Fact Check: ਮਨਮੋਹਨ ਸਿੰਘ ਨੇ ਨਹੀਂ ਕਿਹਾ, RBI ਦਾ ਖਜਾਨਾ ਹੋਇਆ ਖਾਲੀ ਅਤੇ 15 ਸਾਲਾਂ ਤੱਕ ਮੰਦੀ ਤੋਂ ਨਹੀਂ ਬਾਹਰ ਆ ਪਾਵੇਗਾ ਦੇਸ਼, ਫਜਰੀ ਬਿਆਨ ਹੋ ਰਿਹਾ ਹੈ ਵਾਇਰਲ
- By: Bhagwant Singh
- Published: Sep 25, 2019 at 05:11 PM
ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਦੇਸ਼ ਦੇ ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ ਦੇ ਨਾਂ ਤੋਂ ਇੱਕ ਬਿਆਨ ਵਾਇਰਲ ਹੋ ਰਿਹਾ ਹੈ, ਜਿਸਦੇ ਵਿਚ ਦਾਅਵਾ ਕੀਤਾ ਜਾ ਗਿਆ ਹੈ ਕਿ ਰਿਜਰਵ ਬੈਂਕ ਤੋਂ ਸਰਕਾਰ ਨੂੰ ਪੈਸੇ ਟਰਾਂਸਫਰ ਕੀਤੇ ਜਾਣ ਦੇ ਬਾਅਦ ਰਿਜਰਵ ਬੈਂਕ ਦੇ ਖਾਤੇ ਵਿਚ ਕੁਝ ਵੀ ਨਹੀਂ ਬਚਿਆ ਹੈ, ਜਿਸਦੀ ਵਜ੍ਹਾ ਨਾਲ ਦੇਸ਼ ਅਗਲੇ 15 ਸਾਲਾਂ ਤੱਕ ਮਹਿੰਗਾਈ ਤੋਂ ਨਹੀਂ ਬਾਹਰ ਆ ਪਾਵੇਗਾ ਅਤੇ ਇਸੇ ਦੌਰਾਨ ਮਹਿੰਗਾਈ ਅਸਮਾਨ ਨੂੰ ਛੁ ਲਵੇਗੀ।
ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਮਨਮੋਹਨ ਸਿੰਘ ਦੇ ਨਾਂ ਤੋਂ ਵਾਇਰਲ ਹੋ ਰਿਹਾ ਬਿਆਨ ਫਰਜੀ ਨਿਕਲਿਆ।
ਕੀ ਹੋ ਰਿਹਾ ਹੈ ਵਾਇਰਲ?
ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਪੋਸਟ ਵਿਚ ਮਨਮੋਹਨ ਸਿੰਘ ਦੇ ਹਵਾਲੇ ਤੋਂ ਕਿਹਾ ਗਿਆ ਹੈ, ”ਰਿਜਰਵ ਬੈਂਕ ਵਿਚ ਹੁਣ ਕੁਝ ਵੀ ਨਹੀਂ ਬਚਿਆ। ਮੇਰਾ ਸਰਕਾਰ ਅਤੇ RBI ਦੋਨਾਂ ਤੋਂ ਸਵਾਲ ਹੈ ਕਿ ਵਿਦੇਸ਼ੀ ਨਿਵੇਸ਼ਕ ਤੁਹਾਡੀ ਕਿਹੜੀ ਗਰੰਟੀ ‘ਤੇ ਦੇਸ਼ ਵਿਚ ਨਿਵੇਸ਼ ਕਰਣਗੇ..? ਸੋਨਾ ਤੁਸੀਂ ਪਿਛਲੇ ਕਾਰਜਕਾਲ ਵਿਚ ਗਿਰਵੀ ਰਖਵਾ ਦਿੱਤਾ ਸੀ, ਬਚਿਆ ਰਿਜਰਵ ਦਾ ਪੈਸਾ, ਉਹ ਵੀ ਲੈ ਲਿਆ। ਹੁਣ ਘਟੋ-ਘੱਟ 15 ਸਾਲਾਂ ਤੱਕ ਦੇਸ਼ ਮੰਦੀ ਤੋਂ ਨਹੀਂ ਬਾਹਰ ਆ ਪਵੇਗਾ। ਇਸੇ ਦੌਰਾਨ ਮਹਿੰਗਾਈ ਅਸਮਾਨ ਨੂੰ ਛੁ ਲਵੇਗੀ।”
ਪੜਤਾਲ
ਕੇਂਦਰ ਸਰਕਾਰ ਨੂੰ ਭਾਰਤੀ ਰਿਜਰਵ ਬੈਂਕ (RBI) ਤੋਂ 1.76 ਲੱਖ ਕਰੋੜ ਰੁਪਏ ਦੀ ਰਕਮ ਮਿਲਣ ਦੇ ਬਾਅਦ ਸੋਸ਼ਲ ਮੀਡੀਆ ‘ਤੇ ਦੇਸ਼ ਦੇ ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ ਦੇ ਹਵਾਲੇ ਤੋਂ ਦਿੱਤੇ ਗਏ ਕਥਿਤ ਬਿਆਨਾਂ ਦਾ ਹੜ੍ਹ ਆ ਗਿਆ ਹੈ। ਵਾਇਰਲ ਪੋਸਟ ਵਿਚ ਕੀਤੇ ਗਏ ਦਾਅਵੇ ਦੀ ਬਾਰੀ-ਬਾਰੀ ਤੋਂ ਪੜਤਾਲ ਕਰਦੇ ਹਨ।
- ਰਿਜਰਵ ਬੈਂਕ ਵਿਚ ਹੁਣ ਕੁਝ ਵੀ ਰਿਜਰਵ ਨਹੀਂ ਰਿਹਾ?
ਗੌਰ ਕਰਨ ਵਾਲੀ ਗੱਲ ਹੈ ਕਿ ਵਿਮਲ ਜਾਲਾਨ ਸਮਿਤੀ ਦੀ ਸਿਫ਼ਾਰਿਸ਼ਾਂ ਨੂੰ ਸਵੀਕਾਰ ਕਰਦੇ ਹੋਏ ਭਾਰਤੀ ਰਿਜਰਵ ਬੈਂਕ ਨੇ ਸਰਕਾਰ ਨੂੰ 1.76 ਲੱਖ ਕਰੋੜ ਰੁਪਏ ਟ੍ਰਾਂਸਫਰ ਕੀਤੇ ਸਨ। 26 ਅਗਸਤ ਨੂੰ RBI ਦੀ ਤਰਫ਼ੋਂ ਦਿੱਤੀ ਗਈ ਜਾਣਕਾਰੀ ਤੋਂ ਇਸਦੀ ਪੁਸ਼ਟੀ ਹੁੰਦੀ ਹੈ।
26 ਅਗਸਤ 2019 ਨੂੰ RBI ਦੀ ਤਰਫ਼ੋਂ ਫ਼ੰਡ ਟ੍ਰਾਂਸਫਰ ਨੂੰ ਲੈ ਕੇ ਦਿੱਤੀ ਗਈ ਜਾਣਕਾਰੀ
ਰਿਜਰਵ ਬੈਂਕ ਦੀ ਸਾਲਾਨਾ ਰਿਪੋਰਟ (2018-19) ਮੁਤਾਬਕ, ਸਰਕਾਰ ਨੂੰ ਦਿੱਤੇ ਗਏ ਟ੍ਰਾਂਸਫਰ ਬਾਅਦ RBI ਦੇ ਆਪਾਤਕਾਲੀਨ ਫ਼ੰਡ ਵਿਚ ਜਮਾ ਰਕਮ ਪਿਛਲੇ ਸਾਲ ਦੇ ਮੁਕਾਬਲੇ ਘੱਟ ਹੋ ਕੇ 1,96,344 ਕਰੋੜ ਰੁਪਏ ਹੋ ਗਈ ਹੈ। ਪਿਛਲੇ ਸਾਲ RBI ਦੇ ਕੋਲ ਆਪਾਤਕਾਲੀਨ ਖਾਤੇ ਵਿਚ 2,32,108 ਕਰੋੜ ਰੁਪਏ ਦੀ ਰਕਮ ਜਮਾ ਸੀ।
RBI ਦੀ ਸਾਲਾਨਾ ਰਿਪੋਰਟ ਤੋਂ ਇਸਦੀ ਪੁਸ਼ਟੀ ਹੁੰਦੀ ਹੈ। ਦੇਸ਼ ਦੇ ਸਾਰੇ ਮੁੱਖ ਅਖਬਾਰਾਂ ਵਿਚ RBI ਦੀ ਸਾਲਾਨਾ ਰਿਪੋਰਟ ਦੀ ਰਿਪੋਰਟਿੰਗ ਨੂੰ ਵੇਖਿਆ ਜਾ ਸਕਦਾ ਹੈ।
ਇਸਲਈ ਇਹ ਕਹਿਣਾ ਕਿ ਸਰਕਾਰ ਨੂੰ 1.76 ਲੱਖ ਕਰੋੜ ਰੁਪਏ ਦੀ ਰਕਮ ਟ੍ਰਾਂਸਫਰ ਕਰਣ ਦੇ ਬਾਅਦ RBI ਦਾ ਖਜਾਨਾ ਖਾਲੀ ਹੋ ਗਿਆ, ਫਰਜੀ ਬਿਆਨ ਹੈ।
ਦੂਜਾ ਦਾਅਵਾ- ਮੋਦੀ ਸਰਕਾਰ ਦੇ ਪਿਛਲੇ ਕਾਰਜਕਾਲ ਵਿਚ ਗਿਰਵੀ ਰੱਖਿਆ ਗਿਆ ਸੋਨਾ
ਵਿਸ਼ਵਾਸ ਨਿਊਜ਼ ਇਸ ਦਾਅਵੇ ਦੀ ਪਹਿਲਾਂ ਪੜਤਾਲ ਕਰ ਚੁਕਿਆ ਹੈ। 5 ਮਈ 2019 ਨੂੰ ਕੀਤੇ ਗਏ ਫੈਕਟ ਚੈੱਕ (Fact Check: 2014 में सरकार ने विदेश नहीं भेजा 200 टन सोना, वायरल हो रहा दावा गलत) ਦੀ ਰਿਪੋਰਟ ਵਿਚ ਇਸਨੂੰ ਪੜ੍ਹਿਆ ਜਾ ਸਕਦਾ ਹੈ।
2019 ਦੀ ਸਾਲਾਨਾ ਰਿਪੋਰਟ ਮੁਤਾਬਕ, ਪਿਛਲੇ ਸਾਲ ਦੇ ਮੁਕਾਬਲੇ RBI ਦੇ ਗੋਲ੍ਡ ਰਿਜਰਵ ਵਿਚ ਵਾਧਾ ਹੋਇਆ ਹੈ। 30 ਜੂਨ 2018 ਤੱਕ ਸਰਕਾਰ ਦੇ ਕੋਲ 56.23 ਮੀਟ੍ਰਿਕ ਟਨ ਗੋਲ੍ਡ ਰਿਜਰਵ ਸੀ, ਜਿਹੜਾ 30 ਜੂਨ 2019 ਨੂੰ ਵਧਕੇ 618.16 ਮੀਟ੍ਰਿਕ ਟਨ ਹੋ ਗਿਆ ਹੈ।
ਮਤਲਬ 2014 ਦੇ ਬਾਅਦ RBI ਦੇ ਗੋਲ੍ਡ ਰਿਜਰਵ ਵਿਚ ਵਾਧਾ ਹੋਇਆ ਹੈ। ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿਚ ਇਹ ਸਾਬਿਤ ਕੀਤਾ ਸੀ ਕਿ 2014 ਜਾਂ ਉਸਦੇ ਬਾਅਦ RBI ਦੇ ਕੋਲ ਮੌਜੂਦ ਗੋਲ੍ਡ ਰਿਜਰਵ ਵਿਚ ਕੋਈ ਸੋਨਾ ਦੇਸ਼ ਦੇ ਬਾਹਰ ਨਹੀਂ ਭੇਜਿਆ ਗਿਆ ਹੈ।
ਗੌਰ ਕਰਣ ਵਾਲੀ ਗੱਲ ਹੈ ਕਿ ਦੇਸ਼ ਦੀ ਆਰਥਿਕ ਸਤਿਥੀ ਵਿਚ ਆਈ ਭਾਰੀ ਗਿਰਾਵਟ ਦੇ ਬਾਅਦ ਦੇਸ਼ ਦੇ ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਬਿਆਨ ਜਾਰੀ ਕਰ ਮੋਦੀ ਸਰਕਾਰ ਦੀ ਆਲੋਚਨਾ ਕੀਤੀ ਸੀ। ਆਪਣੇ ਬਿਆਨ ਵਿਚ ਸਿੰਘ ਨੇ ਕਿਹਾ ਸੀ, ‘ਸਾਡੀ ਆਰਥਿਕ ਸਤਿਥੀ ਨੋਟਬੰਦੀ ਅਤੇ ਛੇਤੀ ਵਿਚ ਲਾਗੂ ਕੀਤੀ ਗਈ GST ਦੇ ਸਦਮੇਂ ਤੋਂ ਨਹੀਂ ਉਭਰ ਪਾਈ ਹੈ। ਮੈਂ ਸਰਕਾਰ ਤੋਂ ਅਪੀਲ ਕਰਦਾ ਹਾਂ ਕਿ ਉਹ ਬਦਲੇ ਦੀ ਰਾਜਨੀਤੀ ਦੀ ਭਾਵਨਾ ਨੂੰ ਕਿਨਾਰੇ ਰੱਖ ਕੇ ਵਿਚਾਰਸ਼ੀਲ ਅਵਾਜ਼ਾਂ ਨੂੰ ਸੁਣੇ, ਤਾਂ ਜੋ ਆਰਥਿਕ ਮੰਦੀ ਤੋਂ ਦੇਸ਼ ਨੂੰ ਬਾਹਰ ਕੱਡਿਆ ਜਾ ਸਕੇ।’
1 ਸਿਤੰਬਰ 2019 ਨੂੰ ਕਾਂਗਰੇਸ ਦੇ ਅਧਿਕਾਰਕ Youtube ਚੈਨਲ ‘ਤੇ ਅਪਲੋਡ ਕੀਤੇ ਗਏ ਮਨਮੋਹਨ ਸਿੰਘ ਦੇ ਇਸ ਬਿਆਨ ਨੂੰ ਵੇਖ ਅਤੇ ਸੁਣਿਆ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ, ‘ਆਟੋਮੋਬਾਇਲ ਸੈਕਟਰ ਵਿਚ 3.5 ਲੱਖ ਲੋਕਾਂ ਨੂੰ ਆਪਣੀ ਨੌਕਰੀਆਂ ਗਵਾਣੀ ਪੈ ਗਈ ਹੈ ਅਤੇ ਵੱਡੀ ਗਿਣਤੀ ਵਿਚ ਲੋਕ ਬੇਰੋਜਗਾਰ ਹੋਏ ਹਨ। ਇਸਦੇ ਵਿਚਕਾਰ ਸਰਕਾਰ ਨੇ RBI ਤੋਂ 1.76 ਲੱਖ ਕਰੋੜ ਰੁਪਏ ਲੈ ਲਏ, ਪਰ ਇਸਦੇ ਇਸਤੇਮਾਲ ਦੀ ਕੋਈ ਯੋਜਨਾ ਨਹੀਂ ਹੈ।’
ਸਿੰਘ ਨੇ ਇਸ ਬਿਆਨ ਵਿਚ ਉਨ੍ਹਾਂ ਗੱਲਾਂ ਦਾ ਕੋਈ ਜਿਕਰ ਨਹੀਂ ਕੀਤਾ, ਜਿਸਦਾ ਦਾਅਵਾ ਵਾਇਰਲ ਪੋਸਟ ਵਿਚ ਕੀਤਾ ਗਿਆ ਹੈ।
ਕਾਂਗਰੇਸ ਦੇ ਪ੍ਰਵਕਤਾ ਰਾਜੀਵ ਤਿਆਗੀ ਨੇ ਵਾਇਰਲ ਬਿਆਨ ਦਾ ਖੰਡਨ ਕਰਦੇ ਹੋਏ ਕਿਹਾ ਕਿ ਦੇਸ਼ ਦੀ ਆਰਥਿਕ ਸਤਿਥੀ ਖਤਰੇ ਵਿਚ ਹੈ ਅਤੇ ਸਾਡੇ ਸਾਬਕਾ ਪ੍ਰਧਾਨਮੰਤਰੀ ਨੇ ਦੱਸਿਆ ਹੈ ਕਿ ਅਜਿਹੀ ਸਤਿਥੀ ਲਈ ਮੌਜੂਦਾ ਸਰਕਾਰ ਦਾ ਰਵਈਆ ਅਤੇ ਨੀਤੀਆਂ ਜਿੰਮੇਵਾਰ ਹਨ। ਉਨ੍ਹਾਂ ਨੇ ਕਿਹਾ, ‘ਮਨਮੋਹਨ ਸਿੰਘ ਦੇਸ਼ ਦੇ ਮਸ਼ਹੂਰ ਅਰਥਸ਼ਾਸਤਰੀ ਰਹੇ ਹਨ ਅਤੇ ਜੋ ਉਨ੍ਹਾਂ ਨੇ ਕਿਹਾ ਹੈ ਉਹ ਸਰਕਾਰ ਨੂੰ ਸੁਣਨਾ ਚਾਹੀਦਾ ਹੈ। ਉਨ੍ਹਾਂ ਨੇ ਜੋ ਕੁਝ ਕਹਿਣਾ ਸੀ, ਪੂਰੇ ਤਰੀਕੇ ਕਿਹਾ ਗਿਆ ਹੈ। ਉਨ੍ਹਾਂ ਨੂੰ ਆਪਣੀ ਗੱਲ ਨੂੰ ਵਾਰ-ਵਾਰ ਕਹਿਣ ਦੀ ਲੋੜ ਨਹੀਂ ਹੈ।’
ਨਤੀਜਾ: ਦੇਸ਼ ਦੇ ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਆਰਥਿਕ ਸਤਿਥੀ ਦੇ ਖਤਰੇ ਲਈ ਮੋਦੀ ਸਰਕਾਰ ਦੀ ਨੀਤੀਆਂ ਨੂੰ ਜਿੰਮੇਵਾਰ ਦੱਸਿਆ ਹੈ। ਹਾਲਾਂਕਿ, ਉਨ੍ਹਾਂ ਨੇ ਇਹ ਨਹੀਂ ਕਿਹਾ ਕਿ RBI ਦਾ ਖਜਾਨਾ ਖਾਲੀ ਹੋ ਚੁਕਿਆ ਹੈ ਅਤੇ ਦੇਸ਼ ਅਗਲੇ 15 ਸਾਲਾਂ ਤੱਕ ਮੰਦੀ ਤੋਂ ਨਹੀਂ ਉਭਰ ਪਵੇਗਾ।
- Claim Review : रिजर्व बैंक में अब कुछ भी रिजर्व नही रहा,,,, डॉ, मनमोहन सिंह
- Claimed By : FB User- Hanuman Rao
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...