Fact Check: ਕੇਂਦਰੀ ਮੰਤਰੀ ਰਵਨੀਤ ਬਿੱਟੂ ਦੀ ਮੌਤ ਦੀ ਫਰਜੀ ਖਬਰ ਵਾਇਰਲ
ਵਿਸ਼ਵਾਸ ਨਿਊਜ ਨੇ ਅਪਣੀ ਜਾਂਚ ਵਿੱਚ ਪਾਇਆ ਕਿ ਪ੍ਰੋ ਪੰਜਾਬ ਟੀਵੀ ਦੇ ਹਵਾਲੇ ਤੋਂ ਵਾਇਰਲ ਪੋਸਟ ਐਡੀਟੇਡ ਹੈ। ਰਵਨੀਤ ਸਿੰਘ ਬਿੱਟੂ ਸਹੀ- ਸਲਾਮਤ ਹੈ, ਉਨ੍ਹਾਂ ਦੀ ਮੌਤ ਨੂੰ ਲੈ ਕੇ ਵਾਇਰਲ ਕੀਤਾ ਜਾ ਰਿਹਾ ਦਾਅਵਾ ਫਰਜੀ ਹੈ।
- By: Jyoti Kumari
- Published: Aug 28, 2024 at 01:29 PM
- Updated: Nov 14, 2024 at 05:29 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਸੋਸ਼ਲ ਮੀਡਿਆ ‘ਤੇ ਭਾਜਪਾ ਆਗੂ ਅਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਨਾਮ ਤੋਂ ਇੱਕ ਪੋਸਟ ਵਾਇਰਲ ਹੋ ਰਹੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਰਾਜਸਥਾਨ ਤੋਂ ਰਾਜ ਸਭਾ ਮੈਂਬਰ ਚੁਣੇ ਗਏ ਰਵਨੀਤ ਸਿੰਘ ਬਿੱਟੂ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਪੋਸਟ ‘ਤੇ ਪ੍ਰੋ ਪੰਜਾਬ ਟੀਵੀ ਦਾ ਲੋਗੋ ਲੱਗਿਆ ਹੋਇਆ ਹੈ।
ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਫਰਜੀ ਪਾਇਆ ਗਿਆ। ਰਵਨੀਤ ਬਿੱਟੂ ਸਹੀ ਸਲਾਮਤ ਹਨ। ਪ੍ਰੋ ਪੰਜਾਬ ਟੀਵੀ ਦੇ ਹਵਾਲੇ ਤੋਂ ਵਾਇਰਲ ਕੀਤੀ ਜਾ ਰਹੀ ਪੋਸਟ ਐਡੀਟੇਡ ਹੈ। ਸੋਸ਼ਲ ਮੀਡਿਆ ‘ਤੇ ਲੋਕ ਗਲਤ ਪੋਸਟ ਨੂੰ ਸਾਂਝਾ ਕਰ ਰਹੇ ਹਨ।
ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਯੂਜ਼ਰ ਡਾਕਟਰ ਕਮਲਜੀਤ ਸਿੰਘ ਨੇ 20 ਅਗਸਤ ਨੂੰ ਇਹ ਪੋਸਟ ਸ਼ੇਅਰ ਕੀਤੀ ਹੈ। ਪੋਸਟ ਉੱਤੇ ਲਿਖਿਆ ਹੋਇਆ ਹੈ, “BREAKING NEWS ਰਾਜਸਥਾਨ ਤੋਂ ਰਾਜ ਸਭਾ ਮੈਂਬਰ ਚੁਣੇ ਗਏ ਰਵਨੀਤ ਬਿੱਟੂ ਦੀ ਭਿਆਨਕ ਸੜਕ ਹਾਦਸੇ ‘ਚ ਹੋਈ ਮੌਤ ,ਰਾਜਸਥਾਨ ਤੋਂ ਵਾਪਿਸ ਆ ਰਹੇ ਸਨ ਰਵਨੀਤ ਬਿੱਟੂ ਟਰੱਕ ਨੇ ਮਾਰੀ ਟੱਕਰ, ਹੋਈ ਮੌਤ”
ਵਾਇਰਲ ਪੋਸਟ ਦੇ ਆਰਕਾਈਵ ਲਿੰਕ ਨੂੰ ਇੱਥੇ ਦੇਖੋ।
ਪੜਤਾਲ
ਵਾਇਰਲ ਦਾਅਵੇ ਦੀ ਸੱਚਾਈ ਜਾਨਣ ਲਈ ਅਸੀਂ ਸੰਬੰਧਿਤ ਕੀਵਰਡ ਨਾਲ ਗੂਗਲ ‘ਤੇ ਸਰਚ ਕੀਤਾ। ਸਾਨੂੰ ਦਾਅਵੇ ਦੀ ਪੁਸ਼ਟੀ ਕਰਦੀ ਕੋਈ ਮੀਡਿਆ ਰਿਪੋਰਟ ਨਹੀਂ ਮਿਲੀ। ਜੇਕਰ ਰਵਨੀਤ ਸਿੰਘ ਬਿੱਟੂ ਨਾਲ ਅਜਿਹਾ ਕੁਝ ਹੋਇਆ ਹੁੰਦਾ ਤਾਂ, ਇਸ ਨਾਲ ਜੁੜੀ ਖਬਰ ਸਾਰੀਆਂ ਮੀਡਿਆ ਦੀ ਸੁਰਖੀਆਂ ਵਿੱਚ ਹੁੰਦੀ, ਪਰ ਸਾਨੂੰ ਅਜਿਹੀ ਕੋਈ ਵੀ ਰਿਪੋਰਟ ਨਹੀਂ ਮਿਲੀ।
ਜਾਂਚ ਵਿੱਚ ਅੱਗੇ ਅਸੀਂ ਰਵਨੀਤ ਸਿੰਘ ਬਿੱਟੂ ਦੇ ਸੋਸ਼ਲ ਮੀਡਿਆ ਹੈਂਡਲ ਨੂੰ ਸਰਚ ਕੀਤਾ। ਸਾਨੂੰ ਰਵਨੀਤ ਬਿੱਟੂ ਦੇ ਐਕਸ ਹੈਂਡਲ ‘ਤੇ 28 ਅਗਸਤ 2024 ਨੂੰ 9:57 ‘ਤੇ ਇੱਕ ਪੋਸਟ ਸ਼ੇਅਰ ਕੀਤੀ ਹੋਈ ਮਿਲੀ। ਪੋਸਟ ਪੀਐਮ ਜਨ ਧਨ ਯੋਜਨਾ ਨਾਲ ਜੁੜੀ ਹੋਈ ਹੈ।
ਪੜਤਾਲ ਵਿੱਚ ਅੱਗੇ ਅਸੀਂ ਪ੍ਰੋ ਪੰਜਾਬ ਟੀਵੀ ਦੇ ਸੋਸ਼ਲ ਮੀਡਿਆ ਹੈਂਡਲ ਨੂੰ ਖੰਗਾਲਿਆ। ਸਾਨੂੰ ਵਾਇਰਲ ਦਾਅਵੇ ਨਾਲ ਜੁੜੀ ਕੋਈ ਪੋਸਟ ਨਹੀਂ ਮਿਲੀ। ਸਰਚ ਦੌਰਾਨ ਸਾਨੂੰ ਪ੍ਰੋ ਪੰਜਾਬ ਟੀਵੀ ਦੇ ਫੇਸਬੁੱਕ ਪੇਜ ‘ਤੇ ਅਸਲੀ ਪੋਸਟ ਮਿਲੀ। 20 ਅਗਸਤ 2024 ਨੂੰ ਕੀਤੀ ਗਈ ਪੋਸਟ ਵਿੱਚ ਲਿਖਿਆ ਹੋਇਆ ਹੈ,”ਰਾਜਸਥਾਨ ਤੋਂ ਰਾਜ ਸਭਾ ਜਾਣਗੇ ਰਵਨੀਤ ਬਿੱਟੂ BJP ਨੇ ਲਿਸਟ ਕੀਤੀ ਜਾਰੀ”
ਇੱਥੇ ਤੁਸੀਂ ਅਸਲੀ ਅਤੇ ਅਸਲੀ ਪੋਸਟ ਨੂੰ ਐਡਿਟ ਕਰ ਬਣਾਈ ਗਈ ਪੋਸਟ ਨੂੰ ਦੇਖ ਸਕਦੇ ਹੋ।
ਵਾਇਰਲ ਪੋਸਟ ਨੂੰ ਅਸੀਂ ਪ੍ਰੋ ਪੰਜਾਬ ਟੀਵੀ ਦੇ ਸੀਨੀਅਰ ਪੱਤਰਕਾਰ ਗਗਨਦੀਪ ਨਾਲ ਸ਼ੇਅਰ ਕੀਤਾ। ਉਨਾਂ ਨੇ ਪੋਸਟ ਨੂੰ ਫਰਜ਼ੀ ਦੱਸਿਆ ਹੈ।
ਗੌਰਤਲਬ ਹੈ ਕਿ ਰਵਨੀਤ ਸਿੰਘ ਬਿੱਟੂ ਰਾਜਸਥਾਨ ਤੋਂ ਰਾਜਸਭਾ ਸੰਸਦ ਬਣ ਗਏ ਹਨ।
ਅੰਤ ਵਿੱਚ ਅਸੀਂ ਪੋਸਟ ਨੂੰ ਸ਼ੇਅਰ ਕਾਰਨ ਵਾਲੇ ਯੂਜ਼ਰ ਨੂੰ ਸਕੈਨ ਕੀਤਾ। ਪਤਾ ਲੱਗਿਆ ਕਿ ਯੂਜ਼ਰ ਨੂੰ 9 ਹਜਾਰ ਤੋਂ ਵੱਧ ਲੋਕ ਫੋਲੋ ਕਰਦੇ ਹਨ ਅਤੇ ਯੂਜ਼ਰ ਗਵਾਲੀਅਰ ਦਾ ਰਹਿਣ ਵਾਲਾ ਹੈ।
ਨਤੀਜਾ: ਵਿਸ਼ਵਾਸ ਨਿਊਜ ਨੇ ਅਪਣੀ ਜਾਂਚ ਵਿੱਚ ਪਾਇਆ ਕਿ ਪ੍ਰੋ ਪੰਜਾਬ ਟੀਵੀ ਦੇ ਹਵਾਲੇ ਤੋਂ ਵਾਇਰਲ ਪੋਸਟ ਐਡੀਟੇਡ ਹੈ। ਰਵਨੀਤ ਸਿੰਘ ਬਿੱਟੂ ਸਹੀ- ਸਲਾਮਤ ਹੈ, ਉਨ੍ਹਾਂ ਦੀ ਮੌਤ ਨੂੰ ਲੈ ਕੇ ਵਾਇਰਲ ਕੀਤਾ ਜਾ ਰਿਹਾ ਦਾਅਵਾ ਫਰਜੀ ਹੈ।
- Claim Review : ਰਵਨੀਤ ਸਿੰਘ ਬਿੱਟੂ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ।
- Claimed By : ਡਾਕਟਰ ਕਮਲਜੀਤ ਸਿੰਘ
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...