Fact Check: ਇੰਡਿਆ ਗੇਟ ਉੱਤੇ ਸੁਤੰਤਰ ਸੈਨਾਨੀਆਂ ਦੇ ਨਹੀਂ, ਬਲਕਿ ਪਹਿਲੇ ਵਿਸ਼ਵ ਯੁੱਧ ਦੇ ਸ਼ਹੀਦਾਂ ਦੇ ਨਾਂ ਲਿਖੇ ਹੋਏ ਹਨ
- By: Bhagwant Singh
- Published: Jul 24, 2019 at 01:12 PM
ਨਵੀਂ ਦਿੱਲੀ (ਵਿਸ਼ਵਾਸ ਟੀਮ)। ਦਿੱਲੀ ਦੇ ਇੰਡਿਆ ਗੇਟ ਨੂੰ ਲੈ ਕੇ ਇੱਕ ਪੋਸਟ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਪੋਸਟ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇੰਡਿਆ ਗੇਟ ‘ਤੇ ਸੁਤੰਤਰ ਸੈਨਾਨੀਆਂ ਦੇ ਨਾਂ ਲਿਖੇ ਹੋਏ ਹਨ ਜ੍ਹਿਨਾਂ ਵਿਚ 61,395 ਸੁਤੰਤਰ ਸੈਨਾਨੀ ਮੁਸਲਮਾਨ ਸਨ। ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਇਹ ਦਾਅਵਾ ਫਰਜ਼ੀ ਸਾਬਤ ਹੁੰਦਾ ਹੈ। ਇੰਡਿਆ ਗੇਟ ਉੱਤੇ ਸੁਤੰਤਰ ਸੈਨਾਨੀਆਂ ਦੇ ਨਹੀਂ, ਬਲਕਿ ਪਹਿਲੇ ਵਿਸ਼ਵ ਯੁੱਧ ਅਤੇ ਤੀਜੇ ਐਂਗਲੋ ਅਫਗਾਨ ਯੁੱਧ ਦੇ ਸ਼ਹੀਦਾਂ ਦੇ ਨਾਂ ਲਿਖੇ ਹੋਏ ਹਨ।
ਕੀ ਹੋ ਰਿਹਾ ਹੈ ਵਾਇਰਲ?
ਫੇਸਬੁੱਕ ‘ਤੇ ਇੱਕ ਪੋਸਟ ਵਾਇਰਲ ਹੋ ਰਿਹਾ ਹੈ। ਇਸ ਪੋਸਟ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇੰਡਿਆ ਗੇਟ ‘ਤੇ ਸੁਤੰਤਰ ਸੈਨਾਨੀਆਂ ਦੇ ਨਾਂ ਲਿਖੇ ਹੋਏ ਹਨ ਜ੍ਹਿਨਾਂ ਵਿਚ 61,395 ਸੁਤੰਤਰ ਸੈਨਾਨੀ ਮੁਸਲਮਾਨ ਸਨ। ਇਸ ਪੋਸਟ ਵਿਚ ਇੱਕ ਤਸਵੀਰ ਦਿੱਤੀ ਗਈ ਹੈ ਜਿਸ ਅੰਦਰ ਲਿਖਿਆ ਹੈ:
ਮੁਸਲਿਮ-61,395
ਸਿੱਖ-8,050
ਹਿੰਦੂ (ਪਿੱਛੜੀ ਜਾਤ)- 14,480
ਹਿੰਦੂ (ਦਲਿਤ)- 10,777
ਹਿੰਦੂ (ਉੱਚ ਜਾਤ)- 598
ਹਿੰਦੂ (RSS ਦੇ ਸੰਘੀ)- 00
ਇਸਦੇ ਹੇਠਾਂ ਲਿਖਿਆ ਹੋਇਆ ਹੈ, “Indian Freedom struggle history is written with Muslim blood”, ਜਿਸਦਾ ਪੰਜਾਬੀ ਅਨੁਵਾਦ, “ਮੁਸਲਿਮ ਖੂਨ ਨਾਲ ਭਾਰਤ ਦੇ ਆਜ਼ਾਦੀ ਲਈ ਸੰਘਰਸ਼ ਦਾ ਇਤਿਹਾਸ ਲਿਖਿਆ ਗਿਆ ਹੈ”, ਹੈ।
ਇਸ ਪੋਸਟ ਨਾਲ ਡਿਸਕ੍ਰਿਪਸ਼ਨ ਦਿੱਤਾ ਗਿਆ ਹੈ, Sabhi ka khoon shamil hai yahan ki mitthi me, kisi ke baap ka Hindustan thodi hai.
ਪੜਤਾਲ
ਇੰਡਿਆ ਗੇਟ ਬਾਰੇ ਦਾਅਵਾ ਹੋਣ ਕਰਕੇ ਵਿਸ਼ਵਾਸ ਟੀਮ ਨੇ ਇਸ ਪੋਸਟ ਦੀ ਜਾਂਚ ਕਰਨ ਦਾ ਫੈਸਲਾ ਕੀਤਾ। ਵਾਇਰਲ ਹੋ ਰਹੇ ਮੈਸਜ ਵਿਚ ਸੁਤੰਤਰ ਸੇਨਾਨੀਆਂ ਦਾ ਜਿਕਰ ਕੀਤਾ ਗਿਆ ਹੈ। ਇੰਡਿਆ ਗੇਟ ਦੇ ਬਾਰੇ ਵਿਚ ਜਾਣਕਾਰੀ ਹਾਸਲ ਕਰਨ ਲਈ ਅਸੀਂ ਗੂਗਲ ਸਰਚ ਦੀ ਮਦਦ ਲਿੱਤੀ।
ਸਾਨੂੰ ਪਤਾ ਚਲਿਆ ਕਿ ਦਿੱਲੀ ਵਿਚ ਪੈਂਦੇ ਇੰਡਿਆ ਗੇਟ ਦਾ ਨਿਰਮਾਣ ਅੰਗਰੇਜ਼ਾਂ ਨੇ ਕਰਵਾਇਆ ਸੀ। ਇਸ ਨਾਲ ਸਾਡੇ ਮਨ ਵਿਚ ਸਵਾਲ ਉੱਠਿਆ ਕਿ ਅੰਗਰੇਜ ਕਿਊਂ ਭਾਰਤ ਦੇ ਸੁਤੰਰਤਰ ਸੈਨਾਨੀਆਂ ਲਈ ਕਿਸੇ ਮੈਮੋਰੀਅਲ ਦਾ ਨਿਰਮਾਣ ਕਰਵਾਉਣਗੇ। ਫੇਰ ਅਸੀਂ ਇਸਦੇ ਅਸਲ ਸੱਚ ਨੂੰ ਜਾਣਨ ਦਾ ਫੈਸਲਾ ਕੀਤਾ। ਇਹ ਵਾਰ ਮੈਮੋਰੀਅਲ 1921 ਵਿਚ ਬਣਨਾ ਸ਼ੁਰੂ ਹੋਇਆ ਸੀ ਅਤੇ ਇਹ 1931 ਵਿਚ ਬਣਕੇ ਤਿਆਰ ਹੋਇਆ ਸੀ। ਇੰਡਿਆ ਗੇਟ ਨੂੰ 82,000 ਭਾਰਤੀ ਅਤੇ ਬ੍ਰਿਟਿਸ਼ ਸੈਨਿਕਾਂ ਦੇ ਸ਼ਹੀਦੀ ਦੀ ਯਾਦ ਵਿਚ ਬਣਾਇਆ ਗਿਆ ਸੀ ਜਿਨ੍ਹਾਂ ਨੇ ਅੰਗਰੇਜ਼ਾਂ ਦੀ ਤਰਫ਼ੋਂ ਪਹਿਲੇ ਵਿਸ਼ਵ ਯੁੱਧ (1914-1918) ਅਤੇ ਤੀਜੇ ਐਂਗਲੋ ਅਫਗਾਨ ਵਾਰ (1919) ਦੌਰਾਨ ਆਪਣੀ ਜਾਨ ਗਵਾਈ ਸੀ।
ਇੰਡਿਆ ਗੇਟ ਦੀ ਦੀਵਾਰ ‘ਤੇ ਵੱਡਾ INDIA ਲਿਖਿਆ ਹੈ ਅਤੇ ਨਾਲ ਹੀ ਹਜ਼ਾਰਾਂ ਸ਼ਹੀਦ ਸੈਨਿਕਾਂ ਦੇ ਨਾਂ ਗੜੇ ਹੋਏ ਹਨ। ਇਸਦੇ ਅਲਾਵਾ ਅੰਗਰੇਜ਼ੀ ਵਿਚ ਲਿਖਿਆ ਹੈ-
To the dead of the Indian armies who fell honoured in France and Flanders Mesopotamia and Persia East Africa Gallipoli and elsewhere in the near and the far-east and in sacred memory also of those whose names are recorded and who fell in India or the north-west frontier and during the Third Afgan War.
ਇਸਦਾ ਪੰਜਾਬੀ ਅਨੁਵਾਦ–
ਭਾਰਤੀ ਸੇਨਾ ਦੇ ਸ਼ਹੀਦਾਂ ਲਈ, ਜਿਹੜੇ ਫ੍ਰਾਂਸ ਅਤੇ ਫਲੈਂਡਰਸ ਮੇਸੋਪੋਟਾਮਿਆ, ਦੂਰ ਪੂਰਬ ਅਫ਼ਰੀਕਾ ਗੈਲੀਪੋਲੀ ਅਤੇ ਨੇੜੇ-ਪੁਰਬ ਅਤੇ ਦੂਰ-ਪੁਰਬ ਦੀ ਹੋਰ ਥਾਵਾਂ ‘ਤੇ ਸ਼ਹੀਦ ਹੋਏ, ਨਾਲ ਹੀ ਉਨ੍ਹਾਂ ਸੈਨਿਕਾਂ ਦੇ ਨਾਂ ਵੀ ਦਰਜ਼ ਹਨ ਜਿਹੜੇ ਤੀਜੇ ਅਫਗਾਨ ਯੁੱਧ ਅੰਦਰ ਸ਼ਹੀਦ ਹੋਏ ਸਨ।
ਇਸ ਨਾਲ ਇਹ ਸਾਫ ਹੋ ਜਾਂਦਾ ਹੈ ਕਿ ਇੰਡਿਆ ਗੇਟ ਦਾ ਸੁਤੰਤਰ ਸੈਨਾਨੀਆਂ ਨਾਲ ਕੋਈ ਸਬੰਧ ਨਹੀਂ ਹੈ।
ਤੁਹਾਨੂੰ ਦੱਸ ਦਈਏ ਕਿ ਇਹ ਪੋਸਟ ਕਈ ਵਾਰ ਵਾਇਰਲ ਹੋ ਚੁਕਿਆ ਹੈ ਅਤੇ ਪਿਛਲੀ ਵਾਰ ਇਸਨੂੰ ਰਵੀਸ਼ ਕੁਮਾਰ (ਮਸ਼ਹੂਰ ਨਿਊਜ਼ ਐਂਕਰ) ਦੇ ਨਾਂ ਤੋਂ ਸ਼ੇਅਰ ਕੀਤਾ ਗਿਆ ਸੀ।
ਅਸੀਂ ਰਵੀਸ਼ ਕੁਮਾਰ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੇ ਦੱਸਿਆ ਕਿ ਇਹ ਪੋਸਟ ਪੂਰੀ ਤਰ੍ਹਾਂ ਫਰਜ਼ੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਅਜਿਹਾ ਕੋਈ ਵੀ ਬਿਆਨ ਕਦੇ ਨਹੀਂ ਦਿੱਤਾ ਹੈ। ਜਿਸ ਤਰ੍ਹਾਂ ਦਾ ਬਿਆਨ ਵਾਇਰਲ ਕੀਤਾ ਜਾ ਰਿਹਾ ਹੈ।
ਹੁਣ ਅਸੀਂ ਅੰਤ ਵਿਚ ਵਾਇਰਲ ਪੋਸਟ ਸ਼ੇਅਰ ਕਰਨ ਵਾਲੇ ਯੂਜ਼ਰ Mohammed Zaid ਦੇ ਪ੍ਰੋਫ਼ਾਈਲ ਦੀ ਸੋਸ਼ਲ ਸਕੈਨਿੰਗ ਕੀਤੀ। Mohammed Zaid ਚੇਨਈ ਵਿਚ ਰਹਿੰਦਾ ਹੈ ਅਤੇ ਪਾਇਆ ਕਿ Mohammed Zaid ਅਸਦਉਦੀਨ ਓਵੈਸੀ ਦਾ ਸਮਰਥਕ ਹੈ।
ਨਤੀਜਾ- ਇੰਡਿਆ ਗੇਟ ਨੂੰ ਲੈ ਕੇ ਵਾਇਰਲ ਕੀਤਾ ਜਾ ਰਿਹਾ ਪੋਸਟ ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਫਰਜ਼ੀ ਸਾਬਤ ਹੁੰਦਾ ਹੈ। ਇੰਡੀਆ ਗੇਟ ਉੱਤੇ ਸੁਤੰਤਰ ਸੈਨਾਨੀਆਂ ਦੇ ਨਹੀਂ, ਬਲਕਿ ਪਹਿਲੇ ਵਿਸ਼ਵ ਯੁੱਧ ਅਤੇ ਤੀਜੇ ਐਂਗਲੋ ਅਫਗਾਨ ਯੁੱਧ ਦੇ ਸ਼ਹੀਦਾਂ ਦੇ ਨਾਂ ਲਿਖੇ ਹੋਏ ਹਨ।
ਪੂਰਾ ਸੱਚ ਜਾਣੋ. . .
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।
- Claim Review : ਇੰਡਿਆ ਗੇਟ ‘ਤੇ ਸੁਤੰਤਰ ਸੈਨਾਨੀਆਂ ਦੇ ਨਾਂ ਲਿਖੇ ਹੋਏ ਹਨ ਜ੍ਹਿਨਾਂ ਵਿਚ 61,395 ਸੁਤੰਤਰ ਸੈਨਾਨੀ ਮੁਸਲਮਾਨ ਸਨ
- Claimed By : FB User- Mohammed Zaid
- Fact Check : ਫਰਜ਼ੀ