X
X

Fact Check : ਨੌਜਵਾਨਾਂ ਦੇ ਕੰਨਾਂ ‘ਚ ਭੋਂਪੂ ਵਜਾਉਂਦੇ ਪੁਲਿਸ ਮੁਲਾਜਮਾਂ ਦਾ ਇਹ ਵੀਡੀਓ ਜਬਲਪੁਰ ਦਾ ਹੈ, ਰਾਜਸਥਾਨ ਦਾ ਨਹੀਂ

ਵਿਸ਼ਵਾਸ ਨਿਊਜ਼ ਦੀ ਜਾਂਚ ‘ਚ ਪਤਾ ਲੱਗਿਆ ਕਿ ਵਾਇਰਲ ਹੋ ਰਿਹਾ ਇਹ ਵੀਡੀਓ ਰਾਜਸਥਾਨ ਦਾ ਨਹੀਂ ਹੈ, ਮੱਧ ਪ੍ਰਦੇਸ਼ ਦੇ ਜਬਲਪੁਰ ਦਾ ਹੈ। ਮੱਧ ਪ੍ਰਦੇਸ਼ ਦੀ ਜਬਲਪੁਰ ਪੁਲਿਸ ਨੇ ਕੁਝ ਸ਼ਰਾਰਤੀ ਅਨਸਰਾਂ ਅਤੇ ਹੰਗਾਮਾ ਕਰਨ ਵਾਲਿਆਂ ਖਿਲਾਫ ਇਹ ਵਿਸ਼ੇਸ਼ ਮੁਹਿੰਮ ਚਲਾਈ ਸੀ। ਵੀਡੀਓ ਹੁਣ ਗ਼ਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਨੌਜਵਾਨਾਂ ਤੋਂ ਇੱਕ ਦੂਜੇ ਦੇ ਕੰਨਾਂ ‘ਚ ਭੋਂਪੂ ਵਜਾਉਂਦੇ ਪੁਲਿਸ ਮੁਲਾਜਮਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਕੁਝ ਯੂਜ਼ਰਸ ਇਸ ਵੀਡੀਓ ਨੂੰ ਸ਼ੇਅਰ ਕਰਕੇ ਦਾਅਵਾ ਕਰ ਰਹੇ ਹਨ ਕਿ ਇਹ ਮਾਮਲਾ ਰਾਜਸਥਾਨ ਦਾ ਹੈ, ਜਿੱਥੇ ਮੇਲੇ ਵਿੱਚ ਲੋਕਾਂ ਨੂੰ ਤੰਗ ਕਰਨ ਵਾਲਿਆਂ ਨੂੰ ਪੁਲਿਸ ਨੇ ਇਸ ਢੰਗ ਨਾਲ ਸਜਾ ਦਿਤੀ ਹੈ।

ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਗੁੰਮਰਾਹਕੁਨ ਨਿਕਲਿਆ। ਵਾਇਰਲ ਵੀਡੀਓ ਮੱਧ ਪ੍ਰਦੇਸ਼ ਦੇ ਜਬਲਪੁਰ ਦਾ ਹੈ। ਪੁਲਿਸ ਨੇ ਸ਼ਰਾਰਤੀ ਅਨਸਰਾਂ ਅਤੇ ਹੰਗਾਮਾ ਕਰਨ ਵਾਲਿਆਂ ਵਿਰੁੱਧ ਇਹ ਵਿਸ਼ੇਸ਼ ਮੁਹਿੰਮ ਚਲਾਈ ਸੀ, ਜਿਸ ਵਿੱਚ ਲੋਕਾਂ ਨੂੰ ਪ੍ਰੇਸ਼ਾਨ ਕਰਨ ਵਾਲੇ ਲੋਕਾਂ ਨੂੰ ਫੜਿਆ ਅਤੇ ਉਨ੍ਹਾਂ ਦੇ ਕੰਨ ਤੇ ਭੋਂਪੂ ਵਜਾ ਕੇ ਉਨ੍ਹਾਂ ਨੂੰ ਫਟਕਾਰ ਵੀ ਲਗਾਈ ਗਈ ਸੀ। ਵੀਡੀਓ ਦਾ ਰਾਜਸਥਾਨ ਨਾਲ ਕੋਈ ਸੰਬੰਧ ਨਹੀਂ ਹੈ।

ਕੀ ਹੈ ਵਾਇਰਲ ਪੋਸਟ ਵਿੱਚ

ਫੇਸਬੁੱਕ ਯੂਜ਼ਰ “Jagda deep ਜਗਦਾ ਦੀਪ” ਨੇ 24 ਮਈ ਨੂੰ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਹੈ, “ਪੀਪਣੀਆਂ ਵਜਾਉਣ ਵਾਲਾਇਆ ਦਾ ਬਜਾਇਆ ਬਾਜਾ” #PunjabiNews #News #Newspunjabi

ਵੀਡੀਓ ਵਿੱਚ ਚਲ ਰਹੇ ਆਡੀਓ ਵਿੱਚ ਇਸ ਮਾਮਲੇ ਨੂੰ ਰਾਜਸਥਾਨ ਦਾ ਦਸਿਆ ਜਾ ਰਿਹਾ ਹੈ। ਵਾਇਰਲ ਪੋਸਟ ਦੇ ਆਰਕਾਈਵ ਲਿੰਕ ਨੂੰ ਇੱਥੇ ਵੇਖਿਆ ਜਾ ਸਕਦਾ ਹੈ।

ਪੜਤਾਲ

ਵਾਇਰਲ ਵੀਡੀਓ ਦੀ ਪੜਤਾਲ ਲਈ ਅਸੀਂ ਸੰਬੰਧਿਤ ਕੀਵਰਡ ਨਾਲ ਗੂਗਲ ‘ਤੇ ਸਰਚ ਕੀਤਾ। ਸਰਚ ਦੌਰਾਨ ਸਾਨੂੰ ਜਾਗਰਣ ਡਾਟ ਕੋਮ ਦੀ ਵੈਬਸਾਈਟ ‘ਤੇ ਵਾਇਰਲ ਵੀਡੀਓ ਨਾਲ ਜੁੜੀ ਖਬਰ ਪ੍ਰਕਾਸ਼ਿਤ ਮਿਲੀ। 7 ਅਕਤੂਬਰ 2022 ਨੂੰ ਪ੍ਰਕਾਸ਼ਿਤ ਖਬਰ ਵਿੱਚ ਦੱਸਿਆ ਗਿਆ, “ਵਾਇਰਲ ਵੀਡੀਓ ਜਬਲਪੁਰ ਦਾ ਹੈ। ਦਰਅਸਲ, ਜਬਲਪੁਰ ਸ਼ਹਿਰ ‘ਚ ਨਵਰਾਤਰੀ ਦੇ ਤਿਉਹਾਰ ਦੌਰਾਨ ਔਰਤਾਂ ਅਤੇ ਲੜਕੀਆਂ ਨੂੰ ਦੇਖ ਕੇ ਭੋਂਪੂ ਵਜਾ ਕੇ ਰੌਲਾ ਪਾਉਣ ਵਾਲੇ ਕੁਝ ਸ਼ਰਾਰਤੀ ਅਨਸਰਾਂ ਦੀ ਪੁਲਿਸ ਨੇ ਖਬਰ ਲਈ ਅਤੇ ਉਨ੍ਹਾਂ ਨੂੰ ਫੜ ਕੇ ਉਨ੍ਹਾਂ ਦੇ ਹੀ ਕੰਨਾਂ ਵਿੱਚ ਪੁੰਗੀ ਬਜਾਈ।”

ਨਿਊਜ 24 ਦੇ ਵੇਰੀਫਾਈਡ ਯੂਟਿਊਬ ਚੈਨਲ ‘ਤੇ ਵਾਇਰਲ ਵੀਡੀਓ ਨਾਲ ਜੁੜੀ ਰਿਪੋਰਟ ਮਿਲੀ। 8 ਅਕਤੂਬਰ 2022 ਨੂੰ ਅਪਲੋਡ ਵੀਡੀਓ ਵਿੱਚ ਦਸਿਆ ਗਿਆ,ਵੀਡੀਓ ਜਬਲਪੁਰ ਦਾ ਹੈ। ਜਬਲਪੁਰ ਵਿੱਚ ਮੇਲਾ ਦੇਖਣ ਗਏ ਨੌਜਵਾਨ ਔਰਤਾਂ ਨੂੰ ਦੇਖ ਕੇ ਭੋਂਪੂ ਵਜਾ ਰਹੇ ਸੀ। ਜਦੋਂ ਉੱਥੇ ਮੌਜੂਦ ਪੁਲਿਸ ਮੁਲਾਜ਼ਮਾਂ ਨੇ ਇਹ ਦੇਖਿਆ ਤਾਂ ਉਨ੍ਹਾਂ ਨੇ ਇਨ੍ਹਾਂ ਸ਼ਰਾਰਤੀ ਅਨਸਰਾਂ ਨੂੰ ਸਬਕ ਸਿਖਾਇਆ। ਨੌਜਵਾਨਾਂ ਤੋਂ ਇੱਕ ਦੂਜੇ ਦੇ ਕੰਨਾਂ ਵਿੱਚ ਭੋਂਪੂ ਵਜਵਾਇਆ ਅਤੇ ਨੌਜਵਾਨਾਂ ਤੋਂ ਉਠਕ-ਬੈਠਕ ਵੀ ਕਰਵਾਈ।

ਪਹਿਲਾਂ ਇਹ ਵੀਡੀਓ ਹਿੰਦੀ ਭਾਸ਼ਾ ਵਿੱਚ ਵਾਇਰਲ ਕੀਤਾ ਗਿਆ ਸੀ। ਵੀਡੀਓ ਨੂੰ ਉੱਤਰ ਪ੍ਰਦੇਸ਼ ਦਾ ਦਸਦੇ ਹੋਏ ਸੋਸ਼ਲ ਮੀਡਿਆ ‘ਤੇ ਸ਼ੇਅਰ ਕੀਤਾ ਗਿਆ। ਉਸ ਸਮੇਂ ਸਾਡੀ ਗੱਲ ਜਬਲਪੁਰ ਵਿੱਚ ਨਈਦੁਨੀਆਂ ਦੇ ਸਿਟੀ ਚੀਫ ਆਰ ਕੇ ਪਾਂਡੇ ਨਾਲ ਹੋਈ ਸੀ। ਉਨ੍ਹਾਂ ਨੇ ਦੱਸਿਆ ਸੀ ਕਿ, “ਵੀਡੀਓ ਜਬਲਪੁਰ ਦਾ ਹੈ। ਕੁਝ ਸ਼ਰਾਰਤੀ ਅਨਸਰ ਲੋਕਾਂ ਨੂੰ ਭੋਂਪੂ ਵਜਾ ਕੇ ਪਰੇਸ਼ਾਨ ਕਰ ਰਹੇ ਸਨ। ਉਨ੍ਹਾਂ ਨੂੰ ਸਬਕ ਸਿਖਾਉਣ ਲਈ ਥਾਣਾ ਇੰਚਾਰਜ ਨੇ ਖੁਦ ਹੀ ਇਕ ਨੌਜਵਾਨ ਦੇ ਕੰਨਾਂ ‘ਚ ਭੋਂਪੂ ਵਜਾਇਆ ਅਤੇ ਨਾਲ ਹੀ ਹਦਾਇਤ ਵੀ ਦਿੱਤੀ ਕਿ ਉਹ ਅਜਿਹੀ ਗਲਤੀ ਦੋਬਾਰਾ ਨਾ ਕਰਨ। ਸਾਡੀ ਪੜਤਾਲ ਨੂੰ ਤੁਸੀਂ ਇੱਥੇ ਪੜ੍ਹ ਸਕਦੇ ਹੋ।

ਅਸੀਂ ਵੀਡੀਓ ਨੂੰ ਲੈ ਕੇ ਰਾਜਸਥਾਨ ਦੈਨਿਕ ਜਾਗਰਣ ਦੇ ਬਿਊਰੋ ਚੀਫ ਨਰਿੰਦਰ ਸ਼ਰਮਾ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਕਿਹਾ ਕਿ ਵੀਡੀਓ ਰਾਜਸਥਾਨ ਦਾ ਨਹੀਂ ਹੈ ਅਤੇ ਨਾ ਹੀ ਅਜਿਹੀ ਕੋਈ ਘਟਨਾ ਇੱਥੇ ਵਾਪਰੀ ਹੈ।

ਪੜਤਾਲ ਦੇ ਅੰਤ ਵਿੱਚ ਅਸੀਂ ਇਸ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਪੇਜ ਦੀ ਜਾਂਚ ਕੀਤੀ। ਜਾਂਚ ਵਿੱਚ ਪਤਾ ਲੱਗਿਆ ਫੇਸਬੁੱਕ ‘ਤੇ ਪੇਜ ਨੂੰ ਇੱਕ ਲੱਖ 33 ਹਜਾਰ ਲੋਕ ਫੋਲੋ ਕਰਦੇ ਹਨ। ਫੇਸਬੁੱਕ ਤੇ ਇਸ ਪੇਜ ਨੂੰ 20 ਅਗਸਤ 2021 ਨੂੰ ਬਣਾਇਆ ਗਿਆ ਹੈ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ‘ਚ ਪਤਾ ਲੱਗਿਆ ਕਿ ਵਾਇਰਲ ਹੋ ਰਿਹਾ ਇਹ ਵੀਡੀਓ ਰਾਜਸਥਾਨ ਦਾ ਨਹੀਂ ਹੈ, ਮੱਧ ਪ੍ਰਦੇਸ਼ ਦੇ ਜਬਲਪੁਰ ਦਾ ਹੈ। ਮੱਧ ਪ੍ਰਦੇਸ਼ ਦੀ ਜਬਲਪੁਰ ਪੁਲਿਸ ਨੇ ਕੁਝ ਸ਼ਰਾਰਤੀ ਅਨਸਰਾਂ ਅਤੇ ਹੰਗਾਮਾ ਕਰਨ ਵਾਲਿਆਂ ਖਿਲਾਫ ਇਹ ਵਿਸ਼ੇਸ਼ ਮੁਹਿੰਮ ਚਲਾਈ ਸੀ। ਵੀਡੀਓ ਹੁਣ ਗ਼ਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

  • Claim Review : ਰਾਜਸਥਾਨ ਪੁਲਿਸ ਨੇ ਅਨੋਖੇ ਤਰੀਕੇ ਨਾਲ ਦਿਤੀ ਸਜ਼ਾ, ਕੰਨਾਂ 'ਚ ਬਜਵਾਏ ਭੋਂਪੂ।
  • Claimed By : Jagda deep ਜਗਦਾ ਦੀਪ
  • Fact Check : ਭ੍ਰਮਕ
ਭ੍ਰਮਕ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later