X
X

Fact Check: ਮੁਫ਼ਤ ਸੋਲਰ ਪੈਨਲ ਵੰਡੇ ਜਾਣ ਦੀ ਖਬਰ ਫਰਜ਼ੀ ਹੈ

ਨਵੀਂ ਦਿੱਲੀ (ਵਿਸ਼ਵਾਸ ਟੀਮ)। ਅੱਜਕਲ੍ਹ ਸੋਸ਼ਲ ਮੀਡੀਆ ‘ਤੇ ਇੱਕ ਮੈਸਜ ਵਾਇਰਲ ਹੋ ਰਿਹਾ ਹੈ ਜਿਸਵਿਚ ਲਿਖਿਆ ਹੈ, “ਪ੍ਰਧਾਨਮੰਤਰੀ ਮੁਫ਼ਤ ਸੋਲਰ ਪੈਨਲ ਯੋਜਨਾ। ਮੁਫ਼ਤ ਵਿਚ ਲਵਾਓ ਆਪਣੇ ਘਰ ਜਾਂ ਪਿੰਡ ਵਿਚ।” ਪੋਸਟ ਵਿਚ ਲੋਕਾਂ ਨੂੰ ਮੁਫ਼ਤ ਸੋਲਰ ਪੈਨਲ ਪਾਉਣ ਲਈ ਰਜਿਸਟ੍ਰੇਸ਼ਨ ਕਰਨ ਨੂੰ ਕਿਹਾ ਗਿਆ ਹੈ ਅਤੇ ਲਿੰਕ ਵੀ ਦਿੱਤਾ ਗਿਆ ਹੈ। ਅਸਲ ਵਿਚ ਇਹ ਖਬਰ ਗਲਤ ਹੈ। ਸ਼ੇਅਰ ਕੀਤਾ ਜਾ ਰਿਹਾ ਲਿੰਕ ਕਲਿਕਬੇਟ ਹੈ। ਇਸਦਾ ਸੋਲਰ ਪੈਨਲ ਜਾਂ ਸਰਕਾਰ ਨਾਲ ਕੋਈ ਲੈਣਾ ਦੇਣਾ ਨਹੀਂ ਹੈ।

ਕੀ ਹੋ ਰਿਹਾ ਹੈ ਵਾਇਰਲ?

ਵਾਇਰਲ ਮੈਸਜ ਵਿਚ ਲਿਖੇਆ ਹੈ, “ਪ੍ਰਧਾਨਮੰਤਰੀ ਮੁਫ਼ਤ ਸੋਲਰ ਪੈਨਲ ਯੋਜਨਾ, ਮੁਫ਼ਤ ਵਿਚ ਲਵਾਓ ਆਪਣੇ ਘਰ ਜਾਂ ਪਿੰਡ ਵਿਚ, ਤੁਹਾਨੂੰ ਕਿਸੇ ਪ੍ਰਕਾਰ ਦਾ ਸ਼ੁਲਕ ਨਹੀਂ ਭਰਨਾ ਬਸ ਜਲਦੀ ਤੋਂ ਫਾਰਮ ਭਰੋ। ਇਸਦੀ ਅੰਤਮ ਮਿਤੀ 31 ਜੁਲਾਈ 2019 ਹੈ। ਤਾਂ ਛੇਤੀ ਕਰੋ ਅਤੇ ਇਸ ਮੈਸਜ ਨੂੰ ਆਪਣੇ ਸਾਰੇ ਦੋਸਤਾਂ ਨੂੰ ਵੀ ਭੇਜੋ ਤਾਂ ਜੋ ਇਸ ਯੋਜਨਾ ਦਾ ਲਾਭ ਸਾਰਿਆਂ ਨੂੰ ਮਿਲ ਸਕੇ। ਹੁਣੇ ਫਾਰਮ ਭਰੋ👇👇 https://solor-panel-apply.blogspot.com/ ”

ਪੜਤਾਲ

ਆਪਣੀ ਪੜਤਾਲ ਨੂੰ ਸ਼ੁਰੂ ਕਰਨ ਲਈ ਅਸੀਂ ਇਸ ਮੈਸਜ ਵਿਚ ਦਿੱਤੇ ਗਏ ਲਿੰਕ ‘ਤੇ ਕਲਿਕ ਕੀਤਾ। ਇਸ ਲਿੰਕ ‘ਤੇ ਕਲਿਕ ਕਰਦੇ ਹੀ ਸਾਡੇ ਸਾਹਮਣੇ solor-panel-apply.blogspot.com URL ਤੋਂ ਇੱਕ ਪੇਜ ਖੁਲਿਆ। ਇਸ ਪੇਜ ‘ਤੇ ਪ੍ਰਧਾਨਮੰਤਰੀ ਦੀ ਤਸਵੀਰ ਨਾਲ ਕੁੱਝ ਸੋਲਰ ਪੈਨਲ ਲੱਗੇ ਦਿੱਸ ਰਹੇ ਸਨ।

ਇਸ ਫੋਟੋ ਦੇ ਹੇਠਾਂ ਲਿਖਿਆ ਹੈ, “ਭਾਰਤ ਸਰਕਾਰ ਦੁਆਰਾ ਨਿਰਦੇਸ਼। ਭਾਰਤ ਸਰਕਾਰ ਦੁਆਰਾ ਚਲਾਏ ਗਏ ਅਭਿਆਨ “ਹਰ ਘਰ ਰੋਸ਼ਨ” ਤਹਿਤ ਭਾਰਤ ਦੇ ਸਾਰੇ ਪਿੰਡਾਂ ਵਿਚ ਸੋਲਰ ਪੈਨਲ ਵੰਡੇ ਜਾਣਗੇ। ਇਸ ਅਭਿਆਨ ਅਨੁਸਾਰ ਹਰ ਪਿੰਡ ਅਤੇ ਘਰ ਨੂੰ ਰੋਸ਼ਨੀ ਪ੍ਰਦਾਨ ਕੀਤੀ ਜਾਵੇਗੀ, ਭਾਰਤ ਸਰਕਾਰ ਦੇ ਫੈਸਲੇ ਅਨੁਸਾਰ, ਸੋਲਰ ਪੈਨਲ ਲਈ ਕਿਸੇ ਵੀ ਤਰ੍ਹਾਂ ਦੀ ਰਾਸ਼ੀ ਨਹੀਂ ਲਿੱਤੀ ਜਾਵੇਗੀ। ਜ਼ਰੂਰੀ ਸੂਚਨਾ: ਜੇਕਰ ਤੁਸੀਂ ਵੀ ਭਾਰਤ ਸਰਕਾਰ ਦੁਆਰਾ ਜਾਰੀ ਅਭਿਆਨ ਹਰ ਘਰ ਰੋਸ਼ਨ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਆਪਣਾ ਰਜਿਸਟ੍ਰੇਸ਼ਨ ਹੇਠਾਂ ਦਿੱਤੇ ਗਏ ਫਾਰਮ ਵਿਚ ਕਰੋ। ਫਾਰਮ ਵਿਚ ਰਜਿਸਟ੍ਰੇਸ਼ਨ ਕਰਾਉਣ ਦੇ ਬਾਅਦ ਆਪਣਾ Kit Number ਲੈਣਾ ਨਾ ਭੁਲਣਾ’।”

ਇਸਦੇ ਹੇਠਾਂ ਤੁਹਾਡੇ ਕੋਲੋਂ ਇੱਕ ਫਾਰਮ ਭਰਨ ਨੂੰ ਕਿਹਾ ਜਾਂਦਾ ਹੈ ਜਿਥੇ ਤੁਹਾਡਾ ਨਾਂ, ਫੋਨ ਨੰਬਰ, ਤੁਹਾਡਾ ਰਾਜ ਅਤੇ ਪਿੰਡ ਦੀ ਜਾਣਕਾਰੀ ਮੰਗੀ ਜਾਂਦੀ ਹੈ।

ਇਸ ਫਾਰਮ ਨੂੰ ਭਰਨ ‘ਤੇ ਅਗਲੇ ਪੇਜ ਅੰਦਰ ਤੁਹਾਨੂੰ ਦੱਸਿਆ ਜਾਂਦਾ ਹੈ, “ ਪਿਆਰੇ ਆਵੇਦਕ ਜੀ! ਸਾਨੂੰ ਤੁਹਾਡੀ ਜਾਣਕਾਰੀ ਸਹੀ ਤਰੀਕੇ ਨਾਲ ਪ੍ਰਾਪਤ ਹੋ ਗਈ ਹੈ।” ਇਸਦੇ ਹੇਠਾਂ ਲਿਖਿਆ ਹੈ, “ਡਿਜੀਟਲ ਇੰਡੀਆ ਦੇ ਪ੍ਰਚਾਰ ਲਈ ਤੁਹਾਨੂੰ 10 Group ਵਿਚ ਅਤੇ ਦੋਸਤਾਂ ਨੂੰ WhatsApp ‘ਤੇ ਸ਼ੇਅਰ ਕਰਨਾ ਪਵੇਗਾ” ਅਤੇ ਉਸਦੇ ਥੱਲੇ ਲਿਖਿਆ ਹੈ, “ਇਸਦੇ ਬਾਅਦ ਨੀਲੇ ਬਟਨ ‘ਤੇ ਕਲਿਕ ਕਰਕੇ ਆਪਣਾ ਰਜਿਸਟ੍ਰੇਸ਼ਨ ਨੰਬਰ ਪ੍ਰਾਪਤ ਕਰੋ।”

ਅਸੀਂ ਇਸ ਪੋਸਟ ਨੂੰ 10 ਲੋਕਾਂ ਨੂੰ ਸ਼ੇਅਰ ਕੀਤਾ ਅਤੇ ਸਬਮਿਤ ਕਰਨ ‘ਤੇ ਸਾਡੇ ਸਾਹਮਣੇ ਇੱਕ ਨਵਾਂ ਪੇਜ ਖੁਲਿਆ ਜਿਸਵਿਚ ਲਿਖਿਆ ਸੀ, “ਸੋਲਰ ਪੰਪ ਯੋਜਨਾ ਦਾ ਲਾਭ ਲੈਣ ਲਈ ਜ਼ਰੂਰੀ ਦਸਤਾਵੇਜ਼ ਅਧਾਰ ਕਾਰਡ ਦੀ ਫੋਟੋਕਾਪੀ, ਪਛਾਣ ਪੱਤਰ ਦੀ ਫੋਟੋਕਾਪੀ ਕਰੋ। ਹੇਠਾਂ ਦਿੱਤੀ ਗਈ App Download ਕਰਕੇ ਆਪਣੀ ਪਛਾਣ ਪ੍ਰਮਾਣਿਤ ਕਰੋ ਅਤੇ Get Your Registration Number ‘ਤੇ Click ਕਰਕੇ ਆਪਣਾ Registration ਨੰਬਰ ਪ੍ਰਾਪਤ ਕਰੋ।”

ਅਸੀਂ ਐਪ ਨੂੰ ਡਾਉਨਲੋਡ ਕੀਤਾ ਤਾਂ ਪਾਇਆ ਕਿ ਇਹ 4fun ਨਾਂ ਦੀ ਇੱਕ ਮੋਬਾਈਲ ਐਪ ਹੈ ਜਿਧਰੋਂ ਜੋਕ ਵਗੈਰਾ ਡਾਊਨਲੋਡ ਕਰੇ ਜਾਂਦੇ ਹਨ।

ਵਾਇਰਲ ਮੈਸਜ ਵਿਚ ਲਿਖੀ ਵੈੱਬਸਾਈਟ ‘Ministry of New and Renewable Energy’ ਦੀ ਅਧਿਕਾਰਕ ਵੈੱਬਸਾਈਟ ਨਹੀਂ ਹੈ। Ministry of New and Renewable Energy ਦੀ ਅਧਿਕਾਰਕ ਵੈੱਬਸਾਈਟ ਦਾ ਪਤਾ https://mnre.gov.in/ ਹੈ, ਜਦਕਿ ਵਾਇਰਲ ਮੈਸਜ ਵਿਚ ਲਿਖੀ ਵੈੱਬਸਾਈਟ ਦਾ ਪਤਾ https://solor-panel-3.blogspot.com/# ਹੈ।

ਪੜਤਾਲ ਕਰਨ ਲਈ ਅਸੀਂ Ministry of New and Renewable Energy ਦੀ ਵੈੱਬਸਾਈਟ ਨੂੰ ਲਭਿਆ, ਪਾਰ ਸਾਨੂੰ ਅਜਿਹੀ ਕੋਈ ਜਾਣਕਾਰੀ ਨਹੀਂ ਮਿਲੀ। ਅਸੀਂ ਵੱਧ ਪੁਸ਼ਟੀ ਲਈ ਮਿਨਿਸਟਰੀ ਵਿਚ ਸੰਪਰਕ ਕੀਤਾ ਅਤੇ ਸਾਨੂੰ ਦੱਸਿਆ ਗਿਆ ਕਿ ਇਹ ਖਬਰ ਗਲਤ ਹੈ। Ministry of New and Renewable Energy (MNRE) ਸਪੋਕਸਪਰਸਨ ਨੇ ਕਿਹਾ, “ਮੁਫ਼ਤ ਵਿਚ ਸੋਲਰ ਪੈਨਲ ਦੇਣ ਦੀ ਕੋਈ ਸਰਕਾਰੀ ਯੋਜਨਾ ਨਹੀਂ ਹੈ, ਇਹ ਵੈੱਬਸਾਈਟ ਇਸ ਤਰ੍ਹਾਂ ਦਾ ਆੱਫਰ ਦੇ ਕੇ ਲੋਕਾਂ ਦਾ ਡਾਟਾ ਚੋਰੀ ਕਰ ਰਹੀ ਹੈ। ਇਹ ਵੈੱਬਸਾਈਟ ਪੂਰੀ ਤਰ੍ਹਾਂ ਫਰਜ਼ੀ ਹੈ, ਲੋਕ ਇਸਦੇ ਝਾਂਸੇ ਵਿਚ ਨਾ ਆਉਣ। “

ਅਜਿਹੇ ਫਰਜ਼ੀ ਲਿੰਕ ਦੇ ਸਿਲਸਿਲੇ ਵਿਚ ਪੁੱਛੇ ਜਾਣ ‘ਤੇ ਸੂਚਨਾ ਸੁਰੱਖਿਆ ਸਿੱਖਿਆ ਅਤੇ ਜਾਗਰੂਕਤਾ (ISEA) ਦੇ ਐਸੋਸੀਏਟ ਨਿਰਦੇਸ਼ਕ, ਏ ਏਸ ਮੂਰਤੀ ਨੇ ਕਿਹਾ, ‘ਇਹ ਸਾਰੇ ਲਿੰਕ ਕੁੱਝ ਸਮੇਂ ਲਈ ਕੰਮ ਕਰਦੇ ਹਨ ਅਤੇ ਡਾਟਾ ਜਮਾ ਕਰਨ ਤੋਂ ਬਾਅਦ, ਹਮੇਸ਼ਾ ਲਈ ਬੰਦ ਹੋ ਜਾਂਦੀਆਂ ਹਨ। “ਲੋਕਾਂ ਨੂੰ ਫਸਣ ਤੋਂ ਬਚਾਉਣ ਲਈ ਅਜਿਹੀ ਯੋਜਨਾਵਾਂ ਲਈ ਸਰਕਾਰੀ ਵੈੱਬਸਾਈਟਾਂ ਜਾਂ ਸਬੰਧਤ ਮੰਤਰਾਲੇ ਜਾਂ ਵਿਭਾਗਾਂ ਦੀ ਵੈੱਬਸਾਈਟਾਂ ਨਾਲ ਕ੍ਰੋਸ ਚੈਕ ਕਰਨਾ ਚਾਹੀਦਾ ਹੈ। ਇਧਰ ਤੱਕ ਕਿ ਲੋਕਾਂ ਨੂੰ ਸਰਕਾਰੀ ਵੈਬਸਾਈਟਾਂ ਦੇ ਰੂਪ ਵਿਚ ਫਰਜ਼ੀ ਵੈੱਬਸਾਈਟ ਦਾ ਇਸਤੇਮਾਲ ਕਰਕੇ ਫਸਾਇਆ ਜਾਂਦਾ ਹੈ। ਸਬਤੋਂ ਵਧੀਆ ਤਰੀਕਾ ਹੈ ਕਿ ਨਿਯਮਿਤ ਰੂਪ ਤੋਂ ਗਲਤ URL ਦੀ ਪਛਾਣ ਕਰਨ ਲਈ ਬ੍ਰਾਉਜ਼ਰ ਨੂੰ ਅਪਡੇਟ ਕਰਿਆ ਜਾਵੇ।’

ਨਤੀਜਾ: ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਵਾਇਰਲ ਮੈਸਜ ਫਰਜ਼ੀ ਹੈ। ਮੋਦੀ ਸਰਕਾਰ ਨੇ ਅਜਿਹੀ ਕੋਈ ਘੋਸ਼ਣਾ ਨਹੀਂ ਕੀਤੀ ਹੈ। ਸਬੰਧਿਤ ਮੰਤਰਾਲੇ ਦੀ ਵੈੱਬਸਾਈਟ ‘ਤੇ ਅਜਿਹੀ ਕੋਈ ਜਾਣਕਰੀ ਮੌਜੂਦ ਨਹੀਂ ਹੈ।

ਪੂਰਾ ਸੱਚ ਜਾਣੋ. . .

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

  • Claim Review : ਪ੍ਰਧਾਨਮੰਤਰੀ ਮੁਫ਼ਤ ਸੋਲਰ ਪੈਨਲ ਯੋਜਨਾ। ਮੁਫ਼ਤ ਵਿਚ ਲਵਾਓ ਆਪਣੇ ਘਰ ਜਾਂ ਪਿੰਡ ਵਿਚ
  • Claimed By : Fb User-Jatin Desai
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later