X
X

Fact Check: ਸੁਖਬੀਰ ਸਿੰਘ ਬਾਦਲ ਦੀ ਐਡੀਟੇਡ ਤਸਵੀਰ ਗਲਤ ਦਾਅਵੇ ਨਾਲ ਵਾਇਰਲ

ਵਿਸ਼ਵਾਸ ਨਿਊਜ ਨੇ ਜਾਂਚ ਵਿੱਚ ਪਾਇਆ ਕਿ ਸੁਖਬੀਰ ਸਿੰਘ ਬਾਦਲ ਦੀ ਜੇਬ ‘ਚ ਨਸ਼ੇ ਦਾ ਸਮਾਨ ਵਾਲੀ ਵਾਇਰਲ ਤਸਵੀਰਾਂ ਐਡੀਟੇਡ ਹੈ। ਅਸਲ ਤਸਵੀਰਾਂ ਨੂੰ ਐਡਿਟ ਕਰ ਦੁਰਪ੍ਰਚਾਰ ਦੇ ਇਰਾਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

  • By: Jyoti Kumari
  • Published: Jun 24, 2024 at 03:33 PM
  • Updated: Jun 26, 2024 at 04:13 PM

ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਸੋਸ਼ਲ ਮੀਡਿਆ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਦੋ ਤਸਵੀਰਾਂ ਦਾ ਕੋਲਾਜ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਉਨ੍ਹਾਂ ਦੀ ਜੇਬ ‘ਚ ਨਸ਼ੇ ਦਾ ਸਮਾਨ ਦੇਖਿਆ ਜਾ ਸਕਦਾ ਹੈ। ਯੂਜਰਸ ਇਸ ਤਸਵੀਰ ਨੂੰ ਸੱਚ ਮੰਨ ਕੇ ਸ਼ੇਅਰ ਕਰ ਰਹੇ ਹਨ।

ਵਿਸ਼ਵਾਸ ਨਿਊਜ ਨੇ ਪੜਤਾਲ ਵਿੱਚ ਵਾਇਰਲ ਦਾਅਵੇ ਨੂੰ ਫਰਜੀ ਪਾਇਆ। ਅਸਲ ਵਿੱਚ ਇਹ ਤਸਵੀਰਾਂ ਐਡੀਟੇਡ ਹੈ, ਜਿਸਨੂੰ ਹੁਣ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

ਕੀ ਹੈ ਵਾਇਰਲ ਪੋਸਟ ਵਿੱਚ ?

ਫੇਸਬੁੱਕ ਯੂਜ਼ਰ HarmanDeep Jatti ਨੇ 19 ਜੂਨ 2024 ਨੂੰ ਕੋਲਾਜ ਨੂੰ ਸ਼ੇਅਰ ਕੀਤਾ ਹੈ। ਕੋਲਾਜ ਉੱਤੇ ਲਿਖਿਆ ਹੋਇਆ ਹੈ, Cool Lip ਦਲ ਦਾ ਮਹਾਨ ਯੋਧਾ ਆਹ ਵੀ ਪਤੰਦਰ ਕੁੱਝ ਨਹੀਂ ਛੱਡਦਾ”

ਪੋਸਟ ਦੇ ਆਰਕਾਈਵ ਲਿੰਕ ਨੂੰ ਇੱਥੇ ਵੇਖਿਆ ਜਾ ਸਕਦਾ ਹੈ।

ਪੜਤਾਲ

ਵਾਇਰਲ ਤਸਵੀਰਾਂ ਦੀ ਪੜਤਾਲ ਲਈ ਅਸੀਂ ਇਨ੍ਹਾਂ ਤਸਵੀਰਾਂ ਨੂੰ ਵੱਖ-ਵੱਖ ਕਰਕੇ ਸਰਚ ਕੀਤਾ। ਸਭ ਤੋਂ ਪਹਿਲਾ ਅਸੀਂ ਪਹਿਲੀ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਰਾਹੀਂ ਖੋਜਿਆ। ਸਾਨੂੰ ਫੋਟੋ ਸੁਖਬੀਰ ਬਾਦਲ ਦੇ ਵੇਰੀਫਾਈਡ ਫੇਸਬੁੱਕ ਅਕਾਊਂਟ ‘ਤੇ ਮਿਲੀ। ਫੋਟੋ ਨੂੰ 4 ਅਕਤੂਬਰ 2011 ਨੂੰ ਸ਼ੇਅਰ ਕੀਤਾ ਗਿਆ ਹੈ।

ਦੁੱਜੀ ਫੋਟੋ

ਪੜਤਾਲ ਵਿੱਚ ਅੱਗੇ ਅਸੀਂ ਦੁੱਜੀ ਤਸਵੀਰ ਨੂੰ ਗੂਗਲ ਲੇਂਸ ਰਾਹੀਂ ਸਰਚ ਕੀਤਾ। ਸਾਨੂੰ hindustantimes.com ਦੀ ਵੈਬਸਾਈਟ ‘ਤੇ ਤਸਵੀਰ ਨਾਲ ਜੁੜੀ ਰਿਪੋਰਟ ਮਿਲੀ। 6 ਜੁਲਾਈ 2023 ਨੂੰ ਪ੍ਰਕਾਸ਼ਿਤ ਖਬਰ ਵਿੱਚ ਦੱਸਿਆ ਗਿਆ, ਤਸਵੀਰ ਉਸ ਸਮੇਂ ਦੀ ਹੈ, ਜਦੋਂ ਸੁਖਬੀਰ ਬਾਦਲ ਨੇ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਮੀਟਿਗ ਕੀਤੀ ਸੀ।

ਤਸਵੀਰ ਨਾਲ ਜੁੜੀ ਹੋਰ ਰਿਪੋਰਟਸ ਇੱਥੇ ਪੜ੍ਹੀ ਜਾ ਸਕਦੀ ਹੈ।

ਅਸਲੀ ਤਸਵੀਰਾਂ ਅਤੇ ਉਨ੍ਹਾਂ ਨੂੰ ਐਡਿਟ ਕਰ ਬਣਾਈ ਗਈ ਫੋਟੋਆਂ ਵਿੱਚ ਅੰਤਰ ਹੇਂਠਾ ਦੇਖਿਆ ਜਾ ਸਕਦਾ ਹੈ।

ਵੱਧ ਜਾਣਕਾਰੀ ਲਈ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਵਾਇਰਲ ਕੋਲਾਜ ਨੂੰ ਐਡੀਟੇਡ ਦੱਸਿਆ ਹੈ।

ਅੰਤ ਵਿੱਚ ਅਸੀਂ ਪੋਸਟ ਨੂੰ ਸ਼ੇਅਰ ਕਰਨ ਵਾਲੀ ਯੂਜ਼ਰ ਨੂੰ ਸਕੈਨ ਕੀਤਾ। ਪ੍ਰੋਫਾਈਲ ‘ਤੇ ਮੌਜੂਦ ਜਾਣਕਾਰੀ ਮੁਤਾਬਕ, ਯੂਜ਼ਰ ਦਿੱਲੀ ਦੀ ਰਹਿਣ ਵਾਲੀ ਹੈ।

ਨਤੀਜਾ: ਵਿਸ਼ਵਾਸ ਨਿਊਜ ਨੇ ਜਾਂਚ ਵਿੱਚ ਪਾਇਆ ਕਿ ਸੁਖਬੀਰ ਸਿੰਘ ਬਾਦਲ ਦੀ ਜੇਬ ‘ਚ ਨਸ਼ੇ ਦਾ ਸਮਾਨ ਵਾਲੀ ਵਾਇਰਲ ਤਸਵੀਰਾਂ ਐਡੀਟੇਡ ਹੈ। ਅਸਲ ਤਸਵੀਰਾਂ ਨੂੰ ਐਡਿਟ ਕਰ ਦੁਰਪ੍ਰਚਾਰ ਦੇ ਇਰਾਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

  • Claim Review : ਸੁਖਬੀਰ ਸਿੰਘ ਬਾਦਲ ਦੀ ਜੇਬ 'ਚ ਨਸ਼ੇ ਦਾ ਸਮਾਨ।
  • Claimed By : FB User- HarmanDeep Jatti
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later