X
X

Fact Check: ਰਾਜਸਥਾਨ ਦੇ ਸ਼ਿਵਲਿੰਗ ਦੀ ਫੋਟੋ ਨੂੰ ਮੱਕਾ ਮਦੀਨਾ ਦਾ ਦੱਸਕੇ ਕੀਤਾ ਜਾ ਰਿਹਾ ਹੈ ਵਾਇਰਲ

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਅੱਜਕਲ੍ਹ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸਨੂੰ ਮੱਕਾ ਮਦੀਨਾ ਦਾ ਸ਼ਿਵਲਿੰਗ ਦੱਸਿਆ ਜਾ ਰਿਹਾ ਹੈ। ਪੋਸਟ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ “ਇਤਿਹਾਸ ਵਿਚ ਪਹਿਲੀ ਵਾਰ ਮੱਕਾ ਮਦੀਨਾ ਦਾ ਸ਼ਿਵਲਿੰਗ ਦਿਖਾਇਆ ਗਿਆ ਹੈ, ਸਾਰੇ ਹਿੰਦੂ ਭਰਾ ਇਸਨੂੰ ਜ਼ਰੂਰ ਸ਼ੇਅਰ ਕਰੋ।” ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਇਹ ਦਾਅਵਾ ਗਲਤ ਹੈ। ਇਹ ਸ਼ਿਵਲਿੰਗ ਅਸਲ ਵਿਚ ਰਾਜਸਥਾਨ ਦੇ ਵਿਰਾਟਨਗਰ ਅੰਦਰ ਭੀਮ ਦੀ ਡੂੰਗਰੀ ਮੰਦਰ ਵਿਚ ਪੈਂਦਾ ਹੈ।

ਕੀ ਹੋ ਰਿਹਾ ਹੈ ਵਾਇਰਲ?

ਵਾਇਰਲ ਫੋਟੋ ਵਿਚ ਇੱਕ ਸ਼ਿਵਲਿੰਗ ਦੀ ਤਸਵੀਰ ਹੈ ਜਿਸਨੂੰ ਮੱਕਾ ਮਦੀਨਾ ਦਾ ਦੱਸਿਆ ਜਾ ਰਿਹਾ ਹੈ। ਪੋਸਟ ਨਾਲ ਡਿਸਕ੍ਰਿਪਸ਼ਨ ਵਿਚ ਲਿਖਿਆ ਹੈ “ਇਤਿਹਾਸ ਵਿਚ ਪਹਿਲੀ ਵਾਰ ਮੱਕਾ ਮਦੀਨਾ ਦਾ ਸ਼ਿਵਲਿੰਗ ਦਿਖਾਇਆ ਗਿਆ ਹੈ, ਸਾਰੇ ਹਿੰਦੂ ਭਰਾ ਇਸਨੂੰ ਜ਼ਰੂਰ ਸ਼ੇਅਰ ਕਰੋ।”

ਪੜਤਾਲ

ਆਪਣੀ ਪੜਤਾਲ ਨੂੰ ਸ਼ੁਰੂ ਕਰਨ ਲਈ ਅਸੀਂ ਸਬਤੋਂ ਪਹਿਲਾਂ ਇਸ ਤਸਵੀਰ ਨੂੰ ਧਿਆਨ ਨਾਲ ਵੇਖਿਆ। ਇਸ ਫੋਟੋ ਵਿਚ ਕਈ ਮੂੰਹ ਵਾਲੇ ਸ਼ਿਵ ਭਗਵਾਨ ਦਾ ਸ਼ਿਵਲਿੰਗ ਦਿੱਸ ਰਿਹਾ ਹੈ। ਨਾਲ ਹੀ ਇੱਕ ਵਿਅਕਤੀ ਧੋਤੀ ਪਾਏ ਅਤੇ ਹੱਥ ਜੋੜੇ ਖੜਾ ਹੈ। ਇਸ ਫੋਟੋ ਵਿਚ ਇੱਕ ਵਿਅਕਤੀ ਨੂੰ ਸ਼ਿਵਲਿੰਗ ਦੇ ਸਾਹਮਣੇ ਪ੍ਰਣਾਮ ਕਰਦੇ ਹੋਏ ਵੀ ਵੇਖਿਆ ਜਾ ਸਕਦਾ ਹੈ। ਸ਼ਿਵਲਿੰਗ ਉੱਤੇ ਚੱਟਾਨ ਵੀ ਹੈ ਜਿਸ ਕਰਕੇ ਇਹ ਥਾਂ ਕਿਸੇ ਗੁਫਾ ਵਰਗੀ ਲੱਗ ਰਹੀ ਹੈ। ਸ਼ਿਵਲਿੰਗ ਉੱਤੇ ਕੁੱਝ ਫੁੱਲ ਵੀ ਚੜੇ ਹੋਏ ਹਨ। ਕੁਲ ਮਿਲਾ ਕੇ ਇਹ ਮੰਦਿਰ ਵਰਗਾ ਲੱਗ ਰਿਹਾ ਹੈ ਜਿਥੇ ਇਸ ਸ਼ਿਵਲਿੰਗ ਦੀ ਪੂਜਾ ਹੁੰਦੀ ਹੋਵੇ।

ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਇਸ ਫੋਟੋ ਦਾ ਸਕ੍ਰੀਨਸ਼ੋਟ ਲਿਆ ਅਤੇ ਉਸਨੂੰ ਗੂਗਲ ਰਿਵਰਸ ਇਮੇਜ ਵਿਚ ਸਰਚ ਕੀਤਾ। ਇਸ ਸਰਚ ਵਿਚ ਸਾਡੇ ਹੱਥ MapofIndia ਵੈੱਬਸਾਈਟ ਦਾ ਇੱਕ ਪ੍ਰਕਾਸ਼ਿਤ ਆਰਟੀਕਲ ਲੱਗਿਆ ਜਿਸਵਿਚ ਇਸ ਤਸਵੀਰ ਦਾ ਇਸਤੇਮਾਲ ਕੀਤਾ ਗਿਆ ਸੀ। ਇਸ ਆਰਟੀਕਲ ਦੀ ਹੇਡਲਾਈਨ ਸੀ ‘Viratnagar: Buddhist Art and Mughal Architecture in Jaipur.” ਇਸ ਆਰਟੀਕਲ ਨੂੰ ਆਭਾ ਨਾਂ ਦੀ ਇੱਕ ਫ੍ਰੀ-ਲਾਂਸ ਲੇਖਿਕਾ ਨੇ ਲਿਖਿਆ ਸੀ। ਇਸ ਆਰਟੀਕਲ ਵਿਚ ਪਾਂਡੂ ਗੁਫਾ ਵਿਚ ਪੈਂਦੀ ਭੀਮ ਦੀ ਡੂੰਗਰੀ ਦਾ 12 ਮੁਖੀ ਸ਼ਿਵਲਿੰਗ ਦੱਸਕੇ ਇਸ ਤਸਵੀਰ ਨੂੰ ਅਪਲੋਡ ਕੀਤਾ ਗਿਆ ਹੈ।

ਪੜਤਾਲ ਲਈ ਅਸੀਂ ਅੱਗੇ ਵਿਰਾਟਨਗਰ ਸ਼ਿਵਲਿੰਗ ਕੀ-ਵਰਡ ਨਾਲ ਗੂਗਲ ਸਰਚ ਕੀਤਾ ਤਾਂ ਪਹਿਲੇ ਪੇਜ ‘ਤੇ ਹੀ ਇਸ ਵਾਇਰਲ ਸ਼ਿਵਲਿੰਗ ਦੀ ਤਸਵੀਰ ਨਿਕਲ ਆਈ।

ਵੱਧ ਪੁਸ਼ਟੀ ਲਈ ਇਸ ਵਿਸ਼ੇ ਵਿਚ ਅਸੀਂ ਰਾਜਸਥਾਨ ਦੇ ਵਿਰਾਟਨਗਰ ਅੰਦਰ ਜਾਣੇ ਮਾਣੇ ਸਾਧ ਅਚਾਰਯ ਧਰਮੇੰਦ੍ਰ ਮਹਾਰਾਜ ਨਾਲ ਗੱਲ ਕੀਤੀ ਜਿਨ੍ਹਾਂ ਨੇ ਸਾਨੂੰ ਦੱਸਿਆ ਕਿ “ਅਸਲ ਵਿਚ ਇਸ ਤਸਵੀਰ ਭੀਮ ਦੀ ਡੂੰਗਰੀ ਪੈਂਦੇ ਏਕਾਦਸ਼ ਸ਼ਿਵਲਿੰਗ ਦੀ ਹੈ ਜਿਸਨੂੰ ਕੁੱਝ 10-12 ਸਾਲ ਪਹਿਲਾਂ ਇਸ ਗੁਫਾ ਵਿਚ ਸਥਾਪਤ ਕੀਤਾ ਗਿਆ ਸੀ। ਇਸ ਸ਼ਿਵਲਿੰਗ ਦਾ ਮੱਕਾ ਮਦੀਨਾ ਨਾਲ ਕੋਈ ਸਬੰਧ ਨਹੀਂ ਹੈ।”

ਇਹ ਪੋਸਟ ਪਿਛਲੇ ਕਾਫੀ ਸਮੇਂ ਤੋਂ ਕਈ ਸੋਸ਼ਲ ਮੀਡੀਆ ਪੇਜਾਂ ‘ਤੇ ਵਾਇਰਲ ਹੋ ਰਿਹਾ ਹੈ। ਹਾਲ ਹੀ ਵਿਚ ਇਸਨੂੰ Rishi Bhola ਨਾਂ ਦੇ ਇੱਕ ਫੇਸਬੁੱਕ ਯੂਜ਼ਰ ਨੇ ਸ਼ੇਅਰ ਕੀਤਾ ਸੀ।

ਨਤੀਜਾ: ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ। ਇਹ ਸ਼ਿਵਲਿੰਗ ਅਸਲ ਵਿਚ ਰਾਜਸਥਾਨ ਦੇ ਵਿਰਾਟਨਗਰ ਅੰਦਰ ਭੀਮ ਦੀ ਡੂੰਗਰੀ ਮੰਦਰ ਵਿਚ ਪੈਂਦਾ ਹੈ।

ਪੂਰਾ ਸੱਚ ਜਾਣੋ. . .

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

  • Claim Review : ਇਸ ਤਸਵੀਰ ਵਿਚ ਸ਼ਿਵਲਿੰਗ ਮੱਕਾ ਮਦੀਨਾ ਦਾ ਹੈ
  • Claimed By : FB User-Rishi Bhola
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later