀਰਾਂ ਨੂੰ ਗੂਗਲ ਸਰਚ ਤੋਂ ਕਢਿਆ। ਤਸਵੀਰਾਂ ਨੂੰ ਵੇਖ ਕੇ ਇਹ ਸਾਫ ਹੋ ਗਿਆ ਕਿ ਵਾਇਰਲ ਪੋਸਟ ਵਿਚ ਇਸਤਮਾਲ ਕੀਤੀ ਗਈ ਤਸਵੀਰ ਕਰਤਾਰਪੁਰ ਸਾਹਿਬ ਦੀ ਨਹੀਂ ਹੈ, ਕਿਓਂਕਿ ਦਰਬਾਰ ਸਾਹਿਬ ਦੀ ਇਮਾਰਤ ਅਤੇ ਵਾਇਰਲ ਤਸਵੀਰ ਵਿਚ ਦਿੱਸ ਰਹੀ ਇਮਾਰਤ ਵਿਚ ਕਾਫੀ ਫਰਕ ਦਿੱਸ ਰਿਹਾ ਹੈ। ਤੁਸੀਂ ਪਾਕਿਸਤਾਨ ਦੇ ਗੁਰਦੁਆਰਾ ਕਰਤਾਰਪੁਰ ਸਾਹਿਬ ਅਤੇ ਵਾਇਰਲ ਤਸਵੀਰਾਂ ਵਿਚਕਾਰ ਫਰਕ ਹੇਠਾਂ ਵੇਖ ਸਕਦੇ ਹੋ।

ਤੁਹਾਨੂੰ ਦੱਸ ਦਈਏ ਕਿ ਇਮਰਾਨ ਖਾਨ ਨੇ ਪਾਕਿਸਤਾਨ ਦੇ ਗੁਰਦੁਆਰਾ ਕਰਤਾਰਪੁਰ ਸਾਹਿਬ ਅਤੇ ਕਰਤਾਰਪੁਰ ਕੋਰੀਡੋਰ ਇਮੀਗ੍ਰੇਸ਼ਨ ਸੈਂਟਰ ਦੀਆਂ ਤਸਵੀਰਾਂ ਨੂੰ 3 November 2019 ਨੂੰ ਟਵੀਟ ਵੀ ਕੀਤਾ ਸੀ। ਇਮਰਾਨ ਖਾਨ ਦੇ ਆਪਣੇ ਅਧਿਕਾਰਕ ਟਵਿੱਟਰ ਹੈਂਡਲ (@ImranKhanPTI) ਦੁਆਰਾ ਕੀਤੇ ਟਵੀਟ ਨੂੰ ਤੁਸੀਂ ਹੇਠਾਂ ਵੇਖ ਸਕਦੇ ਹੋ।

ਹੁਣ ਵਾਰੀ ਸੀ ਇਹ ਜਾਣਨ ਦੀ ਕਿ ਇਹ ਵਾਇਰਲ ਤਸਵੀਰ ਹੈ ਕਿੱਧਰ ਦੀ? ਅਸੀਂ ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਇਸ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ। ਸਾਨੂੰ ਸਰਚ ਦੇ ਨਤੀਜਿਆਂ ਵਿਚ “tribune.com” ਦੀ ਖਬਰ ਦਾ ਇੱਕ ਲਿੰਕ ਮਿਲਿਆ, ਜਿਸਦੇ ਵਿਚ ਵਾਇਰਲ ਤਸਵੀਰ ਦਾ ਇਸਤੇਮਾਲ ਕੀਤਾ ਗਿਆ ਸੀ। ਇਹ ਖਬਰ 4 ਨਵੰਬਰ 2019 ਨੂੰ ਪ੍ਰਕਾਸ਼ਿਤ ਕੀਤੀ ਗਈ ਸੀ ਅਤੇ ਇਸ ਖਬਰ ਦੀ ਹੇਡਲਾਈਨ ਸੀ: First phase of Kartarpur Corridor project completed

ਇਸ ਖਬਰ ਵਿਚ ਇਸਤੇਮਾਲ ਕੀਤੀ ਗਈ ਤਸਵੀਰਾਂ ਕਰਤਾਰਪੁਰ ਕੋਰੀਡੋਰ ਇਮੀਗ੍ਰੇਸ਼ਨ ਸੈਂਟਰ ਪਾਕਿਸਤਾਨ ਦੀਆਂ ਹਨ। ਇਸ ਖਬਰ ਵਿਚ ਕਰਤਾਰਪੁਰ ਕੋਰੀਡੋਰ ਦੇ ਇਮੀਗ੍ਰੇਸ਼ਨ ਸੈਂਟਰ ਬਾਰੇ ਵਿਚ ਦੱਸਿਆ ਗਿਆ ਸੀ, ਜਿਥੋਂ ਦਰਬਾਰ ਸਾਹਿਬ ਜਾਣ ਵਾਲੀਆਂ ਸੰਗਤਾਂ ਨੂੰ ਬਸਾਂ ਮਿਲਣਗੀਆਂ ਅਤੇ ਜਿਥੇ ਸੰਗਤਾਂ ਦੀ ਚੈਕਿੰਗ ਹੋਇਆ ਕਰੇਗੀ।

ਹੁਣ ਅਸੀਂ Google Maps ਦਾ ਇਸਤੇਮਾਲ ਕਰਦੇ ਹੋਏ ਕਰਤਾਰਪੁਰ ਕੋਰੀਡੋਰ ਇਮੀਗ੍ਰੇਸ਼ਨ ਸੈਂਟਰ ਦੀ ਲੋਕੇਸ਼ਨ ਨਾਲ ਉਸਦੀਆਂ ਤਸਵੀਰਾਂ ਕੱਢੀਆਂ। ਤਸਵੀਰਾਂ ਨਾਲ ਇਹ ਸਾਫ ਹੋਇਆ ਕਿ ਵਾਇਰਲ ਤਸਵੀਰ ਗੁਰਦੁਆਰਾ ਕਰਤਾਰਪੁਰ ਸਾਹਿਬ ਦੀ ਨਹੀਂ, ਬਲਕਿ ਇਮੀਗ੍ਰੇਸ਼ਨ ਸੈਂਟਰ ਕਰਤਾਰਪੁਰ ਕੋਰੀਡੋਰ ਪਾਕਿਸਤਾਨ ਦੀ ਹੈ। ਤੁਸੀਂ ਤਸਵੀਰਾਂ ਦੇ ਸਕ੍ਰੀਨਸ਼ੋਟ ਨੂੰ ਹੇਠਾਂ ਵੇਖ ਸਕਦੇ ਹੋ।

ਹੁਣ ਅਸੀਂ google maps ਦਾ ਇਸਤੇਮਾਲ ਕਰਦੇ ਹੋਏ ਇਹ ਜਾਣਨਾ ਚਾਹਿਆ ਕਿ ਗੁਰਦੁਆਰਾ ਕਰਤਾਰਪੁਰ ਸਾਹਿਬ ਅਤੇ ਕਰਤਾਰਪੁਰ ਕੋਰੀਡੋਰ ਇਮੀਗ੍ਰੇਸ਼ਨ ਸੈਂਟਰ ਵਿਚਕਾਰ ਦੂਰੀ ਕਿੰਨੀ ਹੈ। ਅਸੀਂ ਪਾਇਆ ਕਿ ਇਹ ਦੂਰੀ ਕਰੀਬ 5 ਕਿਲੋਮੀਟਰ ਦੀ ਹੈ। ਤੁਸੀਂ ਹੇਠਾਂ ਸਕ੍ਰੀਨਸ਼ੋਟ ਵਿਚਕਾਰ ਇਸ ਦੂਰੀ ਨੂੰ ਵੇਖ ਸਕਦੇ ਹੋ।

ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਅਧਿਕਾਰਕ ਟਵਿੱਟਰ ਹੈਂਡਲ (@capt_amarinder) ਤੋਂ 9 ਨਵੰਬਰ 2019 ਨੂੰ ਇੱਕ ਟਵੀਟ ਵੀ ਕੀਤਾ ਸੀ, ਜਿਸਦੇ ਵਿਚ ਉਹ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਚ ਮੱਥਾ ਟੇਕਦੇ ਹੋਏ ਅਤੇ ਗੁਰਦੁਆਰੇ ਦੇ ਬਰਾਮਦੇ ਵਿਚ ਘੁੰਮਦੇ ਹੋਏ ਨਜ਼ਰ ਆ ਰਹੇ ਹਨ।

ਹੁਣ ਤੱਕ ਇਹ ਸਾਬਤ ਹੋ ਚੁੱਕਿਆ ਸੀ ਕਿ ਵਾਇਰਲ ਹੋ ਰਹੀ ਤਸਵੀਰ ਪਾਕਿਸਤਾਨ ਦੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੀ ਨਹੀਂ ਹੈ, ਇਸਲਈ ਅਸੀਂ ਅਧਿਕਾਰਕ ਪੁਸ਼ਟੀ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਦੇ ਪ੍ਰਵਕਤਾ ਕੁਲਵਿੰਦਰ ਸਿੰਘ ਨਾਲ ਗੱਲ ਕੀਤੀ। ਉਨ੍ਹਾਂ ਨੇ ਸਾਨੂੰ ਦੱਸਿਆ, “ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਹਰ ਰੋਜ਼ ਫਰਜ਼ੀ ਖਬਰਾਂ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਇਹ ਵੀ ਉਨ੍ਹਾਂ ਵਿਚੋਂ ਦੀ ਹੀ ਇੱਕ ਹੈ।”

ਇਨ੍ਹਾਂ ਤਸਵੀਰਾਂ ਨੂੰ ਗਲਤ ਦਾਅਵੇ ਨਾਲ ਕਈ ਸਾਰੇ ਯੂਜ਼ਰ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰ ਰਹੇ ਹਨ। ਇਨ੍ਹਾਂ ਵਿਚੋਂ ਦੀ ਹੀ ਇੱਕ ਹੈ “अंकित सोनी” ਨਾਂ ਦੀ ਫੇਸਬੁੱਕ ਪ੍ਰੋਫ਼ਾਈਲ।

ਨਤੀਜਾ: ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਗੁਰਦੁਆਰਾ ਕਰਤਾਰਪੁਰ ਸਾਹਿਬ ਦੀ ਨਹੀਂ, ਬਲਕਿ ਕਰਤਾਰਪੁਰ ਕੋਰੀਡੋਰ ਪਾਕਿਸਤਾਨ ਦੇ ਇਮੀਗ੍ਰੇਸ਼ਨ ਸੈਂਟਰ ਦੀ ਹੈ।

  • Claim Review : ਇਹ ਤਸਵੀਰ ਪਾਕਿਸਤਾਨ ਦੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੀ ਹੈ।
  • Claimed By : FB User- अंकित सोनी
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later