Fact Check : ‘ਪੰਜਾਬ ਬਚਾਓ ਯਾਤਰਾ’ ਨਾਲ ਜੋੜਕੇ ਵਾਇਰਲ ਕੀਤੀਆਂ ਜਾ ਰਹੀਆਂ ਇਹ ਤਸਵੀਰਾਂ ਐਡੀਟੇਡ ਹਨ
ਵਿਸ਼ਵਾਸ ਨਿਊਜ ਨੇ ਜਾਂਚ ਵਿੱਚ ਪਾਇਆ ਕਿ ਸ਼੍ਰੋਮਣੀ ਅਕਾਲੀ ਦਲ ਦੀ ‘ਪੰਜਾਬ ਬਚਾਓ ਯਾਤਰਾ’ ਨਾਲ ਜੋੜ ਕੇ ਸ਼ੇਅਰ ਕੀਤੀਜਾ ਜਾ ਰਹੀਆਂ ਇਹ ਤਸਵੀਰਾਂ ਐਡੀਟੇਡ ਹਨ। ਜਿਹਨਾਂ ਨੂੰ ਐਡਿਟ ਕਰ ਦੁਰਪ੍ਰਚਾਰ ਦੇ ਇਰਾਦੇ ਨਾਲ ਗ਼ਲਤ ਦਾਅਵੇ ਤੋਂ ਵਾਇਰਲ ਕੀਤਾ ਜਾ ਰਿਹਾ ਹੈ।
- By: Jyoti Kumari
- Published: Feb 7, 2024 at 05:49 PM
ਵਿਸ਼ਵਾਸ ਨਿਊਜ਼ (ਨਵੀਂ ਦਿੱਲੀ)। ਅਗਾਮੀ ਲੋਕ ਸਭ ਚੌਣਾ ਤੋਂ ਪਹਿਲਾਂ ਸ਼ੋ੍ਮਣੀ ਅਕਾਲੀ ਦਲ ਨੇ ‘ਪੰਜਾਬ ਬਚਾਓ ਯਾਤਰਾ’ ਸ਼ੁਰੂ ਕੀਤੀ ਹੈ। ਇਸ ਯਾਤਰਾ ਨੂੰ ਲੈ ਕੇ ਪੰਜਾਬ ਵਿੱਚ ਬਹੁਤ ਉਤਸਾਹ ਦੇਖਣ ਨੂੰ ਮਿਲ ਰਿਹਾ ਹੈ। ਹੁਣ ਸ਼ਿਰੋਮਣੀ ਅਕਾਲੀ ਦਲ ਦੀ ਇਸ ਯਾਤਰਾ ਨਾਲ ਜੋੜਦੇ ਹੋਏ ਕਈ ਤਸਵੀਰਾਂ ਨੂੰ ਵਾਇਰਲ ਕੀਤਾ ਜਾ ਰਿਹਾ ਹੈ।
ਵਿਸ਼ਵਾਸ ਨਿਊਜ ਨੇ ਆਪਣੀ ਜਾਂਚ ਵਿੱਚ ਇਹਨਾਂ ਵਾਇਰਲ ਤਸਵੀਰਾਂ ਨੂੰ ਫਰਜੀ ਪਾਇਆ ਹੈ। ਐਡੀਟਿੰਗ ਟੂਲ ਦਾ ਇਸਤੇਮਾਲ ਕਰਕੇ ਅਸਲ ਤਸਵੀਰਾਂ ਨੂੰ ਬਦਲ ਦਿੱਤਾ ਗਿਆ ਹੈ। ਸ਼ੋ੍ਮਣੀ ਅਕਾਲੀ ਦਲ ਦੀ ‘ਪੰਜਾਬ ਬਚਾਓ ਯਾਤਰਾ’ ਖਿਲਾਫ ਦੁਰਪ੍ਰਚਾਰ ਦੇ ਇਰਾਦੇ ਨਾਲ ਇਹਨਾਂ ਐਡੀਟੇਡ ਤਸਵੀਰਾਂ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ।
ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਪੇਜ ਦੇਸ਼ ਪੰਜਾਬ ਪੰਜਾਬ ਦੇਸ਼ ਨੇ (ਆਰਕਾਈਵ ਲਿੰਕ )ਇੱਕ ਟਰੱਕ ਦੀ ਤਸਵੀਰ ਨੂੰ ਸ਼ੇਅਰ ਕੀਤੀ ਹੈ। ਇਸ ਉੱਤੇ ਲਿਖਿਆ ਹੋਇਆ ਹੈ, “ਇੱਕ ਇੱਕ ਸਾਹ RSS ਦੇ ਨਾਮ, ਡੇਰਾ ਪ੍ਰੇਮੀ ਬਾਦਲ ਬੇਅਦਬੀਦਲ।”
ਅਜਿਹੇ ਹੀ ਇੱਕ ਹੋਰ ਯੂਜ਼ਰ ਨੇ ਇੱਕ ਹੋਰ ਪੋਸਟ ਨੂੰ ਸ਼ੇਅਰ ਕੀਤਾ ਹੈ, ਜਿਸ ਵਿੱਚ ਸੁਖਬੀਰ ਬਾਦਲ ਨੂੰ ਕੈਲੰਡਰ ਫੜੇ ਦੇਖਿਆ ਜਾ ਸਕਦਾ ਹੈ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਪਹਿਲਾਂ ਟਰੱਕ ਵਾਲੀ ਵਾਇਰਲ ਤਸਵੀਰ ਬਾਰੇ ਸਰਚ ਕੀਤਾ। ਤਸਵੀਰ ਨੂੰ ਰਿਵਰਸ ਇਮੇਜ ਕਰਨ ‘ਤੇ ਤਸਵੀਰ ਨਾਲ ਜੁੜੀ ਵੀਡੀਓ ਸਾਨੂੰ ਟਿੰਕਾ ਜਰਗੜੀ ਨਾਮ ਦੇ ਫੇਸਬੁੱਕ ਯੂਜ਼ਰ ਵਲੋਂ ਸ਼ੇਅਰ ਕੀਤੀ ਹੋਈ ਮਿਲੀ। 31 ਜਨਵਰੀ 2024 ਨੂੰ ਸ਼ੇਅਰ ਕੀਤੇ ਵੀਡੀਓ ਵਿੱਚ ਵਾਇਰਲ ਤਸਵੀਰ ਵਾਲੇ ਦ੍ਰਿਸ਼ ਨੂੰ ਸਾਫ ਦੇਖਿਆ ਜਾ ਸਕਦਾ ਹੈ। ਟਰੱਕ ਉੱਤੇ ਲਿਖਿਆ ਹੋਇਆ ਹੈ, “ਇੱਕ ਇੱਕ ਸਾਹ ਪੰਜਾਬ ਦੇ ਨਾਮ।”
ਹੋਰ ਵੀ ਕਈ ਯੂਜ਼ਰਸ ਨੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਹੈ।
ਹੁਣ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਤਸਵੀਰ ਵਾਲੀ ਪੋਸਟ ਦੀ ਜਾਂਚ ਕੀਤੀ। ਗੂਗਲ ਰਿਵਰਸ ਇਮੇਜ ਦਾ ਇਸਤੇਮਾਲ ਕਰਨ ‘ਤੇ ਇਹ ਤਸਵੀਰ ਕਈ ਨਿਊਜ ਵੈਬਸਾਈਟ ‘ਤੇ ਮਿਲੀ। ਪੰਜਾਬੀ ਜਾਗਰਣ ਦੀ ਵੈਬਸਾਈਟ ‘ਤੇ ਪ੍ਰਕਾਸ਼ਿਤ ਖਬਰ ਵਿੱਚ ਵਾਇਰਲ ਤਸਵੀਰ ਮਿਲੀ। 30 ਜਨਵਰੀ 2024 ਨੂੰ ਪ੍ਰਕਾਸ਼ਿਤ ਖਬਰ ਮੁਤਾਬਕ, ਤਸਵੀਰ ਉਸ ਸਮੇਂ ਦੀ ਹੈ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 1 ਫਰਵਰੀ ਤੋਂ ਸ਼ੁਰੂ ਹੋਈ ‘ਪੰਜਾਬ ਬਚਾਓ ਯਾਤਰਾ’ ਦਾ ਕੈਲੰਡਰ ਅਤੇ ਨਾਲ ਇਕ ਪਰਚਾ ਜਾਰੀ ਕੀਤਾ ਸੀ, ਜਿਸ ਵਿਚ ਅਕਾਲੀ ਦਲ ਦੀਆਂ ਸਰਕਾਰਾਂ ਦੀਆਂ ਪ੍ਰਾਪਤੀਆਂ ਦੇ ਨਾਲ-ਨਾਲ ਆਮ ਆਦਮੀ ਪਾਰਟੀ (ਆਪ) ਸਰਕਾਰ ਦੇ ਹਰ ਮੁਹਾਜ਼ ’ਤੇ ਅਸਫਲ ਹੋਣ ਦੀਆਂ ਤਸਵੀਰਾਂ ਸ਼ਾਮਲ ਕੀਤੀਆਂ ਗਈਆਂ ਹਨ।” ਖਬਰ ਨੂੰ ਇੱਥੇ ਪੜ੍ਹੋ।
ਸਰਚ ਦੌਰਾਨ ਅਸਲ ਤਸਵੀਰ ਸ਼੍ਰੋਮਣੀ ਅਕਾਲੀ ਦਲ ਦੇ ਅਧਿਕਾਰਿਕ ਸੋਸ਼ਲ ਮੀਡਿਆ ਹੈਂਡਲ ‘ਤੇ ਵੀ ਮਿਲੀ। ਇੱਥੇ ਵੀ ਅਜਿਹਾ ਕੁਝ ਨਹੀਂ ਲਿਖਿਆ ਹੋਇਆ ਹੈ, ਜਿਵੇਂ ਕੀ ਵਾਇਰਲ ਕੀਤੀ ਜਾ ਰਹੀ ਤਸਵੀਰ ਵਿੱਚ ਲਿਖਿਆ ਹੈ।
ਤਸਵੀਰ ਨਾਲ ਜੁੜੀ ਹੋਰ ਨਿਊਜ ਰਿਪੋਰਟਸ ਇੱਥੇ ਪੜ੍ਹੋ। ਹੇਂਠਾ ਤੁਸੀਂ ਅਸਲ ਅਤੇ ਉਸਨੂੰ ਐਡਿਟ ਕਰ ਬਣਾਈ ਗਈ ਤਸਵੀਰ ਵਿੱਚ ਅੰਤਰ ਸਾਫ ਦੇਖ ਸਕਦੇ ਹੋ।
‘ਪੰਜਾਬ ਬਚਾਓ ਯਾਤਰਾ’
ਸ਼੍ਰੋਮਣੀ ਅਕਾਲੀ ਦਲ ਨੇ 1 ਫਰਵਰੀ ਤੋਂ ‘ਪੰਜਾਬ ਬਚਾਓ ਯਾਤਰਾ’ ਸ਼ੁਰੂ ਕੀਤੀ ਹੈ। ਸ਼੍ਰੋਮਣੀ ਅਕਾਲੀ ਦੀ ਇਹ ਯਾਤਰਾ ਅਟਾਰੀ ਸਰਹੱਦ ਤੋਂ ਸ਼ੁਰੂ ਹੋਈ।ਇਸ ਯਾਤਰਾ ਦੀ ਅਗਵਾਈ ਸੁਖਬੀਰ ਬਾਦਲ ਕਰਨਗੇ ਅਤੇ ਉਹ ਸਾਰੇ 117 ਵਿਧਾਨ ਸਭਾ ਹਲਕਿਆਂ ਨੂੰ ਕਵਰ ਕਰਨਗੇ, ਜਿਸ ਵਿੱਚ ਹਰੇਕ ਹਲਕੇ ਵਿੱਚ ਦੋ ਦਿਨ ਬਿਤਾਉਣਗੇ।
ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਸਪੋਕਸਪਰਸਨ ਅਤੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨਾਲ ਸੰਪਰਕ ਕੀਤਾ। ਉਨ੍ਹਾਂ ਨਾਲ ਵਾਇਰਲ ਤਸਵੀਰਾਂ ਨੂੰ ਸਾਂਝਾ ਕੀਤਾ। ਉਨ੍ਹਾਂ ਨੇ ਇਹਨਾਂ ਤਸਵੀਰਾਂ ਨੂੰ ਐਡੀਟੇਡ ਦੱਸਿਆ ਹੈ।
ਪੜਤਾਲ ਦੇ ਅੰਤ ਵਿੱਚ ਅਸੀਂ ਐਡੀਟੇਡ ਫੋਟੋ ਸ਼ੇਅਰ ਕਰਨ ਵਾਲੇ ਯੂਜ਼ਰ ਦੀ ਜਾਂਚ ਕੀਤੀ। ਪ੍ਰੋਫਾਈਲ ‘ਤੇ ਮੌਜੂਦ ਜਾਣਕਾਰੀ ਮੁਤਾਬਕ, ਯੂਜ਼ਰ ਕੇਲੀਫੋਰਨੀਆ ਦਾ ਰਹਿਣ ਵਾਲਾ ਹੈ।
ਨਤੀਜਾ: ਵਿਸ਼ਵਾਸ ਨਿਊਜ ਨੇ ਜਾਂਚ ਵਿੱਚ ਪਾਇਆ ਕਿ ਸ਼੍ਰੋਮਣੀ ਅਕਾਲੀ ਦਲ ਦੀ ‘ਪੰਜਾਬ ਬਚਾਓ ਯਾਤਰਾ’ ਨਾਲ ਜੋੜ ਕੇ ਸ਼ੇਅਰ ਕੀਤੀਜਾ ਜਾ ਰਹੀਆਂ ਇਹ ਤਸਵੀਰਾਂ ਐਡੀਟੇਡ ਹਨ। ਜਿਹਨਾਂ ਨੂੰ ਐਡਿਟ ਕਰ ਦੁਰਪ੍ਰਚਾਰ ਦੇ ਇਰਾਦੇ ਨਾਲ ਗ਼ਲਤ ਦਾਅਵੇ ਤੋਂ ਵਾਇਰਲ ਕੀਤਾ ਜਾ ਰਿਹਾ ਹੈ।
- Claim Review : 'ਪੰਜਾਬ ਬਚਾਓ ਯਾਤਰਾ' ਦੀਆਂ ਤਸਵੀਰਾਂ।
- Claimed By : ਦੇਸ਼ ਪੰਜਾਬ ਪੰਜਾਬ ਦੇਸ਼
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...