Fact Check: ਦਿੱਲੀ ਦੇ ਸਕੂਲ ਦੀ ਨਹੀਂ, ਛਿੰਦਵਾੜਾ ਮੈਡੀਕਲ ਕਾਲਜ ਦੀ ਹੈ ਇਹ ਤਸਵੀਰ
- By: Bhagwant Singh
- Published: Oct 31, 2019 at 02:42 PM
ਨਵੀਂ ਦਿੱਲੀ (ਵਿਸ਼ਵਾਸ ਟੀਮ)। ਦਿੱਲੀ ਸਰਕਾਰ ਦੇ ਕਿਸੇ ਸਕੂਲ ਦੇ ਦਾਅਵੇ ਨਾਲ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਦੇ ਰਾਜ ਵਿਚ ਇੱਕ ਬਿਹਤਰੀਨ ਸਕੂਲ ਦਾ ਨਿਰਮਾਣ ਕੀਤਾ ਗਿਆ ਹੈ, ਜਿਹੜਾ ਕਿਸੇ ਪੰਜ ਸਿਤਾਰਾ ਹੋਟਲ ਤੋਂ ਘੱਟ ਨਹੀਂ ਲਗਦਾ ਹੈ।
ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਇਹ ਦਾਅਵਾ ਫਰਜ਼ੀ ਨਿਕਲਿਆ। ਦਿੱਲੀ ਦੇ ਕਿਸੇ ਸਕੂਲ ਦੇ ਨਾਂ ਤੋਂ ਵਾਇਰਲ ਹੋ ਰਹੀ ਇਹ ਤਸਵੀਰ ਮੱਧ ਪ੍ਰਦੇਸ਼ ਵਿਚ ਬਣੇ ਛਿੰਦਵਾੜਾ ਮੈਡੀਕਲ ਕਾਲਜ ਦੀ ਹੈ।
ਕੀ ਹੋ ਰਿਹਾ ਹੈ ਵਾਇਰਲ?
ਫੇਸਬੁੱਕ ‘ਤੇ ਅਰਵਿੰਦ ਕੇਜਰੀਵਾਲ ਦੀ ਤਸਵੀਰ ਨਾਲ ਇੱਕ ਇਮਾਰਤ ਦੀ ਤਸਵੀਰ ਨੂੰ ਸ਼ੇਅਰ ਕੀਤਾ ਗਿਆ ਹੈ। ਤਸਵੀਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਗਿਆ ਹੈ: ”Yeh 5 star Hotel nahi hai
Delhi government School hai,🙏💐👌
’’
ਪੜਤਾਲ
ਸੋਸ਼ਲ ਮੀਡੀਆ ਸਰਚ ਤੋਂ ਸਾਨੂੰ ਇਹ ਤਸਵੀਰ ਮਿਲ ਗਈ, ਇਹੀ ਤਸਵੀਰ ਸਾਨੂੰ @CMOMadhyaPradesh ਦੇ ਟਵਿੱਟਰ ਹੈਂਡਲ ‘ਤੇ ਮਿਲੀ, ਜਿਸਨੂੰ 28 ਫਰਵਰੀ 2019 ਨੂੰ ਟਵੀਟ ਕੀਤਾ ਗਿਆ ਸੀ। ਮੱਧ ਪ੍ਰਦੇਸ਼ ਸਰਕਾਰ ਤਰਫ਼ੋਂ ਦਿੱਤੀ ਗਈ ਜਾਣਕਾਰੀ ਮੁਤਾਬਕ, ਇਹ ਤਸਵੀਰ ਛਿੰਦਵਾੜਾ ਮੈਡੀਕਲ ਕਾਲਜ ਦੀ ਹੈ, ਜਿਸਦਾ ਉਦਘਾਟਨ ਮੁੱਖਮੰਤਰੀ ਕਮਲਨਾਥ ਨੇ ਕੀਤਾ ਸੀ। ਇਸ ਦੌਰਾਨ ਉਨ੍ਹਾਂ ਨੇ 1944 ਕਰੋੜ ਰੁਪਏ ਦੀ ਲਾਗਤ ਤੋਂ ਤਿਆਰ ਹੋਣ ਵਾਲੇ ਵੱਖ -ਵੱਖ ਵਿਕਾਸ ਕੰਮਾਂ ਦਾ ਵੀ ਉਦਘਾਟਨ ਕੀਤਾ ਸੀ।
ਇਨ੍ਹਾਂ ਤਸਵੀਰਾਂ ਨਾਲ ਇੱਕ ਵੀਡੀਓ ਨੂੰ ਵੀ ਟਵੀਟ ਕੀਤਾ ਗਿਆ ਹੈ, ਜਿਸਦੇ ਅੰਦਰ ਲਿਖਿਆ ਹੋਇਆ ਹੈ, ‘ਮੁੱਖਮੰਤਰੀ ਸ਼੍ਰੀ ਕਮਲਨਾਥ ਅੱਜ ਛਿੰਦਵਾੜਾ ਵਿਚ ਜਿਲ੍ਹਾ ਹਸਪਤਾਲ ਦੀ ਨਵੀਂ ਇਮਾਰਤ ਨੂੰ ਲੋਕਅਰਪਣ ਕਰਣਗੇ। ਮੁੱਖਮੰਤਰੀ ਅੱਜ ਆਪਣੇ ਛਿੰਦਵਾੜਾ ਪ੍ਰਵਾਸ ਦੌਰਾਨ 1944.30 ਕਰੋੜ ਰੁਪਏ ਲਾਗਤ ਦੇ ਨਿਰਮਾਣ ਕੰਮਾਂ ਦਾ ਭੂਮੀ ਪੂਜਣ ਅਤੇ ਲੋਕਅਰਪਣ ਕਰਣਗੇ।’
ਸਾਡੇ ਸਹਿਯੋਗੀ ਅਖਬਾਰ “ਨਵੀਂ ਦੁਨੀਆਂ” ਦੇ ਬਿਊਰੋ ਚੀਫ ਆਸ਼ੀਸ਼ ਮਿਸ਼ਰਾ ਨੇ ਤਸਵੀਰ ਦੀ ਪੁਸ਼ਟੀ ਕਰਦੇ ਹੋਏ ਦੱਸਿਆ, ‘ਤਸਵੀਰ ਵਿਚ ਨਜ਼ਰ ਆ ਰਹੀ ਇਮਾਰਤ ਛਿੰਦਵਾੜਾ ਮੈਡੀਕਲ ਕਾਲਜ ਦੀ ਹੈ।’
ਨਤੀਜਾ: ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਦਾਅਵਾ ਫਰਜ਼ੀ ਹੈ। ਦਿੱਲੀ ਦੇ ਕਿਸੇ ਸਕੂਲ ਦੀ ਸ਼ਾਨਦਾਰ ਇਮਾਰਤ ਦੇ ਨਾਂ ਤੋਂ ਵਾਇਰਲ ਹੋ ਰਹੀ ਤਸਵੀਰ ਛਿੰਦਵਾੜਾ ਮੈਡੀਕਲ ਕਾਲਜ ਦੀ ਹੈ।
- Claim Review : Yeh 5 star Hotel nahi hai Delhi government School hai
- Claimed By : FB User-Saud Ansari
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...