X
X

Fact Check : ਪੀਐਮ ਮੋਦੀ ਦੀ ਤਸਵੀਰ ਦੇ ਨਾਲ ਛੇੜਛਾੜ ਕਰ ਕੇ ਜੋੜੀ ਗਈ ਰਾਮ ਰਹੀਮ ਦੀ ਤਸਵੀਰ

ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਪੀਐਮ ਮੋਦੀ ਦੀ ਵਾਇਰਲ ਤਸਵੀਰ ਐਡਿਟ ਸਾਬਿਤ ਹੋਈ। ਅਸਲ ਤਸਵੀਰ ਵਿੱਚ ਉਨ੍ਹਾਂ ਨੇ ਸਿੱਕਿਆਂ ਦਾ ਇੱਕ ਫਰੇਮ ਫੜਿਆ ਹੋਇਆ ਸੀ। ਇਸ ਤਸਵੀਰ ਨਾਲ ਛੇੜਛਾੜ ਕਰਕੇ ਵੱਖ ਤੋਂ ਗੁਰਮੀਤ ਰਾਮ ਰਹੀਮ ਦੀ ਫੋਟੋ ਜੋੜ ਕੇ ਵਾਇਰਲ ਕੀਤੀ ਜਾ ਰਹੀ ਹੈ।

  • By: Jyoti Kumari
  • Published: Apr 26, 2023 at 04:54 PM
  • Updated: Apr 26, 2023 at 05:02 PM

ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਇਸ ‘ਚ ਉਨ੍ਹਾਂ ਨੂੰ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਦੀ ਤਸਵੀਰ ਵਾਲਾ ਫੋਟੋ ਫ੍ਰੇਮ ਫੜ੍ਹੇ ਦਿਖਾਇਆ ਗਿਆ ਹੈ। ਇਹ ਤਸਵੀਰ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ‘ਤੇ ਵਾਇਰਲ ਹੋ ਰਹੀ ਹੈ। ਯੂਜ਼ਰਸ ਇਸ ਨੂੰ ਸੱਚ ਮੰਨ ਕੇ ਵਾਇਰਲ ਕਰ ਰਹੇ ਹਨ।

ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਜਾਂਚ ਕੀਤੀ। ਇਹ ਫਰਜ਼ੀ ਨਿਕਲੀ। ਪਤਾ ਲੱਗਾ ਹੈ ਕਿ ਪੀਐਮ ਮੋਦੀ ਦੀ ਵਾਇਰਲ ਫੋਟੋ ਐਡਿਟ ਕੀਤੀ ਗਈ ਹੈ। ਐਡੀਟਿੰਗ ਕਰਕੇ ਉਨ੍ਹਾਂ ਦੇ ਹੱਥਾਂ ‘ਚ ਗੁਰਮੀਤ ਰਾਮ ਰਹੀਮ ਵਾਲੇ ਫੋਟੋ ਫ੍ਰੇਮ ਨੂੰ ਜੋੜਿਆ ਗਿਆ ਹੈ। ਅਸਲ ਤਸਵੀਰ ਵਿੱਚ ਪੀਐਮ ਮੋਦੀ ਨੇ ਵੱਖ-ਵੱਖ ਭਾਰਤੀ ਸੋਨੇ ਦੇ ਸਿੱਕਿਆਂ ਦਾ ਇੱਕ ਫ੍ਰੇਮ ਫੜਿਆ ਹੋਇਆ ਸੀ। ਅਸਲ ਤਸਵੀਰ 2015 ਵਿੱਚ ਦਿੱਲੀ ਵਿੱਚ ਹੋਏ ਇੱਕ ਸਮਾਗਮ ਦੀ ਹੈ। ਇਸੇ ਨੂੰ ਐਡਿਟ ਕਰ ਕੇ ਗ਼ਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

ਕੀ ਹੈ ਵਾਇਰਲ ਪੋਸਟ ਵਿੱਚ ?

ਇੰਸਟਾਗ੍ਰਾਮ ਹੈਂਡਲ ‘sweety_insan90’ ਨੇ 24 ਅਪ੍ਰੈਲ ਨੂੰ ਫੋਟੋ ਸ਼ੇਅਰ ਕੀਤੀ ਸੀ। ਫੋਟੋ ਦੇ ਉੱਪਰ ਲਿਖਿਆ ਹੈ, ” ਦੇਸ਼ ਵਿੱਚ ਆਹੀ ਹੈ, ਜੋ ਸਾਰੀਆਂ ਸਮੱਸਿਆਵਾਂ ਨੂੰ ਆਸਾਨੀ ਨਾਲ ਨਿਪਟਾ ਸਕਦੇ ਹਨ।”

ਪੀਐਮ ਮੋਦੀ ਦੀ ਦੂਜੀ ਤਸਵੀਰਾਂ ਨੂੰ ਕਈ ਹੋਰ ਯੂਜ਼ਰਸ ਵੀ ਸ਼ੇਅਰ ਕਰ ਰਹੇ ਹਨ। ਕਿਸੇ ਤਸਵੀਰ ਵਿੱਚ ਉਨ੍ਹਾਂ ਦੇ ਹੱਥਾਂ ‘ਚ ਸਾਈਂ ਬਾਬਾ, ਸੱਤਿਆ ਸਾਈਂ ਬਾਬਾ ਅਤੇ ਪ੍ਰਮੁੱਖ ਸਵਾਮੀ ਮਹਾਰਾਜ ਦੀ ਫੋਟੋ ਫ੍ਰੇਮ ਹੈ। ਵਾਇਰਲ ਪੋਸਟ ਦਾ ਆਰਕਾਈਵ ਵਰਜਨ ਇੱਥੇ ਦੇਖੋ।

ਪੜਤਾਲ

ਵਿਸ਼ਵਾਸ ਨਿਊਜ਼ ਨੇ ਸਭ ਤੋਂ ਪਹਿਲਾਂ ਪੀਐਮ ਮੋਦੀ ਦੀ ਵਾਇਰਲ ਤਸਵੀਰ ਦੀ ਪ੍ਰਮਾਣਿਕਤਾ ਦਾ ਪਤਾ ਲਗਾਉਣ ਲਈ ਗੂਗਲ ਰਿਵਰਸ ਇਮੇਜ ਸਰਚ ਟੂਲ ਦੀ ਵਰਤੋਂ ਕੀਤੀ। ਇਸ ਦੌਰਾਨ ਸਾਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਟਵਿੱਟਰ ਹੈਂਡਲ ‘ਤੇ ਅਸਲ ਤਸਵੀਰ ਮਿਲੀ। 5 ਨਵੰਬਰ 2015 ਨੂੰ ਕੀਤੇ ਗਏ ਟਵੀਟ ਵਿੱਚ ਲਿਖਿਆ ਸੀ, “ਗਰਵ ਦਾ ਪਲ… ਅਸ਼ੋਕ ਚੱਕਰ ਵਾਲੇ ਭਾਰਤੀ ਸੋਨੇ ਦੇ ਸਿੱਕੇ ਲਾਂਚ ਕੀਤੇ ਗਏ।” ਟਵੀਟ ਨੂੰ ਇੱਥੇ ਦੇਖੋ।

ਸਰਚ ਦੌਰਾਨ ਸਾਨੂੰ ਪ੍ਰਧਾਨ ਮੰਤਰੀ ਦੀ ਅਧਿਕਾਰਤ ਵੈੱਬਸਾਈਟ ‘ਤੇ ਵੀ ਅਸਲੀ ਤਸਵੀਰ ਮਿਲੀ। 5 ਨਵੰਬਰ 2015 ਨੂੰ ਪ੍ਰਕਾਸ਼ਿਤ ਖਬਰ ਵਿੱਚ ਵਰਤੀ ਤਸਵੀਰ ਵਿੱਚ ਪ੍ਰਧਾਨ ਮੰਤਰੀ ਦੇ ਨਾਲ ਤਤਕਾਲੀ ਵਿੱਤ ਮੰਤਰੀ ਅਰੁਣ ਜੇਤਲੀ ਅਤੇ ਨਿਰਮਲਾ ਸੀਤਾਰਮਨ ਵੀ ਮੌਜੂਦ ਹੈ। ਇਹ ਤਸਵੀਰ ਨਵੰਬਰ 2015 ਨੂੰ ਨਵੀਂ ਦਿੱਲੀ ਵਿੱਚ ਆਯੋਜਿਤ ਇੱਕ ਪ੍ਰੋਗਰਾਮ ਦੀ ਹੈ, ਜਿੱਥੇ ਸਰਕਾਰ ਨੇ ਸੋਨੇ ਨਾਲ ਜੁੜੀਆਂ ਕਈ ਯੋਜਨਾਵਾਂ ਲਾਂਚ ਕੀਤੀਆਂ ਸਨ। ਇਸ ਤਸਵੀਰ ਨੂੰ ਹੁਣ ਐਡਿਟ ਕਰਕੇ ਵਾਇਰਲ ਕੀਤਾ ਜਾ ਰਿਹਾ ਹੈ।

ਇਸ ਪ੍ਰੋਗਰਾਮ ਦਾ ਵੀਡੀਓ ਪੀਐਮ ਮੋਦੀ ਦੇ ਅਧਿਕਾਰਤ ਯੂਟਿਊਬ ਚੈਨਲ ‘ਤੇ ਵੀ ਦੇਖਿਆ ਜਾ ਸਕਦਾ ਹੈ। ਵੀਡੀਓ 5 ਨਵੰਬਰ 2015 ਨੂੰ ਅਪਲੋਡ ਕੀਤੀ ਗਈ ਸੀ।

ਅਸੀਂ ਵਾਇਰਲ ਤਸਵੀਰ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਬੁਲਾਰੇ ਵਿਜੇ ਸੋਨਕਰ ਸ਼ਾਸਤਰੀ ਨਾਲ ਸੰਪਰਕ ਕੀਤਾ। ਉਨ੍ਹਾਂਨੇ ਪੁਸ਼ਟੀ ਕੀਤੀ, “ਇਹ ਤਸਵੀਰ ਐਡੀਟਿੰਗ ਦੀ ਮਦਦ ਨਾਲ ਬਣਾਈ ਗਈ ਹੈ।”

ਜਾਂਚ ਦੇ ਅੰਤ ‘ਤੇ ਅਸੀਂ ਵਾਇਰਲ ਪੋਸਟ ਨੂੰ ਸਾਂਝਾ ਕਰਨ ਵਾਲੇ ਯੂਜ਼ਰ ਦੇ ਪ੍ਰੋਫਾਈਲ ਦੀ ਸੋਸ਼ਲ ਸਕੈਨਿੰਗ ਕੀਤੀ। ਅਸੀਂ ਪਾਇਆ ਕਿ ਯੂਜ਼ਰ ਇੱਕ ਵਿਚਾਰਧਾਰਾ ਤੋਂ ਪ੍ਰਭਾਵਿਤ ਹੈ। ਇੰਸਟਾਗ੍ਰਾਮ ‘ਤੇ ਯੂਜ਼ਰ ਨੂੰ 715 ਲੋਕ ਫਾਲੋ ਕਰਦੇ ਹਨ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਪੀਐਮ ਮੋਦੀ ਦੀ ਵਾਇਰਲ ਤਸਵੀਰ ਐਡਿਟ ਸਾਬਿਤ ਹੋਈ। ਅਸਲ ਤਸਵੀਰ ਵਿੱਚ ਉਨ੍ਹਾਂ ਨੇ ਸਿੱਕਿਆਂ ਦਾ ਇੱਕ ਫਰੇਮ ਫੜਿਆ ਹੋਇਆ ਸੀ। ਇਸ ਤਸਵੀਰ ਨਾਲ ਛੇੜਛਾੜ ਕਰਕੇ ਵੱਖ ਤੋਂ ਗੁਰਮੀਤ ਰਾਮ ਰਹੀਮ ਦੀ ਫੋਟੋ ਜੋੜ ਕੇ ਵਾਇਰਲ ਕੀਤੀ ਜਾ ਰਹੀ ਹੈ।

  • Claim Review : ਗੁਰਮੀਤ ਰਾਮ ਰਹੀਮ ਦੀ ਤਸਵੀਰ ਵਾਲਾ ਫੋਟੋ ਫ੍ਰੇਮ ਫੜੇ ਹੋਏ ਪ੍ਰਧਾਨ ਮੰਤਰੀ ਮੋਦੀ।
  • Claimed By : ਇੰਸਟਾਗ੍ਰਾਮ ਹੈਂਡਲ -sweety_insan90
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later