Fact Check: ਹਰਿਆਣਾ ਦੇ ਬਰਵਾਲਾ ਵਿੱਚ ਲਗਭਗ ਤਿੰਨ ਸਾਲ ਪਹਿਲਾਂ ਹੋਏ ਗੜੇਮਾਰੀ ਦੇ ਵੀਡੀਓ ਨੂੰ ਹਾਲ ਦਾ ਸਮਝ ਕੇ ਕੀਤਾ ਜਾ ਰਿਹਾ ਸ਼ੇਅਰ
ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦੇ ਪਿੰਡ ਬਰਵਾਲਾ ਵਿੱਚ ਸੜਕ ਉੱਤੇ ਪਈ ਬਰਫ਼ ਦੀ ਚਾਦਰ ਦਾ ਇਹ ਵੀਡੀਓ ਮਾਰਚ 2020 ਦਾ ਹੈ। ਹਾਲ – ਫਿਲਹਾਲ ਵਿੱਚ ਉੱਥੇ ਕੋਈ ਗੜੇਮਾਰੀ ਨਹੀਂ ਹੋਈ ਹੈ।
- By: Sharad Prakash Asthana
- Published: Jan 19, 2023 at 12:45 PM
- Updated: Jan 19, 2023 at 12:47 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਕੜਾਕੇ ਦੀ ਠੰਡ ‘ਚ ਸੋਸ਼ਲ ਮੀਡਿਆ ‘ਤੇ ਹਰਿਆਣਾ ਦੇ ਬਰਵਾਲਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਸ ‘ਚ ਸੜਕ ‘ਤੇ ਬਰਫ ਦੀ ਪਰਤ ਨਜ਼ਰ ਆ ਰਹੀ ਹੈ। ਵੀਡੀਓ ਨੂੰ ਸ਼ੇਅਰ ਕਰਕੇ ਕੁਝ ਯੂਜ਼ਰਸ ਦਾਅਵਾ ਕਰ ਰਹੇ ਹਨ ਕਿ ਹਰਿਆਣਾ ਦੇ ਪਿੰਡ ਬਰਵਾਲਾ ‘ਚ ਇਤਿਹਾਸ ‘ਚ ਪਹਿਲੀ ਵਾਰ ਬਰਫਬਾਰੀ ਹੋਈ ਹੈ।
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਹਰਿਆਣਾ ਦੇ ਪਿੰਡ ਬਰਵਾਲਾ ਦਾ ਇਹ ਵੀਡੀਓ ਮਾਰਚ 2020 ਦਾ ਹੈ। ਕਰੀਬ ਤਿੰਨ ਸਾਲ ਪਹਿਲਾਂ ਪਿੰਡ ਵਿੱਚ ਮੀਂਹ ਦੇ ਨਾਲ-ਨਾਲ ਜਮ ਕੇ ਗੜੇਮਾਰੀ ਹੋਈ ਸੀ। ਇਸ ਤੋਂ ਬਾਅਦ ਸੜਕਾਂ ‘ਤੇ ਬਰਫ ਦੀ ਚਾਦਰ ਵਿਛ ਗਈ ਸੀ। ਹਾਲ – ਫਿਲਹਾਲ ਵਿੱਚ ਉੱਥੇ ਅਜਿਹੀ ਕੋਈ ਗੜੇਮਾਰੀ ਨਹੀਂ ਹੋਈ ਹੈ।
ਕੀ ਹੈ ਵਾਇਰਲ ਪੋਸਟ
ਫੇਸਬੁੱਕ ਯੂਜ਼ਰ Like follow share (ਆਰਕਾਈਵ ਲਿੰਕ ) ਨੇ 9 ਜਨਵਰੀ ਨੂੰ 57 ਸੈਕਿੰਡ ਦੇ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ,
Na ye himachal hai na ye kashmir hai ….. first time in history snowfall in haryana – Gaon Barwala
ਟਵਿੱਟਰ ਯੂਜ਼ਰ Paramjit Dhillon (ਆਰਕਾਈਵ ਲਿੰਕ) ਨੇ ਵੀ 10 ਜਨਵਰੀ ਨੂੰ ਇਸ ਹੀ ਦਾਅਵੇ ਨਾਲ ਵੀਡੀਓ ਪੋਸਟ ਕੀਤੀ ਹੈ।
ਪੜਤਾਲ
ਵਾਇਰਲ ਦਾਅਵੇ ਦੀ ਪੜਤਾਲ ਲਈ ਅਸੀਂ ਸਭ ਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ। ਇਸ ‘ਤੇ HR ਰੋਡਵੇਜ਼ ਫੈਨਸ ਦਾ ਲੋਗੋ ਲੱਗਿਆ ਹੈ।
ਇਸਨੂੰ ਫੇਸਬੁੱਕ ਉੱਪਰ ਸਰਚ ਕਰਨ ‘ਤੇ ਸਾਨੂੰ ਇਸਦਾ ਪੇਜ ਮਿਲਿਆ। ਇਸ ‘ਤੇ 27 ਦਸੰਬਰ 2022 ਨੂੰ ਇਹ ਵੀਡੀਓ (ਆਰਕਾਈਵ ਲਿੰਕ) ਨੂੰ ਅੱਪਲੋਡ ਕੀਤਾ ਗਿਆ ਹੈ। ਇਸ ਵਿੱਚ ਲਿਖਿਆ ਹੈ,
ਕਸ਼ਮੀਰ ਜਾਂ ਹਿਮਾਚਲ ਨਹੀਂ ਹਰਿਆਣਾ ਦੇ ਬਰਵਾਲਾ ‘ਚ ਗਿਰੀ ਬਰਫ ਖੂਬਸੂਰਤ ਨਜ਼ਾਰਾ
ਵੀਡੀਓ ਵਿੱਚ ਬਰਵਾਲਾ ਦਾ ਬੋਰਡ ਵੀ ਦੇਖਿਆ ਜਾ ਸਕਦਾ ਹੈ। ਮਤਲਬ ਇਹ ਵੀਡੀਓ ਬਰਵਾਲਾ ਦੀ ਹੀ ਹੈ।
ਇਸ ਤੋਂ ਬਾਅਦ ਅਸੀਂ ਗੂਗਲ ‘ਤੇ ਕੀਵਰਡਸ ਨਾਲ ਇਸ ਬਾਰੇ ਖੋਜ ਕੀਤੀ। ਦੈਨਿਕ ਭਾਸਕਰ ਵਿੱਚ ਤਿੰਨ ਸਾਲ ਪਹਿਲਾਂ ਇੱਕ ਖਬਰ ਛਪੀ ਹੈ ਕਿ ਬਰਵਾਲਾ ਦੇ ਆਲੇ-ਦੁਆਲੇ ਪੰਜ ਕਿਲੋਮੀਟਰ ਦੇ ਇਲਾਕੇ ਵਿੱਚ ਮੀਂਹ ਦੇ ਨਾਲ-ਨਾਲ ਭਾਰੀ ਗੜੇਮਾਰੀ ਹੋਈ ਸੀ। ਇਸ ਕਾਰਨ ਪੰਜ ਕਿਲੋਮੀਟਰ ਦੇ ਖੇਤਰ ਵਿੱਚ ਕਰੀਬ 3 ਇੰਚ ਮੋਟੀ ਬਰਫ਼ ਦੀ ਚਾਦਰ ਫੈਲ ਗਈ।
ਅਖਬਾਰ ‘ਚ ਛਪੀ ਇਸ ਖਬਰ ਦੀ ਕਟਿੰਗ ਬਰਵਾਲਾ ਸਿਟੀ ਹਰਿਆਣਾ ਦੇ ਫੇਸਬੁੱਕ ਪੇਜ ‘ਤੇ ਪੋਸਟ ਕੀਤੀ ਗਈ ਹੈ। 15 ਮਾਰਚ, 2020 ਨੂੰ ਪੋਸਟ ਕੀਤੀ ਗਈ ਕਟਿੰਗ ‘ਤੇ ਮਿਤੀ ਵੀ 15 ਮਾਰਚ, 2020 ਦੀ ਦਿੱਤੀ ਹੋਈ ਹੈ।
ਯੂਟਿਊਬ ਚੈਨਲ Pk campus 007 ‘ਤੇ ਸਾਨੂੰ ਵਾਇਰਲ ਵੀਡੀਓ ਵੀ ਮਿਲ ਗਿਆ। ਇਸਨੂੰ 14 ਮਾਰਚ 2020 ਨੂੰ ਅਪਲੋਡ ਕੀਤਾ ਗਿਆ ਹੈ। ਇਸ ਦੇ ਵੇਰਵੇ ਵਿੱਚ ਲਿਖਿਆ ਹੈ ਕਿ ਬਰਵਾਲਾ ਵਿੱਚ ਖ਼ਰਾਬ ਮੌਸਮ। ਬਰਵਾਲਾ ਵਿੱਚ ਹੋਈ ਗੜੇਮਾਰੀ ਦੀ ਬਾਰਿਸ਼।
ਇਸ ਬਾਰੇ ਵੱਧ ਜਾਣਕਾਰੀ ਲਈ ਅਸੀਂ ਹਿਸਾਰ ਵਿੱਚ ਦੈਨਿਕ ਜਾਗਰਣ ਦੇ ਰਿਪੋਰਟਰ ਅਮਿਤ ਧਵਨ ਨਾਲ ਗੱਲ ਕੀਤੀ। ਉਨ੍ਹਾਂ ਦਾ ਕਹਿਣਾ ਹੈ, ‘ਮੈਂ ਇਹ ਵੀਡੀਓ ਦੇਖਿਆ ਹੈ। ਵੀਡੀਓ ਹਾਲ ਦਾ ਨਹੀਂ ਹੈ, ਕਰੀਬ ਤਿੰਨ ਸਾਲ ਪੁਰਾਣਾ ਹੈ। ਉਸ ਸਮੇਂ ਗੜੇਮਾਰੀ ਹੋਈ ਸੀ। ਪਿਛਲੇ ਕੁਝ ਸਮੇਂ ਵਿੱਚ ਕੋਈ ਗੜੇਮਾਰੀ ਨਹੀਂ ਹੋਈ ਹੈ।’
ਅਸੀਂ ਪੁਰਾਣੇ ਵੀਡੀਓ ਨੂੰ ਸਾਂਝਾ ਕਰਨ ਵਾਲੇ ਫੇਸਬੁੱਕ ਪੇਜ ‘ਲਾਈਕ ਫੋਲੋ ਸ਼ੇਅਰ‘ ਨੂੰ ਸਕੈਨ ਕੀਤਾ। ਇਹ ਪੇਜ 3 ਜਨਵਰੀ 2023 ਨੂੰ ਬਣਾਇਆ ਗਿਆ ਹੈ।
ਨਤੀਜਾ: ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦੇ ਪਿੰਡ ਬਰਵਾਲਾ ਵਿੱਚ ਸੜਕ ਉੱਤੇ ਪਈ ਬਰਫ਼ ਦੀ ਚਾਦਰ ਦਾ ਇਹ ਵੀਡੀਓ ਮਾਰਚ 2020 ਦਾ ਹੈ। ਹਾਲ – ਫਿਲਹਾਲ ਵਿੱਚ ਉੱਥੇ ਕੋਈ ਗੜੇਮਾਰੀ ਨਹੀਂ ਹੋਈ ਹੈ।
- Claim Review : ਹਰਿਆਣਾ ਦੇ ਪਿੰਡ ਬਰਵਾਲਾ ਵਿੱਚ ਹਾਲ ਹੀ ਵਿੱਚ ਪਹਿਲੀ ਵਾਰ ਬਰਫ਼ਬਾਰੀ ਹੋਈ ਹੈ।
- Claimed By : FB User- Like follow share
- Fact Check : ਭ੍ਰਮਕ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...