Fact Check: ਲੁਧਿਆਣਾ ਵਿਚ ਹੋਏ ਪ੍ਰਦਰਸ਼ਨ ਦੇ ਦਸ ਸਾਲ ਪੁਰਾਣੇ ਵੀਡੀਓ ਨੂੰ ਕਸ਼ਮੀਰ ਨਾਲ ਜੋੜ ਕੀਤਾ ਜਾ ਰਿਹਾ ਹੈ ਵਾਇਰਲ
- By: Bhagwant Singh
- Published: Oct 11, 2019 at 06:44 PM
ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਕੁੱਝ ਸਿੱਖ ਲੋਕਾਂ ਨੂੰ ਪ੍ਰਦਰਸ਼ਨ ਕਰਦੇ ਵੇਖਿਆ ਜਾ ਸਕਦਾ ਹੈ। ਇਸ ਵੀਡੀਓ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਸ਼ਮੀਰ ਵਿਚ ਖਾਲਿਸਤਾਨ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਤੇਜ ਹੋ ਰਹੇ ਹਨ। ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਦਾਅਵਾ ਫਰਜ਼ੀ ਹੈ। ਅਸਲ ਵਿਚ ਇਹ ਵੀਡੀਓ 10 ਸਾਲ ਪੁਰਾਣਾ ਹੈ ਅਤੇ ਇਸਦਾ ਕਸ਼ਮੀਰ ਅਤੇ ਖਾਲਿਸਤਾਨ ਨਾਲ ਕੋਈ ਸਬੰਧ ਨਹੀਂ ਹੈ। ਇਹ ਪ੍ਰਦਰਸ਼ਨ ਆਸ਼ੂਤੋਸ਼ ਮਹਾਰਾਜ ਦੇ ਲੁਧਿਆਣਾ ਆਉਣ ਦੇ ਖਿਲਾਫ ਦਸੰਬਰ 2009 ਵਿਚ ਕੀਤਾ ਗਿਆ ਸੀ।
ਕੀ ਹੋ ਰਿਹਾ ਹੈ ਵਾਇਰਲ?
ਸੋਸ਼ਲ ਮੀਡੀਆ ‘ਤੇ “Asad kashmiri ★” ਨਾਂ ਦੇ ਯੂਜ਼ਰ ਨੇ ਇੱਕ ਵੀਡੀਓ ਨੂੰ ਅਪਲੋਡ ਕਰਦੇ ਹੋਏ ਲਿਖਿਆ:
“Sikhs in India have intensified the movement in Kashmir
بھارت میں سکھوں نے خالصتان تحريک تیز کردی ھے-“
ਪੜਤਾਲ
9 ਮਿੰਟ ਅਤੇ 8-ਸੈਕਿੰਡ ਦੀ ਇਸ ਵੀਡੀਓ ਵਿਚ ਸਿੱਖ ਲੋਕਾਂ ਨੂੰ ਵਿਰੋਧ ਪ੍ਰਦਰਸ਼ਨ ਕਰਦੇ ਵੇਖਿਆ ਜਾ ਸਕਦਾ ਹੈ। ਪੋਸਟ ਨੇ ਵਾਇਰਲ ਹੋਈ ਵੀਡੀਓ ਬਾਰੇ ਦੋ ਦਾਅਵੇ ਕੀਤੇ ਹਨ। ਪਹਿਲਾ ਵੀਡੀਓ ਕਸ਼ਮੀਰ ਦਾ ਹੈ ਅਤੇ ਦੂਜਾ ਕਿ ਇਹ ਖਾਲਿਸਤਾਨ ਦੀ ਮੰਗ ਕੇ ਕਰਕੇ ਹੋਇਆ ਹੈ। ਇਨ੍ਹਾਂ ਦੋਵਾਂ ਦਾਅਵਿਆਂ ‘ਤੇ ਧਿਆਨ ਕੇਂਦ੍ਰਤ ਕਰਦਿਆਂ, ਅਸੀਂ ਆਪਣੀ ਪੜਤਾਲ ਸ਼ੁਰੂ ਕੀਤੀ। ਵੀਡੀਓ ਵਿਚ ਦਿੱਖ ਰਹੇ ਵੱਧ ਪੁਲਿਸਕਰਮੀ ਪੱਗ ਬੰਨ੍ਹੇ ਦਿੱਸ ਰਹੇ ਹਨ। ਵੀਡੀਓ ਦੇ 2:24 ਮਿੰਟ ‘ਤੇ, ਅਸੀਂ ਇੱਕ ਬੋਰਡ ਨੂੰ ਵੇਖਦੇ ਹਾਂ ਜੋ ਕਹਿੰਦਾ ਹੈ, “ਸ੍ਰੀ ਆਸ਼ੂਤੋਸ਼ ਮਹਾਰਾਜ ਜੀ ਦਾ 5 ਅਤੇ 6 ਦਸੰਬਰ ਨੂੰ ਲੁਧਿਆਣਾ ਪਹੁੰਚਣ ‘ਤੇ ਹਾਰਦਿਕ ਅਭਿਨੰਦਨ। ਸ਼੍ਰੀ ਵਿਸ਼ਵ ਨਾਥ ਮੰਦਰ ਸਭਾ, ਜਮਾਲਪੁਰ।”
ਹੁਣ ਅਸੀਂ ਇਸ ਵੀਡੀਓ ਦੇ ਕੀਫ਼੍ਰੇਮਸ ਕੱਢੇ ਅਤੇ ਰਿਵਰਸ ਇਮੇਜ ਸਰਚ ਕਰਨ ਲਈ ਉਨ੍ਹਾਂ ਨੂੰ InVid ਟੂਲ ਵਿਚ ਪਾ ਦਿੱਤਾ। ਸਾਨੂੰ ਇਸ ਸਰਚ ਵਿਚ ਬਹੁਤ ਸਾਰੇ ਲਿੰਕ ਮਿਲੇ ਜਿਨ੍ਹਾਂ ਨੇ ਇਹ ਸਪੱਸ਼ਟ ਕਰ ਦਿੱਤਾ ਕਿ ਇਹ ਵੀਡੀਓ ਫਰਜ਼ੀ ਦਾਅਵੇ ਨਾਲ ਦੂਜੇ ਸੋਸ਼ਲ ਮੀਡੀਆ ਪਲੇਟਫਾਰਮਸ ‘ਤੇ ਵੀ ਵਾਇਰਲ ਹੋ ਰਿਹਾ ਹੈ।
ਹੁਣ ਅਸੀਂ ਗੂਗਲ ‘ਤੇ “ashutosh maharaj in punjab ludhiana+protest” ਵਰਗੇ ਕੀਵਰਡ ਪਾ ਕੇ ਸਰਚ ਕੀਤਾ। ਸਾਨੂੰ ਕਈ ਸਾਰੇ ਲਿੰਕ ਮਿਲੇ ਜਿਨ੍ਹਾਂ ਵਿਚ 2009 ਵਿਚ ਹੋਈ ਇੱਕ ਘਟਨਾ ਬਾਰੇ ਦੱਸਿਆ ਗਿਆ ਸੀ।
ਇਨ੍ਹਾਂ ਵਿਚੋਂ ਦੀ ਹੀ ਇੱਕ ਲਿੰਕ ਸਾਨੂੰ “ਡੈੱਕਨ ਹੈਰਲਡ” ਦੀ ਰਿਪੋਰਟ ਦਾ ਮਿਲਿਆ। 6 ਦਸੰਬਰ, 2009 ਨੂੰ ਪ੍ਰਕਾਸ਼ਤ ਹੋਈ ਖ਼ਬਰ ਅਨੁਸਾਰ, “ਕੁੱਝ ਸਿੱਖ ਸੰਗਠਨਾਂ ਨੇ ਲੁਧਿਆਣਾ ਨੂੰ ਬੰਦ ਕਰਨ ਦਾ ਐਲਾਨ ਕੀਤਾ। ਲੋਕਾਂ ਨੇ ਆਪਣਾ ਵਿਰੋਧ ਪ੍ਰਦਰਸ਼ਨ ਲੁਧਿਆਣਾ, ਚੰਡੀਗੜ੍ਹ ਹਾਈਵੇ, ਸਮਰਾਲਾ ਕਰਾਸਿੰਗ ਦੇ ਨੇੜੇ ਕੀਤਾ। ਖਬਰ ਵਿਚ ਦੱਸਿਆ ਗਿਆ ਹੈ ਕਿ ਸ਼ਨੀਵਾਰ ਨੂੰ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਹੋਏ ਝੜਪ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 15 ਜ਼ਖਮੀ ਹੋ ਗਏ। ਕੁਝ ਸਿੱਖ ਸੰਗਠਨਾਂ ਨੇ ਆਸ਼ੂਤੋਸ਼ ਮਹਾਰਾਜ ਦੀ ਲੁਧਿਆਣਾ ਫੇਰੀ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ।
ਅਸੀਂ ਹੋਰ ਖ਼ਬਰਾਂ ਦੀ ਭਾਲ ਕੀਤੀ ਅਤੇ 6 ਦਸੰਬਰ, 2009 ਨੂੰ NDTV ਦੁਆਰਾ ਪੋਸਟ ਕੀਤੀ ਗਈ ਇੱਕ ਵੀਡੀਓ ਖਬਰ ਮਿਲੀ। ਇਸ ਵਿੱਚ ਆਸ਼ੂਤੋਸ਼ ਮਹਾਰਾਜ ਦੇ ਵਿਰੋਧ ਵਿੱਚ ਲੁਧਿਆਣਾ ਵਿੱਚ ਹੋਏ ਵਿਰੋਧ ਪ੍ਰਦਰਸ਼ਨ ਨੂੰ ਵੀ ਵੇਖਿਆ ਜਾ ਸਕਦਾ ਹੈ। ਇਸ ਵੀਡੀਓ ਨਾਲ ਡਿਸਕ੍ਰਿਪਸ਼ਨ ਲਿਖਿਆ ਗਿਆ ਹੈ: Curfew in Ludhiana continues for the 3rd day. One person was killed as protestors opposed to a religious gathering clashed with police on Saturday.
ਵਾਇਰਲ ਵੀਡੀਓ ਵਿਚ ਦਿੱਸ ਰਹੇ ਪੁਲਿਸ ਮੁਲਾਜ਼ਮ ਅਤੇ ਉਸ ਦੇ ਨੇੜੇ ਖੜ੍ਹੇ ਵਿਅਕਤੀ ਨੂੰ ਅਸੀਂ ਇਸ ਵੀਡੀਓ ਖਬਰ ਵਿਚ ਵੀ ਵੇਖ ਸਕਦੇ ਹਾਂ।
ਇਸ ਵੀਡੀਓ ਦੀ ਪੁਸ਼ਟੀ 2009 ਵਿਚ ਡੀਆਈਜੀ ਲੁਧਿਆਣਾ ਰਹੇ ਐਸਐਸ ਚੌਹਾਨ ਨੇ ਵਿਸ਼ਵਾਸ ਟੀਮ ਨਾਲ ਗੱਲ ਕਰਦੇ ਹੋਏ ਕੀਤੀ ਜਿਹੜੇ ਵਾਇਰਲ ਵੀਡੀਓ ਵਿਚ ਵੀ ਵੇਖੇ ਜਾ ਸਕਦੇ ਹਨ। ਉਨ੍ਹਾਂ ਨੇ ਦੱਸਿਆ, “ਇਹ 2009 ਦਾ ਮਾਮਲਾ ਹੈ ਜਦੋਂ ਆਸ਼ੂਤੋਸ਼ ਮਹਾਰਾਜ ਇਕ ਸਮਾਗਮ ਵਿਚ ਲੁਧਿਆਣਾ ਆ ਰਹੇ ਸਨ। ਸਿੱਖ ਸੰਗਠਨਾਂ ਦੁਆਰਾ ਇਸਦਾ ਸਖਤ ਵਿਰੋਧ ਕੀਤਾ ਗਿਆ ਸੀ ਕਿਉਂਕਿ ਉਹ ਜਿਉਂਦੇ ਗੁਰੂ ਵਿਚ ਵਿਸ਼ਵਾਸ ਨਹੀਂ ਰੱਖਦੇ ਸਨ। ਹਾਲਾਂਕਿ, ਆਸ਼ੂਤੋਸ਼ ਮਹਾਰਾਜ ਲੁਧਿਆਣਾ ਦੇ ਸਮਾਰੋਹ ਵਿਚ ਸ਼ਾਮਲ ਹੋਏ ਅਤੇ ਸਭ ਕੁਝ ਸਹੀ ਢੰਗ ਬਿੱਤੇਆ। ਇਸ ਵੀਡੀਓ ਦਾ ਖਾਲਿਸਤਾਨ ਅਤੇ ਕਸ਼ਮੀਰ ਨਾਲ ਕੋਈ ਲੈਣਾ ਦੇਣਾ ਨਹੀਂ ਹੈ।”
ਹੁਣ ਵਾਰੀ ਸੀ ਇਸ ਵੀਡੀਓ ਨੂੰ ਪੋਸਟ ਕਰਨ ਵਾਲੇ ਪੇਜ “Asad kashmiri ★” ਦੀ ਸੋਸ਼ਲ ਸਕੈਨਿੰਗ ਕਰਨ ਦਾ ਫੈਸਲਾ ਕੀਤਾ। ਅਸੀਂ ਪਾਇਆ ਕਿ ਇਸ ਪੇਜ ਨੂੰ “1,646” ਲੋਕ ਫਾਲੋ ਕਰਦੇ ਹਨ ਅਤੇ ਇਹ ਪੇਜ ਅਪ੍ਰੈਲ 2018 ਵਿਚ ਬਣਾਇਆ ਗਿਆ ਸੀ।
ਨਤੀਜਾ: ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਵੀਡੀਓ ਦਾ ਖਾਲਿਸਤਾਨ ਅਤੇ ਕਸ਼ਮੀਰ ਨਾਲ ਕੋਈ ਸਬੰਧ ਨਹੀਂ ਹੈ। ਅਸਲ ਵਿਚ ਇਹ ਵੀਡੀਓ 10 ਸਾਲ ਪੁਰਾਣਾ ਹੈ। ਇਹ ਪ੍ਰਦਰਸ਼ਨ ਆਸ਼ੂਤੋਸ਼ ਮਹਾਰਾਜ ਦੇ ਲੁਧਿਆਣਾ ਆਉਣ ਦੇ ਖਿਲਾਫ ਦਸੰਬਰ 2009 ਵਿਚ ਕੀਤਾ ਗਿਆ ਸੀ।
- Claim Review : Sikhs in India have intensified the movement in Kashmir
- Claimed By : FB User-Asad kashmiri ★
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...