X
X

FACT CHECK: ਜਾਵੇਦ ਅਖ਼ਤਰ ਦੇ ਨਾਂ ‘ਤੇ ਫਰਜ਼ੀ ਬਿਆਨ ਹੋ ਰਿਹਾ ਹੈ ਵਾਇਰਲ

  • By: Bhagwant Singh
  • Published: Jun 13, 2019 at 06:30 PM
  • Updated: Jun 24, 2019 at 10:55 AM

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਅੱਜਕਲ੍ਹ ਲੇਖਕ ਜਾਵੇਦ ਅਖ਼ਤਰ ਦੀ ਤਸਵੀਰ ਨਾਲ ਇੱਕ ਪੋਸਟ ਵਾਇਰਲ ਕੀਤਾ ਜਾ ਰਿਹਾ ਹੈ। ਇਸ ਪੋਸਟ ਵਿਚ ਲਿਖਿਆ ਹੈ, “ ਮੁਸਲਮਾਨ ਸੰਖਿਆ ਤੋਂ ਵੱਧ ਕਸ਼ਮੀਰ ਵਿਚ ਹਿੰਦੂ ਪੰਡਤਾਂ ਨੂੰ ਘਰਵਾਪ੍ਸੀ ਨਹੀਂ ਕਰਨ ਦਿੱਤਾ ਜਾ ਰਿਹਾ ਹੈ ਇਸਦਾ ਮਤਲਬ ਇਹ ਨਹੀਂ ਕਿ ਰੋਹਿੰਗਯਾ ਮੁਸਲਮਾਨਾਂ ਨੂੰ ਵੀ ਭਾਰਤ ‘ਚੋਂ ਕੱਡਿਆ ਜਾਵੇ। ਭਾਰਤ ਧਰਮ ਨਿਰਪੱਖ ਦੇਸ਼ ਹੈ, ਹਿੰਦੂਆਂ ਦੇ ਪਿਓ ਦੀ ਜਾਗੀਰ ਨਹੀਂ।” ਆਪਣੀ ਪੜਤਾਲ ਵਿਚ ਆਸਨ ਪਾਇਆ ਕਿ ਇਹ ਪੋਸਟ ਗਲਤ ਹੈ। ਜਾਵੇਦ ਅਖ਼ਤਰ ਨੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਹੈ।

ਕੀ ਹੋ ਰਿਹਾ ਹੈ ਵਾਇਰਲ?

ਵਾਇਰਲ ਪੋਸਟ ਵਿਚ ਲੇਖਕ ਜਾਵੇਦ ਅਖ਼ਤਰ ਦੀ ਤਸਵੀਰ ਨਾਲ ਲਿਖਿਆ ਹੈ, “ਮੁਸਲਮਾਨ ਸੰਖਿਆ ਤੋਂ ਵੱਧ ਕਸ਼ਮੀਰ ਵਿਚ ਹਿੰਦੂ ਪੰਡਤਾਂ ਨੂੰ ਘਰਵਾਪ੍ਸੀ ਨਹੀਂ ਕਰਨ ਦਿੱਤਾ ਜਾ ਰਿਹਾ ਹੈ ਇਸਦਾ ਮਤਲਬ ਇਹ ਨਹੀਂ ਕਿ ਰੋਹਿੰਗਯਾ ਮੁਸਲਮਾਨਾਂ ਨੂੰ ਵੀ ਭਾਰਤ ‘ਚੋਂ ਕੱਡਿਆ ਜਾਵੇ। ਭਾਰਤ ਧਰਮ ਨਿਰਪੱਖ ਦੇਸ਼ ਹੈ, ਹਿੰਦੂਆਂ ਦੇ ਪਿਓ ਦੀ ਜਾਗੀਰ ਨਹੀਂ।”

ਪੜਤਾਲ

ਇਸ ਖਬਰ ਦੀ ਪੜਤਾਲ ਕਰਨ ਲਈ ਅਸੀਂ ਸਬਤੋਂ ਪਹਿਲਾਂ ਇਸ ਖਬਰ ਨੂੰ ਮੇਨ ਸਟ੍ਰੀਮ ਮੀਡੀਆ ਤੇ ਲੱਭਿਆ ਪਰ ਕਿਸੇ ਵੀ ਵੱਡੇ ਮੀਡੀਆ ਹਾਊਸ ਨੇ ਇਸ ਖਬਰ ਨੂੰ ਨਹੀਂ ਚਲਾਇਆ ਸੀ। ਇਸਦੇ ਬਾਅਦ ਅਸੀਂ ਜਾਵੇਦ ਅਖ਼ਤਰ ਦੇ ਸੋਸ਼ਲ ਮੀਡੀਆ ਅਕਾਊਂਟ ਨੂੰ ਵੀ ਸਕੈਨ ਕੀਤਾ। ਜਾਵੇਦ ਅਖਤਰ ਦਾ ਕੋਈ ਵੀ ਵੇਰੀਫਾਈਡ ਫੇਸਬੁੱਕ ਅਕਾਊਂਟ ਨਹੀਂ ਹੈ ਇਸਲਈ ਇਹ ਕਹਿਣਾ ਮੁਸ਼ਕਲ ਹੈ ਕਿ ਉਹ ਫੇਸਬੁੱਕ ਤੇ ਹੈ ਵੀ ਜਾਂ ਨਹੀਂ। ਅਸੀਂ ਉਹਨਾਂ ਦੇ ਟਵਿੱਟਰ ਅਕਾਊਂਟ ਦੀ ਜਾਂਚ ਕੀਤੀ ਤਾਂ ਪਾਇਆ ਕਿ ਉਨ੍ਹਾਂ ਨੇ ਅਜਿਹਾ ਆਪਣੇ ਕਿਸੇ ਵੀ ਟਵੀਟ ਵਿਚ ਨਹੀਂ ਲਿਖਿਆ ਹੈ।

ਵੱਧ ਪੁਸ਼ਟੀ ਕਰਨ ਲਈ ਅਸੀਂ ਜਾਵੇਦ ਅਖ਼ਤਰ ਦੇ ਮੈਨੇਜਰ ਸ਼੍ਰਵਣ ਕੁਮਾਰ ਨਾਲ ਗੱਲ ਕੀਤੀ ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਖਬਰ ਫਰਜ਼ੀ ਹੈ। ਜਾਵੇਦ ਅਖ਼ਤਰ ਨੇ ਕਦੇ ਵੀ ਅਜਿਹਾ ਕੋਈ ਟਵੀਟ ਨਹੀਂ ਕੀਤਾ ਹੈ ਅਤੇ ਨਾ ਹੀ ਕਦੇ ਅਜਿਹੀ ਗੱਲ ਕਹੀ ਹੈ।

ਇਸ ਪੋਸਟ ਨੂੰ Anjali Dharmesh Thakkar‎ ਨਾਂ ਦੇ ਇੱਕ ਫੇਸਬੁੱਕ ਯੂਜ਼ਰ ਨੇ I Support Namo ਨਾਂ ਦੇ ਇੱਕ ਫੇਸਬੁੱਕ ਪੇਜ ‘ਤੇ ਸ਼ੇਅਰ ਕੀਤਾ ਸੀ। ਇਸ ਪੇਜ ਦੇ ਕੁੱਲ 479,592 ਮੇਂਬਰ ਹਨ।

ਨਤੀਜਾ: ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਇਹ ਪੋਸਟ ਗਲਤ ਹੈ। ਜਾਵੇਦ ਅਖ਼ਤਰ ਨੇ ਰੋਹਿੰਗੇਯਾ ਅਤੇ ਕਸ਼ਮੀਰੀ ਪੰਡਤਾਂ ਨੂੰ ਲੈ ਕੇ ਕਦੇ ਵੀ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਹੈ।

ਪੂਰਾ ਸੱਚ ਜਾਣੋ. . .

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

  • Claim Review : ਜਾਵੇਦ ਅਖ਼ਤਰ ਦਾ ਗਲਤ ਬਿਆਨ
  • Claimed By : FB User-Anjali Dharmesh Thakkar
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later